ਪ੍ਰੈੱਸ ਰਿਵੀਊ: 'ਫੇਸਬੁੱਕ ਦੀ ਵਰਤੋਂ ਦੀ ਸਮੀਖਿਆ ਕਰੇਗਾ ਚੋਣ ਕਮਿਸ਼ਨ'

ਫੇਸਬੁੱਕ Image copyright Getty Images

ਫੇਸਬੁੱਕ ਦਾ ਡਾਟਾ ਲੀਕ ਹੋਣ ਅਤੇ ਚੋਣਾਂ ਵਿੱਚ ਵਰਤੇ ਜਾਣ ਦੀ ਚੋਣ ਕਮਿਸ਼ਨ ਵੱਲੋਂ ਸਮੀਖਿਆ ਕੀਤੀ ਜਾਵੇਗੀ।

ਦਿ ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਖ਼ਬਰ ਮੁਤਾਬਕ ਮੁੱਖ ਚੋਣ ਕਮਿਸ਼ਨਰ ਓਪੀ ਰਾਵਤ ਨੇ ਕਿਹਾ ਕਿ ਫੇਸਬੁੱਕ ਰਾਹੀਂ ਯੂਜ਼ਰਜ਼ ਦਾ ਡਾਟਾ ਚੋਰੀ ਹੋਣ ਅਤੇ ਵੋਟਾਂ ਵਿੱਚ ਵਰਤੇ ਜਾਣ ਦੇ ਮਾਮਲੇ 'ਤੇ ਜਲਦੀ ਹੀ ਸਮੀਖਿਆ ਬੈਠਕ ਕਰਨਗੇ।

ਪਿਛਲੇ ਸਾਲ ਤਿੰਨ ਮੌਕਿਆਂ 'ਤੇ ਚੋਣ ਕਮਿਸ਼ਨ ਦੀ ਫੇਸਬੁੱਕ ਨਾਲ ਹਿੱਸੇਦਾਰੀ ਰਹੀ ਸੀ। ਜਿਸ ਰਾਹੀਂ ਫੇਸਬੁੱਕ ਯੂਜ਼ਰਜ਼, ਨੌਜਵਾਨਾਂ ਅਤੇ ਵੋਟਰਾਂ ਨੂੰ ਖ਼ੁਦ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਰਤ ਕੀਤਾ ਗਿਆ ਸੀ।

ਓਪੀ ਰਾਵਤ ਨੇ ਕਿਹਾ ਕਿ ਉਹ ਫੇਸਬੁੱਕ ਨਾਲ ਆਪਣੇ ਸਬੰਧਾਂ 'ਤੇ ਜਲਦ ਹੀ ਸਮੀਖਿਆ ਕਰਨਗੇ।

ਮੈਚ ਫਿਕਸਿੰਗ ਦੇ ਇਲਜ਼ਾਮਾ ਵਿੱਚ ਘਿਰੇ ਮੁਹੰਮਦ ਸ਼ਮੀ ਨੂੰ ਬੀਸੀਸੀਆਈ ਨੇ ਕਲੀਨ ਚਿੱਟ ਦੇ ਦਿੱਤੀ ਹੈ।

Image copyright Getty Images

ਦੈਨਿਕ ਭਾਸਕਰ ਵਿੱਚ ਛੁਪੀ ਖ਼ਬਰ ਮੁਤਾਬਕ ਬੋਰਡ ਦੀ ਐਂਟੀ ਕਰਪਸ਼ਨ ਯੂਨਿਟ ਦੇ ਮੁਖੀ ਨੀਰਜ ਕੁਮਾਰ ਨੇ ਕਮੇਟੀ ਆਫ਼ ਐਡਮਿਨਸਟ੍ਰੇਟਿਵਸ ਨੂੰ ਕਾਨਫੀਡੈਂਸ਼ੀਅਲ ਰਿਪੋਰਟ ਸੌਂਪੀ ਹੈ ਜਿਸ ਵਿੱਚ ਸ਼ਮੀ ਬੇਗੁਨਾਹ ਸਾਬਤ ਹੋਏ।

ਸੀਓਏ ਮੁਤਾਬਕ ਹੁਣ ਸ਼ਮੀ ਖ਼ਿਲਾਫ਼ ਅਗਲੀ ਕਾਰਵਾਈ ਦੀ ਲੋੜ ਨਹੀਂ। ਬੋਰ਼ਡ ਨੇ ਸ਼ਮੀ ਦਾ ਸੈਂਟਰਲਾਇਜ਼ਡ ਬੀ ਗ੍ਰੇਡ ਬਹਾਲ ਰੱਖਿਆ ਹੈ।

ਹੁਣ ਉਹ ਦੇਸ ਲਈ ਆਈਪੀਐੱਲ ਖੇਡ ਸਕਣਗੇ। ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ 'ਤੇ ਮੈਚ ਫਿਕਸਿੰਗ ਦੇ ਇਲਜ਼ਾਮ ਲਾਏ ਸੀ।

ਇਰਾਕ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਾਜ਼ਾ ਅਤੇ ਸਰਕਾਰੀ ਨੌਕਰੀ ਦੇਣਾ ਦਾ ਮੁੱਦਾ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਕਾਫ਼ੀ ਗੂੰਜਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਰਾਕ ਵਿੱਚ ਮਾਰੇ ਗਏ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨੂੰ ਇੱਕ ਕਰੋੜ ਰੁਪਿਆ ਮੁਆਵਜ਼ਾ ਦੇਣ ਦੀ ਮੰਗ ਕੀਤੀ।

Image copyright Getty Images

ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਅਜੇ ਤੱਕ 20 ਹਜ਼ਾਰ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਨੀ ਰਾਸ਼ੀ ਦੇਣਾ ਸੰਭਵ ਨਹੀਂ ਹੈ। ਪਰਿਵਾਰਾਂ ਨੂੰ ਨਿਰਧਾਰਿਤ ਰਾਸ਼ੀ ਦਿੱਤੀ ਜਾਵੇਗੀ।

ਰਾਜਦੂਤਾਂ ਨੂੰ ਤੰਗ-ਪਰੇਸ਼ਾਨ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਾਫ਼ੀ ਤਣਾਅ ਬਣਿਆ ਹੋਇਆ ਹੈ।

ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਕ ਆਪਣੇ ਮੁਲਕ ਗਿਆ ਪਾਕਿਸਤਾਨੀ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਇਸਲਾਮਾਦ ਤੋਂ ਇੱਕ ਹਫ਼ਤੇ ਬਾਅਦ ਭਾਰਤ ਪਰਤ ਆਇਆ ਹੈ। ਇਸ ਦੌਰੇ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਇਸ ਮਸਲੇ 'ਤੇ ਗੱਲਬਾਤ ਕੀਤੀ।

ਇਸ ਦੌਰਾਨ ਭਾਰਤ ਨੇ ਅੱਜ ਪਾਕਿਸਤਾਨ ਨੂੰ 16ਵਾਂ ਸਫ਼ਾਰਤੀ ਪੱਤਰ ਜਾਰੀ ਕਰਕੇ ਉੱਥੇ ਕੰਮ ਕਰਦੇ ਭਾਰਤੀ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ।

ਪੱਤਰ ਅਨੁਸਾਰ ਭਾਰਤੀ ਅਧਿਕਾਰੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਧਮਕੀਆਂ ਵੀ ਮਿਲ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)