ਨਜ਼ਰੀਆ: ਗੋਰਖਪੁਰ ਅਤੇ ਫੂਲਪੁਰ ਉਪ-ਚੋਣਾਂ ਵਿੱਚ ਕੀ ਰਹੇ ਭਾਜਪਾ ਦੀ ਹਾਰ ਦੇ ਕਾਰਨ?

ਯੋਗੀ ਅੱਦਿਤਆਨਾਥ Image copyright Getty Images

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਨੂੰ ਗੁਜਰਾਤ ਅਤੇ ਤ੍ਰਿਪੁਰਾ ਵਿੱਚ ਭਾਜਪਾ ਦੀ ਜਿੱਤ ਦਾ ਸਿਹਰਾ ਦਿੱਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਕਰਨਾਟਕ ਵਿੱਚ ਪਾਰਟੀ ਦੇ ਪ੍ਰਚਾਰ ਲਈ ਭੇਜਿਆ ਜਾ ਰਿਹਾ ਸੀ, ਪਰ ਅੱਦਿਤਆਨਾਥ ਆਪਣੀ ਲੋਕ ਸਭਾ ਸੀਟ ਨੂੰ ਜਿਤਾਉਣ ਵਿੱਚ ਅਸਫ਼ਲ ਰਹੇ।

ਉੱਥੇ ਹੀ ਦੂਜੀ ਚੋਣ ਫੂਲਪੁਰ ਵਿੱਚ ਸੀ ਜਿੱਥੇ ਭਾਜਪਾ ਦੇ ਤਤਕਾਲੀ ਸੂਬਾ ਪ੍ਰਧਾਨ ਕੇਸ਼ਵ ਪ੍ਰਸਾਦ ਮੋਰਿਆ 52 ਫ਼ੀਸਦ ਵੋਟ ਹਾਸਲ ਕਰਕੇ ਜਿੱਤੇ ਸੀ।

ਜਿਸ ਸ਼ਖ਼ਸ ਨੇ ਵਿਧਾਨ ਸਭਾ ਚੋਣ ਵਿੱਚ ਭਾਜਪਾ ਨੂੰ ਤਿੰਨ-ਚੌਥਾਈ ਬਹੁਮਤ ਨਾਲ ਜਿਤਾਇਆ ਅਤੇ ਉੱਪ ਮੁੱਖ ਮੰਤਰੀ ਬਣਿਆ, ਉਹ ਆਪਣੀ ਸੀਟ 'ਤੇ ਪਾਰਟੀ ਨੂੰ ਨਹੀਂ ਜਿਤਾ ਸਕਿਆ।

ਹੈਰਾਨੀਜਨਕ ਇਸ ਲਈ ਵੀ ਸੀ ਕਿਉਂਕਿ ਪਿਛਲੇ ਤੀਹ ਸਾਲਾਂ ਦੌਰਾਨ ਦੇਸ ਵਿੱਚ ਜਾਂ ਸੂਬੇ ਵਿੱਚ ਲਹਿਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ, ਗੋਰਖਪੁਰ ਵਿੱਚ ਜਿੱਤ ਭਾਜਪਾ ਦੀ ਹੀ ਹੁੰਦੀ ਸੀ।

ਪਹਿਲਾਂ 1989 ਤੋਂ 1996 ਤੱਕ ਮਹੰਤ ਅਦਿੱਤਆਨਾਥ ਲੋਕ ਸਭਾ ਰਹੇ ਅਤੇ ਉਸ ਤੋਂ ਬਾਅਦ 2017 ਤੱਕ ਉਨ੍ਹਾਂ ਦੇ ਚੇਲੇ ਯੋਗੀ ਅਦਿੱਤਆਨਾਥ। ਉਨ੍ਹਾਂ ਦੇ ਸਮਰਥਕਾਂ ਨੇ ਨਾਅਰਾ ਲਾਇਆ ਸੀ-ਯੂਪੀ ਵਿੱਚ ਰਹਿਣਾ ਹੈ, ਤਾਂ ਯੋਗੀ-ਯੋਗੀ ਕਹਿਣਾ ਹੈ।

Image copyright Getty Images

ਤਾਂ ਆਖ਼ਰ ਇਹ ਨਤੀਜੇ ਆਏ ਕਿਵੇਂ? ਇਨ੍ਹਾਂ ਦੋਵਾਂ ਸੀਟਾਂ 'ਤੇ ਭਾਜਪਾ ਦੇ ਤਿੰਨ ਤੋਂ ਸਾਢੇ ਤਿੰਨ ਲੱਖ ਵੋਟ ਕਿਵੇਂ ਘੱਟ ਗਏ?

ਇਸਦੇ ਕਈ ਕਾਰਨ ਹਨ?

ਪਹਿਲਾਂ ਉਮੀਦਵਾਰਾਂ ਦੀ ਚੋਣ ਵਿੱਚ ਗ਼ਲਤੀ ਹੋਈ, ਦੂਜੀ ਗੱਲ ਜਾਤੀ ਸਮੀਕਰਣ ਉਲਟੇ ਬੈਠੇ, ਤੀਜੀ ਗੱਲ ਪਾਰਟੀ ਸੰਗਠਨ ਤੋਂ ਕਾਰਜਕਰਤਾ ਨਰਾਜ਼ ਸੀ, ਚੌਥੀ ਗੱਲ ਸਰਕਾਰ ਦੇ ਕੰਮਕਾਜ ਤੋਂ ਲੋਕ ਨਰਾਜ਼ ਸੀ ਅਤੇ ਪੰਜਵੀ ਗੱਲ ਮੋਦੀ ਅਤੇ ਅਮਿਤ ਸ਼ਾਹ ਚੋਣ ਪ੍ਰਚਾਰ ਵਿੱਚ ਨਹੀਂ ਗਏ।

ਗ਼ਲਤ ਉਮੀਦਵਾਰ

ਭਰੋਸੇਯੋਗ ਸੂਤਰਾਂ ਅਨੁਸਾਰ ਯੋਗੀ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਫ਼ ਤੌਰ 'ਤੇ ਦੱਸਿਆ ਸੀ ਕਿ ਗੋਰਖਪੁਰ ਵਿੱਚ ਸਿਰਫ਼ ਗੋਰਖ਼ਪੁਰ ਪੀਠ ਦਾ ਵਿਅਕਤੀ ਹੀ ਜਿੱਤ ਸਕਦਾ ਹੈ। ਪਰ ਪਾਰਟੀ ਦੀ ਕੇਂਦਰੀ ਕਮੇਟੀ ਨੇ ਉਪੇਂਦਰ ਸ਼ੁਕਲਾ ਨੂੰ ਚੁਣਿਆ ਜਿਹੜੇ ਗੋਰਖਪੁਰ ਦੇ ਖੇਤਰੀ ਪ੍ਰਧਾਨ ਸੀ।

ਗੋਰਖਪੁਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜਗਦੰਬਿਕਾ ਪਾਲ ਨੂੰ ਛੱਡ ਕੇ ਬਾਕੀ ਸਾਰੇ ਸੰਸਦ ਮੈਂਬਰ ਬ੍ਰਾਹਮਣ ਹਨ। ਅਜਿਹੇ ਵਿੱਚ ਇੱਕ ਹੋਰ ਬ੍ਰਾਹਮਣ ਨੂੰ ਚੋਣ ਲੜਾਉਣਾ ਜਾਤੀ ਸਮੀਕਨਾਂ ਦੇ ਲਿਹਾਜ਼ ਨਾਲ ਵੀ ਠੀਕ ਨਹੀਂ ਸੀ।

Image copyright Getty Images

ਉਂਝ ਵੀ ਗੋਰਖਪੁਰ ਵਿੱਚ ਨਿਸ਼ਾਦ ਸਮੇਤ ਪੱਛੜੀਆਂ ਜਾਤੀਆਂ ਦੀ ਕਾਫ਼ੀ ਗਿਣਤੀ ਹੈ। ਇਹੀ ਕਾਰਨ ਹੈ ਕਿ ਸਮਾਜਵਾਦੀ ਪਾਰਟੀ ਨੇ ਕਦੇ ਫੂਲਨ ਦੇਵੀ ਨੂੰ ਲੋਕ ਸਭਾ ਮੈਂਬਰ ਬਣਾਇਆ ਸੀ। ਇਸੇ ਕਾਰਨ ਸਪਾ ਦੇ ਨਿਸ਼ਾਦ ਉਮੀਦਵਾਰ ਨੂੰ ਜਾਤੀ ਵੋਟ ਕਾਫ਼ੀ ਮਿਲੇ।

ਜਾਤੀ ਸਮੀਕਰ

ਇਨ੍ਹਾਂ ਦਾ ਮਹੱਤਵ ਮੁਲਾਇਮ ਸਿੰਘ ਨੇ ਪਛਾਣਿਆ ਸੀ। ਤਾਂ ਹੀ 1999 ਵਿੱਚ ਉਨ੍ਹਾਂ ਨੇ ਗੋਰਖਪੁਰ ਤੋਂ ਗੋਰਖ ਨਿਸ਼ਾਦ ਨੂੰ ਉਮੀਦਵਾਰ ਬਣਾਇਆ ਸੀ। ਇੱਕ ਜਨ ਸਭਾ ਵਿੱਚ ਉਨ੍ਹਾਂ ਨੇ ਯਾਦਵਾਂ ਦੀ ਭਾਰੀ ਗਿਣਤੀ ਦੇਖ ਕੇ ਕਿਹਾ ਸੀ-ਜਦੋਂ ਯਾਦਵ, ਨਿਸ਼ਾਦ ਇੱਥੇ ਹਨ ਤਾਂ ਮੁਸਲਮਾਨ ਕਿੱਥੇ ਜਾਣਗੇ?

ਇਸੇ ਤਰ੍ਹਾਂ ਫੂਲਪੁਰ ਵਿੱਚ ਮੋਰਿਆ ਆਪਣੀ ਪਤਨੀ ਨੂੰ ਟਿਕਟ ਦਵਾਉਣਾ ਚਾਹੁੰਦੇ ਸੀ। ਪਰ ਪਾਰਟੀ ਇਸ ਲਈ ਤਿਆਰ ਨਹੀਂ ਸੀ। ਪਾਰਟੀ ਨੇ ਕੋਸ਼ਲੇਂਦਰ ਸਿੰਘ ਪਟੇਲ ਨੂੰ ਟਿਕਟ ਦਿੱਤਾ ਜੋ ਸਥਾਨਕ ਨਹੀਂ ਸੀ ਜਦਕਿ ਸਪਾ ਦੇ ਉਮੀਦਵਾਰ ਨੂੰ ਸਥਾਨਕ ਹੋਣ ਦਾ ਫਾਇਦਾ ਮਿਲਿਆ।

ਇਲਾਹਾਬਾਦ ਦੇ ਤਿੰਨ ਮੰਤਰੀਆਂ- ਨੰਦ ਕੁਮਾਰ ਗੁਪਤਾ ਨੰਦੀ, ਸਿਧਾਰਥ ਨਾਥ ਸਿੰਘ ਅਤੇ ਮੋਰਿਆ ਦੀ ਆਪਸ ਵਿੱਚ ਨਹੀਂ ਬਣਦੀ ਹੈ। ਪਟੇਲ ਇਨ੍ਹਾਂ ਵਿੱਚੋਂ ਕਿਸੇ ਦੇ ਵੀ ਪਸੰਦ ਨਹੀਂ ਸੀ।

Image copyright Getty Images

ਮੋਰਿਆ ਨੇ ਭਾਵੇਂ ਹੀ 11 ਦਿਨ ਫੂਲਪੁਰ ਵਿੱਚ ਰਹਿ ਕੇ 100 ਤੋਂ ਵੀ ਵੱਧ ਰੈਲੀਆਂ ਕੀਤੀਆਂ ਪਰ ਨਤੀਜਾ ਕੁਝ ਹੋਰ ਨਿਕਲਿਆ। ਫੂਲਪੁਰ ਵਿੱਚ ਦਲਿਤ ਅਤੇ ਪੱਛੜੀ ਜਾਤੀਆਂ ਦੀ ਗਿਣਤੀ ਲਗਭਗ 70 ਫ਼ੀਸਦ ਹੈ। ਸਪਾ ਅਤੇ ਬਸਪਾ ਦੇ ਇਕੱਠੇ ਹੋਣ ਨਾਲ ਸਾਰਿਆ ਨੇ ਸਾਂਝੇ ਉਮੀਦਵਾਰ ਨੂੰ ਜਮ ਕੇ ਵੋਟ ਪਾਏ।

ਨਾਰਾਜ਼ ਲੋਕ, ਕਾਰਜਕਰਤਾ

ਉੱਥੇ ਹੀ ਸੂਬਾ ਸਰਕਾਰ ਦੇ ਕੰਮਕਾਜ ਤੋਂ ਲੋਕ ਨਾਖੁਸ਼ ਸੀ। ਇੱਕ ਸਾਲ ਦੇ ਅੰਦਰ ਸੂਬਾ ਸਰਕਾਰ ਨੇ ਕਿਸਾਨਾਂ, ਵਿਦਿਆਰਥੀਆਂ ਅਤੇ ਬਜ਼ੁਰਗਾਂ ਸਭ ਨੂੰ ਨਾਰਾਜ਼ ਕੀਤਾ। ਬਜ਼ੁਰਗਾਂ ਦੀ ਪੈਨਸ਼ਨ ਬੰਦ ਕੀਤੀ, ਵਿਦਿਆਰਥੀਆਂ ਦੀ ਸਕਾਲਰਸ਼ਿਪ ਅਤੇ ਕਿਸਾਨਾਂ ਦੀ ਉਪਜ ਨੂੰ ਨੁਕਸਾਨ ਹੋਇਆ।

ਇਸ ਤੋਂ ਇਲਾਵਾ ਪਾਰਟੀ ਦੇ ਕਾਰਜਕਰਤਾ ਨਰਾਜ਼ ਸੀ। ਨੇਤਾ ਉਨ੍ਹਾਂ ਨੂੰ ਮਿਲਦੇ ਹੀ ਨਹੀਂ ਸੀ। ਉਨ੍ਹਾਂ ਦੇ ਕੋਈ ਕੰਮ ਨਹੀਂ ਕਰ ਰਹੇ ਸੀ।

ਇਸ ਨਾਲ ਸੰਦੇਸ਼ ਗਿਆ ਕਿ ਸੱਤਾ ਮਿਲਣ ਤੋਂ ਬਾਅਦ ਨੇਤਾ ਭੁੱਲ ਭੁਲਾ ਗਏ ਹਨ। ਇਹੀ ਨਹੀਂ ਸੰਗਠਨ ਚਲਾਉਣ ਵਾਲੇ ਲੋਕਾਂ ਨੇ ਵੀ ਕਾਰਜਕਰਤਾਵਾਂ ਤੋਂ ਦੂਰੀ ਬਣਾ ਲਈ ਸੀ। ਇਹੀ ਕਾਰਨ ਸੀ ਕਿ ਸਪਾ ਅਤੇ ਬਸਪਾ ਦੇ ਜਸ਼ਨ ਵਿੱਚ ਕਈ ਭਾਜਪਾ ਕਾਰਜਕਰਤਾ ਵੀ ਸ਼ਾਮਲ ਸੀ।

ਪਾਰਟੀ ਦੀ ਕੇਂਦਰੀ ਅਤੇ ਸੂਬਾ ਇਕਾਈ ਨੇ ਇਨ੍ਹਾਂ ਚੋਣਾਂ ਨੂੰ ਕਿਨੀ ਗੰਭੀਰਤਾ ਨਾਲ ਲਿਆ ਇਹ ਇਸੇ ਗੱਲ ਤੋਂ ਜ਼ਾਹਰ ਹੈ ਕਿ ਨਾ ਤਾਂ ਮੋਦੀ ਪ੍ਰਚਾਰ ਲਈ ਗਏ ਅਤੇ ਨਾ ਹੀ ਅਮਿਤ ਸ਼ਾਹ।

Image copyright AKHILESH YADAV TWITTER

ਇੱਥੇ ਤੱਕ ਕਿ ਚੋਣ ਇੰਚਾਰਜ ਅਨੂਪ ਗੁਪਤਾ ਅਤੇ ਸ਼ਿਵ ਨਾਰਾਇਣ ਸ਼ੁਕਲਾ ਵਰਗੇ ਲੋਕ ਬਣਾਏ ਗਏ ਸੀ। ਇਸੇ ਨਾਲ ਬੀਜੇਪੀ ਦੇ ਅੰਦਰ ਦੀਆਂ ਕਈ ਅਫ਼ਵਾਹਾਂ ਗਰਮ ਹੋ ਗਈਆਂ। ਕਈ ਪਾਰਟੀ ਯੋਗੀ ਅਤੇ ਮੋਰਿਆ ਦਾ ਕਦ ਘੱਟ ਕਰਨਾ ਚਾਹੁੰਦੀ ਸੀ।

ਗਠਜੋੜ ਕਾਰਨ ਨਹੀਂ

ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਸਪਾ ਅਤੇ ਬਸਪਾ ਦੇ ਇਕੱਠੇ ਹੋਣ ਨਾਲ ਭਾਜਪਾ ਹਾਰ ਗਈ। ਪਿਛਲੀਆਂ ਚੋਣਾਂ ਵਿੱਚ ਮਿਲਿਆਂ ਦੋਵਾਂ ਪਾਰਟੀਆਂ ਨੂੰ ਦੀਆਂ ਵੋਟਾਂ ਨੂੰ ਗਿਣਿਆ ਜਾਵੇ, ਤਾਂ ਵੀ ਭਾਜਪਾ ਉਮੀਦਵਾਰ ਨੂੰ ਨਹੀਂ ਹਰਾ ਸਕਦੇ ਸੀ।

ਗੋਰਖਪੁਰ ਵਿੱਚ 2009 ਵਿੱਚ ਸਪਾ ਉਮੀਦਵਾਰ ਮਨੋਜ ਤਿਵਾਰੀ ( ਜਿਹੜੇ ਹੁਣ ਦਿੱਲੀ ਭਾਜਪਾ ਦੇ ਪ੍ਰਧਾਨ ਹਨ) ਨੂੰ 11 ਫ਼ੀਸਦ ਵੋਟ ਮਿਲੇ ਸੀ ਅਤੇ ਬਸਪਾ ਦੇ ਵਿਨੇ ਸ਼ੰਕਰ ਤਿਵਾਰੀ ਨੂੰ 24.4 ਫ਼ੀਸਦ ਵੋਟ ਮਿਲੇ ਸੀ।

ਹਾਲਾਂਕਿ ਦੋਵੇਂ ਮਿਲ ਕੇ ਯੋਗੀ ਅਦਿੱਤਆਨਾਥ ਨੂੰ ਹਰਾ ਨਹੀਂ ਸਕਦੇ ਸੀ ਕਿਉਂਕਿ ਉਨ੍ਹਾਂ ਨੂੰ ਲਗਭਗ 54 ਫ਼ੀਸਦ ਵੋਟ ਮਿਲੇ ਸੀ।

2014 ਵਿੱਚ ਮੋਦੀ ਲਹਿਰ ਦੇ ਬਾਵਜੂਦ ਯੋਗੀ ਨੂੰ ਪਿਛਲੀ ਵਾਰ ਤੋਂ ਦੋ ਫ਼ੀਸਦ ਘੱਟ ਵੋਟ ਮਿਲੇ ਸੀ ਪਰ ਸਪਾ ਦੇ 22 ਅਤੇ ਬਸਪਾ ਦੇ 17 ਫ਼ੀਸਦ ਵੋਟਾਂ ਨੂੰ ਮਿਲਾਇਆ ਜਾਵੇ ਤਾਂ ਵੀ ਉਨ੍ਹਾਂ ਨੂੰ ਹਰਾਉਣ ਤੋਂ ਨਾਕਾਮਯਾਬ ਰਹਿੰਦੇ। ਇਹੀ ਹਾਲਤ ਫੁਲਪੂਰ ਦੀ ਵੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)