ਪ੍ਰੈਸ ਰਿਵੀਊ: ਪਾਕਿਸਤਾਨ 'ਚ ਹੋਵੇਗੀ ਭਗਤ ਸਿੰਘ ਦੇ ਇਤਿਹਾਸਕ ਦਸਤਾਵੇਜ਼ਾਂ ਦੀ ਨੁਮਾਇਸ਼

BHAGAT SINGH Image copyright Provided by Chaman lal

ਪਾਕਿਸਤਾਨ ਸਰਕਾਰ ਪਹਿਲੀ ਵਾਰ ਭਗਤ ਸਿੰਘ ਦੇ ਮੁਕੱਦਮਿਆ ਦੀ ਫਾਇਲ ਅਤੇ ਹੋਰ ਇਤਿਹਾਸਕ ਦਸਤਾਵੇਜ਼ ਜਨਤਕ ਕਰੇਗੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਕਿਸਤਾਨ ਪੰਜਾਬ ਦੇ ਮੁੱਖ ਸਕੱਤਰ ਜ਼ਾਹਿਦ ਸਈਦ ਦੀ ਅਗਵਾਈ ਵਿੱਚ ਇੱਕ ਬੈਠਕ ਵਿੱਚ ਇਨ੍ਹਾ ਦਸਤਾਵੇਜ਼ਾਂ ਦੀ ਨੁਮਾਇਸ਼ ਲਾਉਣ ਦਾ ਫੈਸਲਾ ਲਿਆ ਗਿਆ।

ਇਸ ਦੌਰਾਨ ਮੀਟਿੰਗ ਵਿੱਚ ਭਗਤ ਸਿੰਘ ਨੂੰ ਭਾਰਤ ਅਤੇ ਪਾਕਿਸਤਾਨ ਦੇ ਆਜ਼ਾਦੀ ਅੰਦੋਲਨ ਦਾ ਹੀਰੋ ਵੀ ਐਲਾਨਿਆ ਗਿਆ। ਮੀਟਿੰਗ 'ਚ ਕਿਹਾ ਗਿਆ ਕਿ ਦੇਸ ਦੇ ਲੋਕਾਂ ਨੂੰ ਆਪਣੇ ਹੀਰੋ ਬਾਰੇ ਜਾਨਣ ਦਾ ਪੂਰਾ ਹੱਕ ਹੈ।

ਇਹ ਨੁਮਾਇਸ਼ ਲਾਹੌਰ ਦੇ ਅਨਾਰਕਲੀ ਟੌਂਬ ਵਿੱਚ ਲਗਾਈ ਜੀ ਰਹੀ ਹੈ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਫੋਟੋ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਐੱਨਸੀਬੀ ਦੀ ਤਾਜ਼ਾ ਰਿਪੋਰਟ ਮੁਤਾਬਕ ਦੇਸ ਵਿੱਚ ਅਫੀਮ, ਹੈਰੋਇਨ ਅਤੇ ਭੰਗ ਵਰਗੇ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਪਿਛਲੇ 5 ਸਾਲਾਂ ਵਿੱਚ 300 ਫੀਸਦ ਵਧੀ ਹੈ ਅਤੇ ਸਾਲ 2017 ਵਿੱਚ 3.6 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਸਮੇਂ ਸਮੇਂ 'ਤੇ ਬਰਾਮਦ ਕੀਤੇ ਗਏ।

ਸਾਰਿਆਂ ਸੂਬਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਫੀਮ ਪੰਜਾਬ ਵਿੱਚ ਜ਼ਬਤ ਕੀਤੀ ਗਈ ਹੈ।

Image copyright Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਹਰੇਕ ਲੋਕਸਭਾ ਮੈਂਬਰ ਨੂੰ ਫੇਸਬੁੱਕ ਪੇਜ 'ਤੇ 3 ਲੱਖ ਲਾਇਕ ਲਿਆਉਣ ਲਈ ਕਿਹਾ ਹੈ।

ਹਿੰਦੁਸਤਾਨ ਟਾਈਮਜ਼ ਮੁਤਾਬਕ ਮੋਦੀ ਨੇ ਇਹ ਵੀ ਕਿਹਾ ਕਿ ਆਪਣੇ ਇਹ ਟੀਚਾ ਪੂਰਾ ਕਰਨ ਵਾਲੇ ਵਰਕਰ ਨਾਲ ਲਾਈਵ ਵੀਡੀਓ ਕਾਲਜ਼ ਵੀ ਕੀਤੀਆਂ ਜਾਣ।

ਇੱਕ ਐੱਮਪੀ ਨੇ ਦੱਸਿਆ ਕਿ ਇਹ ਲਾਇਕ ਬਿਲਕੁਲ ਸਹੀ ਹੋਣੇ ਚਾਹੀਦੇ ਨੇ, ਮਾਰਕਿਟ 'ਚ ਮੌਜੂਦ ਕੰਪਨੀਆਂ ਦੀ ਸਹਾਇਤਾ ਨਾਲ ਇਕੱਠੇ ਕੀਤੇ ਨਹੀਂ ਹੋਣੇ ਚਾਹੀਦੇ।

Image copyright Getty Images

ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਉਤਰਨ ਦਾ ਅਧਿਕਾਰਤ ਐਲਾਨ ਕਰ ਕਰ ਦਿੱਤਾ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਹਿਸਾਰ ਰੈਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੋਲੋਂ ਸਮਰਥਨ ਮੰਗਿਆ ਹੈ।

'ਹਰਿਆਣਾ ਬਚਾਓ ਰੈਲੀ' ਨੂੰ ਵਿੱਚ ਕੇਜਰੀਵਾਲ ਨੇ ਕਿਹਾ ਕਿ ਪੁਰਾਣੇ ਨੇਤਾ ਨਵਾਂ ਹਰਿਆਣਾ ਨਹੀਂ ਸਿਰਜ ਸਕਦੇ ਅਤੇ ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਵਿੱਚ ਸਿਆਸੀ ਕ੍ਰਾਂਤੀ ਨੂੰ ਹੁੰਗਾਰਾ ਦੇਣ ਦਾ ਮੰਗ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)