ਕੀ ਬੱਚਿਆਂ ਨੂੰ ਪੜ੍ਹਾਈ ਲਈ ਸਕੂਲ ਭੇਜਣਾ ਜ਼ਰੂਰੀ ਹੈ?

ਸੰਕੰਤਿਕ ਤਸਵੀਰ Image copyright Getty Images

ਸ਼ਾਹੀਨ ਪਾਰਡੀਵਾਲਾ ਸਿਰਫ਼ 17 ਸਾਲ ਦੇ ਹਨ। ਪੇਸ਼ੇ ਤੋਂ ਉਹ ਇੱਕ ਬਲਾਗਰ ਹਨ ਅਤੇ ਲਘੂ ਫ਼ਿਲਮਾਂ ਬਣਾਉਂਦੇ ਹਨ।

ਹੁਣ ਤੱਕ ਉਨ੍ਹਾਂ ਨੇ 16 ਲਘੂ ਫ਼ਿਲਮਾਂ ਬਣਾਈਆਂ ਹਨ। ਇਨ੍ਹਾਂ ਵਿੱਚੋਂ ਦੋ ਫ਼ਿਲਮਾਂ ਲਈ ਉਨ੍ਹਾਂ ਨੂੰ ਐਵਾਰਡ ਵੀ ਮਿਲਿਆ ਹੈ। ਅੱਜ ਸ਼ਾਹੀਨ ਕੋਲ ਲੱਖਾਂ ਦਾ ਬੈਂਕ ਬੈਲੈਂਸ ਹੈ। ਉਹ ਇਸ ਨਾਲ ਆਪਣੇ ਘਰ ਦਾ ਖਰਚਾ ਵੀ ਚਲਾਉਂਦਾ ਹੈ।

'ਮੇਰੇ ਬੱਚੇ ਦੀਆਂ ਅੱਖਾਂ ਮੇਰੇ ਬਲਾਤਕਾਰੀ ਵਰਗੀਆਂ'

ਬੱਚੇ ਟੀਚਰ ਅਤੇ ਜਮਾਤੀਆਂ 'ਤੇ ਹਮਲਾ ਕਿਉਂ ਕਰਦੇ ਹਨ?

ਕਿਹੜਾ 'ਪਿੰਜਰਾ' ਤੋੜਨਾ ਚਾਹੁੰਦੀਆਂ ਨੇ ਇਹ ਕੁੜੀਆਂ

ਤੁਹਾਨੂੰ ਹੈਰਾਨੀ ਹੋਵੇਗੀ ਕਿ 7ਵੀਂ ਤੋਂ ਬਾਅਦ ਸ਼ਾਹੀਨ ਨੇ ਸਕੂਲ ਜਾ ਕੇ ਪੜ੍ਹਾਈ ਨਹੀਂ ਕੀਤੀ। ਸ਼ਾਹੀਨ ਨੇ 'ਹੋਮ ਸਕੂਲਿੰਗ' ਜ਼ਰੀਏ 10ਵੀਂ ਦੀ ਪੜ੍ਹਾਈ ਕੀਤੀ ਹੈ।

ਕੀ ਹੈ 'ਹੋਮ ਸਕੂਲਿੰਗ'?

ਬੱਚੇ ਬਿਨਾਂ ਸਕੂਲ ਗਏ ਜਦੋਂ ਘਰ ਬੈਠ ਕੇ ਗੈਰ-ਰਸਮੀ ਸੈੱਟਅਪ ਵਿੱਚ ਪੜ੍ਹਾਈ ਕਰਦੇ ਹਨ ਅਤੇ ਸਕੂਲ ਵਰਗੀਆਂ ਹੀ ਗੱਲਾਂ ਘਰ ਵਿੱਚ ਸਿੱਖਦੇ ਹਨ ਤਾਂ ਉਸ ਨੂੰ ਹੋਮ ਸਕੂਲਿੰਗ ਕਿਹਾ ਜਾਂਦਾ ਹੈ। ਇਸ ਸੈੱਟਅਪ ਵਿੱਚ ਮਾਪੇ ਹੀ ਬੱਚਿਆਂ ਦੇ ਅਧਿਆਪਕ ਹੁੰਦੇ ਹਨ।

Image copyright Sonal Paridiwala/ BBC

'ਚਾਈਲਡਹੁੱਡ ਐਸੋਸੀਏਸ਼ਨ ਆਫ਼ ਇੰਡੀਆ' ਦੀ ਪ੍ਰਧਾਨ ਸਵਾਤੀ ਪੋਪਟ ਅਨੁਸਾਰ ਭਾਰਤ ਵਿੱਚ 'ਹੋਮ ਸਕੂਲਿੰਗ' ਇੱਕ ਨਵਾਂ ਰੁਝਾਨ ਹੈ। ਪਿਛਲੇ ਪੰਜ ਸਾਲਾਂ ਵਿੱਚ ਇਸ ਦਾ ਕਾਫ਼ੀ ਰੁਝਾਨ ਵਧ ਗਿਆ ਹੈ।

ਸਵਾਤੀ ਇਸ ਰੁਝਾਨ ਦੇ ਪਿੱਛੇ ਕਈ ਕਾਰਨ ਗਿਣਾਉਂਦੀ ਹੈ। ਉਨ੍ਹਾਂ ਮੁਤਾਬਕ

  • ਸਕੂਲ ਜਾਣ ਵਾਲੇ ਬੱਚਿਆਂ ਵਿੱਚ ਤਣਾਅ ਦੇ ਵਧਦੇ ਮਾਮਲੇ
  • ਸਕੂਲ ਵਿੱਚ ਚੰਗੇ ਅਧਿਆਪਕਾਂ ਦੀ ਕਮੀ,
  • ਵਿਦਿਆਰਥੀਆਂ ਵਿਚਾਲੇ ਵਧਦੀ ਅਸੁਰੱਖਿਆ ਦੀ ਭਾਵਨਾ
  • ਸਕੂਲ ਤੋਂ ਬਾਅਦ ਬੱਚਿਆਂ ਨੂੰ ਟਿਊਸ਼ਨ ਭੇਜਣ ਦਾ ਝੰਜਟ

ਇਸ ਕਾਰਨ ਮਾਪਿਆਂ ਦਾ ਸਕੂਲੀ ਸਿੱਖਿਆ ਤੋਂ ਮੋਹ ਭੰਗ ਹੋ ਰਿਹਾ ਹੈ ਅਤੇ ਉਹ ਹੋਮ ਸਕੂਲਿੰਗ ਦਾ ਰੁਖ ਕਰ ਰਹੇ ਹਨ। ਦੀਪਾ ਵੀ ਉਨ੍ਹਾਂ ਵਿੱਚੋਂ ਇੱਕ ਹੈ। ਦੀਪਾ ਨੇ ਵੀ ਆਪਣੀ ਧੀ ਨੂੰ ਸਕੂਲ ਨਾ ਭੇਜਣ ਦਾ ਫੈਸਲਾ ਲਿਆ ਹੈ।

Image copyright PAdmini/ BBC

ਦੀਪਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਧੀ ਇਸ ਸਾਲ ਤਿੰਨ ਸਾਲ ਦੀ ਹੋ ਜਾਵੇਗੀ। ਸਕੂਲ ਵਿੱਚ ਦਾਖਿਲੇ ਦੀ ਪ੍ਰਕਿਰਿਆ ਬੱਚਿਆਂ ਦੇ ਢਾਈ ਸਾਲ ਦੇ ਹੋਣ 'ਤੇ ਹੀ ਸ਼ੁਰੂ ਹੋ ਜਾਂਦੀ ਹੈ।

ਦੀਪਾ ਨੂੰ ਬੇਵਜ੍ਹਾ ਲੱਗੀ ਸਕੂਲੀ ਪੜ੍ਹਾਈ

ਦੀਪਾ ਮੁਤਾਬਕ ਜਦੋਂ ਤੱਕ ਉਹ ਮਾਂ ਬਣਨ ਦੇ ਅਹਿਸਾਸ ਨੂੰ ਮਹਿਸੂਸ ਕਰ ਪਾਉਂਦੀ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਬੱਚੀ ਨੂੰ ਸਕੂਲ ਵਿੱਚ ਪਾਉਣ ਅਤੇ ਵੱਖ-ਵੱਖ ਸਕੂਲਾਂ ਦੇ ਫਾਰਮ ਭਰਨ ਦੀ ਲੋੜ ਪੈ ਜਾਂਦੀ ਸੀ।

Image copyright Swati Popat/ Facebook

ਦੀਪਾ ਧੀ ਦੇ ਭਵਿੱਖ ਨੂੰ ਲੈ ਕੇ ਤਣਾਅ ਵਿੱਚ ਸੀ। ਇਸ ਬਾਰੇ ਉਨ੍ਹਾਂ ਨੇ ਕਾਫ਼ੀ ਸੋਚਿਆ। ਫਿਰ ਧੀ ਨੂੰ ਹੋਮ ਸਕੂਲਿੰਗ ਜ਼ਰੀਏ ਪੜ੍ਹਾਉਣ ਦਾ ਫੈਸਲਾ ਕੀਤਾ।

ਦੀਪਾ ਅਤੇ ਉਨ੍ਹਾਂ ਦੇ ਪਤੀ ਦੋਹਾਂ ਨੇ ਸਮਾਜਿਕ ਸਿੱਖਿਆ ਵਿੱਚ ਐੱਮਏ ਕੀਤੀ ਹੈ ਪਰ ਦੋਹਾਂ ਨੂੰ ਹੀ ਲਗਦਾ ਹੈ ਕਿ ਸਕੂਲ ਦੀ ਪੜ੍ਹਾਈ ਨੇ ਉਨ੍ਹਾਂ ਨੂੰ ਨੌਕਰੀ ਦਿਵਾਉਣ ਵਿੱਚ ਵੱਧ ਮਦਦ ਨਹੀਂ ਕੀਤੀ। ਖਾਸ ਤੌਰ 'ਤੇ 10ਵੀਂ ਤੱਕ ਦੀ ਪੜ੍ਹਾਈ ਨੇ।

Image copyright PAdmini/ BBC

ਪਰ ਇਸ 'ਤੇ ਸਵਾਤੀ ਨੂੰ ਇਤਰਾਜ਼ ਹੈ। ਉਹ ਕਹਿੰਦੀ ਹੈ ਕਿ ਹਰ ਬੱਚੇ ਲਈ 'ਹੋਮ ਸਕੂਲਿੰਗ' ਫਿਟ ਨਹੀਂ ਹੈ।

'ਹੋਮ ਸਕੂਲਿੰਗ' ਕਿਸ ਲਈ ਫਿਟ ਹੈ?

ਸਵਾਤੀ ਕਹਿੰਦੀ ਹੈ ਕਿ ਸਿਰਫ਼ ਦੋ ਤਰ੍ਹਾਂ ਦੇ ਬੱਚਿਆਂ ਲਈ ਹੋਮ ਸਕੂਲਿੰਗ ਸਹੀ ਹੈ।

Image copyright Getty Images

ਜੇ ਬੱਚਾ ਸਕੂਲ ਜਾ ਕੇ ਕਾਫ਼ੀ ਤਣਾਅ ਵਿੱਚ ਰਹਿੰਦਾ ਹੈ ਜਿਸ ਨਾਲ ਉਸ ਦੇ ਸੰਪੂਰਨ ਵਿਕਾਸ ਨੂੰ ਖ਼ਤਰਾ ਹੁੰਦਾ ਹੈ ਤਾਂ ਬੱਚੇ ਲਈ ਹੋਮ ਸਕੂਲਿੰਗ ਬਿਹਤਰ ਹੁੰਦੀ ਹੈ।

ਇਸ ਤੋਂ ਅਲਾਵਾ ਜੇ ਤੁਹਾਡਾ ਬੱਚਾ 'ਗਿਫ਼ਟਡ' ਯਾਨਿ ਕਿ ਵੱਧ ਟੈਲੇਂਟ ਵਾਲਾ ਹੈ ਤਾਂ ਵੀ ਹੋਮ ਸਕੂਲਿੰਗ ਤੁਹਾਡੇ ਬੱਚੇ ਲਈ ਚੰਗੀ ਹੋਵੇਗੀ।

'ਹੋਮ ਸਕੂਲਿੰਗ' ਦੇ ਫਾਇਦੇ

ਸ਼ਾਹੀਨ ਦੀ ਮਾਂ ਸੋਨਲ ਪਾਰਡੀਵਾਲਾ ਲਈ ਇਹ ਫੈਸਲਾ ਸੌਖਾ ਸੀ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੇ ਦੋਵੇਂ ਬੱਚੇ 'ਗਿਫ਼ਟਿਡ' ਹਨ। ਉਹ ਆਪਣੀ ਕਲਾਸ ਦੇ ਹੋਰਨਾਂ ਬੱਚਿਆਂ ਦੇ ਮੁਕਾਬਲੇ ਵੱਧ ਤੇਜ਼ ਸਨ।

Image copyright Deepa R/ BBC

ਸ਼ਾਹੀਨ ਨੂੰ 'ਹੋਮ ਸਕੂਲਿੰਗ' ਦਾ ਇੱਕ ਫਾਇਦਾ ਇਹ ਮਿਲਿਆ ਹੈ ਕਿ ਉਨ੍ਹਾਂ ਨੇ ਘਰ ਬੈਠੇ ਤਿੰਨ ਸਾਲ ਦੀ ਪੜ੍ਹਾਈ ਦੋ ਸਾਲ ਵਿੱਚ ਪੂਰੀ ਕਰ ਲਈ ਅਤੇ ਜਦੋਂ ਉਨ੍ਹਾਂ ਨੂੰ 9ਵੀਂ ਦੀ ਪ੍ਰੀਖਿਆ ਦੇਣੀ ਚਾਹੀਦੀ ਸੀ ਉਦੋਂ ਉਹ 10ਵੀਂ ਦੀ ਪ੍ਰੀਖਿਆ ਪਾਸ ਕਰ ਗਏ ਸਨ, ਉਹ ਵੀ 93 ਫੀਸਦੀ ਅੰਕਾਂ ਦੇ ਨਾਲ।

ਯਾਨਿ ਕਿ ਉਨ੍ਹਾਂ ਦਾ ਬੇਸ਼ਕੀਮਤੀ ਇੱਕ ਸਾਲ ਬਚ ਗਿਆ ਸੀ।

ਕਿਵੇਂ ਦੀ ਹੁੰਦੀ ਹੈ 'ਹੋਮ ਸਕੂਲਿੰਗ' ਵਿੱਚ ਪੜ੍ਹਾਈ?

ਇਸ ਦੀ ਕੋਈ ਤੈਅ ਰੂਪਰੇਖਾ ਨਹੀਂ ਹੈ। ਸ਼ਾਹੀਨ ਅਨੁਸਾਰ ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ। ਪਹਿਲੇ ਤਰੀਕੇ ਵਿੱਚ ਮਾਪੇ ਸਕੂਲ ਦਾ ਹੀ ਪੈਟਰਨ ਘਰ ਵਿੱਚ ਫੋਲੋ ਕਰਦੇ ਹਨ।

ਮਤਲਬ ਇਹ ਕਿ ਉਮਰ ਦੇ ਹਿਸਾਬ ਨਾਲ ਬੱਚੇ ਨੂੰ ਜਿਸ ਕਲਾਸ ਵਿੱਚ ਪੜ੍ਹਣਾ ਚਾਹੀਦਾ ਹੈ ਮਾਪੇ ਉਸ ਕਲਾਸ ਦੀਆਂ ਕਿਤਾਬਾਂ ਘਰ ਵਿੱਚ ਹੀ ਬੱਚਿਆਂ ਨੂੰ ਮੁਹੱਈਆ ਕਰਵਾਉਂਦੇ ਹਨ।

ਅਧਿਆਪਕ ਦਾ ਕੰਮ ਮਾਪੇ ਕਰਦੇ ਹਨ ਪਰ ਕਿਸ ਵਿਸ਼ੇ 'ਤੇ ਕਿੰਨਾ ਸਮਾਂ ਦੇਣਾ ਹੈ ਇਹ ਬੱਚਾ ਖੁਦ ਤੈਅ ਕਰ ਸਕਦਾ ਹੈ।

Image copyright Getty Images

ਹੋਮ ਸਕੂਲਿੰਗ ਦੇ ਦੂਜੇ ਪੈਟਰਨ ਵਿੱਚ ਮਾਪੇ ਸਕੂਲੀ ਸਿੱਖਿਆ 'ਤੇ ਵੱਧ ਜ਼ੋਰ ਨਹੀਂ ਦਿੰਦੇ। ਬੱਚਿਆਂ ਵਿੱਚ ਕ੍ਰਿਏਟੀਵਿਟੀ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਮਨ ਅਨੁਸਾਰ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਤਾਕਿ ਬੱਚਿਆਂ ਦਾ ਵਿਕਾਸ ਬਿਨਾਂ ਕਿਸੇ ਦਬਾਅ ਦੇ, ਆਪਣੇ ਹਿਸਾਬ ਨਾਲ ਹੋ ਸਕੇ।

'ਹੋਮ ਸਕੂਲਿੰਗ' ਤੋਂ ਨੁਕਸਾਨ?

ਆਪਣੀ ਤਿੰਨ ਸਾਲ ਦੀ ਧੀ ਨੂੰ ਘਰ ਵਿੱਚ ਪੜ੍ਹਾਉਣ ਦਾ ਫੈਸਲਾ ਲੈਣ ਤੋਂ ਪਹਿਲਾਂ ਪਦਮਿਨੀ ਹਰ ਵੇਲੇ ਇਹੀ ਸੋਚਦੀ ਸੀ ਕਿ ਉਨ੍ਹਾਂ ਦੀ ਬੱਚੀ ਬਾਕੀ ਬੱਚਿਆਂ ਦੇ ਨਾਲ ਕਿਵੇਂ ਘੁਲੇ-ਮਿਲੇਗੀ?

ਸਵਾਤੀ ਦੀ ਮੰਨੀਏ ਤਾਂ ਕਾਫ਼ੀ ਹੱਦ ਤੱਕ ਪਦਮਿਨੀ ਦਾ ਇਹ ਡਰ ਸਹੀ ਵੀ ਹੈ।

Image copyright Getty Images

ਉਹ ਕਹਿੰਦੀ ਹੈ ਕਿ 'ਹੋਮ ਸਕੂਲਿੰਗ' ਕਰਨ ਵਾਲੇ ਬੱਚਿਆਂ ਵਿੱਚ ਅਨੁਸ਼ਾਸਨ ਦੀ ਕਮੀ ਅਤੇ ਸਮਾਜਿਕ ਨਾ ਹੋਣ ਦੀ ਅਕਸਰ ਸ਼ਿਕਾਇਤ ਮਿਲਦੀ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਪਦਮਿਨੀ ਨੇ ਕਿਹਾ ਕਿ ਆਪਣੀ ਧੀ ਦੇ ਲਈ ਉਨ੍ਹਾਂ ਨੇ ਇਸ ਨੂੰ ਇੱਕ ਚੁਣੌਤੀ ਦੀ ਤਰ੍ਹਾਂ ਲਿਆ।

ਉਹ ਕਹਿੰਦੀ ਹੈ ਕਿ ਉਨ੍ਹਾਂ ਦੀ ਧੀ ਸਕੂਲ ਜਾਣ ਵਾਲੇ ਹੋਰਨਾਂ ਬੱਚਿਆਂ ਦੇ ਮੁਕਾਬਲੇ ਹੁਣ ਵੱਧ ਸਮਾਜਿਕ ਹੈ ਕਿਉਂਕਿ ਉਸ ਨੂੰ ਦੋਸਤ ਬਣਾਉਣ ਲਈ ਖੁਦ ਪਹਿਲ ਕਰਨੀ ਪੈਂਦੀ ਹੈ।

ਪਦਮਿਨੀ ਕਹਿੰਦੀ ਹੈ ਕਿ ਉਹ 'ਹੋਮ ਸਕੂਲਿੰਗ' ਵਾਲੇ ਬੱਚਿਆਂ ਦੇ ਨਾਲ ਗਰੁੱਪ ਵਿੱਚ ਜੁੜੀ ਹੈ। ਇਸ ਤਰ੍ਹਾਂ ਵੀ ਬੱਚਿਆਂ ਨੂੰ ਸਮਾਜਿਕ ਹੋਣ ਵਿੱਚ ਮਦਦ ਮਿਲਦੀ ਹੈ। ਆਪਣੇ ਇਸ ਫੈਸਲੇ ਤੋਂ ਫਿਲਹਾਲ ਉਹ ਬੇਹੱਦ ਖੁਸ਼ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ