ਪੜ੍ਹੋ ਹਨੀ ਸਿੰਘ ਦੇ ਯੋ-ਯੋ ਬਣਨ ਦੀ ਦਿਲਚਸਪ ਕਹਾਣੀ

ਹਨੀ ਸਿੰਘ Image copyright Getty Images

ਰੈਪਰ ਕਹੀਏ, ਗਾਇਕ ਜਾਂ ਫੇਰ ਅਦਾਕਾਰ ਯੋ-ਯੋ ਦੇ ਨਾਮ ਨਾਲ ਜਾਣੇ ਜਾਂਦੇ ਹਨੀ ਸਿੰਘ ਅੱਜ ਆਪਣਾ 34ਵਾਂ ਜਨਮ ਦਿਨ ਮਨਾ ਰਹੇ ਹਨ।

ਕਰੀਬ ਡੇਢ ਸਾਲ ਮਨੋਰੰਜਨ ਦੀ ਦੁਨੀਆਂ ਤੋਂ ਦੂਰੀ ਬਣਾਏ ਰੱਖਣ ਵਾਲੇ ਯੋ-ਯੋ ਹਨੀ ਸਿੰਘ ਨੇ ਮੁੜ ਆਪਣੇ ਅੰਦਾਜ਼ ਵਿੱਚ ਵਾਪਸੀ ਕੀਤੀ ਹੈ।

'ਸੋਨੂ ਕੇ ਟੀਟੂ ਕੀ ਸਵੀਟੀ' ਫ਼ਿਲਮ ਵਿੱਚ ਹੰਸ ਰਾਜ ਹੰਸ ਦੇ ਗਾਣੇ 'ਦਿਲ ਚੋਰੀ ਸਾਡਾ ਹੋ ਗਿਆ' ਨਾਲ ਹਨੀ ਸਿੰਘ ਨੇ ਵਾਪਸੀ ਕੀਤੀ ਹੈ।

(ਇਹ ਕਹਾਣੀ ਬੀਬੀਸੀ ਨੇ ਦਸੰਬਰ 2017 ਵਿੱਚ ਕੀਤੀ ਸੀ)

ਆਉਣ ਵਾਲੇ ਦਿਨਾਂ 'ਚ ਹਨੀ ਸਿੰਘ ਦੇ ਕੁਝ ਹੋਰ ਵੀ ਗਾਣੇ ਸਾਹਮਣੇ ਆਉਣਗੇ। ਫਿਲਹਾਲ ਇਸ ਗਾਣੇ ਨੂੰ ਹਨੀ ਸਿੰਘ ਦਾ 'ਕਮਬੈਕ' ਕਿਹਾ ਜਾ ਰਿਹਾ ਹੈ।

ਮਿਊਜ਼ਿਕ ਤੋਂ ਦੂਰ ਕਿਉਂ ਰਹੇ ਹਨੀ ਸਿੰਘ?

ਹਜ਼ਾਰਾਂ ਲੋਕਾਂ ਸਾਹਮਣੇ ਥਿਰਕਦੇ ਹੋਏ ਗੀਤ ਗਾਉਣ ਵਾਲੇ ਹਨੀ ਸਿੰਘ ਚਾਰ-ਪੰਜ ਲੋਕਾਂ ਦੇ ਸਾਹਮਣੇ ਜਾਣ ਤੋਂ ਵੀ ਡਰਨ ਲੱਗੇ ਸੀ। ਕਾਰਨ ਸੀ ਬਾਏਪੋਲਰ ਡਿਸਆਰਡਰ।

Image copyright Tseries
ਫੋਟੋ ਕੈਪਸ਼ਨ ਹਨੀ ਸਿੰਘ ਦਾ ਨਵਾਂ ਗਾਣਾ, ਦਿਲ ਚੋਰੀ ਸਾਡਾ ਹੋ ਗਿਆ ਦਾ ਸਕ੍ਰੀਨਗ੍ਰੈਬ

ਬਾਏਪੋਲਰ ਡਿਸਆਰਡਰ ਡਿਪਰੈਸ਼ਨ ਦਾ ਹੀ ਇੱਕ ਰੂਪ ਹੈ। ਖ਼ੁਦ 'ਤੇ ਸ਼ੱਕ, ਉਦਾਸੀ, ਨੀਂਦ ਲੈਣ ਵਿੱਚ ਤਕਲੀਫ਼, ਬੇਕਾਬੂ ਹੋਣਾ ਅਤੇ ਭੀੜ ਤੋਂ ਡਰ। ਇਹ ਇਸ ਬਿਮਾਰੀ ਦੇ ਕੁਝ ਲੱਛਣ ਹਨ।

ਆਲੋਚਕਾ ਦਾ ਕਹਿਣਾ ਹੈ ਕਿ ਹਨੀ ਸਿੰਘ ਦੀ ਬਿਮਾਰੀ ਦਾ ਕਾਰਨ ਡਰੱਗਜ਼ ਦੀ ਓਵਰਡੋਜ਼ ਹੈ ਜਾਂ ਹਨੀ ਸਿੰਘ ਨੂੰ ਸਫ਼ਲਤਾ ਹਜ਼ਮ ਨਹੀਂ ਹੋਈ। ਬੀਤੇ ਕਰੀਬ 2 ਸਾਲਾਂ ਤੋਂ ਅਜਿਹੇ ਹੀ ਇਲਜ਼ਾਮ ਲਗਦੇ ਰਹੇ ਅਤੇ ਹਨੀ ਸਿੰਘ ਚੁੱਪ ਰਹੇ।

ਹਨੀ ਸਿੰਘ ਕਿੰਨੇ ਤਣਾਅ ਵਿੱਚ ਸੀ? ਇਸ ਨੂੰ ਇਸ ਤਰ੍ਹਾਂ ਸਮਝੋ ਕਿ ਇੰਡਸਟਰੀ ਵਿੱਚ ਹਨੀ ਸਿੰਘ ਦਾ ਮੁਕਾਬਲਾ ਬਾਦਸ਼ਾਹ ਨਾਲ ਹੋਵੇ। ਦੋਵਾਂ ਦੇ ਵਿੱਚ ਗਾਣਿਆਂ ਦੇ ਬੋਲਾਂ ਦੀ ਚੋਰੀ ਨੂੰ ਲੈ ਕੇ ਵੀ ਜ਼ੁਬਾਨੀ ਜੰਗ ਛਿੜੀ ਰਹੀ।

ਬਾਦਸ਼ਾਹ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ,''ਮੈਨੂੰ ਦੁਖ਼ ਹੈ ਕਿ ਇੱਕ ਕ੍ਰੀਏਟਿਵ ਸ਼ਖ਼ਸੀਅਤ ਬੀਮਾਰ ਹੈ। ਹਨੀ ਨੂੰ ਬਹੁਤ ਖ਼ਰਾਬ ਬਿਮਾਰੀ ਹੈ। ਪਹਿਲਾਂ ਹਨੀ ਠੀਕ ਹੋ ਜਾਵੇ, ਲੜਾਈ ਬਾਅਦ ਵਿੱਚ ਕਰ ਲਈ ਜਾਵੇਗੀ।''

Image copyright Twitter/Honey Singh

ਬੀਤੇ ਸਾਲ ਹਨੀ ਸਿੰਘ ਨੇ ਬੀਬੀਸੀ ਏਸ਼ੀਅਨ ਨੈੱਟਵਰਕ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।

ਆਪਣੀ ਬਿਮਾਰੀ 'ਤੇ ਕੀ ਬੋਲੇ ਸੀ ਹਨੀ ਸਿੰਘ?

  • ਬੀਤੇ ਕੁਝ ਮਹੀਨੇ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦੌਰ ਰਿਹਾ। ਮੈਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਸੀ। ਮੇਰੇ ਇਸ ਦੌਰ ਨੂੰ ਕੁਝ ਲੋਕਾਂ ਨੇ ਡਰਗਜ਼ ਦੀ ਓਵਰਡੋਜ਼ ਨਾਲ ਜੋੜ ਕੇ ਦੇਖਿਆ। ਅਫਵਾਹਾਂ ਇਹ ਵੀ ਸਨ ਕਿ ਨਸ਼ਾ ਛੁਡਾਓ ਕੇਂਦਰ ਵਿੱਚ ਰਿਹਾ ਪਰ ਸੱਚ ਇਹ ਹੈ ਕਿ ਮੈਂ ਨੋਇਡਾ ਵਾਲੇ ਘਰ ਵਿੱਚ ਰਹਿੰਦੇ ਸਨ।
  • ਸੱਚ ਇਹ ਹੈ ਕਿ ਮੈਂ ਬਾਏਪੋਲਰ ਡਿਸਆਰਡਰ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ। ਇਸ ਦੌਰਾਨ ਮੈਂ ਚਾਰ ਡਾਕਟਰ ਬਦਲੇ ਪਰ ਕੋਈ ਅਸਰ ਨਹੀਂ ਹੋਇਆ। ਸੱਚ ਇਹ ਹੈ ਕਿ ਮੈਂ ਬਾਏਪੋਲਰ ਤੇ ਸ਼ਰਾਬੀ ਹਾਂ ਜਿਸ ਨਾਲ ਹਾਲਾਤ ਕਾਫ਼ੀ ਬਦਲ ਗਏ ਸੀ।
  • ਇਹ ਭਿਆਨਕ ਸੀ ਅਤੇ ਮੇਰੇ 'ਤੇ ਦਵਾਈਆਂ ਦਾ ਅਸਰ ਨਹੀਂ ਹੋ ਰਿਹਾ ਸੀ। ਇੱਕ ਸਮੇਂ ਮੈਨੂੰ ਲੱਗਿਆ ਕਿ ਮੈਂ ਇਸ ਹਨੇਰੇ ਤੋਂ ਕਦੇ ਬਾਹਰ ਨਹੀਂ ਆ ਸਕਾਂਗਾ। ਨੀਂਦ ਦੀਆਂ ਦਵਾਈਆਂ ਲੈਣ ਤੋਂ ਬਾਅਦ ਵੀ ਮੈਨੂੰ ਨੀਂਦ ਨਹੀਂ ਆਉਂਦੀ ਸੀ। ਮੇਰੀ ਮਾਂ ਮੈਨੂੰ ਦੇਖ ਕੇ ਰੋਂਦੀ ਰਹਿੰਦੀ ਸੀ।
  • ਇਸ ਦੌਰਾਨ ਮੈਂ 50-60 ਕਵਿਤਾਵਾਂ ਲਿਖੀਆਂ ਸੀ। ਇਹ ਖੁੱਲ੍ਹੀ ਸ਼ਾਇਰੀ ਵਰਗੀ ਹੈ। ਮੈਂ ਇਸ ਨੂੰ ਗਾਣਿਆਂ ਵਿੱਚ ਨਹੀਂ ਬਦਲ ਸਕਦਾ। ਸਟਾਰਡਮ ਗੁਆਚੇ ਜਾਣ ਦਾ ਮੈਨੂੰ ਕੋਈ ਡਰ ਨਹੀਂ। ਮੈਨੂੰ ਬਸ ਖ਼ੁਦ ਨੂੰ ਗੁਆਏ ਜਾਣ ਦਾ ਡਰ ਰਹਿੰਦਾ ਸੀ।
  • ਸੂਰਜ ਛਿਪਦੇ ਹੀ ਮੈਂ ਆਪਣੇ ਪਰਿਵਾਰ ਤੋਂ ਵੀ ਡਰਨ ਲਗਦਾ ਸੀ। ਹੁਣ ਵੀ ਇੱਕ ਡਾਕਟਰ ਮੇਰੀ ਦੇਖ-ਭਾਲ ਕਰਦਾ ਹੈ।
  • ਸ਼ਾਹਰੁਖ ਖ਼ਾਨ ਨਾਲ ਮੇਰੀ ਲੜਾਈ ਦੀਆਂ ਖ਼ਬਰਾਂ ਝੂਠੀਆਂ ਹਨ। ਸੱਚ ਤਾਂ ਇਹ ਹੈ ਕਿ ਜਦੋਂ ਮੈਂ ਬਿਮਾਰ ਸੀ, ਉਦੋਂ ਸ਼ਾਹਰੁਖ਼ ਖ਼ਾਨ ਨੇ ਮੈਨੂੰ ਫੋਨ ਕੀਤਾ। ਉਹ ਨਾ ਹੀ ਇੱਕ ਕਮਾਲ ਦੇ ਅਦਾਕਾਰ ਹਨ ਬਲਕਿ ਇੱਕ ਚੰਗੇ ਇਨਸਾਨ ਵੀ ਹਨ।

ਮਹਿਲਾ ਵਿਰੋਧੀ ਗਾਣੇ ਗਾਉਂਦੇ ਹਨ ਹਨੀ ਸਿੰਘ?

ਗਾਲ਼ਾਂ ਵਾਲੇ ਗਾਣਿਆਂ ਦੀ ਸ਼ੁਰੂਆਤ ਵਿੱਚ ਦੋ ਨਾਮ ਲਏ ਜਾਂਦੇ ਸੀ-ਹਨੀ ਸਿੰਘ ਅਤੇ ਬਾਦਸ਼ਾਹ।

ਕਿਹਾ ਜਾਂਦਾ ਹੈ ਕਿ ਹਨੀ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਅਜਿਹੇ ਗਾਣੇ ਗਾਏ ਸੀ ਜਿਨ੍ਹਾਂ ਵਿੱਚ ਗਾਲ਼ਾਂ ਦੀ ਭਰਪੂਰ ਵਰਤੋਂ ਹੁੰਦੀ ਸੀ।

ਹਾਲਾਂਕਿ ਹਨੀ ਸਿੰਘ ਇਸ ਤੋਂ ਇਨਕਾਰ ਕਰਦੇ ਹਨ। ਇਹ ਗਾਣੇ ਇੰਟਰਨੈੱਟ 'ਤੇ ਆਸਾਨੀ ਨਾਲ ਮਿਲ ਜਾਂਦੇ ਸੀ।

Image copyright Getty Images

ਜੇਕਰ ਗਾਲ਼ਾਂ ਵਾਲੇ ਗਾਣੇ ਛੱਡ ਵੀ ਦਿੱਤੇ ਜਾਣ ਤਾਂ ਵੀ ਹਨੀ ਸਿੰਘ ਦੀ ਉਨ੍ਹਾਂ ਦੇ ਗਾਣਿਆਂ ਦੇ ਬੋਲਾਂ ਲਈ ਅਕਸਰ ਨਿੰਦਾ ਹੁੰਦੀ ਸੀ।

ਨਿਰਭਿਆ ਗੈਂਗਰੇਪ ਤੋਂ ਬਾਅਦ ਹਨੀ ਸਿੰਘ ਦੇ ਗਾਣਿਆ 'ਤੇ ਜਮ ਕੇ ਬਹਿਸ ਹੋਈ।

ਹਨੀ ਸਿੰਘ ਨੇ ਇਸ 'ਤੇ ਕਿਹਾ ਸੀ, ''ਤੁਸੀਂ ਮੈਨੂੰ ਦੋਸ਼ੀ ਠਹਿਰਾਉਂਦੇ ਹੋ। ਦੋਸ਼ੀ ਠਹਿਰਾਉਣਾ ਹੈ ਤਾਂ ਸਰਕਾਰ ਨੂੰ ਠਹਿਰਾਓ ਜਿਸ ਨੇ ਰੇਪ ਕਰਨ ਵਾਲਿਆਂ ਖਿਲਾਫ਼ ਠੋਸ ਕਾਰਵਾਈ ਨਹੀਂ ਕੀਤੀ। ਮੈਨੂੰ ਇਸਤੇਮਾਲ ਕਰਨਾ ਬੰਦ ਕਰੋ।''

ਹੁਣ ਗੱਲ ਹਨੀ ਸਿੰਘ ਦੇ ਗਾਣਿਆਂ ਦੀ

'ਛੋਟੀ ਡ੍ਰੈਸ ਵਿੱਚ ਬੌਂਬ ਲਗਦੀ ਮੈਨੂੰ, ਕਤਲ ਕਰੇ ਤੇਰਾ ਬੌਂਬ ਫਿਗਰ'

'ਕਲੱਬ ਮੇਂ ਹੋਗਾ ਸ਼ੋਰ, ਬੇਬੀ ਘਰ ਮੇਂ ਪਿੱਲੋ ਫਾਈਟ'

'ਮਜ਼ਾ ਉਠਾ ਲੇ ਬੇਬੀ ਆਜ ਰਾਤ ਕਾ, ਬਲਬ ਲਗਾ ਕੇ ਜ਼ੀਰੋ ਵਾਟ ਦਾ'

'ਨਿੱਕਰ ਵਾਲੀ ਛੋਰੀ ਨੇ ਬੋਤਲ ਚੜ੍ਹਾ ਰਖੀ ਹੈ। ਨਾਚ ਰੀ ਦੇਖ ਕੈਸੇ ਆਗ ਲਗਾ ਰਖੀ ਹੈ।'

'ਕਰੇਂਗੇ ਪਾਰਟੀ ਸਾਰੀ ਰਾਤ,*** ਮੇਂ ਦਮ ਹੈ ਤਾਂ ਬੰਦ ਕਰਵਾ ਲਓ'

ਹਨੀ ਸਿੰਘ ਇਨ੍ਹਾਂ ਗਾਣਿਆਂ ਦੀ ਆਲੋਚਨਾ 'ਤੇ ਕਹਿੰਦੇ ਹਨ,'' ਹਰ ਕ੍ਰਾਂਤੀਕਾਰੀ ਕਵੀ ਜਾਂ ਗੀਤਕਾਰ ਦੀ ਅਲੋਚਨਾ ਹੋਈ ਹੈ।

ਜਦੋਂ ਤੁਸੀਂ ਕਿਸੇ ਨਵੀਂ ਚੀਜ਼ ਨਾਲ ਆਉਂਦੇ ਹੋ ਤਾਂ ਤੁਹਾਡੀ ਆਲੋਚਨਾ ਹੁੰਦੀ ਹੈ। ਹਮੇਸ਼ਾ ਇਸ ਤਰ੍ਹਾਂ ਦੇ ਲੋਕ ਹਨ ਜਿਹੜੇ ਆਲੋਚਨਾ ਕਰਦੇ ਹਨ।

ਪਰ ਇਹ ਗਿਣਤੀ ਦੇ ਲੋਕ ਹਨ। ਮੇਰੇ ਫੈਂਨ ਲੱਖਾਂ ਦੀ ਗਿਣਤੀ ਵਿੱਚ ਹਨ। ਮੇਰੇ ਲਈ ਉਹੀ ਮਾਇਨੇ ਰਖਦਾ ਹੈ।''

Image copyright Twitter/HONEY SINGH

'ਬੌਸ' ਫਿਲਮ ਦੇ ਗਾਣੇ 'ਪਾਰਟੀ ਆਲ ਨਾਈਟ' ਗਾਣੇ ਦੇ ਇੱਕ ਸ਼ਬਦ ਨੂੰ ਬੀਪ ਤੱਕ ਕਰਨਾ ਪਿਆ ਸੀ। ਕਹਿਣਾ ਨਹੀਂ ਹੋਵੇਗਾ ਕਿ ਗਾਣਾ ਹਨੀ ਸਿੰਘ ਦਾ ਸੀ।

ਅਜਿਹਾ ਨਹੀਂ ਹੈ ਕਿ ਇਸ ਗੱਲ ਨਾਲ ਹਨੀ ਸਿੰਘ ਵਾਕਿਫ਼ ਨਾ ਹੋਣ ਕਿ ਉਨ੍ਹਾਂ ਦੇ ਕੁਝ ਗਾਣਿਆਂ ਵਿੱਚ ਕੁੜੀਆਂ ਲਈ ਚੰਗੀ ਸ਼ਬਦਾਵਲੀ ਨਹੀਂ ਵਰਤੀ ਗਈ।

ਇੱਕ ਵਾਰ ਹਨੀ ਸਿੰਘ ਨੇ ਇਸ ਬਾਰੇ ਕਿਹਾ ਸੀ, ''ਮੈਂ ਕੁੜੀਆਂ ਲਈ ਅਜਿਹਾ ਗਾਣਾ ਲਿਆਵਾਂਗਾ, ਜਿਸ ਨੂੰ ਸੁਣਨ ਤੋਂ ਬਾਅਦ ਮੁੰਡੇ ਮੇਰੇ ਪਿੱਛੇ ਪੈ ਜਾਣਗੇ। ਮੈਨੂੰ ਮਾਰਨ ਲਈ ਦੌੜਨਗੇ।''

ਪਰ ਅਜੇ ਤੱਕ ਹਨੀ ਸਿੰਘ ਦਾ ਅਜਿਹਾ ਕੋਈ ਗਾਣਾ ਨਹੀਂ ਆਇਆ।

'ਕਵੀ' ਹਨੀ ਸਿੰਘ

ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਵਿੱਚ 15 ਮਾਰਚ 1983 ਨੂੰ ਪੈਦਾ ਹੋਏ ਹਰਦੇਸ਼ ਸਿੰਘ ਨੇ ਬ੍ਰਿਟੇਨ ਦੇ ਟ੍ਰਿਨਿਟੀ ਸਕੂਲ ਤੋਂ ਮਿਊਜ਼ਿਕ ਦੀ ਪੜ੍ਹਾਈ ਕੀਤੀ।

ਹਨੀ ਸਿੰਘ ਦੀ ਪਹਿਲੀ ਆਫਿਸ਼ੀਅਲ ਐਲਬਮ 2005 ਵਿੱਚ ਆਈ ਸੀ। ਪਰ ਇਸ ਤੋਂ ਪਹਿਲਾਂ ਹੀ ਹਨੀ ਸਿੰਘ ਦਾ ਨਾਮ ਉਨ੍ਹਾਂ ਗਾਣਿਆਂ ਕਰਕੇ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਚੁੱਕਿਆ ਸੀ, ਜਿਨ੍ਹਾਂ ਨੂੰ ਹਨੀ ਸਿੰਘ ਨੇ ਕਦੇ ਆਪਣਾ ਨਹੀਂ ਸਮਝਿਆ।

Image copyright TWITTER/HONEY SINGH

ਹਨੀ ਸਿੰਘ ਦੇ ਅੰਦਰ ਅੰਗ੍ਰੇਜ਼ੀ-ਹਿੰਦੀ-ਪੰਜਾਬੀ ਮਿਸ਼ਰਣ ਵਾਲੇ ਕਵੀ ਨੂੰ ਪਛਾਣ ਮਿਲੀ 'ਬਰਾਊਨ ਰੰਗ' ਗਾਣੇ ਤੋਂ।

ਬੀਬੀਸੀ ਨੂੰ ਸਾਲ 2016 ਵਿੱਚ ਦਿੱਤੇ ਗਏ ਇੰਟਰਵਿਊ ਵਿੱਚ ਹਨੀ ਸਿੰਘ ਨੇ ਕਿਹਾ ਸੀ, ''ਮੈਂ ਜਦੋਂ 'ਬਰਾਊਨ ਰੰਗ' ਲਿਖਿਆ ਤਾਂ ਵਾਰ-ਵਾਰ ਜੱਸੀ ਸਿੱਧੂ ਅਤੇ ਦਲਜੀਤ ਦੋਸਾਂਝ ਨੂੰ ਇਹ ਗਾਣਾ ਗਾਉਣ ਲਈ ਕਿਹਾ। ਦੋਵਾਂ ਨੇ ਨਾਂਹ ਕਰ ਦਿੱਤੀ। ਦਲਜੀਤ ਨੇ ਕਿਹਾ ਮੇਰੇ ਤੋਂ ਭੰਗੜਾ ਟਾਈਪ ਕੁਝ ਕਰਵਾ ਲਓ। ਇਹ ਨਾ ਕਰਾਓ। ਉਦੋਂ ਮੈਂ ਕਿਹਾ ਮੈਂ ਇਸ ਗਾਣੇ ਨੂੰ ਗਾਵਾਂਗਾ।''

ਹਨੀ ਸਿੰਘ ਜੋਰਾਵਰ, ਐਕਸਪੋਜ਼ ਸਮੇਤ ਕਈ ਫਿਲਮਾਂ ਵਿੱਚ ਐਕਟਿੰਗ ਵੀ ਕਰ ਚੁੱਕੇ ਹਨ। ਪਰ ਇਹ ਫਿਲਮਾਂ ਬੁਰੀ ਫਲੌਪ ਹੋਈਆਂ।

ਹਨੀ ਸਿੰਘ ਦੇ ਨਾਮ 'ਚ ਯੋ-ਯੋ ਕਿਉਂ?

ਹਨੀ ਸਿੰਘ ਦੇ ਨਾਂ ਦੇ ਅੱਗੇ 'ਯੋ-ਯੋ' ਲਿਖਿਆ ਰਹਿੰਦਾ ਹੈ। ਯੋ-ਯੋ ਇੱਕ ਚੀਨੀ ਖਿਡੌਣਾ ਵੀ ਹੁੰਦਾ ਹੈ। ਪਰ ਹਨੀ ਸਿੰਘ ਦੇ ਨਾਂ 'ਚ ਯੋ-ਯੋ ਜੁੜਨ ਦੀ ਕਹਾਣੀ ਦਿਲਚਸਪ ਹੈ।

Image copyright TWITTER/HONEY SINGH

ਇਹ ਨਾਮ ਉਨ੍ਹਾਂ ਦੇ ਇੱਕ ਅਮਰੀਕੀ ਦੋਸਤ ਤੋਂ ਮਿਲਿਆ ਸੀ। ਇੱਕ ਆਮ ਭਾਰਤੀ ਜਦੋਂ ਅੰਗ੍ਰੇਜ਼ੀ ਨਹੀਂ ਬੋਲ ਪਾਉਂਦਾ, ਉਦੋਂ ਵੀ ਉਹ 'ਯਾ-ਯਾ' ਬੋਲ ਸਕਦਾ ਹੈ। ਇਸੇ ਐਕਸੈਂਟ ਕਰਕੇ ਹਨੀ ਸਿੰਘ ਦੇ ਦੋਸਤ ਉਨ੍ਹਾਂ ਨੂੰ 'ਯੋ-ਯੋ' ਕਹਿਣ ਲੱਗੇ।

ਹਨੀ ਸਿੰਘ ਇਸ ਨਾਂ ਦੀ ਇੱਕ ਹੋਰ ਕਹਾਣੀ ਦੱਸਦੇ ਹਨ,''ਯੋ-ਯੋ ਦਾ ਮਤਲਬ ਤੁਹਾਡੀ ਆਪਣਾ ਹੈ। ਯਾਨਿ ਤੁਹਾਡਾ ਆਪਣਾ ਹਨੀ ਸਿੰਘ।''

ਆਪਣੇ ਕੰਪੀਟੀਸ਼ਨ ਬਾਰੇ ਹਨੀ ਸਿੰਘ ਦੱਸਦੇ ਹਨ, ''ਮੈਂ ਚਾਹੁੰਦਾ ਹਾਂ ਕਿ ਜੋ ਵੀ ਗਾਣਾ ਤਿਆਰ ਕਰਾਂ, ਉਸ ਨੂੰ ਹਰ ਕੋਈ ਗਾਏ, ਹਿੰਦੀ ਜਾਂ ਕੋਈ ਵੀ। ਮੇਰਾ ਜੌਨਰ ਵੱਖਰਾ ਹੈ। ਇਹ ਭੰਗੜਾ, ਪੌਪ ਨਹੀਂ ਹੈ। ਇਹ ਯੋ-ਯੋ ਮਿਊਜ਼ਿਕ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)