ਆਖਰੀ ਗੇਂਦ 'ਤੇ ਫ਼ੈਸਲਾ: ਤੁਸੀਂ ਵੀ ਮਾਣੋ ਉਨ੍ਹਾਂ ਰੋਮਾਂਚਕਾਰੀ ਪਲਾਂ ਦਾ ਅਨੰਦ

ਕ੍ਰਿਕਟ Image copyright mikehewitt/gettyimages

ਕ੍ਰਿਕਟ ਦੇ ਮੈਦਾਨ ਵਿੱਚ ਤਣਾਅ ਦਾ ਮਾਹੌਲ ਅਤੇ ਬੱਲੇਬਾਜ਼ਾਂ ਕੋਲ ਆਖਰੀ ਮਿੰਟਾਂ 'ਚ ਟੀਮ ਲਈ ਜਿੱਤ ਪ੍ਰਾਪਤ ਕਰਨ ਦਾ ਸਮਾਂ ਹੋਵੇ ਅਤੇ ਆਖਰੀ ਗੇਂਦ 'ਤੇ ਉਨ੍ਹਾਂ ਨੂੰ ਜਿੱਤ ਹਾਸਿਲ ਹੋਵੇ ਤਾਂ ਸੁਭਾਵਿਕ ਤੌਰ 'ਤੇ ਇਹ ਚਮਤਕਾਰ ਹੁੰਦਾ ਹੈ।

ਇਸ ਤਰ੍ਹਾਂ ਦੇ ਪਲ ਨਾ ਸਿਰਫ਼ ਕ੍ਰਿਕਟ ਟੀਮਾਂ ਲਈ ਸਗੋਂ ਕ੍ਰਿਕਟ ਦੇ ਪ੍ਰਸ਼ੰਸਕਾਂ ਲਈ ਵੀ ਖ਼ਾਸ ਹੁੰਦੇ ਹਨ।

ਬੀਬੀਸੀ ਤੇਲਗੂ ਪੱਤਰਕਾਰ ਹਰੂਦਿਆ ਵਿਹਾਰੀ ਅਜਿਹੇ ਹੀ 10 ਯਾਦਗਾਰੀ ਪਲ ਤੁਹਾਡੇ ਨਾਲ ਸਾਂਝੇ ਕਰ ਰਹੇ ਹਨ। ਇਹ ਪਲ ਟੀ-20 ਅਤੇ ਇੱਕ ਰੋਜ਼ਾ ਮੈਚਾਂ ਦੇ ਹਨ।

1. ਆਸਟਰੇਲੀਆ ਤੇ ਪਾਕਿਸਤਾਨ

ਸਾਲ 2010 - ਵਰਲਡ ਕੱਪ 20-20 ਸੈਮੀ ਫਾਇਨਲ

ਥਾਂ - ਸੈਂਟ ਲੁਸੀਆ

ਪਾਕਿਸਤਾਨ ਵੱਲੋਂ ਰੱਖੇ ਗਏ 186 ਦੌੜਾਂ ਦੇ ਟੀਚੇ ਨੂੰ ਆਸਟਰੇਲੀਆ ਦੀ ਟੀਮ ਹਾਸਿਲ ਕਰਨ ਵਾਲੀ ਸੀ 'ਤੇ ਆਖਰੀ ਓਵਰ ਸੀ। ਮੈਚ ਨੂੰ ਜਿੱਤਣ ਲਈ ਆਖਰੀ ਓਵਰ ਵਿੱਚ ਮਹਿਜ਼ 18 ਦੌੜਾਂ ਦੀ ਲੋੜ ਸੀ। ਉਦੋਂ ਤੱਕ ਆਸਟਰੇਲੀਆ ਦੀ ਟੀਮ 7 ਵਿਕਟਾਂ ਗੁਆ ਚੁੱਕੀ ਸੀ।

ਆਸਟਰੇਲੀਅਨ ਬੱਲੇਬਾਜ਼ ਮਾਈਕਲ ਹਾਸੀ ਅਤੇ ਮਿਸ਼ੇਲ ਜੋਨਸਨ ਪਿੱਚ 'ਤੇ ਸਨ। ਪਾਕਿਸਤਾਨ ਦੇ ਗੇਂਦਬਾਜ਼ ਸਈਦ ਅਜਮਲ ਗੇਂਦਬਾਜ਼ੀ ਕਰ ਰਹੇ ਸਨ।

ਪਹਿਲੀ ਗੇਂਦ: ਮਿਸ਼ੇਲ ਨੇ ਪਹਿਲੀਂ ਗੇਂਦ ਦਾ ਸਾਹਮਣਾ ਕਰਦਿਆਂ 1 ਦੌੜ ਬਣਾਈ। ਅਗਲੀ ਗੇਂਦ ਮਾਈਕਲ ਦੇ ਹਿੱਸੇ ਆਈ। ਦੋਵਾਂ ਕੋਲ 17 ਦੌੜਾਂ ਬਣਾਉਣ ਲਈ 5 ਗੇਂਦਾਂ ਸਨ।

ਦੂਜੀ ਗੇਂਦ: ਹਾਸੀ ਨੇ ਦੂਜੀ ਗੇਂਦ 'ਤੇ ਛੱਕਾ ਮਾਰਿਆ, ਜਿਸ ਦੀ ਰਫ਼ਤਾਰ 99.1 ਕਿ.ਮੀ. ਪ੍ਰਤੀ ਘੰਟਾ ਸੀ। ਹੁਣ 4 ਗੇਂਦਾ ਬਚੀਆਂ ਸਨ ਅਤੇ 11 ਦੌੜਾਂ ਦੀ ਜ਼ਰੂਰਤ ਸੀ।

ਤੀਜੀ ਗੇਂਦ: ਇਹ ਗੇਂਦ 112.8 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ 'ਤੇ ਸੁੱਟੀ ਗਈ ਅਤੇ ਇਸ ਗੇਂਦ 'ਤੇ ਇੱਕ ਹੋਰ ਛੱਕਾ ਮਾਰਿਆ ਗਿਆ। ਹੁਣ 3 ਗੇਂਦਾ ਬਚੀਆਂ ਸਨ ਅਤੇ 5 ਦੌੜਾਂ ਦੀ ਲੋੜ ਸੀ।

ਚੌਥੀ ਗੇਂਦ: ਹਾਸੀ ਨੇ ਇਸ ਗੇਂਦ 'ਤੇ ਚੌਕਾ ਮਾਰਿਆ। ਇਸ ਦੇ ਨਾਲ ਹੀ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਹੋ ਗਿਆ। ਹੁਣ ਆਸਟਰੇਲੀਆ ਨੂੰ ਮੈਚ ਜਿੱਤਣ ਲਈ ਸਿਰਫ਼ 1 ਦੌੜ ਦੀ ਲੋੜ ਸੀ।

ਪੰਜਵੀ ਗੇਂਦ: ਹਾਸੀ ਨੇ ਇਸ ਗੇਂਦ 'ਤੇ ਛੱਕਾ ਮਾਰਿਆ।

Image copyright Getty Images

2. ਭਾਰਤ-ਪਾਕਿਸਤਾਨ

ਸਾਲ 1986 ਵਿੱਚ ਆਸਟਰੇਲੀਆ-ਏਸ਼ੀਆ ਸੀਰੀਜ਼ ਕੱਪ ਸ਼ਾਰਜਾਹ ਵਿੱਚ ਹੋਇਆ।

ਭਾਰਤ-ਪਾਕਿਸਤਾਨ ਵਿਚਾਲੇ ਇਹ ਸੀਰੀਜ਼ ਦਾ ਆਖਰੀ ਦਿਨ ਸੀ।

ਮੈਚ ਬੇਹੱਦ ਦਿਲਚਸਪ ਸੀ।

ਪਿੱਚ 'ਤੇ ਪਾਕਿਸਤਾਨੀ ਬੱਲੇਬਾਜ਼ ਜਾਵੇਦ ਮੀਆਦਾਦ ਸਨ। ਭਾਰਤੀ ਗੇਂਦਬਾਜ਼ ਚੇਤਨ ਸ਼ਰਮਾ ਗੇਂਦਬਾਜ਼ੀ ਕਰ ਰਹੇ ਸਨ।

ਮੈਚ ਦੀ ਆਖਰੀ ਗੇਂਦ ਸੀ। ਹਾਲਾਂਕਿ, ਪ੍ਰਸ਼ੰਸਕਾਂ ਦਾ ਵਿਚਾਰ ਸੀ ਕਿ ਭਾਰਤ ਜਿੱਤੇਗਾ।

ਜਾਵੇਦ ਮੀਆਦਾਦ ਨੇ ਆਖਰੀ ਗੇਂਦ 'ਤੇ ਛੱਕਾ ਮਾਰਿਆ ਅਤੇ ਪਾਕਿਸਤਾਨ ਨੇ ਮੈਚ ਜਿੱਤ ਲਿਆ।

ਇਹ ਪਾਕਿਸਤਾਨ ਲਈ ਇੱਕ ਯਾਦਗਰ ਪਲ ਸੀ।

3. ਭਾਰਤ ਤੇ ਸ਼੍ਰੀਲੰਕਾ

ਸੈਲਕੌਨ ਮੁਬਾਈਲ ਕੱਪ ਫਾਈਨਲ

ਟੀਮਾਂ: ਭਾਰਤ ਤੇ ਸ਼੍ਰੀਲੰਕਾ

ਜਿੱਤ ਹਾਸਿਲ ਕਰਨ ਲਈ 6 ਗੇਂਦਾਂ ਵਿੱਚ 15 ਦੌੜਾਂ ਦੀ ਲੋੜ ਸੀ। ਭਾਰਤ ਸਾਹਮਣੇ ਮੈਚ ਜਿੱਤਣ ਲਈ 202 ਦੌੜਾਂ ਦਾ ਟੀਚਾ ਸੀ। ਉਸ ਸਮੇਂ ਤੱਕ ਭਾਰਤ 9 ਵਿਕਟਾਂ ਗੁਆ ਚੁੱਕਿਆ ਸੀ ਅਤੇ 187 ਦੌੜਾਂ ਬਣ ਚੁੱਕੀਆਂ ਸਨ।

Image copyright Getty Images

ਧੋਨੀ ਟੀਮ ਦੇ ਕਪਤਾਨ ਸਨ।

ਬਿਨ੍ਹਾਂ ਵਿਕਟ ਗੁਆਏ ਟੀਮ ਕੋਲ ਸਿਰਫ਼ 6 ਗੇਂਦਾਂ ਹੀ ਬਚੀਆਂ ਸਨ।

ਸ਼ਾਮੀਂਦਾ ਏਰਾਂਗਾ ਗੇਂਦਬਾਜ਼ੀ ਕਰ ਰਹੇ ਸਨ।

ਪਹਿਲੀ ਗੇਂਦ: ਤੇਜ਼ ਰਫ਼ਤਾਰ ਨਾਲ ਆਖਰੀ ਓਵਰ ਦੀ ਪਹਿਲੀ ਗੇਂਦ ਵਿਕਟ ਕੀਪਰ ਕੋਲ ਪਹੁੰਚੀ।

ਦੂਜੀ ਗੇਂਦ: ਧੋਨੀ ਨੇ ਛੱਕਾ ਮਾਰਿਆ ਤਾਂ ਭਾਰਤੀ ਕ੍ਰਿਕਟ ਦੇ ਪ੍ਰਸ਼ੰਸਕਾਂ ਲਈ ਰਾਹਤ ਵਾਲਾ ਪਲ ਸੀ।

ਤੀਜੀ ਗੇਂਦ: ਧੋਨੀ ਨੇ ਚੌਕਾ ਮਾਰਿਆ ਤੇ ਇਸ ਨਾਲ ਪ੍ਰਸ਼ੰਸਕਾਂ ਦਾ ਹੌਂਸਲਾ ਵਧਿਆ। 3 ਗੇਂਦਾ ਵਿੱਚ ਹੁਣ 5 ਦੌੜਾਂ ਦੀ ਲੋੜ ਸੀ।

ਚੌਥੀ ਗੇਂਦ: ਧੋਨੀ ਨੇ ਹੁਣ ਛੱਕਾ ਮਾਰਿਆ ਤੇ ਇਸ ਦੇ ਨਾਲ ਹੀ ਭਾਰਤ ਨੇ ਫਾਇਨਲ ਮੈਚ ਜਿੱਤ ਲਿਆ।

04. ਵੈਸਟ ਇੰਡੀਜ਼ ਅਤੇ ਸ਼੍ਰੀਲੰਕਾ

ਸਾਲ: 2008

ਟੀਮਾਂ: ਵੈਸਟ ਇੰਡੀਜ਼ ਅਤੇ ਸ਼੍ਰੀਲੰਕਾ

ਥਾਂ: ਕੁਈਨਜ਼ ਪਾਰਕ ਓਵਲ ਗ੍ਰਾਊਂਡ

ਇਸ ਮੈਚ ਵਿੱਚ ਸ਼੍ਰੀਲੰਕਾ ਵੱਲੋਂ ਰੱਖੇ ਗਏ ਟੀਚੇ ਨੂੰ ਪ੍ਰਾਪਤ ਕਰਨ ਲਈ ਵੈਸਟ ਇੰਡੀਜ਼ ਦੀ ਟੀਮ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਕੋਲ ਇੱਕ ਗੇਂਦ ਬਚੀ ਸੀ ਅਤੇ 6 ਦੌੜਾਂ ਦੀ ਲੋੜ ਸੀ।

ਸਿਵਾ ਨਾਰਾਇਣ ਚੰਦਰਪਾਲ ਪਿੱਚ 'ਤੇ ਸਨ। ਪੇਸਰ ਚੰਮੀਡਾਵਾਸ ਆਖਰੀ ਗੇਂਦ ਸੁੱਟ ਰਹੇ ਸਨ। ਵੈਸਟ ਇੰਡੀਜ਼ ਦੀਆਂ ਉਮੀਦਾਂ ਚੰਦਰਪਾਲ 'ਤੇ ਸਨ।

ਆਖਰੀ ਗੇਂਦ ਨੂੰ ਚੰਦਪਾਲ ਨੇ ਮਾਰਿਆ ਤੇ ਗੇਂਦ ਜਯਾਵਰਧਨੇ ਵੱਲ ਗਈ। ਜੇ ਉਹ ਕੈਚ ਹੁੰਦਾ ਤਾਂ ਵੈਸਟ ਇੰਡੀਜ਼ ਨੂੰ ਹਾਰ ਦਾ ਮੁੰਹ ਦੇਖਣਾ ਪੈਂਦਾ।

ਹਾਲਾਂਕਿ, ਇਹ ਗੇਂਦ ਛੱਕੇ ਵਿੱਚ ਤਬਦੀਲ ਹੋਈ ਅਤੇ ਮੈਦਾਨ ਤੋਂ ਬਾਹਰ ਗਈ।

ਇਸ ਤਰ੍ਹਾਂ ਚੰਦਰਪਾਲ ਨੇ ਵੈਸਟ ਇੰਡੀਜ਼ ਨੂੰ ਜਿੱਤ ਹਾਸਿਲ ਕਰਨ 'ਚ ਮਦਦ ਕੀਤੀ।

05. ਸ਼੍ਰੀਲੰਕਾ ਤੇ ਨਿਊਜ਼ੀਲੈਂਡ

ਸਾਲ: 2013

ਟੀਮਾਂ: ਸ਼੍ਰੀਲੰਕਾ ਤੇ ਨਿਊਜ਼ੀਲੈਂਡ

ਮੀਂਹ ਦੇ ਕਾਰਨ ਇਸ ਮੈਚ ਦੇ ਓਵਰਾਂ ਨੂੰ ਘਟਾ ਦਿੱਤਾ ਗਿਆ। ਨਿਊਜ਼ੀਲੈਂਡ ਲਈ 23 ਓਵਰਾਂ ਵਿੱਚ 198 ਦੌੜਾਂ ਬਣਾਉਣ ਦਾ ਟੀਚਾ ਸੀ।

Image copyright Getty Images

ਨਿਊਜ਼ੀਲੈਂਡ ਦੇ ਬੱਲੇਬਾਜ਼ ਮੈਕ ਕੈਲਮ ਪਿੱਚ 'ਤੇ ਸਨ।

ਚਾਰ ਗੇਂਦਾ ਵਿੱਚ 17 ਦੌੜਾਂ ਦੀ ਲੋੜ ਸੀ। ਕੈਲਮ ਨੇ ਇੱਕ ਛੱਕਾ, ਇੱਕ ਚੌਕਾ ਤੇ ਫਿਰ ਇੱਕ ਛੱਕਾ ਮਾਰਿਆ।

ਹੁਣ ਮੈਚ ਜਿੱਤਣ ਲਈ ਮਹਿਜ਼ ਇੱਕ ਦੌੜ ਦੀ ਹੀ ਲੋੜ ਸੀ ਤੇ ਕੈਲਮ ਨੇ ਆਖਰੀ ਗੇਂਦ 'ਤੇ ਵੀ ਛੱਕਾ ਮਾਰਿਆ।

ਅਤੇ ਨਿਊਜ਼ੀਲੈਂਡ ਨੇ ਮੈਚ ਜਿੱਤ ਲਿਆ।

ਟੀ-20 ਮੈਚਾਂ 'ਚ ਆਖਰੀ ਗੇਂਦ ਉੱਤੇ ਛੱਕਾ

01.2010 ਵਿੱਚ ਟੀ-20 ਮੈਚ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਹੋਇਆ। ਸ਼੍ਰੀਲੰਕਾ ਦੇ ਬੱਲੇਬਾਜ਼ ਕਮਾਰਾ ਕਾਪੂਜੇਂਡਰਾ ਨੇ ਆਖਰੀ ਗੇਂਦ 'ਤੇ ਛੱਕਾ ਮਾਰਿਆ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।

02.2012 ਵਿੱਚ ਭਾਰਤ ਤੇ ਇੰਗਲੈਂਡ ਵਿਚਾਲੇ ਇੱਕ ਮੈਚ ਹੋਇਆ। ਇਆਨ ਮੋਰਗਾਨ ਨੇ ਆਖਰੀ ਗੇਂਦ 'ਤੇ ਛੱਕਾ ਮਾਰਿਆ ਤੇ ਇੰਗਲੈਂਡ ਨੂੰ ਜਿੱਤ ਦੁਆਈ।

03. 2013 ਵਿੱਚ ਪਾਕਿਸਤਾਨ ਤੇ ਵੈਸਟ ਇੰਡੀਜ਼ ਵਿਚਾਲੇ ਮੈਚ ਹੋਇਆ। ਪਾਕਿਸਤਾਨ ਨੂੰ ਆਖਰੀ ਓਵਰ ਵਿੱਚ 6 ਦੌੜਾਂ ਦੀ ਲੋੜ ਸੀ।

ਜ਼ੁਲਫ਼ੀਕਾਰ ਨੇ ਆਖਰੀ ਗੇਂਦ 'ਤੇ ਛੱਕਾ ਮਾਰਿਆ ਅਤੇ ਪਾਕਿਸਤਾਨ ਨੂੰ ਜਿੱਤ ਹਾਸਿਲ ਹੋਈ।

04.2014 ਵਿੱਚ ਜ਼ਿੰਬਾਬਵੇ ਅਤੇ ਨੀਦਰਲੈਂਡਜ਼ ਵਿਚਾਲੇ ਹੋਏ ਟੀ-20 ਮੈਚ ਦੌਰਾਨ ਵੀ ਸੀ ਬਾਂਦਾ ਨੇ ਆਖਰੀ ਗੇਂਦ 'ਤੇ ਛੱਕਾ ਮਾਰਿਆ ਤੇ ਉਨ੍ਹਾਂ ਦੀ ਟੀਮ ਨੇ ਜਿੱਤ ਹਾਸਿਲ ਕੀਤੀ।

05.ਹਾਲ ਹੀ 'ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਏ ਟੀ-20 ਮੈਚ ਦੌਰਾਨ ਦਿਨੇਸ਼ ਕਾਰਤਿਕ ਨੇ ਆਖਰੀ ਗੇਂਦ ਵਿੱਚ ਛੱਕਾ ਮਾਰ ਕੇ ਭਾਰਤ ਨੂੰ ਜਿੱਤ ਦੁਆਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)