ਕੀ ਤੁਹਾਡੇ ਵੀ ਆਧਾਰ ਨਾਲ ਜੁੜੇ ਕੁਝ ਸਵਾਲ ਹਨ?

ਆਧਾਰ ਕਾਰਡ Image copyright Getty Images

ਜੇ ਕਿਸੇ ਕੋਲ ਮੇਰਾ ਆਧਾਰ ਨੰਬਰ ਹੈ ਤਾਂ ਉਹ ਮੇਰੇ ਬਾਰੇ ਕਿਹੜੀਆਂ ਜਾਣਕਾਰੀਆਂ ਹਾਸਿਲ ਕਰ ਸਕਦਾ ਹੈ?

ਹੁਣ ਤੱਕ ਸਰਕਾਰ ਨੇ ਇਸ ਆਧਾਰ 'ਤੇ ਜੋ ਕਿਹਾ ਹੈ ਉਸ ਹਿਸਾਬ ਨਾਲ ਤੁਹਾਡੇ ਆਧਾਰ ਨੰਬਰ ਰਾਹੀਂ ਕੋਈ ਵੀ ਤੁਹਾਡੇ ਨਾਲ ਜੁੜੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ।

ਤੁਹਾਡੇ ਅਤੇ ਸਰਕਾਰ ਤੋਂ ਇਲਾਵਾ ਜੇਕਰ ਕਿਸੇ ਦੇ ਕੋਲ ਤੁਹਾਡਾ ਆਧਾਰ ਨੰਬਰ ਅਤੇ ਨਾਮ ਹੈ ਜਾਂ ਫਿੰਗਰਪ੍ਰਿੰਟ ਹਨ ਤਾਂ ਉਹ ਆਧਾਰ ਦੇ ਡੇਟਾਬੇਸ ਨਾਲ ਉਸ ਦੀ ਤਸਦੀਕ ਭਰ ਸਕਦਾ ਹੈ।

ਸਰਕਾਰ ਮੁਤਾਬਕ ਅਜਿਹੀਆਂ ਗੱਲਾਂ ਪੁੱਛੇ ਜਾਣ 'ਤੇ ਸਿਸਟਮ ਉਸ ਦੇ ਜਵਾਬ ਵਿੱਚ ਹਾਂ ਜਾਂ ਨਾ ਹੀ ਕਹੇਗਾ ਕਿ ਇਹ ਅੰਕੜੇ ਮਿਲਦੇ ਹਨ।

ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਥਰਡ ਪਾਰਟੀ ਯਾਨਿ ਕਿ ਤੁਹਾਡਾ ਅਤੇ ਸਰਕਾਰ ਤੋਂ ਇਲਾਵਾ ਜੇ ਤੀਜੇ ਕੋਲ ਤੁਹਾਡਾ ਆਧਾਰ ਨੰਬਰ ਅਤੇ ਨਾਮ ਹੈ, ਤਾਂ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਕੇਵਲ ਉਸ ਨੂੰ ਸਹੀ ਜਾਂ ਗਲਤ ਦੱਸ ਸਕਦੀ ਹੈ।

ਹਾਲਾਂਕਿ, ਆਧਾਰ ਰਾਹੀਂ 'ਆਥੇਂਟਿਫਿਕੇਸ਼ਨ ਪਲਸ' ਨਾਮ ਦੀ ਇੱਕ ਸੇਵਾ ਵੀ ਦਿੱਤੀ ਜਾਂਦੀ ਹੈ। ਇਸ ਵਿੱਚ ਕਿਸੇ ਸ਼ਖਸ ਦਾ ਨਾਮ, ਉਮਰ ਅਤੇ ਪਤੇ ਦੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਕੋਈ ਸੇਵਾ ਦਾਤਾ ਯਾਨਿ ਸੇਵਾ ਦੇਣ ਵਾਲੀ ਕੰਪਨੀ ਜਾਂ ਪੜਤਾਲ ਕਰਨ ਵਾਲੀ ਏਜੰਸੀ ਹਾਸਲ ਕਰ ਸਕਦੀ ਹੈ।

ਆਪਣੇ ਗਾਹਕ ਨੂੰ ਜਾਣਨ ਦੀ ਬੰਦਿਸ਼

ਅਸਲ ਵਿੱਚ ਬੈਂਕਿੰਗ ਸੇਵਾਵਾਂ ਜਾਂ ਕਈ ਹੋਰ ਸੇਵਾਵਾਂ ਦੇਣ ਵਾਲੀ ਕੰਪਨੀਆਂ ਨੂੰ ਕੇਵਾਏਸੀ (KYC ) ਯਾਨਿ ਆਪਣੇ ਗਾਹਕ ਨੂੰ ਜਾਣਨ ਦੀ ਬੰਦਿਸ਼ ਹੈ।

ਕੰਪਨੀਆਂ ਨੂੰ ਵੈਰਿਫਿਕੇਸ਼ਨ ਲਈ ਕਿਸੇ ਸ਼ਖਸ ਦੇ ਆਧਾਰ ਰਾਹੀਂ ਜਾਣਕਾਰੀ ਹਾਸਲ ਕਰਨਾ ਸੌਖਾ ਹੋ ਗਿਆ ਹੈ ਕਿਉਂਕਿ ਉਨ੍ਹਾਂ ਲਈ ਆਪਣੇ ਗਾਹਕ ਦੀ ਤਸਦੀਕ ਕਰਨਾ ਜ਼ਰੂਰੀ ਹੋ ਗਿਆ ਹੈ।

UIDAI (ਯੂਨੀਕ ਆਇਡੇਂਟਿਫਿਕੇਸ਼ਨ ਅਥਾਰਿਟੀ ਆਫ ਇੰਡਿਆ) ਨੇ ਆਧਾਰ ਰਾਹੀਂ e-KYC ਯਾਨਿ ਇਲੇਕਟ੍ਰਾਨਿਕ ਢੰਗ ਨਾਲ ਵੇਰਿਫਿਕੇਸ਼ਨ ਦੀ ਸਹੂਲਤ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ।

ਇਸਦੀ ਵੈਬਸਾਈਟ ਮੁਤਾਬਕ, ਇਹ ਸੇਵਾ ਕਾਰੋਬਾਰ ਜਗਤ ਲਈ ਹੈ, ਜਿਸ ਵਿੱਚ ਬਿਨਾਂ ਕਾਗਜ਼ਾਤ ਦੀ ਪੜਤਾਲ ਦੇ, ਝੱਟ ਕਿਸੇ ਵਿਅਕਤੀ ਦਾ ਵੈਰਿਫਿਕੇਸ਼ਨ ਹੋ ਸਕਦਾ ਹੈ।

ਭਾਵ, ਕੋਈ ਮੋਬਾਇਲ ਕੰਪਨੀ ਇਸ ਜਾਣਕਾਰੀ ਨੂੰ ਤੁਰੰਤ ਲੈ ਕੇ ਆਪਣੇ ਗਾਹਕ ਦੇ ਵੇਰਿਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਸਕਦੀ ਹੈ। ਜਦਕਿ ਪਹਿਲਾਂ ਕਾਗਜ਼ਾਤ ਦੇ ਮਿਲਾਨ ਦੀ ਲੰਮੀ ਅਤੇ ਥਕਾਊ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਸੀ।

ਹੁਣ ਤੁਹਾਡੇ ਆਧਾਰ ਨੰਬਰ ਅਤੇ ਫਿੰਗਰਪ੍ਰਿੰਟ ਰਾਹੀਂ UID ਦੇ ਡੇਟਾਬੇਸ ਨਾਲ ਤੁਹਾਡੇ ਬਾਰੇ ਦੂਜੀਆਂ ਜਾਣਕਾਰੀਆਂ ਹਾਸਿਲ ਹੋ ਸਕਦੀਆਂ ਹਨ।

ਦੂਜੀਆਂ ਨਿਜੀ ਕੰਪਨੀਆਂ ਆਧਾਰ ਵਲੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਖ਼ੁਦ ਦਾ ਡੇਟਾਬੇਸ ਵੀ ਤਿਆਰ ਕਰ ਸਕਦੀਆਂ ਹਨ। ਤੁਹਾਡੀ ਪਛਾਣ ਨੂੰ ਦੂਜੀ ਜਾਣਕਾਰੀਆਂ ਨਾਲ ਜੋੜ ਸਕਦੀ ਹੈ।

ਯਾਨਿ ਕੋਈ ਵੀ ਕੰਪਨੀ ਤੁਹਾਡੇ ਆਧਾਰ ਵਲੋਂ ਮਿਲੀ ਜਾਣਕਾਰੀ ਨੂੰ ਤੁਹਾਡੀ ਦੂਜੀ ਜਾਣਕਾਰੀਆਂ ਜਿਵੇਂ ਉਮਰ ਅਤੇ ਪਤੇ ਦੇ ਨਾਲ ਜੋੜ ਕੇ ਕਰਮਚਾਰੀ ਦੀ ਤਸਦੀਕ ਸਕਦੀ ਹੈ ਜਾਂ ਫਿਰ ਈ-ਕਾਮਰਸ ਕੰਪਨੀਆਂ 'ਤੇ ਤੁਸੀਂ ਜੋ ਲੇਣ-ਦੇਣ ਕਰਦੇ ਹੋ, ਉਸ ਨਾਲ ਤੁਹਾਡਾ ਵਿਸਥਾਰ ਨਾਲ ਪ੍ਰੋਫਾਇਲ ਤਿਆਰ ਕੀਤਾ ਜਾ ਸਕਦਾ ਹੈ।

ਇਹ ਡੇਟਾਬੇਸ ਯੂਆਈਡੀ (UID) ਦੇ ਕੰਟ੍ਰੋਲ ਤੋਂ ਬਾਹਰ ਹੋਵੇਗਾ। ਪਰ ਆਧਾਰ ਨੰਬਰ ਰਾਹੀਂ ਇਸਦਾ ਮੇਲ ਕੀਤਾ ਜਾ ਸਕਦਾ ਹੈ।

ਡਿਜੀਟਲ ਅਧਿਕਾਰਾਂ ਲਈ ਲੜਾਈ ਲੜਨ ਵਾਲੇ ਨਿਖਿਲ ਪਾਹਵਾ ਕਹਿੰਦੇ ਹਨ ਕਿ 'ਆਧਾਰ ਨੰਬਰ ਰਾਹੀਂ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ'। ਨਿਖਿਲ ਆਧਾਰ ਯੋਜਨਾ ਖ਼ਿਲਾਫ਼ ਵਿਰੋਧੀ ਸੁਰ ਰੱਖਦੇ ਹਨ।

ਪਾਹਵਾ ਇੱਕ ਮਿਸਾਲ ਦਿੰਦੇ ਹਨ। ਉਹ ਕਹਿੰਦੇ ਹਨ ਕਿ ਦਸੰਬਰ ਵਿੱਚ UIDAI ਨੇ ਇੱਕ ਨੰਬਰ ਟਵੀਟ ਕੀਤਾ। ਇਸ ਨੰਬਰ 'ਤੇ ਜਦੋਂ ਤੁਸੀਂ ਕੋਈ ਆਧਾਰ ਨੰਬਰ ਐੱਸਐੱਮਐੱਸ ਵਜੋਂ ਭੇਜਦੇ ਹੋ ਤਾਂ ਜਿਸ ਬੈਂਕ ਖਾਤੇ ਨਾਲ ਉਹ ਆਧਾਰ ਨੰਬਰ ਜੁੜਿਆ ਹੁੰਦਾ ਹੈ, ਉਸ ਬੈਂਕ ਦਾ ਨਾਮ ਆ ਜਾਂਦਾ ਹੈ। ਬੈਂਕ ਖਾਤੇ ਦਾ ਨੰਬਰ ਹਾਲਾਂਕਿ ਨਹੀਂ ਆਉਂਦਾ।

Image copyright UIDAI

ਨਿਖਿਲ ਪਾਹਵਾ ਕਹਿੰਦੇ ਹਨ, "ਇਸ ਨੰਬਰ ਦੇ ਟਵੀਟ ਹੋਣ ਤੋਂ ਬਾਅਦ ਕਈ ਲੋਕਾਂ ਦੇ ਫੋਨ ਆਉਣ ਲੱਗੇ ਕਿ ਉਹ ਕਿਸੇ ਬੈਂਕ ਦੇ ਕਰਮਚਾਰੀ ਹਨ। ਫਿਰ ਉਹ ਇਹ ਕਹਿੰਦੇ ਕਿ ਉਨ੍ਹਾਂ ਨੇ ਇੱਕ ਓਟੀਪੀ ਭੇਜਿਆ ਹੈ। ਕਈ ਲੋਕਾਂ ਵੱਲੋਂ ਓਟੀਪੀ ਪੁੱਛ ਕੇ ਉਨ੍ਹਾਂ ਨੇ ਲੋਕਾਂ ਦੇ ਪੈਸੇ ਆਪਣੇ ਖਾਤੇ ਵਿੱਚ ਟਰਾਂਸਫਰ ਕਰਨ ਦਾ ਫਰਜੀਵਾੜਾ ਕੀਤਾ।"

ਜੇਕਰ ਕਿਸੇ ਦੇ ਕੋਲ ਮੇਰਾ ਅੱਧਾ-ਅਧੂਰਾ ਆਧਾਰ ਨੰਬਰ ਹੈ, ਕੀ ਤਾਂ ਵੀ ਉਹ ਇਸ ਤੋਂ ਮੇਰੀ ਜਾਣਕਾਰੀ ਹਾਸਲ ਕਰ ਸੱਕਦੇ ਹੈ ?

ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕਿਸੇ ਦੇ ਹੱਥ ਤੁਹਾਡੇ ਆਧਾਰ ਦੇ ਕਿੰਨੇ ਨੰਬਰ ਲੱਗੇ ਹਨ। ਉਹ ਸਿਰਫ ਕੁੱਝ ਅੰਕਾਂ ਨਾਲ ਤਾਂ ਤੁਹਾਡੀ ਜਾਣਕਾਰੀ ਹਾਸਲ ਨਹੀਂ ਕਰ ਸਕਦੇ।

ਪਰ ਉਹ ਇਹ ਕੋਸ਼ਿਸ਼ ਜਰੂਰ ਕਰ ਸਕਦੇ ਹਨ ਕਿ ਉਨ੍ਹਾਂ ਨਾਲ ਦੂਜੇ ਨੰਬਰ ਜੋੜ ਸਕਣ, ਜੋ ਸ਼ਾਇਦ ਤੁਹਾਡੇ ਆਧਾਰ ਨੰਬਰ ਮਿਲ ਜਾਣ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਉਹ ਤੁਹਾਡੇ ਆਧਾਰ 'ਚ ਦਰਜ ਤੁਹਾਡੀ ਨਿੱਜੀ ਜਾਣਕਾਰੀ ਹਾਸਿਲ ਕਰ ਸਕਦੇ ਹਨ।

ਜੇਕਰ ਕਿਸੇ ਕੋਲ ਮੇਰਾ ਆਧਾਰ ਨੰਬਰ ਹੈ, ਜਾਂ ਇਹ ਲੀਕ ਹੋ ਜਾਂਦਾ ਹੈ, ਤਾਂ ਕੀ ਇਸ ਦਾ ਗਲਤ ਇਸਤੇਮਾਲ ਹੋ ਸਕਦਾ ਹੈ? ਜੇਕਰ ਹਾਂ, ਤਾਂ ਕਿਵੇਂ ?

ਜੇਕਰ ਸਿਰਫ਼ ਆਧਾਰ ਨੰਬਰ ਲੀਕ ਹੁੰਦਾ ਹੈ, ਤਾਂ ਇਸ ਦੀ ਦੁਰਵਰਤੋਂ ਨਹੀਂ ਹੋ ਸਕਦੀ ਲੇਕਿਨ ਫਿਲਹਾਲ ਮੋਬਾਇਲ ਕੰਪਨੀਆਂ ਅਤੇ ਅੱਗੇ ਜਾਕੇ ਬੈਂਕ ਵੀ ਤੁਹਾਡੇ ਬਾਔਮੇਟ੍ਰਿਕ ਡੇਟਾ ਦਾ ਆਧਾਰ ਨੰਬਰ ਨਾਲ ਮੇਲ ਕਰ ਸਕਦੇ ਹਨ।

Image copyright Getty Images

ਹਾਲਾਂਕਿ ਜੇਕਰ ਈ-ਕਾਮਰਸ ਕੰਪਨੀਆਂ ਕੋਲ ਤੁਹਾਡੇ ਨਾਲ ਜੁੜੀਆਂ ਜਾਣਕਾਰੀਆਂ ਦਾ ਡੇਟਾਬੇਸ ਹੈ ਅਤੇ ਉਨ੍ਹਾਂ ਨੂੰ ਆਧਾਰ ਨੰਬਰ ਵੀ ਮਿਲ ਜਾਂਦਾ ਹੈ। ਫੇਰ ਇਹ ਜਾਣਕਾਰੀ ਲੀਕ ਹੋ ਜਾਂਦੀ ਹੈ, ਤਾਂ ਤੁਹਾਡੇ ਲਈ ਪਰੇਸ਼ਾਨੀ ਹੋਵੇਗੀ।

ਇਸ ਨਾਲ ਤੁਹਾਡੀ ਨਿੱਜਤਾ ਨੂੰ ਖ਼ਤਰਾ ਹੈ। ਤੁਹਾਡੇ ਨਾਲ ਜੁੜੀਆਂ ਜਾਣਕਾਰੀਆਂ ਦੇ ਆਧਾਰ 'ਤੇ ਨਾਗਰਿਕਾਂ ਦਾ ਵੱਡਾ ਪ੍ਰੋਫਾਇਲ ਤਿਆਰ ਕੀਤਾ ਜਾ ਸਕਦਾ ਹੈ।

ਫਿਰ ਇਸ ਨੂੰ ਦੂਜੇ ਲੋਕਾਂ ਨੂੰ ਵੇਚਿਆ ਜਾ ਸਕਦਾ ਹੈ ਜਾਂ ਫਿਰ ਨਾਗਰਿਕਾਂ ਦੀ ਜਾਣਕਾਰੀ ਉਨ੍ਹਾਂ ਮੁਲਜ਼ਮਾਂ ਦੇ ਹੱਥ ਲੱਗ ਸਕਦੀ ਹੈ, ਜੋ ਅਮੀਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿੱਚ ਹਨ।

ਕਿਸੇ ਵੀ ਖ਼ਰਾਬ ਸਿਸਟਮ ਦੀ ਦੁਰਵਰਤੋਂ ਹੋ ਸਕਦੀ ਹੈ। ਜਿਵੇਂ ਕਿ ਪਛਾਣ ਲਈ ਤੁਹਾਡੇ ਆਧਾਰ ਨੰਬਰ ਦੀ ਫੋਟੋਕਾਪੀ ਮੰਗਣ ਵਾਲੇ ਕਿਸੇ ਵੀ ਸਰਵਿਸ ਪ੍ਰੋਵਾਈਡਰ ਕੋਲੋਂ ਤੁਹਾਡੀ ਜਾਣਕਾਰੀ ਲੀਕ ਹੋ ਸਕਦੀ ਹੈ।

ਨਿਖਿਲ ਪਾਹਵਾ ਕਹਿੰਦੇ ਹਨ, "ਆਧਾਰ ਨੰਬਰ ਤੁਹਾਡੀ ਸਥਾਈ ਪਛਾਣ ਹੈ। ਇਸ ਨੂੰ ਜਿਵੇਂ ਜਿਵੇਂ ਦੂਜੀਆਂ ਸੇਵਾਵਾਂ ਨਾਲ ਜੋੜਿਆ ਜਾ ਰਿਹਾ ਹੈ, ਉਸ ਨਾਲ ਇਸ 'ਤੇ ਖ਼ਤਰਾ ਹੋਰ ਵੀ ਵੱਧ ਰਿਹਾ ਹੈ। ਇੱਕ ਥਾਂ ਤੋਂ ਵੀ ਡੇਟਾ ਚੋਰੀ ਹੋਇਆ, ਤਾਂ ਤੁਹਾਡੀ ਪਛਾਣ ਨੂੰ ਖ਼ਤਰਾ ਹੋ ਸਕਦਾ ਹੈ ਕਿਉਂਕਿ ਕਿਸੇ ਦੇ ਹੱਥ ਤੁਹਾਡਾ ਆਧਾਰ ਨੰਬਰ ਲੱਗਿਆ ਤਾਂ ਉਸ ਨੂੰ ਫਿਰ ਤੁਹਾਡੇ ਫਿੰਗਰਪ੍ਰਿੰਟ ਜਾਂ ਓਟੀਪੀ ਦੀ ਹੀ ਜ਼ਰੂਰਤ ਹੋਵੇਗੀ। ਇਸ ਨਾਲ ਉਹ ਤੁਹਾਡੇ ਬੈਂਕ ਖਾਤੇ ਜਾਂ ਦੂਜੀਆਂ ਨਿੱਜੀ ਜਾਣਕਾਰੀਆਂ ਹਾਸਲ ਕਰ ਸਕਦਾ ਹੈ।

Image copyright Huw Evans picture agency

ਹਾਲਾਂਕਿ ਸਰਕਾਰ ਨੇ ਹਮੇਸ਼ਾ ਇਹ ਕਿਹਾ ਹੈ ਕਿ ਕਿਸੇ ਵੀ ਸ਼ਖਸ ਦੇ ਆਧਾਰ ਵਲੋਂ ਜੁੜਿਆ ਬਾਔਮੈਟ੍ਰਿਕ ਡੇਟਾ ਇਨਕ੍ਰਿਪਟੇਡ ਹੈ ਅਤੇ ਬੇਹੱਦ ਸੁਰੱਖਿਅਤ ਢੰਗ ਨਾਲ ਰੱਖਿਆ ਗਿਆ ਹੈ। ਇਸ ਨੂੰ ਲੀਕ ਕਰਨ ਜਾਂ ਚੁਰਾਉਣ ਵਾਲੇ ਕਿਸੇ ਵੀ ਸ਼ਖਸ ਨੂੰ ਜੁਰਮਾਨਾ ਦੇਣ ਦੇ ਨਾਲ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ।

ਮੇਰੇ ਆਧਾਰ ਨੰਬਰ ਨੂੰ ਆਨਲਾਇਨ ਕੰਪਨੀਆਂ ਅਤੇ ਰਿਟੇਲ ਸਟੋਰ ਨਾਲ ਜੋੜਨਾ ਕਿੰਨਾ ਸੁਰੱਖਿਅਤ ਹੈ?

ਹੌਲੀ-ਹੌਲੀ ਤਮਾਮ ਆਨਲਾਇਨ ਕੰਪਨੀਆਂ ਸੁਖਾਲੇ ਢੰਗ ਨਾਲ ਤੁਹਾਡੀ ਪਛਾਣ ਲਈ ਆਧਾਰ ਨੰਬਰ ਮੰਗ ਰਹੀਆਂ ਹਨ।

ਖ਼ਤਰਾ ਇਸ ਗੱਲ ਨਾਲ ਹੈ ਕਿ ਇਹ ਤਮਾਮ ਕੰਪਨੀਆਂ ਜਦੋਂ ਤੁਹਾਡੇ ਆਧਾਰ ਨੰਬਰ ਦੀ ਬੁਨਿਆਦ 'ਤੇ ਤੁਹਾਡੇ ਨਾਲ ਜੁੜੀਆਂ ਜਾਣਕਾਰੀਆਂ ਦਾ ਨਵਾਂ ਡੇਟਾਬੇਸ ਤਿਆਰ ਕਰ ਲੈਣਗੀਆਂ।

ਜੇਕਰ ਇਹਨਾਂ ਕੰਪਨੀਆਂ ਕੋਲ ਦਰਜ ਤੁਹਾਡੀ ਇਹ ਜਾਣਕਾਰੀ ਲੀਕ ਹੋਵੇਗੀ ਤਾਂ ਦੂਜੀਆਂ ਕੰਪਨੀਆਂ ਬਿਨਾਂ ਤੁਹਾਡੇ ਆਧਾਰ ਨੰਬਰ ਦੇ ਹੀ ਤੁਹਾਡੇ ਮੋਬਾਇਲ ਨੰਬਰ ਨਾਲ ਤੁਹਾਡੀ ਜਾਣਕਾਰੀ ਨੂੰ ਜੋੜ ਕੇ ਤੁਹਾਡਾ ਪ੍ਰੋਫਾਈਲ ਤਿਆਰ ਕਰ ਸਕਦੀਆਂ ਹਨ। ਜਿਵੇਂ ਕਿ ਟੈਕਸੀ ਸੇਵਾਵਾਂ ਦੇਣ ਵਾਲੀ ਕੰਪਨੀਆਂ ਜਾਂ ਮੋਬਾਇਲ ਅਤੇ ਬਿਜਲੀ ਕੰਪਨੀਆਂ।

ਅਜਿਹਾ ਹੋਇਆ ਤਾਂ ਤੁਹਾਡੀ ਨਿੱਜਤਾ ਲਈ ਵੱਡਾ ਖ਼ਤਰਾ ਹੈ। ਵੱਡੀਆਂ ਕੰਪਨੀਆਂ ਵਲੋਂ ਆਮ ਤੌਰ 'ਤੇ ਅਜਿਹੇ ਡੇਟਾ ਦੀ ਅਜਿਹੀ ਚੋਰੀ ਨਹੀਂ ਹੁੰਦੀ ਪਰ ਅਜਿਹੀਆਂ ਘਟਨਾਵਾਂ ਹੋਈਆਂ ਵੀ ਹਨ।

Image copyright Getty Images

ਜਿਵੇਂ ਕਿ ਪਿਛਲੇ ਸਾਲ ਦਸੰਬਰ ਵਿੱਚ ਏਅਰਟੇਲ ਪੇਮੈਂਟਸ ਬੈਂਕ 'ਤੇ ਆਧਾਰ ਨਾਲ ਜੁੜੀਆਂ ਜਾਣਕਾਰੀਆਂ ਦੀ ਦੁਰਵਰਤੋਂ ਦਾ ਇਲਜ਼ਾਮ ਲੱਗਾ ਸੀ।

ਇਸ ਤੋਂ ਬਾਅਦ UIDAI ਨੇ ਏਅਰਟੇਲ ਪੇਮੈਂਟਸ ਬੈਂਕ ਦੀ ਆਧਾਰ ਨਾਲ ਜੁੜੀ e-KYC ਸੇਵਾਵਾਂ 'ਤੇ ਰੋਕ ਲਗ ਗਈ ਸੀ ਅਤੇ ਇਸ ਦੇ ਸੀਈਓ ਸ਼ਸ਼ੀ ਅਰੋੜਾ ਨੂੰ ਅਸਤੀਫਾ ਦੇਣਾ ਪਿਆ ਸੀ

ਨਿਖਿਲ ਪਾਹਵਾ ਦੇ ਮੁਤਾਬਕ ਤੁਸੀਂ ਜਿੰਨੀਆਂ ਵੀ ਸੇਵਾਵਾਂ ਨਾਲ ਆਧਾਰ ਨੂੰ ਜੋੜੇਂਗੇ, ਓਨਾ ਹੀ ਤੁਹਾਡੀ ਜਾਣਕਾਰੀ ਲੀਕ ਹੋਣ ਦਾ ਖ਼ਤਰਾ ਵਧਦਾ ਜਾਵੇਗਾ।

ਹਾਲਾਂਕਿ UIDAI ਦਾ ਦਾਅਵਾ ਹੈ ਕਿ ਉਸ ਦਾ ਡੇਟਾਬੇਸ, ਕਿਸੇ ਹੋਰ ਡੇਟਾਬੇਸ ਨਾਲ ਨਹੀਂ ਜੁੜਿਆ ਹੈ। ਨਾ ਹੀ ਉਸ ਵਿੱਚ ਦਰਜ ਜਾਣਕਾਰੀ ਕਿਸੇ ਹੋਰ ਡੇਟਾਬੇਸ ਨਾਲ ਸਾਂਝੀ ਕੀਤੀ ਗਈ ਹੈ।

ਜੇਕਰ ਮੈਂ ਵਿਦੇਸ਼ੀ ਨਾਗਰਿਕ ਹਾਂ, ਕੀ ਉਦੋਂ ਵੀ ਮੈਨੂੰ ਆਧਾਰ ਦੀ ਜ਼ਰੂਰਤ ਹੈ ?

ਜੇਕਰ ਤੁਸੀਂ ਭਾਰਤ ਵਿੱਚ ਕੰਮ ਕਰ ਰਹੇ ਵਿਦੇਸ਼ੀ ਨਾਗਰਿਕ ਹੋ, ਤਾਂ ਤੁਸੀਂ ਕੁਝ ਸੇਵਾਵਾਂ ਆਸਾਨੀ ਨਾਲ ਹਾਸਲ ਕਰਨ ਲਈ ਆਧਾਰ ਨੰਬਰ ਪਾ ਸਕਦੇ ਹਨ ਕਿਉਂਕਿ ਇਨ੍ਹਾਂ ਵਿਚੋਂ ਕਈ ਸੇਵਾਵਾਂ ਲਈ ਆਧਾਰ ਹੋਣਾ ਲਾਜ਼ਮੀ ਬਣਾ ਦਿੱਤਾ ਗਿਆ ਹੈ।

ਹਾਲਾਂਕਿ ਇਸ ਬਾਰੇ ਆਖ਼ਰੀ ਫੈਸਲਾ ਸੁਪਰੀਮ ਕੋਰਟ ਵਿੱਚ ਚੱਲ ਰਹੀ ਆਧਾਰ ਦੀ ਸੁਣਵਾਈ ਨਾਲ ਹੋਵੇਗਾ।

Image copyright Getty Images

ਜਿਵੇਂ ਕਿ ਮੋਬਾਇਲ ਨੰਬਰ ਜਾਂ ਸਿਮ ਲੈਣ ਲਈ ਆਧਾਰ ਲਾਜ਼ਮੀ ਹੋਵੇਗਾ ਜਾਂ ਨਹੀਂ, ਜਾਂ ਬੈਂਕ ਅਤੇ ਕ੍ਰੈਡਿਟ ਕਾਰਡ ਹਾਸਲ ਕਰਨ ਲਈ ਆਧਾਰ ਜਰੂਰੀ ਹੋਵੇਗਾ ਜਾਂ ਨਹੀਂ।

ਇਹ ਗੱਲਾਂ ਸੁਪਰੀਮ ਕੋਰਟ ਦੇ ਫੈਸਲੇ 'ਤੇ ਨਿਰਭਰ ਕਰਨਗੀਆਂ। ਫਿਲਹਾਲ ਸੁਪਰੀਮ ਕੋਰਟ ਨੇ ਆਧਾਰ ਨੂੰ ਸਾਰੀਆਂ ਸੇਵਾਵਾਂ ਨਾਲ ਜੋੜਨ ਦੀ ਮਿਆਦ ਅਣਮਿੱਥੇ ਸਮੇਂ ਲਈ ਵਧਾ ਦਿੱਤੀ ਗਈ ਹੈ।

ਅਪਰਵਾਸੀ ਭਾਰਤੀ ਜਾਂ ਭਾਰਤੀ ਮੂਲ ਦੇ ਲੋਕਾਂ ਲਈ ਆਧਾਰ ਕਿੰਨਾ ਜਰੂਰੀ ਹੈ ?

ਨਿਖਿਲ ਪਾਹਵਾ ਕਹਿੰਦੇ ਹਨ, "ਆਧਾਰ ਨਾਗਰਿਕਤਾ ਦਾ ਪਛਾਣ ਪੱਤਰ ਨਹੀਂ ਹੈ, ਇਹ ਭਾਰਤ ਵਿੱਚ ਰਹਿਣ ਵਾਲਿਆਂ ਦਾ ਨੰਬਰ ਹੈ। ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਆਧਾਰ ਨੰਬਰ ਨਹੀਂ ਲੈ ਸਕਦੇ। ਇਸ ਲਈ ਉਨ੍ਹਾਂ ਨੂੰ ਪਿਛਲੇ ਇੱਕ ਸਾਲ ਵਿੱਚ ਘੱਟ ਵਲੋਂ ਘੱਟ 182 ਦਿਨ ਭਾਰਤ ਵਿੱਚ ਰਹਿਣ ਦੀ ਸ਼ਰਤ ਪੂਰੀ ਕਰਨੀ ਹੋਵੇਗੀ।"

ਇਸ ਦਾ ਇਹ ਮਤਲਬ ਹੈ ਕਿ ਉਨ੍ਹਾਂ ਨੂੰ ਬੈਂਕ ਖਾਤਿਆਂ ਦੇ ਵੇਰਿਫਈਕੇਸ਼ਨ ਲਈ ਆਧਾਰ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਆਪਣੇ ਸਿਮ ਕਾਰਡ ਅਤੇ ਪੈਨ ਨੂੰ ਵੀ ਆਧਾਰ ਨਾਲ ਜੋੜਨ ਦੀ ਲੋੜ ਨਹੀਂ।

ਕੀ ਕਿਸੇ ਸੇਵਾ ਦੇਣ ਵਾਲੀ ਕੰਪਨੀ ਵੱਲੋਂ ਮੇਰੇ ਆਧਾਰ ਨਾਲ ਜੁੜੀ ਜਾਣਕਾਰੀ ਮੰਗਣਾ ਕਾਨੂੰਨੀ ਹੈ, ਜਦ ਕਿ ਮਾਮਲਾ ਫਿਲਹਾਲ ਸੁਪਰੀਮ ਕੋਰਟ 'ਚ ਹੈ?

ਫਿਲਹਾਲ ਤਾਂ ਸੁਪਰੀਮ ਕੋਰਟ ਨੇ ਤਮਾਮ ਸੇਵਾਵਾਂ ਨਾਲ ਆਧਾਰ ਨੂੰ ਜੋੜ ਦੀ ਮਿਆਦ ਅਣਮਿਥੇ ਸਮੇਂ ਲਈ ਵਧਾ ਦਿੱਤੀ ਹੈ।

ਅਜਿਹੇ ਵਿੱਚ ਇਨ੍ਹਾਂ ਸੇਵਾਵਾਂ ਦਾ ਤੁਹਾਨੂੰ ਆਧਾਰ ਨੰਬਰ ਅਤੇ ਜਾਣਕਾਰੀ ਮੰਗਣਾ ਕਾਨੂੰਨੀ ਤਾਂ ਹੈ, ਪਰ ਨਿਖਿਲ ਪਾਹਵਾ ਕਹਿੰਦੇ ਹਨ ਕਿ 'ਇਹ ਠੀਕ ਨਹੀਂ ਹੈ।'

Image copyright PTI

ਪਾਹਵਾ ਕਹਿੰਦੇ ਹਨ, "ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਕਈ ਨਿਜੀ ਕੰਪਨੀਆਂ ਆਧਾਰ ਨੂੰ ਜੋੜਨ ਜਾਂ ਇਸ ਨਾਲ ਜੁੜੀ ਜਾਣਕਾਰੀ ਮੰਗਣ ਤੋਂ ਗੁਰੇਜ ਨਹੀਂ ਕਰ ਰਹੀਆਂ ਹਨ। ਲੇਕਿਨ ਤੁਸੀਂ ਉਨ੍ਹਾਂ ਨੂੰ ਇਹ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਸਕਦੇ ਹੋ। ਬੁਨਿਆਦੀ ਗੱਲ ਇਹ ਹੈ ਕਿ ਫਿਲਹਾਲ ਜੇਕਰ ਕੋਈ ਤੁਹਾਡੇ ਕੋਲੋਂ ਆਧਾਰ ਨੰਬਰ ਜਾਂ ਬਾਔਮੈਟ੍ਰਿਕ ਡੇਟਾ ਮੰਗਦਾ ਹੈ, ਤਾਂ ਤੁਸੀਂ ਉਸ ਨੂੰ ਮਨ੍ਹਾਂ ਕਰ ਸਕਦੇ ਹੋ। ਲੇਕਿਨ ਇਸਦਾ ਇਹ ਨਤੀਜਾ ਵੀ ਹੋ ਸਕਦਾ ਹੈ ਕਿ ਕੋਈ ਕੰਪਨੀ ਜਾਂ ਬੈਂਕ ਤੁਹਾਨੂੰ ਸੇਵਾਵਾਂ ਦੇਣ ਤੋਂ ਇਨਕਾਰ ਵੀ ਕਰ ਸਕਦਾ ਹੈ।

ਜਿਵੇਂ ਟੈਲੀਕਾਮ ਕੰਪਨੀਆਂ ਨੂੰ ਸੰਚਾਰ ਵਿਭਾਗ ਨੇ ਇੱਕ ਨੋਟਿਸ ਭੇਜਿਆ ਹੈ। ਇਸ ਵਿੱਚ ਟੈਲੀਕਾਮ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ ਮੋਬਾਇਲ ਨੰਬਰਾਂ ਨੂੰ ਆਧਾਰ ਨਾਲ ਜੋੜਣ।

ਮੋਬਾਇਲ ਨੰਬਰ ਕਈ ਵਾਰ ਲੋਕਾਂ ਦੀ ਪਛਾਣ ਵਜੋਂ ਵੀ ਇਸਤੇਮਾਲ ਹੁੰਦੇ ਹਨ। ਕਈ ਡਿਜੀਟਲ ਲੇਣ-ਦੇਣ ਅਤੇ ਮੋਬਾਇਲ ਵਾਲੇਟ ਵਿੱਚ ਵੀ ਇਸ ਦੀ ਲੋੜ ਹੁੰਦੀ ਹੈ।

ਇਸ ਲਈ ਇਨ੍ਹਾਂ ਦਾ ਵੇਰਿਫਿਕੇਸ਼ਨ ਅਤੇ ਆਧਾਰ ਨਾਲ ਜੋੜਨ ਦੀ ਸ਼ਰਤ ਸਰਕਾਰ ਨੇ ਰੱਖੀ ਹੈ।

ਨਿਖਿਲ ਪਾਹਵਾ ਕਹਿੰਦੇ ਹਨ, " ਮੇਰੀ ਰਾਏ 'ਚ ਆਧਾਰ ਆਪਣੀ ਮਰਜ਼ੀ ਨਾਲ ਹੋਣਾ ਚਾਹੀਦਾ ਹੈ। ਇਸ ਨਾਲ ਜੁੜੀ ਜਾਣਕਾਰੀ ਬਦਲਨ ਦਾ ਬਦਲ ਵੀ ਮਿਲਣਾ ਚਾਹੀਦਾ ਹੈ। ਇਸ ਨੂੰ ਕਿਸੇ ਦੀ ਬਾਓਮੈਟ੍ਰਿਕ ਪਛਾਣ, ਜਿਵੇਂ ਫਿੰਗਰਪ੍ਰਿੰਟ ਆਦਿ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਲੋਕਾਂ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਚਾਹੁਣ ਤਾਂ ਆਪਣਾ ਆਧਾਰ ਰੱਦ ਕਰ ਸਕਦੇ ਹਨ।"

UIDAI ਦੀ ਵੇਬਸਾਈਟ ਮੁਤਾਬਕ ਫਿਲਹਾਲ.'ਆਧਾਰ ਨੂੰ ਛੱਡਣ ਦੀ ਕੋਈ ਨੀਤੀ ਨਹੀਂ ਹੈ।' ਜਿਨ੍ਹਾਂ ਕੋਲ ਆਧਾਰ ਹੈ, ਉਹ ਆਪਣੇ ਬਾਓਮੈਟ੍ਰਿਕ ਨੂੰ UIDAI ਦੀ ਵੇਬਸਾਈਟ 'ਤੇ ਲੌਕ ਜਾਂ ਅਨਲੌਕ ਕਰਕੇ ਸੁਰੱਖਿਅਤ ਜਾਂ ਜਨਤਕ ਕਰ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)