ਪ੍ਰੈਸ ਰਿਵੀਊ: 'ਨਸ਼ੇੜੀਆਂ' ਦਾ ਅਸਲਾ ਲਾਇਸੈਂਸ ਰੀਨਿਊ ਨਹੀਂ ਕਰੇਗੀ ਪੰਜਾਬ ਸਰਕਾਰ

ਸੰਕੇਤਿਕ ਤਸਵੀਰ Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਪੰਜਾਬ ਵਿੱਚ ਹੁਣ ਨਸ਼ਾ ਕਰਨ ਵਾਲੇ ਲੋਕਾਂ ਦਾ ਅਸਲਾ ਲਾਇਸੈਂਸ ਰੀਨਿਊ ਨਹੀਂ ਹੋਵੇਗਾ।

ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਿਕ ਸਿਰਫ਼ ਅਜਿਹੋ ਲੋਕਾਂ ਦੇ ਲਾਇਸੈਂਸ ਹੀ ਰੀਨਿਊ ਕੀਤੇ ਜਾਣਗੇ ਜਿਹੜੇ ਨਸ਼ਾ ਮੁਕਤ ਹੋਣਗੇ।

ਗ੍ਰਹਿ ਵਿਭਾਗ ਪੰਜਾਬ ਨੇ ਨਵੇਂ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਤਹਿਤ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਲਈ ਡੋਪ ਟੈਸਟ ਲਾਜ਼ਮੀ ਹੋਵੇਗਾ।

ਭਾਰਤ ਵਿੱਚ ਦਹਿਸ਼ਤਗਰਦੀ ਹਮਲੇ ਕਰਵਾਉਣ ਲਈ ਆਈਐੱਸਆਈ ਵੱਲੋਂ ਸਿੱਖ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਖ਼ਬਰ ਮੁਤਾਬਿਕ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਸੰਸਦੀ ਪੈਨਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਗ੍ਰਹਿ ਮੰਤਰਾਲੇ ਮੁਤਾਬਿਕ ਕੈਨੇਡਾ ਅਤੇ ਹੋਰ ਥਾਵਾਂ 'ਤੇ ਰਹਿ ਰਹੇ ਸਿੱਖਾਂ ਨੂੰ ਭਾਰਤ ਦੇ ਖ਼ਿਲਾਫ਼ ਗ਼ਲਤ ਅਤੇ ਝੂਠੀ ਜਾਣਕਾਰੀ ਦਿੱਤੀ ਜਾ ਹੀ ਹੈ।

ਗ੍ਰਹਿ ਮੰਤਰਾਲੇ ਦੇ ਅਫ਼ਸਰਾਂ ਨੇ ਭਾਜਪਾ ਲੀਡਰ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੇ ਸੰਸਦੀ ਪੈਨਲ ਨੂੰ ਦੱਸਿਆ ਕਿ ਅੱਤਵਾਦੀ ਸੰਗਠਨ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਜ਼ਰੀਏ ਸਿੱਖ ਨੌਜਵਾਨਾਂ ਵਿੱਚ ਕੱਟੜਤਾ ਫੈਲਾ ਰਹੇ ਹਨ ਜੋ ਕਿ ਇੱਕ ਵੱਡੀ ਚੁਣੌਤੀ ਹੈ।

ਰਿਪੋਰਟ ਮੁਤਾਬਿਕ ਆਈਐੱਸਆਈ ਦੇ 'ਕਮਾਂਡਰਾਂ' 'ਤੇ ਪੰਜਾਬ ਸਮੇਤ ਪੂਰੇ ਦੇਸ ਵਿੱਚ ਅੱਤ

ਵਾਦੀ ਗਤੀਵਿਧੀਆਂ ਨੂੰ ਵਧਾਉਣ ਦਾ ਦਬਾਅ ਹੈ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਕਰੀਬ 48 ਘੰਟੇ ਤੱਕ ਚੱਲੀ ਮੁਠਭੇੜ ਵਿੱਚ ਤਿੰਨ ਫੌਜੀ ਅਤੇ 2 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ।

ਦਿ ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਿਕ ਮੁਕਾਬਲੇ ਦੌਰਾਨ ਪੰਜ ਅੱਤਵਾਦੀ ਵੀ ਮਾਰੇ ਗਏ।

ਕੁਪਵਾੜਾ ਪੁਲਿਸ, ਫੌਜ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਮਿਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ।

ਪੁਲਿਸ ਮੁਤਾਬਿਕ ਅੱਤਵਾਦੀਆਂ ਦੇ ਇੱਕ ਸਮੂਹ ਨੂੰ ਰੋਕੇ ਜਾਣ ਤੋਂ ਬਾਅਦ ਕੰਟਰੋਲ ਲਾਈਨ ਤੋਂ ਕਰੀਬ 8 ਕਿੱਲੋਮੀਟਰ ਦੂਰ ਹਲਮਤਪੁਰਾ ਖੇਤਰ ਵਿੱਚ ਮੁਠਭੇੜ ਹੋਈ।

ਇੱਕ ਮਸਜਿਦ ਵਿੱਚ ਛਿਪੇ ਅੱਤਵਾਦੀਆਂ ਨੇ ਜੰਗਲ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਮਾਰ ਮੁਕਾਇਆ। ਪੁਲਿਸ ਮੁਤਾਬਿਕ ਹੁਣ ਹਾਲਾਤ ਠੀਕ ਹਨ।

ਪੰਜਾਬ ਨੈਸ਼ਨਲ ਬੈਂਕ ਤੋਂ ਬਾਅਦ ਹੁਣ 824 ਕਰੋੜ ਰੁਪਏ ਦਾ ਇੱਕ ਹੋਰ ਵੱਡਾ ਘੋਟਾਲਾ ਸਾਹਮਣੇ ਆਇਆ ਹੈ।

Image copyright Getty Images

ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਿਕ ਇਹ ਮਾਮਲਾ ਚੇਨਈ ਆਧਾਰਿਤ ਜਵੈਲਰੀ ਕੰਪਨੀ ਨਾਲ ਜੁੜਿਆ ਹੈ।

ਇਸ ਮਾਮਲੇ ਵਿੱਚ ਸਟੇਟ ਬੈਂਕ ਆਫ਼ ਇੰਡੀਆ ਨੇ ਜਵੈਲਰੀ ਚੇਨ ਕਨਿਸ਼ਕ ਗੋਲਡ ਪ੍ਰਾਈਵੇਟ ਲਿਮਿਟਡ ਵੱਲੋਂ 824 ਕਰੋੜ ਰੁਪਏ ਦੇ ਕਰਜ਼ਾ ਘੋਟਾਲੇ ਨੂੰ ਲੈ ਕੇ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ।

ਕੰਪਨੀ ਨੂੰ 14 ਬੈਂਕਾਂ ਨੇ ਲੋਨ ਦਿੱਤਾ ਹੈ ਜਿਸ ਵਿੱਚ ਐੱਸਬੀਆਈ ਸਭ ਤੋਂ ਅੱਗੇ ਹੈ। ਇਸ ਲੋਨ ਨੂੰ ਹੁਣ ਐਨਪੀਏ ਐਲਾਨ ਦਿੱਤਾ ਗਿਆ ਹੈ।

ਮਾਮਲੇ ਵਿੱਚ ਜਾਂਚ ਏਜੰਸੀ ਸੀਬੀਆਈ ਨੇ ਐਫਆਈਆਰ ਦਰਜ ਕਰ ਲਈ ਹੈ।

ਭਾਰਤ ਵਿੱਚ ਦਹਿਸ਼ਤਗਰਦੀ ਹਮਲੇ ਕਰਵਾਉਣ ਲਈ ਆਈਐੱਸਆਈ ਵੱਲੋਂ ਸਿੱਖ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)