ਭਾਰਤ : ਚੌਥੀ ਵੱਡੀ ਫੌਜੀ ਤਾਕਤ, ਮਨੁੱਖੀ ਵਿਕਾਸ ’ਚ 131ਵਾਂ ਨੰਬਰ

ਫ਼ੌਜੀ ਤਾਕਤ Image copyright Getty Images

ਫ਼ੌਜੀ ਤਾਕਤ ਦੇ ਹਿਸਾਬ ਨਾਲ ਭਾਰਤ ਹੁਣ ਦੁਨੀਆਂ ਵਿੱਚ ਚੌਥੀ ਸਭ ਤੋਂ ਵੱਡੀ ਫ਼ੌਜੀ ਤਾਕਤ ਬਣ ਗਿਆ ਹੈ।

ਜੰਗੀ ਹਥਿਆਰਾਂ ਦੀ ਹਾਜ਼ਰੀ ਅਤੇ ਸ਼ਸਤਰਬੰਦ ਸੈਨਾ ਦੀ ਬੁਨਿਆਦ ਉੱਤੇ ਭਾਰਤ, ਅਮਰੀਕਾ, ਰੂਸ ਅਤੇ ਚੀਨ ਤੋਂ ਹੀ ਪਿੱਛੇ ਹੈ ਜਦਕਿ ਫ਼ਰਾਂਸ ਅਤੇ ਬਰਤਾਨੀਆ ਭਾਰਤ ਤੋਂ ਪਿੱਛੇ ਹਨ।

ਭਾਵੇਂ ਫੌਜੀ ਤਾਕਤ ਵਿੱਚ ਭਾਰਤ ਦੁਨੀਆਂ ਵਿੱਚ ਸਿਰਫ਼ ਤਿੰਨ ਦੇਸਾਂ ਤੋਂ ਪਿੱਛੇ ਹੈ ਪਰ ਸੰਯੁਕਤ ਰਾਸ਼ਟਰ ਦੀ ਮਨੁੱਖੀ ਵਿਕਾਸ ਰਿਪੋਰਟ ਅਨੁਸਾਰ ਮਨੁੱਖੀ ਵਿਕਾਸ ਇੰਡੈੱਕਸ ਵਿੱਚ ਭਾਰਤ ਦਾ ਰੈਂਕ 131ਵਾਂ ਹੈ।

ਯੂਐਨਡੀਪੀ ਦੀ ਰਿਪੋਰਟ ਅਨੁਸਾਰ ਭਾਰਤ ਦਾ ਮਨੁੱਖੀ ਵਿਕਾਸ ਇੰਡੈਕਸ 0.624 ਸੀ ਜੋ ਗੁਆਂਢੀ ਦੇਸ ਸ਼੍ਰੀਲੰਕਾ ਅਤੇ ਮਾਲਦੀਵਜ਼ ਤੋਂ ਘੱਟ ਹੈ। ਸ਼੍ਰੀਲੰਕਾ ਦਾ ਰੈਂਕ 73ਵਾਂ ਹੈ, ਉਸ ਦੀ ਮਨੁੱਖੀ ਵਿਕਾਸ ਇੰਡੈਕਸ 0.766 ਹੈ। ਮਾਲਦੀਵਜ਼ ਦਾ ਰੈਂਕ 105ਵਾਂ ਹੈ।

Image copyright Getty Images

ਦੁਨੀਆ ਦੇ ਆਧੁਨਿਕ ਬਲਾਂ ਅਤੇ ਫ਼ੌਜੀ ਤਾਕਤ ਦਾ ਵਿਸ਼ਲੇਸ਼ਣ ਕਰਨ ਵਾਲੀ ਜਾਂਚ ਸੰਸਥਾ 'ਗਲੋਬਲ ਫਾਇਰ ਪਾਵਰਟ ਨੇ 2017 ਵਿੱਚ ਫ਼ੌਜੀ ਤਾਕਤ ਦੇ ਹਿਸਾਬ ਨਾਲ 133 ਦੇਸ਼ਾਂ ਦੀ ਜੋ ਸੂਚੀ ਜਾਰੀ ਕੀਤੀ ਹੈ ਉਸ ਵਿੱਚ ਅਮਰੀਕਾ ਪਹਿਲਾਂ ਵਾਂਗ ਇਸ ਵਾਰ ਵੀ ਸਭ ਤੋਂ ਵੱਡੀ ਫ਼ੌਜੀ ਤਾਕਤ ਹੈ।

13 ਲੱਖ ਤੋਂ ਜ਼ਿਆਦਾ ਸਰਗਰਮ ਜਵਾਨ

'ਗਲੋਬਲ ਫਾਇਰ ਪਾਵਰ' ਦੇ ਮੁਤਾਬਕ ਅਮਰੀਕਾ ਕੋਲ 13 ਹਜ਼ਾਰ ਤੋਂ ਜ਼ਿਆਦਾ ਜਹਾਜ਼ ਹਨ ਜਿਨ੍ਹਾਂ ਵਿੱਚ ਲੜਾਕੂ, ਟਰਾਂਸਪੋਰਟ ਅਤੇ ਹੈਲੀਕਾਪਟਰ ਸ਼ਾਮਿਲ ਹਨ। ਚੀਨ ਕੋਲ ਤਕਰੀਬਨ ਤਿੰਨ ਹਜ਼ਾਰ ਲੜਾਕੂ ਜਹਾਜ਼ ਹਨ।

ਭਾਰਤ ਕੋਲ ਲੜਾਕੂ ਜਹਾਜ਼ਾਂ ਦੀ ਗਿਣਤੀ ਦੋ ਹਜ਼ਾਰ ਤੋਂ ਜ਼ਿਆਦਾ ਹੈ। ਸਰਗਰਮ ਸੈਨਿਕਾਂ ਦੀ ਗਿਣਤੀ 13 ਲੱਖ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ 28 ਲੱਖ ਰਿਜ਼ਰਵ ਜਵਾਨ ਵੀ ਹਨ ਜੋ ਜ਼ਰੂਰਤ ਪੈਣ ਉੱਤੇ ਫ਼ੌਜ ਦੀ ਮਦਦ ਕਰ ਸਕਦੇ ਹਨ।

ਭਾਰਤ ਵਿੱਚ ਟੈਂਕਾਂ ਦੀ ਗਿਣਤੀ ਤਕਰੀਬਨ 4400 ਹੈ।

ਪਾਕਿਸਤਾਨ ਕੋਲ ਲੜਾਈ ਪੋਤ ਨਹੀਂ

ਇਸ ਸੂਚੀ ਅਨੁਸਾਰ ਪਾਕਿਸਤਾਨ ਦੁਨੀਆ ਦਾ 13ਵਾਂ ਸਭ ਤੋਂ ਤਾਕਤਵਰ ਦੇਸ ਹੈ। ਦੇਸ਼ ਦਾ ਰੱਖਿਆ ਬਜਟ ਸੱਤ ਅਰਬ ਡਾਲਰ ਹੈ ਅਤੇ ਸਰਗਰਮ ਸੈਨਿਕਾਂ ਦੀ ਗਿਣਤੀ ਛੇ ਲੱਖ 37 ਹਜ਼ਾਰ ਹੈ।

Image copyright Getty Images

ਇਸ ਤੋਂ ਇਲਾਵਾ ਤਕਰੀਬਨ ਤਿੰਨ ਲੱਖ ਰਿਜ਼ਰਵ ਫ਼ੌਜੀ ਵੀ ਹਨ। ਹੈਲੀਕਾਪਟਰ ਅਤੇ ਟਰਾਂਸਪੋਰਟ ਜਹਾਜ਼ਾਂ ਸਮੇਤ ਲੜਾਕੂ ਜਹਾਜ਼ਾਂ ਦੀ ਗਿਣਤੀ ਤਕਰੀਬਨ ਇੱਕ ਹਜ਼ਾਰ ਅਤੇ ਟੈਂਕਾਂ ਦੀ ਗਿਣਤੀ ਤਿੰਨ ਹਜ਼ਾਰ ਦੇ ਕਰੀਬ ਹੈ।

ਪਾਕਿਸਤਾਨ ਕੋਲ ਸਮੁੰਦਰੀ ਜਹਾਜ਼ਾਂ ਦੀ ਤਾਦਾਦ ਤਕਰੀਬਨ 200 ਹੈ। ਪਰ ਪਾਕਿਸਤਾਨ ਕੋਲ ਲੜਾਈ ਪੋਤ ਨਹੀਂ ਹੈ।

ਇਸ ਸੂਚੀ ਅਨੁਸਾਰ 81 ਲੱਖ ਦੀ ਆਬਾਦੀ ਵਾਲਾ ਦੇਸ ਇਸਰਾਈਲ ਨੌਵੇਂ ਨੰਬਰ ਉੱਤੇ ਹੈ। ਉਸ ਕੋਲ 650 ਲੜਾਕੂ ਜਹਾਜ਼ ਅਤੇ ਢਾਈ ਹਜ਼ਾਰ ਤੋਂ ਜ਼ਿਆਦਾ ਟੈਂਕ ਹਨ।

ਪਾਕਿਸਤਾਨ 13ਵੇਂ ਨੰਬਰ ਉੱਤੇ

ਬੀਬੀਸੀ ਪੱਤਰਕਾਰ ਸ਼ਕੀਲ ਅਖ਼ਤਰ ਦੇ ਅਨੁਸਾਰ ਇਸ ਸੂਚੀ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੁਨੀਆਂ ਵਿੱਚ 13ਵੀਂ ਸਭ ਤੋਂ ਵੱਡੀ ਫ਼ੌਜੀ ਤਾਕਤ ਹੈ।

Image copyright Getty Images

ਫੌਜ ਦੇ ਮਾਮਲੇ ਵਿੱਚ ਪਾਕਿਸਤਾਨ ਨੇ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ 2017 ਵਿੱਚ ਆਪਣੀ ਤਾਕਤ ਵਿੱਚ ਵਾਧਾ ਕੀਤਾ ਹੈ।

ਅਮਰੀਕਾ ਦਾ ਰੱਖਿਆ ਬਜਟ 587 ਅਰਬ ਡਾਲਰ ਸੀ ਜਦਕਿ ਚੀਨ ਨੇ 161 ਅਰਬ ਡਾਲਰ ਰੱਖਿਆ ਬਜਟ ਲਈ ਰੱਖਿਆ ਸੀ। ਚੀਨ ਵਿੱਚ ਸਰਗਰਮ ਸੈਨਿਕਾਂ ਦੀ ਗਿਣਤੀ 22 ਲੱਖ ਅਤੇ ਰਿਜ਼ਰਵ ਸੈਨਿਕਾਂ ਦੀ ਗਿਣਤੀ 14 ਲੱਖ ਹੈ।

ਉਸ ਕੋਲ ਤਿੰਨ ਹਜ਼ਾਰ ਲੜਾਕੂ ਜਹਾਜ਼ ਅਤੇ ਸਾਡੇ ਛੇ ਹਜ਼ਾਰ ਟੈਂਕ ਹਨ।

ਹਾਲਾਂਕਿ ਚੀਨ, ਅਮਰੀਕਾ ਅਤੇ ਰੂਸ ਤੋਂ ਪਿੱਛੇ ਹੈ ਪਰ ਉਹ ਤੇਜ਼ੀ ਨਾਲ ਉੱਤੇ ਆ ਰਿਹਾ ਹੈ ਅਤੇ ਉਹ ਦੂਜੀ ਥਾਂ 'ਤੇ ਆ ਸਕਦਾ ਹੈ। ਇਸ ਦਾ ਬਜਟ ਭਾਰਤ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੈ। ਭਾਰਤ ਦਾ ਰੱਖਿਆ ਬਜਟ 51 ਅਰਬ ਡਾਲਰ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)