ਕੀ ਹੈ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸ਼ਵੇਤ ਮਲਿਕ ਦਾ ਏਜੰਡਾ

ਸ਼ਵੇਤ ਮਲਿਕ
ਤਸਵੀਰ ਕੈਪਸ਼ਨ,

ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਇਕਾਈ ਵਿੱਚ ਵੱਡੀ ਰੱਦੋਬਦਲ ਕਰਦਿਆਂ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੋਂ ਪ੍ਰਧਾਨਗੀ ਵਾਪਸ ਲੈ ਲਈ ਹੈ।

ਉਨ੍ਹਾਂ ਦੀ ਥਾਂ ਪਾਰਟੀ ਆਗੂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ।

ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਵਿਨੀਤ ਜੋਸ਼ੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ।

ਜੇਤਲੀ ਦੀ ਖਾਸਮ-ਖਾਸ

ਸ਼ਵੇਤ ਮਲਿਕ ਆਰਐੱਸਐੱਸ ਦੇ ਟਕਸਾਲੀ ਕਾਰਕੁੰਨ ਹਨ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਉਨ੍ਹਾਂ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਖਾਸਮ-ਖਾਸ ਸਮਝਿਆ ਜਾਂਦਾ ਹੈ।

ਸ਼ਵੇਤ ਮਲਿਕ ਆਪਣਾ ਸਿਆਸੀ ਕਰੀਅਰ ਅੰਮ੍ਰਿਤਸਰ ਦੇ ਮੇਅਰ ਵਜੋਂ ਸ਼ੁਰੂ ਕੀਤਾ ।

ਨਰਿੰਦਰ ਮੋਦੀ ਦੀ ਕੇਂਦਰ ਵਿੱਚ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ।

ਤਸਵੀਰ ਕੈਪਸ਼ਨ,

ਸ਼ਵੇਤ ਮਲਿਕ ਆਪਣਾ ਸਿਆਸੀ ਕਰੀਅਰ ਅੰਮ੍ਰਿਤਸਰ ਦੇ ਮੇਅਰ ਵਜੋਂ ਸ਼ੁਰੂ ਕੀਤਾ

ਬੀਬੀਸੀ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਨਾਲ ਗੱਲਬਾਤ ਕਰਦਿਆਂ ਸ਼ਵੇਤ ਮਲਿਕ ਨਾਲ ਆਪਣੀਆਂ ਪ੍ਰਮੁੱਖਤਾਵਾਂ ਸਾਂਝੀਆਂ ਕੀਤੀਆਂ।

ਸ਼ਵੇਤ ਦਾ ਏਜੰਡਾ

  • ਵੱਡੀ ਜ਼ਿੰਮੇਵਾਰੀ ਮਿਲੀ ਹੈ ਪਾਰਟੀ ਵਰਕਰਾਂ ਨਾਲ ਮਿਲ ਕੇ ਨਿਭਾਵਾਂਗਾ। ਪਾਰਟੀ ਵਿੱਚ ਕੋਈ ਧੜ੍ਹੇਬੰਦੀ ਨਹੀਂ ਹੈ।
  • ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਜਰੂਰਤ ਪੈਣ ਉੱਤੇ ਮੁੜ ਢਾਂਚਾ ਮੁੜ ਗਠਿਤ ਕੀਤਾ ਜਾਵੇਗਾ
  • ਲੋਕਾਂ ਦਾ 10 ਸਾਲਾਂ ਦਾ ਭਰੋਸਾ ਸੀ ਪਰ ਕਾਂਗਰਸ ਦੀ ਭਾਜਪਾ ਖ਼ਿਲਾਫ਼ ਸਾਜਿਸ਼ ਸਫ਼ਲ ਰਹੀ।
  • ਸੜ੍ਹਕਾਂ ਉੱਤੇ ਉਤਰਾਗੇਂ ਅਤੇ ਕਾਂਗਰਸ ਨੂੰ ਚੋਣ ਵਾਅਦੇ ਪੂਰੇ ਕਰਨ ਲਈ ਮਜਬੂਰ ਕਰਾਂਗੇ।
  • ਪ੍ਰਕਾਸ਼ ਸਿੰਘ ਬਾਦਲ ਦੀ ਸਲਾਹ ਤੇ ਅਗਵਾਈ ਚ ਪੰਜਾਬ ਦੇ ਸੁਨਹਿਰੀ ਦਿਨ ਵਾਪਸ ਲਿਆਂਵਾਂਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)