ਮੁਸਲਮਾਨ ਨਹੀਂ ਨਿਭਾ ਸਕਦਾ ਹਿੰਦੂ ਰੱਬ ਦਾ ਕਿਰਦਾਰ?

ਆਮਿਰ ਖਾਨ Image copyright Larry French/GettyImages

ਇੱਕ ਮੁਸਲਮਾਨ ਕੀ ਪਰਦੇ 'ਤੇ ਹਿੰਦੂ ਧਰਮ ਦਾ ਕਿਰਦਾਰ ਨਿਭਾ ਸਕਦਾ ਹੈ?

ਟਵਿੱਟਰ 'ਤੇ ਇਹ ਸਵਾਲ ਚਰਚਾ ਵਿੱਚ ਹੈ ਜਦੋਂ ਤੋਂ ਇਹ ਖਬਰ ਮਿਲੀ ਹੈ ਕਿ ਆਮਿਰ ਖਾਨ ਮਹਾਭਾਰਤ 'ਤੇ ਫਿਲਮ ਬਣਾਉਣਾ ਚਾਹੁੰਦੇ ਹਨ ਅਤੇ ਉਹ ਉਸ ਵਿੱਚ ਕਰਣ ਜਾਂ ਫਿਰ ਕ੍ਰਿਸ਼ਨ ਦਾ ਕਿਰਦਾਰ ਨਿਭਾ ਸਕਦੇ ਹਨ।

ਫਿਲਮ ਤਾਂ ਪਤਾ ਨਹੀਂ ਕਦੋਂ ਬਣੇਗੀ ਅਤੇ ਆਮਿਰ ਕਦ ਕਿਰਦਾਰ ਨਿਭਾਉਣਗੇ ਜਾਂ ਨਹੀਂ ਪਰ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਕ ਮੁਸਲਮਾਨ ਨੂੰ ਹਿੰਦੂ ਧਰਮ ਦਾ ਕੋਈ ਵੀ ਕਿਰਦਾਰ ਖਾਸ ਕਰ ਕਿ ਕ੍ਰਿਸ਼ਨ ਨਿਭਾਉਣ ਦਾ ਹੱਕ ਨਹੀਂ ਹੈ।

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ 'ਤੇ ਦਾਅਵੇਦਾਰੀਆਂ

ਮਸਜਿਦ ਬਣਾਉਣ ਵਾਲਾ ਅਰਬਪਤੀ ਜਨਸੰਘੀ

ਇੱਕ ਯੂਜ਼ਰ ਦੇ ਆਮਿਰ ਦੇ ਕਿਰਦਾਰ ਨਿਭਾਉਣ ਖਿਲਾਫ ਲਿਖਣ 'ਤੇ ਲੇਖਕ ਜਾਵੇਦ ਅਖਤਰ ਨੇ ਤਿੱਖੀ ਟਿੱਪਣੀ ਕੀਤੀ।

ਯੂਜ਼ਰ ਫਰੈਨਕੌਏਸ ਗੌਟੀਅਰ ਨੇ ਲਿਖਿਆ ਸੀ, ''ਮੁਸਲਮਾਨ ਆਮਿਰ ਕਿਉਂ ਇੱਕ ਹਿੰਦੂ ਰੱਬ ਦਾ ਕਿਰਦਾਰ ਨਿਭਾਉਣ? ਕੀ ਮੁਸਲਮਾਨ ਕਿਸੇ ਹਿੰਦੂ ਨੂੰ ਮੁਹੰਮਦ ਦਾ ਕਿਰਦਾਰ ਨਿਭਾਉਣ ਦੇਣਗੇ?''

ਇਸ ਦੇ ਜਵਾਬ ਵਿੱਚ ਜਾਵੇਦ ਅਖਤਰ ਨੇ ਲਿਖਿਆ, ''ਤੁਹਾਨੂੰ ਭਾਰਤੀ ਸੱਭਿਆਚਾਰ ਅਤੇ ਪਰੰਪਰਾ ਬਾਰੇ ਕੁਝ ਵੀ ਨਹੀਂ ਪਤਾ। ਕੀ ਤੁਸੀਂ ਰਸ ਖਾਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਬਾਬਾ ਫਰੀਦ, ਨਜ਼ੀਰ ਅਕਬਰਾਬਾਦੀ, ਬਿਸਮਿੱਲਾਹ ਖਾਨ ਨੂੰ ਜਾਣਦੇ ਹੋ? ਤੁਸੀਂ ਫਿਰਕੂਵਾਦ ਦੇ ਸੜੇ ਹੋਏ ਖੂਹ ਦੇ ਡੱਡੂ ਹੋ।''

ਯੂਜ਼ਰ ਅਨਿਰੁੱਧਾ ਕੋਲਹਾਪੁਰੇ ਨੇ ਟਵੀਟ ਕੀਤਾ, ''ਤੁਸੀਂ ਇਹ ਸਾਰੇ ਨਾਂ ਜਾਣਦੇ ਹੋ ਪਰ ਕੀ ਤੁਸੀਂ ਰਾਮ ਜਾਂ ਕ੍ਰਿਸ਼ਨ ਨੂੰ ਜਾਣਦੇ ਹੋ?''

ਜਿਸ ਦੇ ਜਵਾਬ ਵਿੱਚ ਜਾਵੇਦ ਨੇ ਟਵੀਟ ਕੀਤਾ, ''ਤੁਹਾਡੇ ਤੋਂ ਵੱਧ ਜਾਣਦਾ ਹਾਂ। ਭਾਰਤ ਵਿੱਚ ਕਈ ਲੋਕਾਂ ਦਾ ਕੋਈ ਧਾਰਮਿਕ ਵਿਸ਼ਵਾਸ ਨਹੀਂ ਹੈ ਪਰ ਉਹ ਫਿਰ ਵੀ ਹਿੰਦੂ ਮਿਥਿਹਾਸ ਦਾ ਜ਼ਿਕਰ ਕਰਦੇ ਹਨ।''

ਫਿਰ ਕਿਸੇ ਯੂਜ਼ਰ ਨੇ ਪੁੱਛਿਆ, "ਕੀ ਕਿਸੇ ਹਿੰਦੂ ਨੂੰ ਮੁਹੰਮਦ ਦਾ ਕਿਰਦਾਰ ਕਰਨ ਦਿੱਤਾ ਜਾਏਗਾ?'' ਇਸ ਦੇ ਜਵਾਬ ਵਿੱਚ ਜਾਵੇਦ ਨੇ ਕਿਹਾ, "ਉਹ ਸ਼ਾਇਦ ਕਿਸੇ ਮੁਸਲਮਾਨ ਨੂੰ ਵੀ ਨਾ ਕਰਨ ਦੇਣ...ਪਰ ਕੀ ਤੁਸੀਂ ਉਨ੍ਹਾਂ ਦੀ ਨਕਲ ਕਰਨਾ ਚਾਹੁੰਦੇ ਹੋ?''

ਇਹ ਚਰਚਾ ਵਧ ਗਈ ਅਤੇ ਕਈ ਲੋਕਾਂ ਨੇ ਆਮਿਰ ਖਿਲਾਫ ਉਨ੍ਹਾਂ ਦੀ ਇੱਕ ਪੁਰਾਣੀ ਫਿਲਮ 'ਪੀਕੇ' ਦੇ ਇੱਕ ਸੀਨ ਦਾ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਅਨੁਸਾਰ ਆਮਿਰ ਨੇ ਭਗਵਾਨ ਸ਼ਿਵ ਦਾ ਮਜ਼ਾਕ ਉਡਾਇਆ ਸੀ।

ਯੂਜ਼ਰ ਓ ਹੈਨਰੀ ਨੇ ਲਿਖਿਆ, ''ਆਮਿਰ ਖਾਨ ਨੇ ਫਿਲਮ 'ਪੀਕੇ' ਵਿੱਚ ਸ਼ਿਵ ਦਾ ਮਜ਼ਾਕ ਉਡਾਇਆ ਸੀ। ਇਸ ਲਈ ਅਸੀਂ ਇਸ ਭਾਈਚਾਰੇ 'ਤੇ ਵਿਸ਼ਵਾਸ ਨਹੀਂ ਕਰਦੇ। ਹੁਣ ਬਹੁਤ ਹੋ ਗਿਆ।''

ਸ਼ੰਕਰਾ ਨਾਂ ਦੇ ਇੱਕ ਯੂਜ਼ਰ ਨੇ ਟਵੀਟ ਕੀਤਾ, ''ਆਮਿਰ ਖਾਨ ਮਹਾਭਾਰਤ ਵਿੱਚ ਕਿਰਦਾਰ ਨਿਭਾਉਣ ਲਈ ਸਹੀ ਨਹੀਂ ਹਨ। ਸਿਰਫ ਇੱਕ ਹਿੰਦੂ ਜੋ ਭਾਗਵਤ ਵਿੱਚ ਵਿਸ਼ਵਾਸ ਰੱਖਦਾ ਹੈ ਕ੍ਰਿਸ਼ਨ ਦਾ ਕਿਰਦਾਰ ਨਿਭਾ ਸਕਦਾ ਹੈ।''

ਕੁਝ ਲੋਕਾਂ ਨੇ ਜਾਵੇਦ ਦੀ ਗੱਲ ਨੂੰ ਸਹੀ ਵੀ ਠਰਾਇਆ। ਯੂਜ਼ਰਜ਼ ਨੇ ਉਨ੍ਹਾਂ ਲੋਕਾਂ ਦੇ ਉਦਾਹਰਣ ਦਿੱਤੇ ਜੋ ਮੁਸਲਮਾਨ ਹਨ ਪਰ ਹਿੰਦੂ ਧਰਮ ਨਾਲ ਜੁੜੇ ਕੰਮ ਕਰ ਚੁਕੇ ਹਨ।

ਦਿਨੇਸ਼ ਜੋਸ਼ੀ ਨੇ ਜਾਵੇਦ ਦੀ ਹਮਾਇਤ ਵਿੱਚ ਲਿਖਿਆ, ''ਉਸਤਾਦ ਬਿਸਮਿੱਲਾਹ ਖਾਨ ਸਾਬ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਦੀ ਪੂਜਾ ਕੀਤੀ ਸੀ। ਮੁਹੰਮਦ ਰਫੀ ਨੇ ਭਜਨ ਗਾਏ ਹਨ, ਪੰਡਿਤ ਜਸਰਾਜ ਅਤੇ ਪੰਡਿਤ ਭੀਮਸੇਨ ਜੋਸ਼ੀ ਨੇ ਅੱਲਾਹ ਦੀ ਸਿਫਤ ਕੀਤੀ ਹੈ। ਅਸੀਂ ਆਮਿਰ ਦਾ ਸੁਆਗਤ ਕਰਦੇ ਹਾਂ।''

ਸੀਏ ਰਾਕੇਸ਼ ਕਪੂਰ ਨੇ ਟਵੀਟ ਕੀਤਾ, ''ਡਾਕਟਰ ਰਹੀ ਮਾਸੂਮ ਰਾਜੇ ਨੇ ਬੀਆਰ ਚੋਪੜਾ ਦੀ ਮਹਾਭਾਰਤ ਦੀ ਸਕ੍ਰਿਪਟ ਅਤੇ ਡਾਇਲੌਗ ਲਿਖੇ ਸਨ। ਰਾਸਖਾਨ ਨੇ ਕ੍ਰਿਸ਼ਨਾ ਲਈ ਕਈ ਸਲੋਕ ਲਿਖੇ ਸਨ।''

ਟਵਿੱਟਰ ਉੱਤੇ ਇਸ ਚਰਚਾ ਤੋਂ ਬਾਅਦ, ਜਾਣੋ ਕੁਝ ਅਜਿਹੇ ਨਾਂ ਜਿਨ੍ਹਾਂ ਨੇ ਮੁਸਲਮਾਨ ਹੁੰਦੇ ਹੋਏ ਹਿੰਦੂ ਧਰਮ ਦੇ ਕਿਰਦਾਰ ਨਿਭਾਏ ਜਾਂ ਹਿੰਦੂ ਧਰਮ 'ਤੇ ਆਧਾਰਿਤ ਕੰਮ ਕੀਤਾ।

  • ਮੁਹੰਮਦ ਰਫੀ ਨੇ ਫਿਲਮ 'ਗੋਪੀ' ਵਿੱਚ ਗੀਤ 'ਸੁਖ ਕੇ ਸਭ ਸਾਥੀ' ਗਾਇਆ ਸੀ ਜੋ ਦਲੀਪ ਕੁਮਾਰ 'ਤੇ ਫਿਲਮਾਇਆ ਗਿਆ।
  • ਸਲਮਾਨ ਖਾਨ ਨੇ ਫਿਲਮ 'ਬਜਰੰਗੀ ਭਾਈਜਾਨ' ਵਿੱਚ ਹਿੰਦੂ ਰੱਬ ਹਨੁੰਮਾਨ ਦੇ ਭਗਤ ਦਾ ਕਿਰਦਾਰ ਨਿਭਾਇਆ ਸੀ।
  • ਮੁਸਲਿਮ ਕਵੀ ਰਸ ਖਾਨ ਨੇ ਕ੍ਰਿਸ਼ਨ ਦੇ ਕਈ ਸਲੋਕ ਲਿਖੇ ਹਨ। ਉਹ ਕ੍ਰਿਸ਼ਨ ਦੇ ਭਗਤ ਸਨ। ਉਨ੍ਹਾਂ ਭਗਵਾਨ ਸ਼ਿਵ 'ਤੇ ਵੀ ਕਈ ਕਵਿਤਾਵਾਂ ਲਿਖੀਆਂ ਸਨ।
  • ਉਰਦੂ ਕਵੀ ਰਾਹੀ ਮਾਸੂਮ ਰਜ਼ਾ ਨੇ ਟੀਵੀ ਸੀਰੀਅਲ ਮਹਾਭਾਰਤ ਦੀ ਸਕ੍ਰਿਪਟ ਲਿਖੀ ਸੀ।

ਇਹ ਚਰਚਾ ਨਵੀਂ ਨਹੀਂ ਹੈ। ਪਹਿਲਾਂ ਵੀ ਕਈ ਵਾਰ ਇਸ ਮੁੱਦੇ ਨੂੰ ਛੇੜਿਆ ਗਿਆ ਹੈ। ਕੁਝ ਸਮਾਂ ਪਹਿਲਾਂ ਅਦਾਕਾਰ ਨਵਾਜ਼ੁਦੀਨ ਸਿੱਦਿਕੀ ਨੂੰ ਵੀ ਸ਼ਿਵ ਸੈਨਾ ਵੱਲੋਂ ਰਾਮ ਲੀਲਾ ਵਿੱਚ ਕਿਰਦਾਰ ਨਿਭਾਉਣ ਤੋਂ ਰੋਕਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)