ਨਜ਼ਰੀਆ : ਕੀ ਭਾਰਤ ਸਿਰਫ ਹਿੰਦੂਆਂ ਦਾ ਅਤੇ ਹਿੰਦੂਆਂ ਲਈ ਹੈ?

ਭਾਰਤ, ਹਿੰਦੂ Image copyright AFP

ਕੁਝ ਹਫਤੇ ਪਹਿਲਾਂ ਤ੍ਰਿਪੁਰਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਸੂਬੇ ਵਿੱਚ ਪੂਰਬ ਦੀ ਖੱਬੇ ਪੱਖੀ ਸਰਕਾਰ ਦੇ ਦੌਰ ਵਿੱਚ ਸਥਾਪਤ ਕੀਤੀਆਂ ਗਈਆਂ ਰੂਸ ਦੇ ਕ੍ਰਾਂਤੀਕਾਰੀ ਨੇਤਾ ਲੈਨਿਨ ਦੀਆਂ ਮੂਰਤੀਆਂ ਨੂੰ ਪੁੱਟ ਦਿੱਤਾ ਗਿਆ ਸੀ।

ਇਸ ਘਟਨਾ ਤੋਂ ਇੱਕ ਦਿਨ ਬਾਅਦ ਤਾਮਿਲਨਾਡੂ ਵਿੱਚ ਬ੍ਰਾਹਮਣਵਾਦ ਦੇ ਖ਼ਿਲਾਫ਼ ਦ੍ਰਾਵਿੜ ਅੰਦੋਲਨ ਦੇ ਨੇਤਾ ਪੇਰਿਆਰ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

ਕਈ ਥਾਵਾਂ 'ਤੇ ਦਲਿਤ ਨੇਤਾ ਅੰਬੇਦਕਰ ਦੀਆਂ ਮੂਰਤੀਆਂ ਵੀ ਤੋੜੀਆਂ ਗਈਆਂ।

ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਖ਼ਬਰ ਹੈ। ਨਹਿਰੂ ਆਜ਼ਾਦੀ ਤੋਂ ਬਾਅਦ ਦੇਸ ਵਿੱਚ ਪੱਛਮੀ ਤਰਜ਼ ਉੱਤੇ ਧਰਮ ਨਿਰਪੱਖ ਸਰਕਾਰ ਚਲਾਉਣ ਲਈ ਜਾਣੇ ਜਾਂਦੇ ਹਨ।

Image copyright Getty Images

ਵਿਸ਼ਲੇਸ਼ਕ ਸ਼ੋਮਾ ਚੌਧਰੀ ਮੰਨਦੇ ਹਨ ਕਿ ਇਨ੍ਹਾਂ ਮੂਰਤੀਆਂ ਨੂੰ ਇਸ ਤਰ੍ਹਾਂ ਨੁਕਸਾਨ ਪੰਹੁਚਾਉਣਾ ਬਹੁਤ ਗੰਭੀਰ ਮਾਮਲਾ ਹੈ।

ਉਹ ਕਹਿੰਦੇ ਹਨ, "ਇਹ ਸਿਰਫ ਚੋਣ ਰਾਜਨੀਤੀ ਨਹੀਂ ਹੈ। ਇਹ ਸਮਾਜ ਅਤੇ ਸੰਸਕ੍ਰਿਤੀ ਦੇ ਨਾਂ ਉੱਤੇ ਇੱਕ ਜੰਗ ਦੀ ਤਿਆਰੀ ਹੋ ਰਹੀ ਹੈ।

ਇਸ ਦੇ ਪਿੱਛੇ ਉਸ ਮਾਨਸਿਕਤਾ ਦਾ ਹੱਥ ਹੈ ਜੋ ਇਹ ਸੋਚਦੇ ਹਨ ਕਿ ਜੋ ਵੀ ਵਿਅਕਤੀ ਬਾਹਰੋਂ ਆਇਆ ਹੈ, ਉਸ ਦੀ ਭਾਰਤ ਵਿੱਚ ਕੋਈ ਥਾਂ ਨਹੀਂ ਹੈ।

ਆਰੀਅਨ ਅਸਲ ਭਾਰਤੀ ਹਨ?

ਰਾਸ਼ਟਰੀ ਸੋਇਮ ਸੇਵਕ ਸੰਘ ਯਾਨਿ ਆਰਐੱਸਐੱਸ ਦੇ ਸੰਸਥਾਪਕਾਂ ਦਾ ਖਿਆਲ ਸੀ ਕਿ ਆਰੀਅਨ ਨਸਲ ਦੇ ਲੋਕ ਅਸਲ ਭਾਰਤੀ ਹਨ ਅਤੇ ਹਿੰਦੂਆਂ ਦੀਆਂ ਦੋ ਅਹਿਮ ਕਿਤਾਬਾਂ 'ਮਹਾਂਭਾਰਤ' ਅਤੇ 'ਰਮਾਇਣ' ਸਿਰਫ ਧਾਰਮਿਕ ਕਿਤਾਬਾਂ ਨਹੀਂ ਸਗੋਂ ਇਤਿਹਾਸਿਕ ਹਕੀਕਤ ਹਨ ਅਤੇ ਉਨ੍ਹਾਂ ਦੇ ਪਾਤਰਾਂ ਦੀ ਹਜ਼ਾਰਾਂ ਸਾਲ ਪਹਿਲਾਂ ਹਕੀਕਤ ਵਿੱਚ ਹੋਂਦ ਰੱਖਦੇ ਸਨ।

ਉਨ੍ਹਾਂ ਦਾ ਖ਼ਿਆਲ ਹੈ ਕਿ ਇਸਲਾਮ, ਈਸਾਈ ਮਤ ਅਤੇ ਖੱਬੇ ਪੱਖੀ ਆਦਿ 'ਬਾਹਰੀ' ਧਾਰਾਨਾਵਾਂ ਨੇ ਹਿੰਦੂ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਡੂੰਘਾ ਨੁਕ਼ਸਾਨ ਪਹੁੰਚਾਇਆ ਹੈ।

ਆਰਐੱਸਐੱਸ ਅਤੇ ਭਾਜਪਾ ਵਰਗੇ ਹਿੰਦੂਵਾਦੀ ਸੰਗਠਨਾਂ ਦੀ ਰਾਿ ਇਹ ਵੀ ਹੈ ਕਿ ਬ੍ਰਿਟਿਸ਼ ਸਾਮਰਾਜ ਦੇ ਦੌਰ ਵਿੱਚ ਲਿਖੀਆਂ ਗਈਆਂ ਦੇਸ ਦੇ ਇਤਹਾਸ ਦੀਆਂ ਕਿਤਾਬਾਂ ਵਿੱਚ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਵੱਡੇ ਦੌਰ ਅਤੇ ਉਸ ਦੀਆਂ ਕਾਮਯਾਬੀਆਂ ਨੂੰ ਘੱਟ ਕੀਤਾ ਗਿਆ ਅਤੇ ਉਸ ਨੂੰ ਗਲਤ ਤਰੀਕੇ ਨਾਲ ਦੱਸਿਆ ਗਿਆ।

Image copyright AFP

ਉਨ੍ਹਾਂ ਦੇ ਹਿਸਾਬ ਨਾਲ 'ਭਾਰਤ ਹਿੰਦੂਆਂ ਦਾ ਹੈ, ਹਿੰਦੂਆਂ ਲਈ ਹੈ'।

ਆਰਐੱਸਐੱਸ ਦੇ ਬੁਲਾਰੇ ਮਨਮੋਹਣ ਵੈਦਿਆ ਦਾ ਕਹਿਣਾ ਹੈ ਕਿ ਭਾਰਤ ਦੇ ਇਤਿਹਾਸ ਦਾ ਅਸਲੀ ਰੰਗ ਭਗਵਾ ਹੈ ਅਤੇ ਸਾਨੂੰ ਦੇਸ ਵਿੱਚ ਸੱਭਿਆਚਾਰਕ ਬਦਲਾਅ ਲਿਆਉਣ ਲਈ ਇਤਿਹਾਸ ਨੂੰ ਛੇਤੀ ਹੀ ਲਿਖਣਾ ਹੋਵੇਗਾ।

ਇਤਿਹਾਸ ਦੀ ਸਮੀਖਿਆ

ਮੋਦੀ ਸਰਕਾਰ ਨੇ ਕੁਝ ਸਮੇਂ ਪਹਿਲਾਂ ਇਤਿਹਾਸਕਾਰਾਂ, ਪੁਰਾਤਤਵ ਵਿਗਿਆਨੀਆਂ ਅਤੇ ਸੰਸਕ੍ਰਿਤੀ ਦੇ ਸਕਾਲਰਾਂ ਦੀ ਇੱਕ ਕਮੇਟੀ ਬਣਾਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਕਮੇਟੀ ਸਾਬਿਤ ਕਰੇਗੀ ਕਿ ਮੌਜੂਦਾ ਭਾਰਤ 'ਚ ਵਸਣ ਵਾਲੇ ਲੋਕ ਸਭ ਤੋਂ ਪਹਿਲਾਂ ਵਸਣ ਵਾਲੇ ਅਸਲੀ ਲੋਕਾਂ ਦੀਆਂ ਸੰਤਾਨਾਂ ਹੀ ਹਨ।

ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ਕਮੇਟੀ ਪੁਰਾਤਤਵਿਕ, ਪ੍ਰਾਚੀਨ ਪਾਂਡੂਲਿਪੀਆਂ ਅਤੇ ਡੀਐੱਨਏ ਦੇ ਆਧਾਰ 'ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰੇਗੀ ਕਿ ਮੌਜੂਦਾ ਹਿੰਦੂ ਹੀ ਦੇਸ 'ਚ ਹਜ਼ਾਰਾਂ ਸਾਲ ਪਹਿਲਾਂ ਆਬਾਦ ਹੋਣ ਵਾਲੇ ਲੋਕਾਂ ਦੀਆਂ ਨਸਲਾਂ ਹਨ।

ਇਤਿਹਾਸਕਾਰਾਂ ਦੀ ਇਹ ਕਮੇਟੀ ਇਹ ਵੀ ਸਾਬਿਤ ਕਰੇਗੀ ਕਿ ਹਿੰਦੂਆਂ ਦੀਆਂ ਪ੍ਰਾਚੀਨ ਧਾਰਮਿਕ ਕਿਤਾਬਾਂ ਸਿਰਫ ਕਹਾਣੀਆਂ ਨਹੀਂ ਇਤਿਹਾਸਕ ਹਕੀਕਤ ਹਨ ਅਤੇ ਉਸ ਦੇ ਪਾਤਰ ਅਸਲੀ ਹਨ।

ਸਮਾਚਾਰ ਏਜੰਸੀ ਰਾਇਟਰਜ਼ ਨੇ ਇਸ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਅਤੇ ਭਾਜਪਾ ਦੇ ਕੁਝ ਮੰਤਰੀਆਂ ਨਾਲ ਇੰਟਰਵਿਊ ਤੋਂ ਬਾਅਦ ਲਿਖਿਆ ਕਿ ਮੋਦੀ ਸਰਕਾਰ ਦੀ ਮਨਸ਼ਾ ਸਿਰਫ ਸਿਆਸੀ ਸ਼ਕਤੀ ਹਾਸਿਲ ਕਰਨ ਤੱਕ ਹੀ ਸੀਮਤ ਨਹੀਂ ਹੈ।

ਉਹ ਭਾਰਤ ਦੀ ਰਾਸ਼ਟਰੀ ਪਛਾਣ ਨੂੰ ਆਪਣੇ ਇਸ ਧਾਰਮਿਕ ਨਜ਼ਰੀਏ ਨਾਲ ਪੁਖ਼ਤਾ ਕਰਨਾ ਚਾਹੁੰਦੇ ਹਨ ਕਿ ਭਾਰਤ ਹਿੰਦੂਆਂ ਦਾ ਅਤੇ ਹਿੰਦੂਆਂ ਲਈ ਹੈ।

ਹਿੰਦੂ ਮੱਧ ਏਸ਼ੀਆ ਤੋਂ ਆਏ ਸਨ ?

ਭਾਰਤ ਦੇ ਸਕੂਲੀ ਸਲੇਬਸ ਵਿੱਚ ਪੜ੍ਹਾਇਆ ਜਾਂਦਾ ਹੈ ਕਿ ਆਰੀਆ ਨਸਲ ਦੇ ਲੋਕ ਤਿੰਨ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਤੋਂ ਭਾਰਤ ਆਏ ਅਤੇ ਜ਼ਿਆਦਾਤਰ ਹਿੰਦੂ ਉਨ੍ਹਾਂ ਦੀਆਂ ਨਸਲਾਂ ਹੀ ਹਨ।

ਇਹ ਧਾਰਨਾ ਬ੍ਰਿਟਿਸ਼ ਇਤਿਹਾਸਕਾਰਾਂ ਨੇ ਸਥਾਪਤ ਕੀਤੀ ਸੀ ਪਰ ਹਿੰਦੂ ਰਾਸ਼ਟਰਵਾਦੀ ਇਸ ਵਿਚਾਰ ਨੂੰ ਸਵੀਕਾਰ ਨਹੀਂ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਆਰੀਆ ਇੱਥੋਂ ਦੇ ਸਨ ਅਤੇ ਉਹੀ ਭਾਰਤ ਦੇ ਅਸਲੀ ਲੋਕ ਸਨ ਜਿਨ੍ਹਾਂ ਦੇ ਉਹ ਵਾਰਿਸ ਹਨ।

ਇਤਿਹਾਸਕਾਰ ਰੋਮਿਲਾ ਥਾਪਰ ਦਾ ਕਹਿਣਾ ਹੈ ਕਿ ਰਾਸ਼ਟਰਵਾਦੀਆਂ ਲਈ ਇਹ ਬਿੰਦੂ ਬਹੁਤ ਮਹੱਤਵਪੂਰਨ ਹੈ ਕਿ ਸਭ ਤੋਂ ਪਹਿਲਾਂ ਇੱਥੇ ਕੌਣ ਸੀ।

Image copyright AFP

'ਕਿਉਂਕਿ ਜੇਕਰ ਉਹ ਹਿੰਦੂ ਰਾਸ਼ਟਰ ਵਿੱਚ ਹਿੰਦੂਆਂ ਦੇ ਵਾਧੇ ਨੂੰ ਕਾਇਮ ਕਰਨਾ ਚਾਹੁੰਦੇ ਹਨ ਤਾਂ ਉਸ ਦੇ ਲਈ ਲਾਜ਼ਮੀ ਹੈ ਕਿ ਉਹ ਇਹ ਦਿਖਾਉਣ ਕਿ ਉਨ੍ਹਾਂ ਦਾ ਧਰਮ ਬਾਹਰੋਂ ਨਹੀਂ ਆਇਆ।'

ਸੰਸਕ੍ਰਿਤ ਵਿਗਿਆਨਕ ਅਤੇ ਸਭ ਤੋਂ ਉਤਮ ਭਾਸ਼ਾ!

ਪ੍ਰਮੁੱਖ ਸਤੰਭਕਾਰ ਤਵਲੀਨ ਸਿੰਘ ਦਾ ਕਹਿਣਾ ਹੈ ਕਿ ਦੇਸ ਦੇ ਪ੍ਰਾਚੀਨ ਇਤਿਹਾਸ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਜੋ ਕਮੇਟੀ ਬਣਾਈ ਹੈ ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ।

ਉਹ ਲਿਖਦੇ ਹਨ, "ਭਾਰਤੀ ਬੱਚਿਆਂ ਨੂੰ ਇਹ ਹੱਕ ਹੈ ਕਿ ਉਹ ਜਾਣਨ ਕਿ ਅਯੁਧਿਆ 'ਚ ਇੱਕ ਰਾਜਾ ਸਨ, ਜਿਨ੍ਹਾਂ ਦਾ ਨਾਂ ਰਾਮ ਸੀ ਜਾਂ ਫਿਰ ਉਹ ਇੱਕ ਕਹਾਣੀ ਦੇ ਰਾਜਾ ਸਨ।"

"ਉਨ੍ਹਾਂ ਨੂੰ ਸੰਸਕ੍ਰਿਤ ਭਾਸ਼ਾ ਬਾਰੇ ਜਾਨਣ ਦਾ ਹੱਕ ਹੈ ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਸੰਸਕ੍ਰਿਤ ਵਰਗੀ ਵਿਗਿਆਨਕ ਅਤੇ ਸਭ ਤੋਂ ਉੱਤਮ ਭਾਸ਼ਾ ਬਣਾਈ, ਉਹ ਕੌਣ ਲੋਕ ਸਨ?"

"ਇਹ ਮੱਧ ਏਸ਼ੀਆ ਜਾਂ ਪੂਰਬ ਤੋਂ ਆਏ ਸਨ, ਜਿਵੇਂ ਕਿ ਸਾਨੂੰ ਖੱਬੇ ਪੱਖੀ ਇਤਿਹਾਸਕਾਰ ਦੱਸਦੇ ਹਨ ਜਾਂ ਫਿਰ ਪ੍ਰਾਚੀਨ ਨਦੀ ਸਰਸਵਤੀ ਦੇ ਕਿਨਾਰੇ ਆਬਾਦ ਕੋਈ ਸੰਸਕ੍ਰਿਤੀ ਸੀ ਜੋ ਉਸ ਨਦੀ ਦੇ ਨਾਲ ਹੀ ਮਿਟ ਗਈ ਹੈ।"

ਹਿੰਦੂਤਵ ਦਾ ਨਜ਼ਰੀਆ ਹੀਣਭਾਵਨਾ 'ਤੇ ਆਧਾਰਿਤ?

'ਵ੍ਹਾਏ ਆਈ ਐਮ ਹਿੰਦੂ' ਦੇ ਲੇਖਕ ਸ਼ਸ਼ੀ ਥਰੂਰ ਦਾ ਕਹਿਣਾ ਹੈ ਕਿ ਇਤਿਹਾਸ ਨੂੰ ਹਿੰਦੂ ਰੰਗ ਦੇਣ ਦਾ ਮਕਸਦ ਹਿੰਦੂਤਵ ਦੇ ਨਜ਼ਰੀਏ ਨੂੰ ਕੇਂਦਰਿਤ ਕਰਨਾ ਹੈ।

ਹਿੰਦੂਤਵਾਦੀਆਂ ਦਾ ਇਸ ਨਾਲ ਇੱਕ ਮਸਲਾ ਇਹ ਹੈ ਕਿ ਉਨ੍ਹਾਂ ਦਾ ਹਿੰਦੂਤਵ ਦਾ ਨਜ਼ਰੀਆ ਹੀਣਭਾਵਨਾ 'ਤੇ ਆਧਾਰਿਤ ਹੈ।

ਉਨ੍ਹਾਂ ਨੂੰ ਲੱਗਦਾ ਹੈ ਕਿ ਹਿੰਦੂਆਂ 'ਤੇ ਇੱਕ ਹਜ਼ਾਰ ਸਾਲ ਪਹਿਲਾਂ ਹਮਲਾ ਹੁੰਦਾ ਰਿਹਾ, ਉਨ੍ਹਾਂ 'ਤੇ ਜ਼ੁਲਮ ਕੀਤਾ ਗਿਆ ਅਤੇ ਉਨ੍ਹਾਂ ਦੀ ਬੇਇਜ਼ਤੀ ਕੀਤੀ ਗਈ।

ਉਨ੍ਹਾਂ ਦੇ ਖ਼ਿਆਲ ਨਾਲ ਉਨ੍ਹਾਂ ਲਈ ਇਹ ਜਵਾਬ ਦੇਣ ਅਤੇ ਆਪਣੇ ਆਪ ਨੂੰ ਮੋਹਰੀ ਬਣਾਉਣ ਦਾ ਮੌਕਾ ਹੈ।

ਇਤਿਹਾਸਕਾਰ ਰੋਮਿਲਾ ਥਾਪਰ ਕਹਿੰਦੇ ਹਨ ਕਿ ਪੱਛਮੀ ਏਸ਼ੀਆ ਦੇ ਦੇਸ ਨੂੰ ਜੋ ਇਤਿਹਾਸ ਵਿਰਾਸਤ 'ਚ ਮਿਲਿਆ ਹੈ ਉਹ ਸਾਮਰਾਜਵਾਦੀ ਇਤਿਹਾਸਕਾਰਾਂ ਜਾਂ ਉਨ੍ਹਾਂ ਕੋਲੋਂ ਪ੍ਰਭਾਵਿਤ ਇਤਿਹਾਸਕਾਰਾਂ ਨੇ ਲਿਖਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)