ਕੀ ਭਾਜਪਾ ਨੇ ਪੜ੍ਹੀਆਂ ਹਨ ਡਾ. ਬੀ ਆਰ ਅੰਬੇਦਕਰ ਦੀਆਂ ਇਹ 22 ਕਸਮਾਂ?

ਅੰਬੇਦਕਰ Image copyright AFP/GETTY IMAGE

ਭਾਰਤ ਵਿੱਚ ਇਸ ਸਮੇਂ ਡਾ਼ ਅੰਬੇਦਕਰ ਦੇ ਨਾਮ ਦੀ ਸਿਆਸਤ ਗਰਮ ਹੈ।

ਉੱਤਰ ਪ੍ਰਦੇਸ਼ ਸਰਕਾਰ ਨੇ ਸੰਵਿਧਾਨ ਦੀ ਅੱਠਵੀਂ ਸੂਚੀ ਵਿੱਚ ਅੰਬੇਦਕਰ ਦੇ ਦਸਤਖ਼ਤਾਂ ਤੋਂ ਉਨ੍ਹਾਂ ਦਾ ਪੂਰਾ ਨਾਮ ਭੀਮ ਰਾਓ ਰਾਮਜੀ ਅੰਬੇਦਕਰ ਲੱਭ ਕੇ ਇਹੀ ਨਾਮ ਵਰਤਣ ਦੇ ਹੁਕਮ ਦਿੱਤੇ ਹਨ।

ਉੱਤਰ ਪ੍ਰਦੇਸ਼ ਵਿੱਚ ਇਸ ਸਮੇਂ ਭਾਜਪਾ ਦੀ ਸਰਕਾਰ ਹੈ। ਸੂਬਾ ਸਰਕਾਰ ਨੂੰ ਪਤਾ ਸੀ ਕਿ ਇਸ ਦੇ ਸਿਆਸੀ ਅਰਥ ਕੱਢੇ ਜਾਣਗੇ ਤੇ ਅਜਿਹਾ ਹੋਇਆ ਵੀ।

ਇਸ ਮਾਮਲੇ 'ਤੇ ਸਮਾਜਵਾਦੀ ਪਾਰਟੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੋਗੀ ਆਦਿਤਿਆ ਨਾਥ ਨੂੰ ਪੂਰਾ ਸੰਵਿਧਾਨ ਪੜ੍ਹਨ ਦੀ ਸਲਾਹ ਦੇ ਦਿੱਤੀ।

ਇਸ ਮਗਰੋਂ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ, "ਭੀਮ ਰਾਓ ਅੰਬੇਦਕਰ ਨੂੰ ਲੋਕ ਸਤਿਕਾਰ ਨਾਲ ਬਾਬਾ ਸਾਹਿਬ ਬੁਲਾਉਂਦੇ ਹਨ ਤੇ ਸਰਕਾਰੀ ਕਾਗਜ਼ਾਂ ਵਿੱਚ ਉਨ੍ਹਾਂ ਦਾ ਨਾਮ ਭੀਮ ਰਾਓ ਅੰਬੇਦਕਰ ਹੀ ਹੈ। ਜੇ ਪੂਰਾ ਨਾਮ ਲਿਖਣ ਦੀ ਰਵਾਇਤ ਦੀ ਗੱਲ ਹੈ ਤਾਂ ਪਹਿਲਾਂ ਮਹਾਤਮਾਂ ਗਾਂਧੀ ਦਾ ਨਾਮ ਮੋਹਨਦਾਸ ਕਰਮ ਚੰਦ ਗਾਂਧੀ ਲਿਖਿਆ ਜਾਵੇ ਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੀ ਸਾਰੇ ਸਰਕਾਰੀ ਕਾਗਜ਼ਾਂ ਵਿੱਚ ਪ੍ਰਧਾਨ ਮੰਤਰੀ ਦਾ ਨਾਮ ਨਰੇਂਦਰ ਦਾਮੋਦਰਦਾਸ ਮੋਦੀ ਹੀ ਲਿਖਿਆ ਜਾ ਰਿਹਾ ਹੈ?"

ਇਸ ਦੌਰਾਨ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਸਿਆਸਤਦਾਨ ਅੰਬੇਦਕਰ ਦੇ ਵਿਚਾਰਾਂ ਤੋਂ ਜਾਣੂ ਵੀ ਹਨ, ਉਨ੍ਹਾਂ ਦਾ ਪਾਲਣ ਵੀ ਕਰਦੇ ਹਨ?

ਕੀ ਉਹ ਅੰਬੇਦਕਰ ਦੀਆਂ 22 ਕਸਮਾਂ ਬਾਰੇ ਜਾਣਦੇ ਹਨ, ਜਿਹੜਆਂ ਉਨ੍ਹਾਂ ਨੇ ਬੁੱਧ ਧਰਮ ਧਾਰਣ ਕਰਨ ਸਮੇਂ 15 ਅਕਤੂਬਰ 1956 ਨੂੰ ਆਪਣੇ ਮੰਨਣ ਵਾਲਿਆਂ ਲਈ ਨਿਰਧਾਰਿਤ ਕੀਤੀਆਂ ਸਨ।

Image copyright EPA

ਉਨ੍ਹਾਂ ਨੇ ਇਹ 22 ਕਸਮਾਂ ਚੁੱਕੀਆਂ ਸਨ ਤਾਕਿ ਹਿੰਦੂ ਧਰਮ ਦੇ ਬੰਧਨ ਪੂਰੀ ਤਰ੍ਹਾਂ ਤੋੜੇ ਜਾ ਸਕਣ। ਇਹ ਕਸਮਾਂ ਹਿੰਦੂ ਰਵਾਇਤਾਂ 'ਤੇ ਡੂੰਘੀ ਸੱਟ ਮਾਰਦੀਆਂ ਹਨ।

- ਮੈਂ ਬ੍ਰਹਮਾ, ਵਿਸ਼ਣੂ ਤੇ ਮਹੇਸ਼ ਵਿੱਚ ਕੋਈ ਵਿਸ਼ਵਾਸ਼ ਨਹੀਂ ਕਰਾਂਗਾ, ਨਾ ਹੀ ਉਨ੍ਹਾਂ ਦੀ ਪੂਜਾ ਕਰਾਂਗਾ।

- ਮੈਂ ਰਾਮ ਅਤੇ ਕ੍ਰਿਸ਼ਨ ਜੋ ਰੱਬ ਦੇ ਅਵਤਾਰ ਮੰਨੇ ਜਾਂਦੇ ਹਨ, ਵਿੱਚ ਕੋਈ ਆਸਥਾ ਨਹੀਂ ਰੱਖਾਂਗਾ ਤੇ ਹੀ ਉਨ੍ਹਾਂ ਦੀ ਪੂਜਾ ਕਰਾਂਗਾ।

- ਮੈਂ ਗੌਰੀ, ਗਣਪਤੀ ਅਤੇ ਹਿੰਦੂਆਂ ਦੇ ਹੋਰ ਦੇਵੀ-ਦੇਵਤਿਆਂ ਵਿੱਚ ਸ਼ਰਧਾ ਨਹੀਂ ਰੱਖਾਂਗਾ ਤੇ ਨਾ ਹੀ ਉਨ੍ਹਾਂ ਦੀ ਪੂਜਾ ਕਰਾਂਗਾ।

- ਮੈਂ ਭਗਵਾਨ ਦੇ ਅਵਤਾਰਾਂ ਵਿੱਚ ਸ਼ਰਧਾ ਨਹੀਂ ਕਰਦਾ।

- ਮੈਂ ਇਹ ਨਹੀਂ ਮੰਨਦਾ ਅਤੇ ਨਾ ਹੀ ਮੰਨਾਂਗਾ ਕਿ ਮਹਾਤਮਾਂ ਬੁੱਧ ਭਗਵਾਨ ਵਿਸ਼ਣੂ ਦੇ ਅਵਤਾਰ ਸਨ। ਮੈਂ ਇਸ ਨੂੰ ਪਾਗਲਪਣ ਤੇ ਝੂਠਾ ਪ੍ਰਚਾਰ-ਪ੍ਰਸਾਰ ਮੰਨਦਾ ਹਾਂ।

- ਮੈਂ ਸ਼ਰਾਦਾਂ ਵਿੱਚ ਹਿੱਸਾ ਨਹੀਂ ਲਵਾਂਗਾ ਅਤੇ ਨਾ ਹੀ ਪਿੰਡਦਾਨ ਕਰਾਂਗਾ।

- ਮੈਂ ਬੁੱਧ ਦੇ ਸਿਧਾਂਤਾਂ ਅਤੇ ਉਪਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਤਰੀਕੇ ਨਾਲ ਕੰਮ ਨਹੀਂ ਕਰਾਂਗਾ।

- ਮੈਂ ਬ੍ਰਾਹਮਣਾਂ ਦੂਆਰਾ ਕੀਤੇ ਜਾ ਰਹੇ ਸਮਾਗਮ ਨੂੰ ਸਵੀਕਾਰ ਨਹੀਂ ਕਰਾਂਗਾ।

Image copyright EPA

- ਮੈਂ ਮਨੁੱਖ ਦੀ ਬਰਾਬਰੀ ਵਿੱਚ ਵਿਸ਼ਵਾਸ਼ ਕਰਦਾ ਹਾਂ।

- ਮੈਂ ਬਰਾਬਰੀ ਕਾਇਮ ਕਰਨ ਲਈ ਕੰਮ ਕਰਾਂਗਾ।

- ਮੈਂ ਬੁੱਧ ਦੀਆਂ ਦੱਸੀਆਂ ਪਰਮਿਤਾਂ ਦਾ ਪਾਲਣ ਕਰਾਂਗਾ.

- ਮੈਂ ਸਾਰੇ ਜੀਵਤ ਪ੍ਰਾਣੀਆਂ ਪ੍ਰਤੀ ਦਇਆ ਰੱਖਾਂਗਾ ਅਤੇ ਪਿਆਰ ਭਰੀ ਦਿਆਲਤਾ ਰੱਖਾਂਗਾ ਅਤੇ ਉਨ੍ਹਾਂ ਦੀ ਰਾਖੀ ਕਰਾਂਗਾ।

- ਮੈਂ ਚੋਰੀ ਨਹੀਂ ਕਰਾਂਗਾ।

- ਮੈਂ ਝੂਠ ਨਹੀਂ ਬੋਲਾਂਗਾ।

- ਮੈਂ ਕਾਮੁਕ ਪਾਪ ਨਹੀਂ ਕਰਾਂਗਾ।

- ਮੈਂ ਸ਼ਰਾਬ, ਨਸ਼ਿਆਂ ਦੀ ਵਰਤੋਂ ਨਹੀਂ ਕਰਾਂਗਾ।

- ਮੈਂ ਮਹਾਨ ਅਸ਼ਟਾਂਗ ਮਾਰਗ ਦਾ ਪਾਲਣ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਦਿਆਲੂ ਰਹਿਣ ਦਾ ਅਭਿਆਸ ਕਰਾਂਗਾ।

- ਮੈਂ ਹਿੰਦੂ ਧਰਮ ਦਾ ਤਿਆਗ ਕਰਦਾ ਹਾਂ ਜੋ ਮਾਨਵਤਾ ਲਈ ਖ਼ਤਰਨਾਕ ਹੈ ਅਤੇ ਤਰੱਕੀ ਅਤੇ ਮਾਨਵਤਾ ਦੇ ਵਿਕਾਸ ਵਿੱਚ ਰੁਕਾਵਟ ਹੈ ਕਿਉਂਕਿ ਇਹ ਗੈਰ-ਬਰਾਬਰੀ 'ਤੇ ਆਧਾਰਿਤ ਹੈ। ਮੈਂ ਆਪਣੇ ਧਰਮ ਦੇ ਰੂਪ ਵਿੱਚ ਬੁੱਧ ਧਰਮ ਅਪਣਾਉਂਦਾ ਹਾਂ।

- ਮੈਨੂੰ ਪੱਕਾ ਵਿਸ਼ਵਾਸ਼ ਹੈ ਕਿ ਬੁੱਧ ਧਰਮ ਹੀ ਸੱਚਾ ਧਰਮ ਹੈ।

- ਮੈਨੂੰ ਵਿਸ਼ਵਾਸ਼ ਹੈ ਕਿ ਮੈਂ ( ਇਹ ਧਰਮ ਬਦਲ ਕੇ) ਦੁਬਾਰਾ ਜਨਮ ਲੈ ਰਿਹਾ ਹਾਂ।

- ਮੈਂ ਗੰਭੀਰਤਾ ਅਤੇ ਦ੍ਰਿੜਤਾ ਨਾਲ ਐਲਾਨ ਕਰਦਾ ਹਾਂ ਕਿ ਮੈਂ ਇਸ ਮਗਰੋਂ (ਧਰਮ ਬਦਲਣ ਤੋਂ) ਮਗਰੋਂ ਆਪਣੇ ਜੀਵਨ ਦਾ ਬੁਧ ਧਰਮ ਦੇ ਸਿਧਾਂਤਾਂ ਤੇ ਸਿੱਖਿਆਵਾਂ ਅਤੇ ਉਨ੍ਹਾਂ ਦਾ ਧਰਮ ਦੇ ਮੁਤਾਬਕ ਜੀਵਨ ਜਿਊਵਾਂਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਇੰਗਲੈਂਡ 'ਚ 6 ਲੋਕ ਹੋ ਸਕਣਗੇ ਇਕੱਠੇ ਅਤੇ ਫਰਾਂਸ 'ਚ ਰੈਸਟੋਰੈਂਟ ਤੇ ਬਾਰ ਖੁੱਲ੍ਹਣਗੇ

ਕੀ ਜੂਨ-ਜੁਲਾਈ ਭਾਰਤ 'ਚ ਕੋਰੋਨਾਵਾਇਰਸ ਦੇ ਕੇਸਾਂ ਦੇ ਸਿਖ਼ਰ ਦਾ ਗਵਾਹ ਬਣੇਗਾ

ਕੋਰੋਨਾਵਾਇਰਸ: ਭਾਰਤ 'ਚ ਅਗਲੇ ਕੁਝ ਹਫ਼ਤਿਆਂ ਦੌਰਾਨ ਹਾਲਾਤ ਗੰਭੀਰ ਕਿਉਂ ਹੋ ਜਾਣਗੇ

ਭਾਰਤ-ਚੀਨ ਵਿਵਾਦ: ਲੰਬਾ ਚੱਲੇਗਾ ਝਗੜਾ, ਜਨਰਲ ਮਲਿਕ ਨੇ ਗਿਣਾਏ ਕਾਰਨ

ਕੋਰੋਨਾਵਾਇਰਸ : ਭਾਰਤ ਦਾ ਸ਼ਹਿਰ, ਜਿੱਥੇ ਲੋਕਾਂ ਦਾ ਲਾਸ਼ਾਂ ਨਾਲ ਰੱਖ ਕੇ ਇਲਾਜ ਕੀਤਾ ਜਾ ਰਿਹਾ

ਪੰਜਾਬ ਦੇ ਗਰੀਬਾਂ ਤੇ ਮਜ਼ਦੂਰਾਂ ਦੇ ਖਾਤਿਆਂ 'ਚ 10 ਹਜ਼ਾਰ ਪਾਵੇ ਮੋਦੀ ਸਰਕਾਰ

ਭਾਰਤੀ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਪਲਾਨ ਇੰਝ ਪ੍ਰਭਾਵਿਤ ਹੋਵੇਗਾ

ਕੋਰੋਨਾਵਾਇਰਸ: ਮੁੰਬਈ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਹਾਲ

ਭਾਰਤ ਚੀਨ ਵਿਵਾਦ: ਭਾਰਤ ਦੀ ਚਾਲ ਜਾਂ ਚੀਨ ਦੀ ਦਬਾਅ ਦੀ ਰਣਨੀਤੀ?