ਪ੍ਰੈਸ ਰਿਵੀਊ: ਜੇ ਜਾਣਾ ਹੈ ਆਸਟ੍ਰੇਲੀਆ ਤਾਂ ਸੁਧਾਰੋ ਅੰਗਰੇਜ਼ੀ

ਆਸਟਰੇਲੀਆ Image copyright Getty Images

ਭਾਰਤੀਆਂ ਲਈ ਹੁਣ ਆਸਟ੍ਰੇਲੀਆ ਜਾਣ ਦਾ ਰਾਹ ਹੋਰ ਮੁਸ਼ਕਿਲ ਹੋ ਗਿਆ ਹੈ।

ਪੰਜਾਬੀ ਟ੍ਰਿਬਊਨ ਵਿੱਚ ਛਪੀ ਖ਼ਬਰ ਅਨੁਸਾਰ ਆਸਟਰੇਲੀਆ ਵੱਲੋਂ ਭਾਰਤੀਆਂ ਦਾ ਪਸੰਦੀਦਾ ਵੀਜ਼ਾ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਹੈ।

ਖ਼ਬਰ ਮੁਤਾਬਕ ਆਸਟਰੇਲੀਆ ਨੇ ਕਾਮਿਆਂ ਵਿੱਚ ਮਕਬੂਲ ਰੁਜ਼ਗਾਰਦਾਤਾ ਸਪਾਂਸਰਸ਼ਿਪ ਵਾਲੇ ਸਬ ਕਲਾਸ 457 ਵੀਜ਼ਾ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਹੈ।

ਇਸ ਦੀ ਭਾਰਤੀ ਆਸਟਰੇਲੀਆ ਜਾਣ ਲਈ ਕਾਫੀ ਵਰਤੋਂ ਕਰਦੇ ਸਨ ਅਤੇ ਹੁਣ ਇਸ ਦੀ ਥਾਂ 'ਤੇ ਨਵਾਂ ਅਤੇ ਸਖ਼ਤ ਪ੍ਰੋਗਰਾਮ ਆਇਦ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਅੰਗਰੇਜ਼ੀ ਦੀ ਵਧੇਰੇ ਮਹਾਰਤ ਅਤੇ ਵਧ ਕਿਰਤ ਹੁੰਨਰਮੰਦੀ ਦੀ ਲੋੜ ਹੋਵੇਗੀ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ 25 ਤੋਂ 27 ਮਾਰਚ ਵਿਚਾਲੇ ਤਰਨਤਾਰਨ ਵਿੱਚ ਹੋਣ ਵਾਲੇ ਸਮਾਗਮ ਨਾ ਕਰਨ ਦੀ ਅਪੀਲ ਕੀਤੀ ਹੈ।

ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਅਨੁਸਾਰ ਜਥੇਦਾਰ ਨੇ ਕਿਹਾ, ਭਾਈ ਗੁਰਬਖਸ਼ ਸਿੰਘ ਦੀ ਮੌਤ ਕਾਰਨ ਸਿੱਖ ਕੌਮ ਸਦਮੇ ਵਿੱਚ ਹੈ। ਇਸ ਲਈ ਇਸ ਵੇਲੇ ਅਜਿਹਾ ਸਮਾਗਮ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਢੱਡਰੀਆ ਵਾਲਿਆਂ ਦੇ ਵਿਰੋਧੀਆਂ ਨੂੰ ਵੀ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।

Image copyright Getty Images

ਦੀ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਐੱਨਸੀਆਰਟੀ ਦੀਆਂ ਕਿਤਾਬਾਂ ਵਿੱਚ ਹੁਣ ਗੁਜਰਾਤ ਮੁਸਲਮਾਨ ਵਿਰੋਧੀ ਦੰਗਿਆਂ ਨੂੰ ਗੁਜਰਾਤ ਦੰਗਿਆਂ ਵਜੋਂ ਸੰਬੋਧਿਤ ਕੀਤਾ ਗਿਆ ਹੈ।

ਕਿਤਾਬ "ਰਿਸੈਂਟ ਡਿਵਲੈਪਮੈਂਟ ਇਨ ਇੰਡੀਆ ਪਾਲੀਟਿਕਸ" ਦੇ ਆਖ਼ਰੀ ਅਧਿਆਏ ਵਿੱਚ ਦੰਗਿਆਂ ਦੇ ਨਾਂ ਬਦਲ ਦਿੱਤੇ ਗਏ ਹਨ।

ਸਾਲ 2002 ਵਿੱਚੋ ਹੋਏ ਗੁਜਰਾਤ ਦੰਗੇ, ਜਿੰਨਾਂ ਨੂੰ ਐੱਨਸੀਆਰਟੀ ਦੀ 12ਵੀਂ ਜਮਾਤ ਦੀ ਪੋਲਟੀਕਲ ਸਾਇੰਸ ਦੀ ਕਿਤਾਬ ਵਿੱਚ "ਮੁਸਲਮਾਨ ਵਿਰੋਧ ਦੰਗੇ" ਕਿਹਾ ਜਾਂਦਾ ਸੀ, ਉਨ੍ਹਾਂ ਨੂੰ ਕਿਤਾਬਾਂ ਦੇ ਨਵੇਂ ਐਡੀਸ਼ਨਾਂ ਵਿੱਚ ਹੁਣ ਸਿਰਫ "ਗੁਜਰਾਤ ਦੰਗੇ" ਹੀ ਕਿਹਾ ਜਾਵੇਗਾ।

ਹਾਲਾਂਕਿ ਉਸੇ ਪੰਨੇ ਦੇ ਉਸੇ ਪੈਰ੍ਹੇ ਵਿੱਚ 1984 ਦੇ ਦੰਗਿਆਂ ਨੂੰ ਸਿੱਖ ਵਿਰੋਧੀ ਦੰਗਿਆਂ ਵਜੋਂ ਹੀ ਦੱਸਿਆ ਗਿਆ ਹੈ।

ਦਿ ਹਿੰਦੂ ਅਖ਼ਬਾਰ ਦੀ ਖ਼ਬਰ ਮੁਤਾਬਕ ਵਡੋਦਰਾ ਪੁਲਿਸ ਸੋਸ਼ਲ ਮੀਡੀਆ 'ਤੇ ਰਚਨਾਤਮਕ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰ ਰਹੀ ਹੈ।

ਵਡੋਦਰਾ ਪੁਲਿਸ ਮੁਤਾਬਕ ਇੱਕ ਤਸਵੀਰ ਨਾਲ ਹਜ਼ਾਰਾਂ ਗਲਤੀਆਂ ਨੂੰ ਰੋਕਿਆ ਜਾ ਸਕਦਾ ਹੈ।

ਜਦੋਂ ਵੀ ਟ੍ਰੈਫਿਕ ਪੁਲਿਸ ਦੇ ਨਿਯਮਾਂ ਦੀ ਗੱਲ ਕਰਨਾ ਚਾਹੁੰਦੇ ਹਨ ਤਾਂ ਸਲਾਹ ਵਜੋਂ ਪ੍ਰਿਆ ਪ੍ਰਕਾਸ਼ ਵਾਰੀਅਰ ਦੇ ਪੋਸਟਰ ਰਾਹੀਂ ਸਮਝਾਉਂਦੇ ਹਨ ਕਿ ਹਾਦਸਾ ਪਲਕ ਝਪਕਣ ਦੇ ਵਕਤ ਦੌਰਾਨ ਹੋ ਸਕਦਾ ਹੈ। ਇਸ ਲਈ ਸਾਵਧਾਨੀ ਨਾਲ ਗੱਡੀ ਚਲਾਉ।

ਇਸ ਤੋਂ ਇਲਾਵਾ ਉਹ ਹੋਰ ਵੀ ਕਈ ਰਚਨਾਤਮਕ ਸਿਨੇਮਾ ਪੋਸਟਰਾਂ ਦੀ ਵਰਤੋਂ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)