ਪ੍ਰੈੱਸ ਰਿਵੀਊ: ਹਰਿਆਣਾ 'ਚ ਵਿਦਿਆਰਥੀ ਨੇ ਟੀਚਰ ਦਾ ਗੋਲੀ ਮਾਰ ਕੇ ਕੀਤਾ ਕਤਲ

SHOOT GENERIC Image copyright Getty Images

ਇੰਡੀਅਨ ਐਕਸਪ੍ਰੈੱਸ ਮੁਤਾਬਕ ਸੋਨੀਪਤ ਦੇ ਇੱਕ ਸਰਕਾਰੀ ਕਾਲਜ ਦੇ ਅਧਿਆਪਕ ਨੂੰ ਕਥਿਤ ਤੌਰ 'ਤੇ ਉਸ ਦੇ ਵਿਦਿਆਰਥੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਅਧਿਆਪਕ ਨੇ ਵਿਦਿਆਰਥੀ ਨੂੰ ਕੁੜੀਆਂ ਨੂੰ ਤੰਗ ਕਰਨ ਤੋਂ ਰੋਕਿਆ ਸੀ।

ਇੱਕ ਵਿਦਿਆਰਥੀ ਵੱਲੋਂ ਅਧਿਆਪਕ ਨੂੰ ਗੋਲੀ ਮਾਰਨ ਦਾ ਹਰਿਆਣਾ ਵਿੱਚ ਸਾਲ ਦਾ ਇਹ ਦੂਜਾ ਮਾਮਲਾ ਹੈ।

ਸੋਨੀਪਤ ਦੇ ਐੱਸਪੀ ਨੇ ਦਾਅਵਾ ਕੀਤਾ ਹੈ, "ਮੁਲਜ਼ਮ ਦੀ ਪਛਾਣ ਹੋ ਗਈ ਹੈ ਅਤੇ ਅਸੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।"

ਹਿੰਦੁਸਤਾਨ ਟਾਈਮਜ਼ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਮਾਮਲੇ ਵਿੱਚ ਫਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਨੂੰ ਰਾਹਤ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਮੰਗ-ਪੱਤਰ ਸੌਂਪਿਆ ਹੈ।

ਮੰਗ-ਪੱਤਰ ਵਿੱਚ ਛੇ ਮੰਗਾਂ ਰੱਖੀਆਂ ਗਈਆਂ ਹਨ। ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਮੁਤਾਬਕ ਉਨ੍ਹਾਂ ਨੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਨੂੰ ਜੋੜਨ ਲਈ ਇੱਕ ਲਿੰਕ ਬਣਾਉਣ ਦੀ ਮੰਗ ਕੀਤੀ ਹੈ।

Image copyright Getty Images

ਦਿ ਟ੍ਰਿਬਿਊਨ ਮੁਤਾਬਕ ਇੰਡੀਗੋ ਅਤੇ ਗੋਏਅਰ ਨੇ ਮੰਗਲਵਾਰ ਨੂੰ 65 ਉਡਾਨਾ ਰੱਦ ਕਰ ਦਿੱਤੀਆਂ।

ਇਹ ਕਾਰਵਾਈ ਹਵਾਈ ਗੈਰੂਲੇਟਰ ਡੀਜੀਸੀਏ ਵੱਲੋਂ ਏ320ਨੀਓ ਉਡਾਨਾਂ ਦੇ ਇੰਜਨਾਂ ਵਿੱਚ ਖ਼ਰਾਬੀ ਹੋਣ ਕਰਕੇ 11 ਉਡਾਨਾਂ ਰੱਦ ਕੀਤੇ ਜਾਣ ਤੋਂ ਬਾਅਦ ਕੀਤੀ ਗਈ।

ਗੁਰੂਗ੍ਰਾਮ ਆਧਾਰਿਤ ਇੰਡੀਗੋ ਨੇ 1000 ਵਿੱਚੋਂ 47 ਉਡਾਨਾਂ ਰੱਦ ਕੀਤੀਆਂ ਜਦਕਿ ਗੋਏਅਰ ਨੇ 18 ਉਡਾਨਾਂ ਰੱਦ ਕੀਤੀਆਂ। ਗੋਏਅਰ ਦੀਆਂ ਹਰ ਰੋਜ਼ 230 ਉਡਾਨਾਂ ਚੱਲਦੀਆਂ ਹਨ।

Image copyright Getty Images

ਟਾਈਮਜ਼ ਆਫ਼ ਇੰਡੀਆ ਮੁਤਾਬਕ ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਬੈਂਕ ਖਾਤਿਆਂ ਅਤੇ ਮੋਬਾਈਲ ਫੋਨ ਸਣੇ ਹੋਰਨਾ ਸੇਵਾਵਾਂ ਨਾਲ ਲਾਜ਼ਮੀ ਤੌਰ ਉੱਤੇ ਜੋੜਨ ਦੀ ਨਿਰਧਾਰਤ ਸਮਾਂ ਸੀਮਾ ਵਿੱਚ ਵਾਧਾ ਕਰ ਦਿੱਤਾ ਹੈ। ਇਹ ਵਾਧਾ ਇਸ ਮਾਮਲੇ ਵਿੱਚ ਅਦਾਲਤ ਦਾ ਫੈਸਲਾ ਆਉਣ ਤੱਕ ਕੀਤਾ ਗਿਆ ਹੈ।

Image copyright Getty Images

ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਿੱਚ ਬਣਾਏ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕੇਂਦਰ ਸਰਕਾਰ ਵੱਲੋਂ ਦਿੱਤੀ ਸਹਿਮਤੀ ਤੋਂ ਬਾਅਦ ਆਧਾਰ ਨੂੰ ਸੇਵਾਵਾਂ ਅਤੇ ਸਰਕਾਰੀ ਭਲਾਈ ਸਕੀਮਾਂ ਨਾਲ ਲਾਜ਼ਮੀ ਜੋੜਨ ਦੀ ਸਮਾਂ ਸੀਮਾ 31 ਮਾਰਚ ਨੂੰ ਵਧਾ ਦੇਣ ਦੇ ਹੁਕਮ ਦਿੱਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)