ਸੋਸ਼ਲ: 'ਪੰਜਾਬ ਚ ਗੋਲੀ ਦੋਵਾਂ ਪਾਸਿਆਂ ਤੋਂ ਚੱਲਦੀ ਹੈ'

ਦਲਿਤ ਨੂੰ ਘੋੜੀ ਚੜ੍ਹਨ ਦੀ ਸਜ਼ਾ ਮੌਤ

ਤਸਵੀਰ ਸਰੋਤ, SOCIAL MEDIA / BHARGAV PARIKH/BBC

ਤਸਵੀਰ ਕੈਪਸ਼ਨ,

ਪ੍ਰਦੀਪ ਨਾਂ ਦੇ ਇਸ ਦਲਿਤ ਮੁੰਡੇ ਦਾ ਹੋਇਆ ਕਤਲ

ਗੁਜਰਾਤ 'ਚ ਘੋੜੀ ਚੜ੍ਹਨ ਦੇ 'ਜੁਰਮ' 'ਚ ਇੱਕ ਦਲਿਤ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪਿਤਾ ਮੁਤਾਬਕ ਪਿੰਡ ਵਾਲੇ ਕੁਝ ਲੋਕ ਉਸ ਨੂੰ ਘੋੜੀ ਚੜ੍ਹਨ ਤੋਂ ਰੋਕਦੇ ਸਨ, ਧਮਕੀਆਂ ਵੀ ਮਿਲਦੀਆਂ ਸਨ।

ਇਸੇ ਮੁੱਦੇ 'ਤੇ ਸੋਸ਼ਲ ਮੀਡੀਆ 'ਤੇ ਬੀਬੀਸੀ ਪੰਜਾਬੀ ਦੇ 'ਕਹੋ ਤੇ ਸੁਣੋ' ਫੋਰਮ ਉੱਤੇ ਲੋਕਾਂ ਦੀ ਰਾਏ ਮੰਗੀ ਗਈ ਤਾਂ ਤਕਰੀਬਨ ਦੁੱਖ ਜ਼ਾਹਿਰ ਕਰਦੇ ਹੋਏ ਪ੍ਰਤੀਕਰਮ ਦਿੱਤੇ।

ਪੰਕਜ ਕਸ਼ਿਅਪ ਨੇ ਫੇਸਬੁੱਕ 'ਤੇ ਲਿਖਿਆ, "ਪੰਜਾਬ ਵਿੱਚ ਅਜਿਹੇ ਮਾਮਲੇ ਘੱਟ ਹੀ ਹੁੰਦੇ ਹਨ। ਪੰਜਾਬ ਵਿੱਚ ਗੋਲੀ ਦੋਹਾਂ ਪਾਸਿਆਂ ਤੋਂ ਚੱਲਦੀ ਹੈ।"

ਮਨਜੀਤ ਭਾਰਦਵਾਜ ਨੇ ਲਿਖਿਆ, "ਜਦੋਂ ਤੱਕ ਸਖ਼ਤ ਕਾਨੂੰਨ 'ਤੇ ਸਜ਼ਾ ਨਹੀਂ ਹੁੰਦੀ ਉਦੋਂ ਤੱਕ ਇਹ ਮਾਮਲੇ ਚੱਲਦੇ ਰਹਿਣਗੇ।"

ਮਨਜੀਤ ਸਿੰਘ ਨੇ ਫੇਸਬੁੱਕ 'ਤੇ ਲਿਖਿਆ, "ਅੱਜ ਵੀ ਦਲਿਤਾਂ ਪ੍ਰਤੀ ਲੋਕਾਂ ਦੀ ਸੋਚ ਬਦਲੀ ਨਹੀਂ ਹੈ।"

ਸਿੰਘ ਰਾਜਵੀਰ ਦੇ ਫੇਸਬੁੱਕ ਅਕਾਉਂਟ ਤੋਂ ਹੈਰਾਨੀ ਪ੍ਰਗਟ ਕਰਦੇ ਹੋਏ ਲਿਖਿਆ ਗਿਆ ਹੈ, "ਅਜੇ ਸਰਕਾਰ ਐੱਸਸੀ/ਐੱਸਟੀ ਐਕਟ ਖ਼ਤਮ ਕਰ ਰਹੀ ਹੈ?"

ਹਾਲਾਂਕਿ ਕੁਝ ਲੋਕਾਂ ਨੇ ਇਹ ਵੀ ਕੁਮੈਂਟ ਕੀਤਾ ਹੈ ਕਿ ਪੰਜਾਬ ਵਿੱਚ ਅਜਿਹਾ ਨਹੀਂ ਹੁੰਦਾ।

ਉਸ ਸ਼ਾਮ ਕੀ ਹੋਇਆ ਸੀ

ਪ੍ਰਦੀਪ ਦੇ ਪਿਤਾ ਕਾਲੂਭਾਈ ਨੇ ਬੀਬੀਸੀ ਪੱਤਰਕਾਰ ਭਾਰਗਵ ਪਾਰੇਖ ਨੂੰ ਦੱਸਿਆ ਕਿ ਪ੍ਰਦੀਪ ਨੇ ਦੋ ਮਹੀਨੇ ਪਹਿਲਾਂ ਘੋੜੀ ਖ਼ਰੀਦੀ ਸੀ।

ਉਨ੍ਹਾਂ ਕਿਹਾ, 'ਬਾਹਰਲੇ ਪਿੰਡ ਵਾਲੇ ਉਨ੍ਹਾਂ ਨੂੰ ਘੋੜੀ ਚੜ੍ਹਨ ਤੋਂ ਰੋਕਦੇ ਹਨ, ਉਨ੍ਹਾਂ ਨੂੰ ਧਮਕਾਇਆ ਵੀ ਜਾਂਦਾ ਸੀ'।

ਤਸਵੀਰ ਸਰੋਤ, SOCIAL MEDIA/BHARGAV PARIKH/BBC

ਤਸਵੀਰ ਕੈਪਸ਼ਨ,

ਪ੍ਰਦੀਪ ਦੇ ਪਿਤਾਕਾਲੂਭਾਈ

'ਉਹ ਮੈਨੂੰ ਕਹਿੰਦਾ ਸੀ ਕਿ ਉਹ ਘੋੜੀ ਵੇਚ ਦੇਵੇਗਾ,ਪਰ ਮੈਂ ਮਨ੍ਹਾ ਕਰ ਦਿੱਤਾ।ਕੱਲ੍ਹ ਸ਼ਾਮੀ ਉਹ ਘੋੜੀ ਚੜ੍ਹਕੇ ਖੇਤ ਗਿਆ ਸੀ ਉਹ ਕਹਿ ਕੇ ਗਿਆ ਸੀ ਕਿ ਉਹ ਰਾਤ ਦਾ ਖਾਣਾ ਘਰ ਆਕੇ ਖਾਵੇਗਾ।'

ਕਾਲੂਭਾਈ ਅੱਗੇ ਦੱਸਦੇ ਹਨ ਕਿ ਜਦੋਂ ਉਹ ਕਾਫ਼ੀ ਰਾਤ ਤੱਕ ਘਰ ਨਾ ਮੁੜਿਆ ਤਾਂ ਉਹ ਉਸਨੂੰ ਲੱਭਣ ਗਿਆ। ਟੀਂਬਾ ਪਿੰਡ ਤੋਂ ਕੁਝ ਦੂਰੀ ਉੱਤੇ ਪ੍ਰਦੀਪ ਦੀ ਲਾਸ਼ ਮਿਲੀ।

ਟੀਂਬਾ ਪਿੰਡ ਦੀ ਆਬਾਦੀ 300 ਦੇ ਕਰੀਬ ਹੈ। ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਾਲੂਭਾਈ ਨੇ ਦੱਸਿਆ ਕਿ ਪੀਪਰਾਲਾ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਅੱਠ ਦਿਨ ਪਹਿਲਾਂ ਘੋੜੀ ਨਾ ਚੜ੍ਹਨ ਲਈ ਕਿਹਾ ਸੀ।ਅਜਿਹਾ ਨਾ ਕਰਨ ਉੱਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।

ਕੀ ਕਹਿੰਦੀ ਹੈ ਪੁਲਿਸ

ਉਮਰਾਇਆ ਦੇ ਥਾਣੇਦਾਰ ਕੇਜੇ ਤਲਪੜਾ ਨੇ ਕਿਹਾ, 'ਅਸੀਂ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਹੁਣ ਤੱਕ 3 ਜਣਿਆਂ ਨੂੰ ਹਿਰਾਸਤ ਵਿੱਚ ਵੀ ਲਿਆ ਜਾ ਚੁੱਕਾ ਹੈ।' ਪੁਲਿਸ ਇਸ ਮਾਮਲੇ ਦੀ ਬਿਹਤਰ ਜਾਂਚ ਲਈ ਭਾਵਨਗਰ ਕਰਾਇਮ ਬਰਾਂਚ ਦੀ ਮਦਦ ਲੈ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)