ਮੈਂ ਤਾਂ ਬੋਲਾਂਗੀ - 6: ਮੁੰਡਾ ਪਿੱਛਾ ਕਰੇ ਤਾਂ ਕੀ ਹੋ ਸਕਦੀ ਹੈ ਸਜ਼ਾ?

Participants attending the protest against sexual harassment of women 'Slut Walk' hold up placards in New Delhi on July 31, 2011. Image copyright MANAN VATSYAYANA/Getty Images

ਕਈ ਕੁੜੀਆਂ ਜਾਂ ਔਰਤਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ ਪਰ ਸਾਡੇ ਵਿੱਚੋਂ ਕੁਝ ਹੀ ਔਰਤਾਂ ਹੋਣਗੀਆਂ ਜਿਨ੍ਹਾਂ ਨੂੰ ਜਾਣਕਾਰੀ ਹੋਵੇਗੀ ਕਿ ਕਾਨੂੰਨ ਦੇ ਤਹਿਤ ਉਹ ਮੁਲਜ਼ਮ ਖਿਲਾਫ਼ ਕੀ ਕਾਰਵਾਈ ਕਰ ਸਕਦੀਆਂ ਹਨ।

ਜਿਨਸੀ ਸ਼ੋਸ਼ਣ ਬਾਰੇ ਕਾਨੂੰਨ ਕੀ ਕਹਿੰਦਾ ਹੈ ਅਤੇ ਔਰਤਾਂ ਆਪਣੇ ਬਚਾਅ ਜਾਂ ਇਨਸਾਫ਼ ਲਈ ਕੀ ਕਰ ਸਕਦੀਆਂ ਹਨ, ਇਸ ਬਾਰੇ ਵਕੀਲ ਹਰਿਕ੍ਰਿਸ਼ਨ ਨਾਲ ਬੀਬੀਸੀ ਨੇ ਗੱਲਬਾਤ ਕੀਤੀ।

ਸਰੀਰਕ ਸ਼ੋਸ਼ਣ ਕੀ ਹੁੰਦਾ ਹੈ?

ਧਾਰਾ 354A (ਜਿਨਸੀ ਸ਼ੋਸ਼ਣ ਨਾਲ ਸਬੰਧਤ)

ਅਣਚਾਹਿਆ ਸਰੀਰਕ ਸੰਪਰਕ, ਅਣਚਾਹੀ ਅਤੇ ਸਪੱਸ਼ਟ ਜਿਨਸੀ ਮੰਗ, ਜਿਨਸੀ ਸਬੰਧ ਲਈ ਮੰਗ ਜਾਂ ਬੇਨਤੀ, ਕਿਸੇ ਦੀ ਸਹਿਮਤੀ ਤੋਂ ਬਿਨਾ ਜਿਨਸੀ ਤਸਵੀਰਾਂ (ਪੋਰਨੋਗ੍ਰਾਫੀ) ਦਿਖਾਉਣਾ ਅਤੇ ਅਣਚਾਹੀਆਂ ਜਿਨਸੀ ਟਿੱਪਣੀਆਂ ਕਰਨਾ ਜਿਨਸੀ ਸ਼ੋਸ਼ਣ ਹੈ।

ਸਜ਼ਾ: ਤਿੰਨ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।

ਧਾਰਾ 354B

ਕਿਸੇ ਔਰਤ ਨੂੰ ਕਪੜੇ ਉਤਾਰਨ ਲਈ ਜ਼ਬਰਦਸਤੀ ਕਰਨਾ

Image copyright AFP/Getty Images

ਸਜਾ: ਤਿੰਨ ਤੋਂ ਪੰਜ ਸਾਲ ਦੀ ਸਜਾ ਅਤੇ ਜੁਰਮਾਨਾ ਹੋ ਸਕਦਾ ਹੈ।

ਧਾਰਾ 354C

ਬਿਨਾਂ ਸਹਿਮਤੀ ਇੱਕ ਔਰਤ ਦੀਆਂ ਤਸਵੀਰਾਂ ਦੇਖਣਾ ਜਾਂ ਖਿੱਚਣਾ

ਸਜ਼ਾ: ਪਹਿਲੀ ਸਜ਼ਾ - ਇੱਕ ਤੋਂ ਤਿੰਨ ਸਾਲ ਦੀ ਕੈਦ ਅਤੇ ਜੁਰਮਾਨਾ।

ਇੱਕ ਤੋਂ ਵੱਧ ਵਾਰ ਜੁਰਮ ਕਰਨ ਦੀ ਸਜ਼ਾ - ਤਿੰਨ ਤੋਂ ਸੱਤ ਸਾਲ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।

ਧਾਰਾ 354D (ਪਿੱਛਾ ਕਰਨ ਨਾਲ ਸਬੰਧਤ)

ਔਰਤ ਦਾ ਪਿੱਛਾ ਕਰਨਾ ਅਤੇ ਉਸ ਨਾਲ ਸੰਪਰਕ ਕਰਨਾ ਜਾਂ ਉਸ ਦੇ ਨਾਂਹ ਕਰਨ ਦੇ ਬਾਵਜੂਦ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਾ ਜਾਂ ਸੰਪਰਕ ਕਰਨਾ।

ਇੰਟਰਨੈੱਟ ਜਾਂ ਕਿਸੇ ਹੋਰ ਤਰ੍ਹਾਂ ਦੇ ਇਲੈਕਟ੍ਰੋਨਿਕ ਸੰਚਾਰ ਜ਼ਰੀਏ ਪਿੱਛਾ ਕਰਨਾ।

ਸਜ਼ਾ: ਪਹਿਲੀ ਸਜ਼ਾ - ਤਿੰਨ ਸਾਲ ਦੀ ਕੈਦ ਅਤੇ ਜੁਰਮਾਨਾ

ਇੱਕ ਤੋਂ ਵੱਧ ਵਾਰ ਜੁਰਮ ਕਰਨ ਦੀ ਸਜ਼ਾ - ਪੰਜ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ

ਧਾਰਾ 509

ਕਿਸੇ ਵੀ ਸ਼ਬਦ ਜਾਂ ਆਵਾਜ਼ ਜਾਂ ਕਿਸੇ ਇਸ਼ਾਰੇ ਨਾਲ ਔਰਤ ਦੀ ਇੱਜ਼ਤ ਨੂੰ ਢਾਹ ਲਾਉਣਾ ਜੋ ਉਸ ਦੀ ਨਿੱਜਤਾ ਵਿੱਚ ਦਖਲ ਦਿੰਦੀ ਹੈ।

Image copyright Getty Images

ਸਜ਼ਾ: ਤਿੰਨ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ

ਦਫ਼ਤਰ ਵਿੱਚ ਜਾਂ ਕੰਮ ਕਰਨ ਦੀ ਥਾਂ 'ਤੇ ਜਿਨਸੀ ਸ਼ੋਸ਼ਣ

ਕੰਮ ਕਰਨ ਵਾਲੀ ਥਾਂ 'ਤੇ ਹੁੰਦੇ ਜਿਨਸੀ ਸ਼ੋਸ਼ਣ ਖਿਲਾਫ਼ ਔਰਤਾਂ ਆਵਾਜ਼ ਘੱਟ ਚੁੱਕਦੀਆਂ ਹਨ।

1997 ਵਿੱਚ ਸੁਪਰੀਮ ਕੋਰਟ ਨੇ ਵਿਸ਼ਾਖਾ ਮਾਮਲੇ ਵਿੱਚ ਪਹਿਲੀ ਵਾਰੀ ਕੰਮ ਕਰਨ ਦੀ ਥਾਂ 'ਤੇ ਹੁੰਦੇ ਜਿਨਸੀ ਸ਼ੋਸ਼ਣ ਤੋਂ ਬਾਅਦ ਵਿਸ਼ਾਖਾ ਗਾਈਡਲਾਈਂਜ਼ ਬਣਾਈਆਂ ਜਿਨ੍ਹਾਂ ਨੂੰ ਮੰਨਣਾ ਹਰ ਸੰਸਥਾ ਲਈ ਜ਼ਰੂਰੀ ਸੀ।

ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਗਾਈਡਲਾਈਂਜ਼ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਸੀ।

Image copyright Getty Images

ਫਿਰ ਕੰਮਕਾਜੀ ਔਰਤਾਂ ਦੀ ਵਧਦੀ ਗਿਣਤੀ ਤੋਂ ਬਾਅਦ 'ਸੈਕਸ਼ੁਅਲ ਐਕਟ ਐਟ ਵਰਕਪਲੇਸ' (ਪ੍ਰੀਵੈਂਸ਼ਨ, ਪ੍ਰਇਬਿਸ਼ਨ ਐਂਡ ਰਿਡਰੈਸਲ) ਐਕਟ, 2013 ਲਿਆਂਦਾ ਗਿਆ।

ਕੰਮਕਾਜ਼ੀ ਔਰਤਾਂ ਲਈ ਸੰਸਥਾਵਾਂ ਨੂੰ ਸੁਰੱਖਿਅਤ ਥਾਂ ਬਣਾਉਣਾ ਅਤੇ ਕੰਮ ਦੇ ਮਾਹੌਲ ਨੂੰ ਸਮਰੱਥ ਬਣਾਉਣ ਲਈ ਇਹ ਕਾਨੂੰਨ ਬਣਾਇਆ ਗਿਆ ਸੀ।

ਕੋਈ ਵੀ ਔਰਤ ਜੋ ਕੰਮ ਕਰਦੀ ਹੈ ਜਾਂ ਕੰਮ ਕਰਨ ਵਾਲੀ ਕਿਸੇ ਥਾਂ 'ਤੇ ਜਾ ਰਹੀ ਹੈ, ਨਿਯਮਤ, ਅਸਥਾਈ, ਐਡਹਾਕ ਜਾਂ ਰੋਜ਼ਾਨਾ ਤਨਖਾਹ ਦੇ ਆਧਾਰ 'ਤੇ ਇਸ ਕਾਨੂੰਨ ਦੇ ਤਹਿਤ ਸੁਰੱਖਿਆ ਘੇਰੇ ਵਿੱਚ ਆਉਂਦੀ ਹੈ।

"ਜਿਨਸੀ ਸ਼ੋਸ਼ਣ" ਅਧੀਨ ਹੇਠਾਂ ਦਿੱਤੇ ਅਣਚਾਹੇ ਵਿਹਾਰ ਸ਼ਾਮਲ ਹਨ (ਸਿੱਧੇ ਜਾਂ ਅਸਿੱਧੇ ਤੌਰ 'ਤੇ):

1. ਸਰੀਰਕ ਸੰਪਰਕ

2. ਜਿਨਸੀ ਅਨੁਕੂਲਤਾ ਲਈ ਮੰਗ ਜਾਂ ਬੇਨਤੀ

3. ਜਿਣਸੀ ਟਿੱਪਣੀਆਂ ਕਰਨਾ

4. ਪੋਰਨੋਗ੍ਰਾਫੀ ਦਿਖਾਉਣਾ

5. ਕਿਸੇ ਜਿਨਸੀ ਸੁਭਾਅ ਦੇ ਕਿਸੇ ਵੀ ਹੋਰ ਅਣਚਾਹੇ ਸਰੀਰਕ, ਜ਼ਬਾਨੀ ਜਾਂ ਗ਼ੈਰ-ਮੌਖਿਕ ਵਿਹਾਰ

ਬਚਾਅ ਕਿਵੇਂ?

ਬਚਾਅ ਦਾ ਪਹਿਲਾ ਤਰੀਕਾ ਹੈ ਕਿ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਣਾ ਕਿ ਕੰਮਕਾਜੀ ਥਾਂ 'ਤੇ ਜਿਨਸੀ ਸ਼ੋਸ਼ਣ ਹੈ ਕੀ

Image copyright Getty Images

ਹਰ ਸੰਸਥਾ ਵਿੱਚ ਸ਼ਿਕਾਇਤ ਕਮੇਟੀ ਹੋਣੀ ਜ਼ਰੂਰੀ ਹੈ।

ਸ਼ਿਕਾਇਤ ਕਮੇਟੀਆਂ ਦੋ ਤਰ੍ਹਾਂ ਦੀਆਂ ਹਨ।

 • ਅੰਦਰੂਨੀ ਸ਼ਿਕਾਇਤ ਕਮੇਟੀ (ਆਈਸੀਸੀ)
 • ਸਥਾਨਕ ਸ਼ਿਕਾਇਤ ਕਮੇਟੀ (ਐਲਸੀਸੀ)

ਇੰਨਾਂ ਕਮੇਟੀਆਂ ਵਿੱਚ 50% ਔਰਤਾਂ ਦਾ ਹੋਣਾ ਜ਼ਰੂਰੀ ਹੈ।

Image copyright Getty Images

ਔਰਤਾਂ ਦੀ ਪ੍ਰਤੀਨਿੱਧਤਾ ਆਈਸੀਸੀ ਜਾਂ ਐਲਸੀਸੀ ਦੇ ਮੈਂਬਰ ਤਿੰਨ ਸਾਲ ਤੋਂ ਵੱਧ ਨਹੀਂ ਹੋਣੇ ਚਾਹੀਦੇ।

ਜ਼ਿਲ੍ਹਾ ਅਧਿਕਾਰੀ ਦੀ ਜਿੰਮੇਵਾਰੀ ਹੁੰਦੀ ਹੈ ਕਿ ਹਰ ਜ਼ਿਲ੍ਹੇ ਵਿੱਚ ਸਥਾਨਕ ਸ਼ਿਕਾਇਤ ਕਮੇਟੀ ਦਾ ਗਠਨ ਕੀਤਾ ਜਾਵੇ।

ਇਸ ਕਮੇਟੀ ਕੋਲ ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੇ ਅਧਿਕਾਰ ਵੀ ਸ਼ਾਮਿਲ ਹਨ।

ਇਸ ਕਮੇਟੀ ਵਿੱਚ ਇੱਕ ਬਾਹਰੀ ਮੈਂਬਰ ਵੀ ਸ਼ਾਮਿਲ ਹੋਣਾ ਚਾਹੀਦਾ ਹੈ ਜਿਸ ਨੂੰ ਮਹਿਲਾ ਨਾਲ ਜੁੜੇ ਮੁੱਦਿਆਂ ਦੀ ਜਾਣਕਾਰੀ ਹੋਵੇ।

ਸ਼ਿਕਾਇਤ ਕਿੱਥੇ ਕਰ ਸਕਦੇ ਹੋ?

 • ਔਰਤ ਸ਼ਿਕਾਇਤ ਕਮੇਟੀ ਕੋਲ ਸ਼ਿਕਾਇਤ ਕਰ ਸਕਦੀ ਹੈ।
 • ਇਸ ਵਿੱਚ ਘਟਨਾ ਦਾ ਪੂਰਾ ਵੇਰਵਾ ਦੇਣਾ ਜ਼ਰੂਰੀ ਹੈ।
 • ਸਮਾਂ, ਤਰੀਕ, ਨਾਮ, ਕੰਮ ਕਰਨ ਵਾਲੇ ਨਾਲ ਰਿਸ਼ਤਾ।
 • ਔਰਤ ਦੀ ਪਛਾਣ ਗੁਪਤ ਰੱਖਣੀ ਜ਼ਰੂਰੀ ਹੈ।
 • ਜੇ ਔਰਤ ਚਾਹੇ ਤਾਂ FIR ਦਰਜ ਕਰਵਾਉਣ ਵਿੱਚ ਮਦਦ ਕਰਨਾ।
 • ਕੋਈ ਡਰ ਹੋਣ 'ਤੇ ਔਰਤ ਦਾ ਬਿਆਨ ਮੁਲਜ਼ਮ ਦੀ ਗੈਰ-ਹਾਜ਼ਰੀ ਵਿੱਚ ਦਰਜ ਕੀਤਾ ਜਾ ਸਕਦਾ ਹੈ।

ਬਲਾਤਕਾਰ ਨਾਲ ਜੁੜੇ ਕਾਨੂੰਨ

2013 ਵਿੱਚ ਨਿਰਭਿਆ ਐਕਟ ਲਿਆਂਦਾ ਗਿਆ ਜੋ ਕਿ ਅਪਰਾਧਿਕ ਕਾਨੂੰਨ ਵਿੱਚ ਸੋਧ, 2013 ਵਜੋਂ ਜਾਣਿਆ ਜਾਂਦਾ ਹੈ।

Image copyright Getty Images

ਸਭ ਤੋਂ ਵੱਡਾ ਬਦਲਾਅ ਕੀਤਾ ਗਿਆ ਰੇਪ ਸ਼ਬਦ ਵਿੱਚ। ਰੇਪ ਦੀ ਥਾਂ 'ਤੇ ਸਰੀਰਕ ਸ਼ੋਸ਼ਣ ਸ਼ਬਦ ਦਾ ਇਸਤੇਮਾਲ ਕੀਤਾ ਗਿਆ।

ਸਜ਼ਾ ਵਿੱਚ ਵੀ ਬਦਲਾਅ ਕੀਤਾ ਗਿਆ।

ਬਲਾਤਕਾਰ ਦੇ ਦੋਸ਼ ਵਿੱਚ ਸੱਤ ਸਾਲ ਤੋਂ ਉਮਰ ਭਰ ਤੱਕ ਦੀ ਸਜ਼ਾ ਹੋ ਸਕਦੀ ਹੈ।

ਕਈ ਮਾਮਲਿਆਂ ਵਿੱਚ ਫਾਂਸੀ ਦੀ ਸਜ਼ਾ ਦੀ ਤਜਵੀਜ਼ ਵੀ ਹੈ।

ਪੀੜਤਾ ਨੂੰ ਬਲਾਤਕਾਰ ਦੀ ਐੱਫ਼ਆਈਆਰ ਦਰਜ ਕਰਵਾਉਣੀ ਚਾਹੀਦੀ ਹੈ।

ਜੇ ਅਧਿਕਾਰੀ ਐੱਫ਼ਆਈਆਰ ਦਰਜ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਧਾਰਾ 166 ਏ ਦੇ ਤਹਿਤ ਇਹ ਅਪਰਾਧ ਹੈ।

 • ਇਸ ਕਾਨੂੰਨ ਤਹਿਤ ਪੀੜਤਾ ਦੀ ਸ਼ਖਸੀਅਤ ਮਾਅਨੇ ਨਹੀਂ ਰੱਖਦੀ।
 • ਬਿਨਾਂ ਪੱਖਪਾਤ ਦੇ ਪੀੜਤਾ ਦੀ ਸ਼ਿਕਾਇਤ ਦਰਜ ਕਰਨਾ ਜ਼ਰੂਰੀ ਹੈ।
 • ਪੀੜਤਾ ਤੋਂ ਅਸਹਿਮਤੀ ਦੇ ਸਬੂਤ ਦੀ ਮੰਗ ਨਹੀਂ ਕੀਤੀ ਜਾ ਸਕਦੀ।

(ਐੱਨਸੀਆਰਬੀ ਮੁਤਾਬਕ, 2016 ਵਿੱਚ ਪੰਜਾਬ 'ਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ 325 ਕੇਸ ਦਰਜ ਕੀਤੇ ਗਏ। ਜਿਨਸੀ ਸ਼ੋਸ਼ਣ ਦੇ ਇਰਾਦੇ ਨਾਲ ਔਰਤਾਂ 'ਤੇ ਹਮਲੇ ਦੇ 1025 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਬਲਾਤਕਾਰ ਦੇ 838ਅਤੇ ਪਿੱਛਾ ਕਰਨ ਦੇ 99 ਕੇਸ ਦਰਜ ਕੀਤੇ ਗਏ। ਬੀਬੀਸੀ ਦੀ ਖ਼ਾਸ ਲੜੀ ਵਿੱਚ ਅਸੀਂ ਕੁਝ ਔਰਤਾਂ ਦੀਆਂ ਕਹਾਣੀਆਂ ਲੈ ਕੇ ਆਏ ਹਾਂ ਜੋ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਅਤੇ ਉਨ੍ਹਾਂ ਨੇ ਡੱਟ ਕੇ ਇਸ ਦਾ ਮੁਕਾਬਲਾ ਕੀਤਾ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)