ਜੈਕਲੀਨ ਦੇ ਏਕ ਦੋ ਤੀਨ...ਤੋਂ ਕਿਉਂ ਖਫਾ ਹਨ ਦਰਸ਼ਕ?

ਜੈਕਲੀਨ ਫਰਨੈਨਡਿਸ Image copyright Twitter/@Asli_Jacqueline/BBC

ਬਾਲੀਵੁੱਡ ਵਿੱਚ 29 ਸਾਲ ਬਾਅਦ ਮੋਹਿਨੀ ਦੀ ਵੱਡੇ ਪਰਦੇ 'ਤੇ ਵਾਪਸੀ ਹੋ ਰਹੀ ਹੈ। 1980 ਵਿੱਚ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਮੋਹਿਨੀ ਦਾ ਨਵਾਂ ਰੂਪ ਸਾਹਮਣੇ ਆ ਗਿਆ ਹੈ।

ਭਾਰਤੀ ਟੈਲੀਵੀਜ਼ਨ ਅਤੇ ਯੂ-ਟਿਊਬ 'ਤੇ ਆਪਣੀਆਂ ਕੁਝ ਝਲਕੀਆਂ ਨਾਲ ਨਵੀਂ ਮੋਹਿਨੀ ਦਰਸ਼ਕਾਂ ਨੂੰ ਲੁਭਾਉਣ ਵਿੱਚ ਅਸਫ਼ਲ ਰਹੀ ਹੈ।

ਮੋਹਿਨੀ ਦੇ ਜ਼ਮਾਨੇ ਦੇ ਲੋਕ ਫਿਲਮ ਦੇ ਨਿਰਮਾਤਾ 'ਤੇ ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਨਾਲ ਖਿਲਵਾੜ ਕਰਨ ਦੇ ਇਲਜ਼ਾਮ ਲਗਾ ਰਹੇ ਹਨ।

ਨਵੀਂ ਮੋਹਿਨੀ ਦੇ ਅੰਦਾਜ਼ ਤੋਂ ਲੋਕ ਖਫ਼ਾ ਨਜ਼ਰ ਆ ਰਹੇ ਹਨ।

ਫਿਲਮ 'ਬਾਗੀ 2' ਦੇ ਗਾਣੇ 'ਏਕ ਦੋ ਤੀਨ...' ਨੂੰ ਯੂ-ਟਿਊਬ 'ਤੇ ਰਿਲੀਜ਼ ਹੋਏ ਚਾਰ ਦਿਨ ਹੋਏ ਹਨ ਅਤੇ ਕਰੋੜਾਂ ਲੋਕ ਉਸਨੂੰ ਵੇਖ ਚੁਕੇ ਹਨ।

ਵੀਰਵਾਰ ਸਵੇਰ ਤੱਕ ਇਸਨੂੰ ਕਰੀਬ ਦੋ ਕਰੋੜ ਲੋਕ ਵੇਖ ਚੁੱਕੇ ਸਨ ਪਰ ਜ਼ਿਆਦਾਤਰ ਲੋਕ ਗਾਣੇ ਦੇ ਫਿਲਮਾਂਕਣ 'ਤੇ ਨਾਰਾਜ਼ਗੀ ਪ੍ਰਗਟਾ ਰਹੇ ਹਨ।

Image copyright TWITTER/@NGEMovies/BBC

ਇਹ ਗਾਣਾ 1988 ਵਿੱਚ ਰਿਲੀਜ਼ ਹੋਈ ਸੂਪਰਹਿੱਟ ਫਿਲਮ 'ਤੇਜ਼ਾਬ' ਦੇ ਗਾਣੇ 'ਏਕ ਦੋ ਤੀਨ' ਦਾ ਰੀਮੇਕ ਹੈ। ਇਸ ਗਾਣੇ ਨੇ ਮਾਧੁਰੀ ਦੀਕਸ਼ਿਤ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ।

'ਬਾਗੀ 2' ਵਿੱਚ ਇਹ ਆਈਟਮ ਸੌਂਗ ਜੈਕਲੀਨ ਫਰਨਾਂਡਿਸ 'ਤੇ ਫਿਲਮਾਇਆ ਗਿਆ ਹੈ।

ਦਰਸ਼ਕ ਇਸ ਦੀ ਤੁਲਨਾ ਪਹਿਲੇ ਗਾਣੇ ਦੀ ਮਾਧੁਰੀ ਦੀਕਸ਼ਿਤ ਨਾਲ ਕਰ ਰਹੇ ਹਨ।

ਮਾੜੀ ਕੋਰੀਓਗ੍ਰਾਫੀ

ਜੈਕਲੀਨ ਦੀਆਂ ਅਦਾਵਾਂ ਦੇ ਨਾਲ ਨਾਲ ਕੁਝ ਲੋਕ ਗਾਣੇ ਵਿੱਚ ਕੋਰੀਓਗ੍ਰਾਫੀ ਦੀ ਵੀ ਨਿੰਦਾ ਕਰ ਰਹੇ ਹਨ।

ਸੋਸ਼ਲ ਮੀਡੀਆ ਅਤੇ ਯੂ-ਟੁਊਬ 'ਤੇ ਲੋਕਾਂ ਨੇ ਇਸਨੂੰ ਮਾਧੁਰੀ ਦੇ ਗਾਣੇ ਦੀ ਹੱਤਿਆ ਦੱਸਿਆ ਹੈ। ਲੋਕ #ekdoteen ਨਾਲ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ।

ਫਿਲਮ ਆਲੋਚਕ ਤੇ ਮਾਹਰਾਂ ਨੇ ਟਵਿੱਟਰ 'ਤੇ ਲਿਖਿਆ ਕਿ ਇਸ ਗਾਣੇ ਨਾਲ ਫਿਲਮ ਨੂੰ ਨੈਗੇਟਿਵ ਪਬਲੀਸਿਟੀ ਮਿਲ ਰਹੀ ਹੈ। ਗਾਣੇ ਨੂੰ ਫਿਲਮ 'ਚੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।

ਟਵਿੱਟਰ ਹੈਂਡਲ @theClaiire ਨੇ ਅਸਲ ਗਾਣੇ ਨੂੰ ਬਿਹਤਰ ਦੱਸਿਆ। ਉਨ੍ਹਾਂ ਲਿਖਿਆ ਕਿ ਮਾਧੁਰੀ ਦੇ ਗਾਣੇ ਵਿੱਚ ਔਰਤਾਂ ਨੂੰ ਕਿਸੇ ਚੀਜ਼ ਦੇ ਤੌਰ 'ਤੇ ਨਹੀਂ ਵਿਖਾਇਆ ਗਿਆ ਸੀ ਪਰ ਇਸ ਵਿੱਚ ਉਹੀ ਵਿਖਾਇਆ ਗਿਆ ਹੈ।

ਪ੍ਰਮੋਦ ਬਾਗੜੇ ਨੇ ਮਾਧੁਰੀ ਦੀ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਵਿੱਚ ਮਾਧੁਰੀ ਦੇ ਹੱਥਾਂ ਵਿੱਚ ਬੰਦੂਕ ਹੈ। ਉਨ੍ਹਾਂ ਲਿਖਿਆ ਹੈ, ''ਨਵੇਂ ਏਕ ਦੋ ਤੀਨ..ਵੇਖਣ ਤੋਂ ਬਾਅਦ ਮਾਧੁਰੀ।''

'ਤੇਜ਼ਾਬ' ਦੇ ਨਿਰਦੇਸ਼ਕ ਖਫਾ

ਫਿਲਮ 'ਤੇਜ਼ਾਬ' ਦਾ ਗਾਣਾ 6 ਜਨਵਰੀ, 2014 ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਇਸ ਦੇ ਤਿੰਨ ਕਰੋੜ ਵਿਊਜ਼ ਹੋ ਚੁੱਕੇ ਹਨ।

ਗਾਣੇ ਵਿੱਚ ਮਾਧੁਰੀ ਗਿਣਤੀ ਦੇ ਸਹਾਰੇ ਆਪਣੇ ਪ੍ਰੇਮੀ ਦਾ ਇੰਤਜ਼ਾਰ ਕਰ ਰਹੀ ਹੈ ਪਰ ਨਵੇਂ ਗਾਣੇ ਨੂੰ ਲੋਕ ਕੁਝ ਜ਼ਿਆਦਾ ਹੀ ਬੋਲਡ ਮੰਨ ਰਹੇ ਹਨ।

ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਜੈਕਲੀਨ ਦਾ ਗਾਣਾ ਉਨ੍ਹਾਂ ਦੇ ਬਚਪਨ ਦੀਆਂ ਖੁਬਸੂਰਤ ਯਾਦਾਂ ਨਾਲ ਖਿਲਵਾੜ ਕਰ ਰਿਹਾ ਹੈ।

'ਆਸ਼ਾ ਭੌਸਲੇ ਦੀ ਆਵਾਜ਼ ’ਤੇ ਪਿੰਜਰਾ ਲਾ ਦਿਉ'

ਇਸ ਤੋਂ ਪਹਿਲਾਂ ਵੀ ਬਾਲੀਵੁੱਡ ਵਿੱਚ ਕਈ ਗੀਤਾਂ ਦੇ ਰੀਮੇਕ ਬਣੇ ਹਨ, ਪਰ ਰਿਲੀਜ਼ 'ਤੇ ਇੰਨਾ ਵਿਵਾਦ ਸ਼ਾਇਦ ਹੀ ਕਦੇ ਹੋਇਆ ਹੋਵੇ।

ਫਿਲਮ 'ਤੇਜ਼ਾਬ' ਦੇ ਨਿਰਦੇਸ਼ਕ ਐਨ ਚੰਦਰਾ ਵੀ ਨਵੇਂ ਗਾਣੇ ਦੇ ਫਿਲਮਾਂਕਣ ਤੋਂ ਖਫ਼ਾ ਹਨ।

ਅਸਲ ਗਾਣੇ ਦੀ ਕੋਰੀਓਗ੍ਰਾਫਰ ਸਰੋਜ ਖਾਨ ਵੀ ਰੀਮੇਕ ਖਿਲਾਫ ਲੀਗਲ ਐਕਸ਼ਨ ਲੈਣ ਦੀ ਗੱਲ ਕਰ ਰਹੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ