Viagra ਖਰੀਦਣ ਤੋਂ ਪਹਿਲਾਂ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ

ਵਿਆਗਰਾ Image copyright Getty Images

ਬਰਤਾਨੀਆ ਦੀਆਂ ਦਵਾਈਆਂ ਦੀਆਂ ਕੁਝ ਦੁਕਾਨਾਂ ਵਿੱਚ ਮਰਦ ਹੁਣ ਬਿਨਾਂ ਡਾਕਟਰ ਦੀ ਪਰਚੀ 'ਤੇ ਵਿਆਗਰਾ ਖਰੀਦ ਸਕਦੇ ਹਨ।

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਮਰਦਾਂ ਨੂੰ ਫਾਇਦਾ ਮਿਲੇਗਾ ਜਿਨ੍ਹਾਂ ਨੂੰ ਮਰਦਾਨਗੀ ਸ਼ਕਤੀ ਵਿੱਚ ਕਮੀ ਮਹਿਸੂਸ ਹੁੰਦੀ ਹੈ।

ਇੱਕ ਅੰਦਾਜ਼ੇ ਮੁਤਾਬਕ ਬਰਤਾਨੀਆ ਵਿੱਚ ਪੰਜ ਵਿੱਚੋਂ ਇੱਕ ਇਸ ਸਮੱਸਿਆ ਤੋਂ ਪੀੜਤ ਹੈ।

ਦੂਜੀਆਂ ਦਵਾਈਆਂ ਵਾਂਗ ਇਸ ਦੇ ਬਿਨਾਂ ਕਿਸੇ ਕਾਰਨ ਇਸਤੇਮਾਲ ਕਰਨ 'ਤੇ ਖ਼ਤਰਨਾਕ ਨਤੀਜੇ ਨਿਕਲ ਸਕਦੇ ਹਨ।

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

#HerChoice: 'ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਾ-ਮਰਦ ਹੈ'

'ਮੈਂ ਇੱਕ ਸਾਲ ਲਈ ਹੱਥਰਸੀ ਨੂੰ ਛੱਡਿਆ'

ਭਾਰਤ ਵਰਗੇ ਮੁਲਕਾਂ ਵਿੱਚ ਜਿੱਥੇ ਸੈਕਸ ਬਾਰੇ ਖੁੱਲ੍ਹ ਕੇ ਗੱਲਾਂ ਨਹੀਂ ਹੁੰਦੀਆਂ ਉੱਥੇ ਲੋਕ ਬਿਨਾ ਸੋਚੇ-ਸਮਝੇ ਇਸਦਾ ਇਸਤੇਮਾਲ ਕਰਦੇ ਹਨ।

ਖਾਸਕਰ ਨੌਜਵਾਨ ਆਪਣੀ ਮਰਦਾਨਗੀ ਵਧਾਉਣ, ਲੰਬੇ ਵਕਤ ਤੱਕ ਆਨੰਦ ਲੈਣ ਅਤੇ ਆਪਣੇ ਪਾਰਟਨਰ ਦੇ ਸਾਹਮਣੇ ਸ਼ਰਮਿੰਦਾ ਨਾ ਹੋਣ, ਇਸ ਡਰ ਕਾਰਨ ਵਿਆਗਰਾ ਦਾ ਇਸਤੇਮਾਲ ਬਿਨਾ ਡਾਕਟਰੀ ਸਲਾਹ ਦੇ ਕਰਦੇ ਹਨ।

Image copyright Rebecca hendin/ bbc three

ਜੇ ਤੁਸੀਂ ਵੀ ਇਸ ਨੀਲੀ ਗੋਲੀ ਦਾ ਇਸਤੇਮਾਲ ਬਿਨਾਂ ਸੋਚੇ-ਸਮਝੇ ਕਰ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਜ਼ਰੂਰੀ ਹੈ।

ਕਿਸ ਨੂੰ ਇਸਤੇਮਾਲ ਕਰਨ ਦੀ ਲੋੜ ਹੈ?

ਵਿਆਗਰਾ ਕੇਵਲ ਉਨ੍ਹਾਂ ਮਰਦਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਨਾਮਰਦੀ ਦੀ ਸਮੱਸਿਆ ਹੁੰਦੀ ਹੈ।

ਜੇ ਕਿਸੇ ਵਿਅਕਤੀ ਨੂੰ ਥੋੜ੍ਹੀ ਜਿਹੀ ਮਿਹਨਤ ਨਾਲ ਛਾਤੀ ਵਿੱਚ ਦਰਦ ਹੁੰਦਾ ਹੈ ਅਤੇ ਉਨ੍ਹਾਂ ਦੀ ਸਾਹ ਲੈਣ ਦੀ ਗਤੀ ਤੇਜ਼ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਵਿਆਗਰਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ।

Image copyright laurene boglio

ਮਨੋਵਿਗਿਆਨੀ ਐਂਡ ਸੈਕਸੁਅਲ ਡਿਸਆਰਡਰ ਦੇ ਮਾਹਿਰ ਡਾ. ਪ੍ਰਵੀਨ ਤ੍ਰਿਪਾਠੀ ਸਲਾਹ ਦਿੰਦੇ ਹਨ ਕਿ ਵਿਆਗਰਾ ਦਾ ਇਸਤੇਮਾਲ ਬਿਨਾਂ ਡਾਕਟਰੀ ਸਲਾਹ ਦੇ ਨਹੀਂ ਕਰਨਾ ਚਾਹੀਦਾ ਹੈ।

ਕਦੇ-ਕਦੇ ਇਸ ਦੇ ਸਾਈਡ-ਇਫੈਕਟ ਪੂਰੀ ਜ਼ਿੰਦਗੀ ਲਈ ਹੋ ਸਕਦੇ ਹਨ। ਡਾ. ਪ੍ਰਵੀਨ ਤ੍ਰਿਪਾਠੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਲ ਕਈ ਮਰੀਜ਼ ਆਉਂਦੇ ਹਨ ਜਿਨ੍ਹਾਂ ਨੂੰ ਇਸ ਦੀ ਆਦਤ ਹੁੰਦੀ ਹੈ।

ਉਨ੍ਹਾਂ ਨੇ ਕਿਹਾ, "ਮੈਂ ਅਜਿਹੇ ਕਈ ਨੌਜਵਾਨਾਂ ਨੂੰ ਵੇਖਿਆ ਹੈ ਜਿਨ੍ਹਾਂ ਨੂੰ ਇਹ ਆਦਤ ਪੈ ਗਈ ਹੈ। ਇਹ ਇਨਸਾਨ ਦੀ ਸੋਚ ਅਤੇ ਆਤਮ ਵਿਸ਼ਵਾਸ ਨੂੰ ਪ੍ਰਭਾਵਿਤ ਕਰਦਾ ਹੈ। ਵਧੇਰੇ ਨੌਜਵਾਨ ਆਪਣੇ ਪਾਰਟਨਰ ਦੇ ਸਾਹਮਣੇ ਸ਼ਰਮਿੰਦਾ ਨਾ ਹੋਣ ਕਾਰਨ ਵਿਆਗਰਾ ਦਾ ਇਸਤੇਮਾਲ ਕਰਦੇ ਹਨ।

ਵਿਆਗਰਾ ਦੇ ਸਾਈਡ ਫੈਕਟ

ਡਾ. ਪ੍ਰਵੀਨ ਕਹਿੰਦੇ ਹਨ, "ਵਿਆਗਰਾ ਇੱਕ ਸੁਰੱਖਿਅਤ ਦਵਾਈ ਨਹੀਂ ਹੈ ਇਸ ਦੇ ਸਾਈਡ-ਇਫੈਕਟ ਵੀ ਹੁੰਦੇ ਹਨ। ਕਦੇ -ਕਦੇ ਇਸ ਦੇ ਮਾੜੇ ਅਸਰ ਬੇਹੱਦ ਖ਼ਤਰਨਾਕ ਹੁੰਦੇ ਹਨ।''

ਉਨ੍ਹਾਂ ਅੱਗੇ ਕਿਹਾ, "ਇਸ ਦੇ ਇਸਤੇਮਾਲ ਕਰਨ ਨਾਲ ਇਨਸਾਨ ਹਮੇਸ਼ਾ ਲਈ ਅੰਨ੍ਹਾਂ ਵੀ ਹੋ ਸਕਦਾ ਹੈ ਅਤੇ ਲੋਕ ਇਸ ਬਾਰੇ ਜਾਣਦੇ ਹੀ ਨਹੀਂ ਹਨ।''

Image copyright iStock

ਕਦੇ-ਕਦੇ ਇਸਦੇ ਇਸਤੇਮਾਲ ਨਾਲ ਇੰਦਰੀ ਵਿੱਚ ਤਣਾਅ ਲੰਬੇ ਵਕਤ ਤੱਕ ਰਹਿੰਦਾ ਹੈ ਜੋ ਠੀਕ ਨਹੀਂ ਹੁੰਦਾ ਹੈ। ਅਜਿਹੇ ਵਿੱਚ ਇਹ ਸੰਭਵ ਹੈ ਕਿ ਇੰਦਰੀ ਵਿੱਚ ਤਣਾਅ ਦੀ ਸਮੱਸਿਆ ਪੂਰੀ ਜ਼ਿੰਦਗੀ ਲਈ ਹੋ ਜਾਏ।

ਕੁਝ ਆਮ ਸਾਈਡ - ਫੈਕਟ

  • ਸਿਰਦਰਦ
  • ਚੱਕਰ ਆਉਣਾ
  • ਨਜ਼ਰ ਦਾ ਘਟਣਾ
  • ਗਰਮੀ ਲਗਣਾ
  • ਨੱਕ ਦਾ ਬੰਦ ਹੋਣਾ
  • ਮਨ ਖਰਾਬ ਹੋਣਾ

ਜੇ ਤੁਹਾਨੂੰ ਇਹ ਪ੍ਰੇਸ਼ਾਨੀ ਹੁੰਦੀ ਹੈ ਤਾਂ ਡਾਕਟਰ ਦੀ ਫੌਰਨ ਸਲਾਹ ਲਓ

ਸੀਨੇ ਵਿੱਚ ਦਰਦ

ਅੱਖਾਂ ਦੀ ਨਜ਼ਰ ਬੰਦ ਹੋਣਾ

ਸਾਹ ਦੀ ਸਮੱਸਿਆ, ਘੁਟਣ ਅਤੇ ਚਿਹਰੇ 'ਤੇ ਸੋਜਿਸ਼

ਇਹ ਪ੍ਰੇਸ਼ਾਨੀਆਂ ਹੈ ਤਾਂ ਇਸਤੇਮਾਲਕਦੇ ਨਾ ਕਰੋ

ਜਿਨ੍ਹਾਂ ਲੋਕਾਂ ਨੂੰ ਸੀਨੇ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਵਿਆਗਰਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਐਚਆਈਵੀ ਦੇ ਮਰੀਜ਼ ਜੇ ਰਿਟੋਨਵਿਰ ਨਾਂ ਦੀ ਦਵਾ ਲੈ ਰਹੇ ਹਨ ਤਾਂ ਵੀ ਵਿਆਗਰਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

Image copyright Getty Images

ਡਾ. ਪ੍ਰਵੀਨ ਕਹਿੰਦੇ ਹਨ, "ਜੇ ਤੁਹਾਨੂੰ ਹਾਰਟ-ਅਟੈਕ ਜਾਂ ਫਿਰ ਸਟ੍ਰੋਕ ਹੋ ਚੁੱਕਾ ਹੈ ਤਾਂ ਵਿਆਗਰਾ ਦਾ ਇਸਤੇਮਾਲ ਕਰਨਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।''

ਉਹ ਦੱਸਦੇ ਹਨ, "ਜੇ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਹੇ ਹੋ ਜਾਂ ਤੁਹਾਨੂੰ ਡਾਇਬਟੀਜ਼ ਹੈ ਤਾਂ ਵੀ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਕਿਡਨੀ ਦੀ ਪ੍ਰੇਸ਼ਾਨੀ ਹੈ ਤਾਂ ਬਿਨਾਂ ਡਾਕਟਰੀ ਸਲਾਹ ਦੇ ਇਸਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।''

"ਮੈਂ ਅਜਿਹੇ ਮਾਮਲੇ ਵੀ ਜਾਣਦਾ ਹਾਂ ਜਿਸ ਵਿੱਚ ਕੁਝ ਮਿੰਟਾਂ ਦੇ ਆਨੰਦ ਦੇ ਲਈ ਇਸਦਾ ਇਸਤੇਮਾਲ ਕੀਤਾ ਗਿਆ ਅਤੇ ਉਸ ਨੂੰ ਆਪਣੀ ਜਾਨ ਗੁਆਉਣੀ ਪਈ।''

ਕੀ ਇਸ ਨੂੰ ਬਿਨਾਂ ਪਰਚੀ ਦੇ ਖਰੀਦਿਆ ਜਾ ਸਕਦਾ ਹੈ?

ਡਾ. ਤ੍ਰਿਪਾਠੀ ਦੱਸਦੇ ਹਨ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਵਿਆਗਰਾ ਭਾਰਤ ਵਿੱਚ ਬਿਨਾ ਡਾਕਟਰ ਦੀ ਪਰਚੀ ਦੇ ਖਰੀਦਿਆ ਨਹੀਂ ਜਾ ਸਕਦਾ ਹੈ।

ਭਾਰਤ ਵਿੱਚ ਇਹ 100 ਰੁਪਏ ਤੋਂ ਲੈ ਕੇ ਹਜ਼ਾਰ ਰੁਪਏ ਤੱਕ ਵਿੱਚ ਉਪਲਬਧ ਹੈ। ਹੋਰ ਦੇਸਾਂ ਦੇ ਮੁਕਾਬਲੇ ਭਾਰਤ ਵਿੱਚ ਵਿਆਗਰਾ ਸਸਤਾ ਮਿਲਦਾ ਹੈ।

ਬਰਤਾਨੀਆ ਦੀ ਗੱਲ ਕਰੀਏ ਤਾਂ ਉੱਥੇ ਵਿਆਗਰਾ ਦੀਆਂ ਚਾਰ ਗੋਲੀਆਂ ਦਾ ਇੱਕ ਪੈਕਟ 1833 ਰੁਪਏ ਵਿੱਚ ਮਿਲਦਾ ਹੈ।

ਬਰਤਾਨੀਆ ਵਿੱਚ ਇਸ ਨੂੰ ਦਵਾਈਆਂ ਦੀ ਦੁਕਾਨ ਤੋਂ ਹੀ ਖਰੀਦਿਆ ਜਾ ਸਕਦਾ ਹੈ। ਫਾਰਮਾਸਿਸਟ ਇਹ ਦਵਾਈ ਲੈਣ ਤੋਂ ਪਹਿਲਾਂ ਇਸ ਬਾਰੇ ਜਾਂਚ ਕਰਦੇ ਹਨ ਕਿ ਖਰੀਦਣ ਵਾਲਾ ਵਿਅਕਤੀ ਇਸਦਾ ਇਸਤੇਮਾਲ ਕਰ ਸਕਦਾ ਹੈ ਜਾਂ ਨਹੀਂ।

ਇਹ ਕਿਵੇਂ ਕੰਮ ਕਰਦਾ ਹੈ?

ਕਈ ਮਾਮਲਿਆਂ ਵਿੱਚ ਵਿਆਗਰਾ ਕੰਮ ਕਰਦਾ ਹੈ ਪਰ ਇਹ ਸਾਰਿਆਂ 'ਤੇ ਅਸਰ ਕਰੇ, ਇਹ ਜ਼ਰੂਰੀ ਨਹੀਂ ਹੈ।

ਡਾ. ਪ੍ਰਵੀਨ ਦੱਸਦੇ ਹਨ ਕਿ ਵਿਆਗਰਾ ਸਰੀਰ ਵਿੱਚ ਨਾਇਟ੍ਰਿਕ ਆਕਸਾਈਡ ਦੀ ਮਾਤਰਾ ਵਧਾ ਦਿੰਦਾ ਹੈ। ਇਹ ਸਾਡੀਆਂ ਨਸਾਂ ਨੂੰ ਮੋਟਾ ਕਰਦਾ ਹੈ।

ਇਸ ਨੂੰ ਲੈਣ ਤੋਂ ਬਾਅਦ ਸਰੀਰ ਵਿੱਚ ਖੂਨ ਦਾ ਸੰਚਾਰ ਵੱਧ ਜਾਂਦਾ ਹੈ ਅਤੇ ਲਿੰਗ ਨੂੰ ਤਣਾਅ ਵਿੱਚ ਮਦਦ ਕਰਦਾ ਹੈ।

ਵਿਆਗਰਾ ਦਾ ਇਸਤੇਮਾਲ ਕਿਵੇਂ ਅਤੇ ਕਦੋਂ ਕਰੀਏ?

ਵਿਆਗਰਾ ਦਾ ਇਸਤੇਮਾਲ ਖਾਣੇ ਤੋਂ ਬਾਅਦ ਜਾਂ ਬਿਨਾਂ ਖਾਣੇ 'ਤੇ ਕੀਤਾ ਜਾ ਸਕਦਾ ਹੈ। ਜੇ ਤੁਸੀਂ ਢਿੱਡ ਭਰ ਕੇ ਖਾਣਾ ਖਾਧਾ ਹੈ ਤਾਂ ਇਸ ਨੂੰ ਅਸਰ ਦਿਖਾਉਣ ਵਿੱਚ ਜ਼ਿਆਦਾ ਵਕਤ ਲਗੇਗਾ।

Image copyright Getty Images

ਇਸ ਨੂੰ ਸੈਕਸ ਤੋਂ ਇੱਕ ਘੰਟੇ ਪਹਿਲਾਂ ਲੈਣਾ ਚਾਹੀਦਾ ਹੈ। ਇਸ ਨੂੰ ਅੰਗੂਰ ਜਾਂ ਅੰਗੂਰ ਦੇ ਜੂਸ ਨਾਲ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਦਵਾਈ ਦੇ ਅਸਰ ਨੂੰ ਘੱਟ ਕਰ ਸਕਦਾ ਹੈ।

ਜ਼ਿਆਦਾ ਅਸਰ ਨਾ ਹੋਏ ਤਾਂ ਕੀ ਕਰੀਏ?

ਜੇ ਵਿਆਗਰਾ ਵੱਧ ਅਸਰਦਾਰ ਸਾਬਿਤ ਹੋ ਰਿਹਾ ਹੈ ਤਾਂ ਡਾਕਟਰ ਤੋਂ ਸਲਾਹ ਲੈਣ। ਬਰਤਾਨੀਆ ਵਿੱਚ ਕੁਝ ਮਰਦਾਂ ਨੇ ਇੱਕ ਸ਼ਿਕਾਇਤ ਕੀਤੀ ਹੈ ਕਿ ਇਸ ਦੇ ਇਸੇਤਮਾਲ ਤੋਂ ਬਾਅਦ ਉਨ੍ਹਾਂ ਦੇ ਲਿੰਗ ਵਿੱਚ ਤਣਾਅ ਚਾਰ ਘੰਟਿਆਂ ਤੋਂ ਵੱਧ ਸਮਾਂ ਦੇ ਰਿਹਾ ਹੈ।

ਡਾ. ਪ੍ਰਵੀਨ ਕੋਲ ਵੀ ਕਈ ਅਜਿਹੇ ਮਾਮਲੇ ਆਏ ਹਨ। ਉਹ ਕਹਿੰਦੇ ਹਨ, "ਇਹ ਜ਼ਰੂਰੀ ਨਹੀਂ ਹੈ ਕਿ ਅਜਿਹਾ ਹਰ ਕਿਸੇ ਦੇ ਨਾਲ ਹੋਵੇ ਜੇ ਕਿਸੇ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਆਨਲਾਈਨ ਖਰੀਦਣ ਤੋਂ ਪਹਿਲਾਂ

ਜੇ ਤੁਸੀਂ ਵਿਆਗਰਾ ਆਨਲਾਈਨ ਖਰੀਦ ਰਹੇ ਹੋ ਤਾਂ ਇਹ ਜ਼ਰੂਰ ਚੈਕ ਕਰ ਲਓ ਕਿ ਆਨਲਾਈਨ ਕੰਪਨੀ ਸਹੀ ਹੈ ਜਾਂ ਨਹੀਂ। ਹੋ ਸਕਦਾ ਹੈ ਕਿ ਤੁਹਾਨੂੰ ਵਿਆਗਰਾ ਦੇ ਨਾਂ 'ਤੇ ਗਲਤ ਦਵਾਈ ਦਿੱਤੀ ਜਾ ਰਹੀ ਹੈ।

ਅਜਿਹੀ ਵੈਬਸਾਈਟ 'ਤੇ ਕਰੈਡਿਟ ਜਾਂ ਡੈਬਿਟ ਕਾਰਡ ਤੋਂ ਭੁਗਤਾਨ ਕਰਨ ਵਿੱਚ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)