ਤਮਿਲਨਾਡੂ: ਅੱਗ 'ਚ ਫਸੇ ਵਿਦਿਆਰਥੀ, ਰਾਹਤ ਕਾਰਜ ਜਾਰੀ

ਸੰਕੇਤਕ ਤਸਵੀਰ Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਤਮਿਲਨਾਡੂ ਦੇ ਥੈਨੀ ਜ਼ਿਲ੍ਹੇ ਵਿੱਚ ਕੁਰਾਨਗਨੀ ਪਹਾੜੀਆਂ ਵਿੱਚ ਲੱਗੀ ਅੱਗ ਵਿੱਚ ਕੁਝ ਵਿਦਿਆਰਥੀ ਫਸੇ ਦੱਸੇ ਜਾ ਰਹੇ ਹਨ। ਪੀਟੀਆਈ ਅਨੁਸਾਰ 12 ਬੱਚਿਆਂ ਨੂੰ ਬਚਾ ਲਿਆ ਗਿਆ ਹੈ।

ਤਮਿਲਨਾਡੂ ਦੇ ਮੁੱਖ ਮੰਤਰੀ ਕੇ ਪਾਲਨੀਸਵਾਮੀ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੋਂ ਵਿਦਿਆਰਥੀਆਂ ਨੂੰ ਬਚਾਉਣ ਲਈ ਮਦਦ ਮੰਗੀ ਹੈ।

ਨਿਰਮਲਾ ਸੀਤਾਰਮਨ ਨੇ ਟਵਿਟਰ 'ਤੇ ਕਿਹਾ, "ਤਮਿਲ ਨਾਡੂ ਦੇ ਮੁੱਖ ਮੰਤਰੀ ਵੱਲੋਂ ਸੰਪਰਕ ਕੀਤੇ ਜਾਣ ਮਗਰੋਂ ਭਾਰਤੀ ਹਵਾਈ ਫੌਜ ਦੀ ਦੱਖਣੀ ਕਮਾਂਡ ਨੂੰ ਮਦਦ ਲਈ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਉਹ ਥੈਨੀ ਜ਼ਿਲ੍ਹੇ ਦੇ ਅਫ਼ਸਰਾਂ ਦੇ ਸੰਪਰਕ ਵਿੱਚ ਹਨ।

ਰੱਖਿਆ ਮੰਤਰੀ ਨੇ ਕਿਹਾ ਕਿ ਕੋਇਮਬਟੂਰ ਨੇੜੇ ਸੁਲੂਰ ਬੇਸ ਤੋਂ ਭਾਰਤੀ ਹਵਾਈ ਫੌਜ ਦੇ ਦੋ ਹੈਲੀਕਾਪਟਰ ਮਦਦ ਵਾਸਤੇ ਭੇਜੇ ਗਏ ਹਨ।

ਬਚਾਅ ਕਾਰਜ ਵਿੱਚ ਸਥਾਨਕ ਲੋਕ ਵੀ ਮਦਦ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ