ਪ੍ਰੈੱਸ ਰਿਵੀਊ: ਝਾਰਖੰਡ ਵਿੱਚ ਪੇਪਰ ਲੀਕ ਸਬੰਧੀ ਗ੍ਰਿਫ਼ਤਾਰੀਆਂ

ਵਿਦਿਆਰਥਣਾਂ Image copyright Getty Images

ਝਾਰਖੰਡ ਵਿੱਚ ਪੇਪਰ ਲੀਕ ਹੋਣ ਸਬੰਧੀ ਗ੍ਰਿਫ਼ਤਾਰੀਆਂ। ਹਿੰਦੁਸਤਾਨ ਟਾਈਮਜ਼ ਅਖ਼ਬਾਰ ਮੁਤਾਬਕ ਝਾਰਖੰਡ ਦੇ ਇੱਕ ਵਿਦਿਆਰਥੀ ਨੂੰ ਪੇਪਰ ਤੋਂ ਇੱਕ ਦਿਨ ਪਹਿਲਾਂ ਵਟਸਐੱਪ 'ਤੇ 10ਵੀਂ ਦਾ ਹਿਸਾਬ (ਮੈਥ) ਦਾ ਪੇਪਰ ਮਿਲਿਆ।

ਝਾਰਖੰਡ ਦੇ ਛਤਰਾ ਦੇ ਇੱਕ ਪੁਲਿਸ ਅਧਿਕਾਰੀ ਅਖਿਲੇਸ਼ ਬੀ ਵੈਰੀਅਰ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਹੱਥ ਨਾਲ ਲਿਖਿਆ ਹੋਇਆ ਪ੍ਰਸ਼ਨ ਪੱਤਰ ਬਿਹਾਰ ਦੇ ਕਿਸੇ ਵਿਦਿਆਰਥੀ ਵੱਲੋਂ 27 ਮਾਰਚ ਨੂੰ ਮਿਲਿਆ ਸੀ। ਇਸ ਵਿੱਚ ਉਸੇ ਤਰਤੀਬ ਨਾਲ ਹੀ ਪ੍ਰਸ਼ਨ ਆਏ ਜਿਵੇਂ ਕਿ ਅਗਲੇ ਦਿਨ ਹੋਣ ਵਾਲੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿੱਚ ਸਨ।

ਕੋਚਿੰਗ ਸੈਂਟਰ ਵਿੱਚ ਕੰਮ ਕਰਨ ਵਾਲੇ ਅਮੀਸ਼ ਸਣੇ ਸੈਂਟਰ ਦੇ ਮਾਲਿਕ ਸਤੀਸ਼ ਪਾਂਡੇ ਅਤੇ ਪੰਕਜ ਸਿੰਘ ਨੇ ਉੱਤਰ ਸਣੇ ਪ੍ਰਸ਼ਨ ਪੱਤਰ 500 ਤੋਂ 5000 ਤੱਕ ਵੇਚੇ ਸਨ।

ਇਸ ਤੋਂ ਇਲਾਵਾ 9 ਹੋਰ ਵਿਦਿਆਰਥੀਆਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।

Image copyright Getty Images

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ਾਂ ਦੇ ਕਮਰੇ ਦੇ ਬਾਹਰੋਂ ਟੀਕਾ ਮਿਲਣ ਦੇ ਬਾਅਦ ਇਨ੍ਹਾਂ ਦਾ ਐਂਟੀ ਡੋਪ ਟੈਸਟ ਕੀਤਾ ਗਿਆ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਆਸਟਰੇਲੀਆ ਦੇ ਐਂਟੀ ਡੋਪਿੰਗ ਅਧਿਕਾਰੀਆਂ ਨੂੰ ਗੋਲਡ ਕੋਸਟ ਵਿੱਚ ਐਥਲੀਟਸ ਵਿਲੇਜ ਵਿੱਚ ਭਾਰਤ ਦੇ ਸੀਨੀਅਰ ਮੁੱਕੇਬਾਜ਼ਾਂ ਦੇ ਕਮਰੇ ਦੇ ਬਾਹਰ ਪਿਆ ਵਰਤਿਆ ਹੋਇਆ ਟੀਕਾ ਮਿਲਿਆ ਸੀ।

ਸਫਾਈ ਕਰਮੀਆਂ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਆਸਟਰੇਲੀਅਨ ਸਪੋਰਟਸ ਐਂਟੀ ਡੋਪਿੰਗ ਏਜੰਸੀ ਅਤੇ ਸਥਾਨਕ ਪੁਲਿਸ ਨੇ 4 ਮੁੱਕੇਬਾਜ਼ਾਂ ਵੱਲੋਂ ਵਰਤੇ ਜਾ ਰਹੇ ਕਮਰੇ 'ਤੇ ਛਾਪਿਆ ਮਾਰਿਆ ਅਤੇ ਉਨ੍ਹਾਂ ਦਾ ਸਮਾਨ ਜ਼ਬਤ ਕਰ ਲਿਆ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਖਿਡਾਰੀ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਪਹਿਲਾਂ ਖਾਰਜ ਕੀਤਾ ਪਰ ਟਾਮ ਦੇ ਡਾਕਟਰ ਨੇ ਟੀਕੇ ਦੇ ਇਸਤੇਮਾਲ ਨੂੰ ਕਬੂਲਿਆ ਅਤੇ ਕਿਹਾ ਕਿ ਕੋਈ ਗਲਤ ਕੰਮ ਨਹੀਂ ਕੀਤਾ ਗਿਆ।

Image copyright Getty Images

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਵਰ ਨੇ ਹਰਿਆਣਾ ਦੇ ਲੋਕਾਂ ਦਾ ਹਿਸਾਰ ਰੈਲੀ ਨੂੰ ਸਫਲ ਬਣਾਉਣ ਲਈ ਧੰਨਵਾਦ ਕਰਨ ਲਈ ਰੋਡ ਸ਼ੋਅ ਕੀਤਾ।

ਦਿ ਟ੍ਰਿਬਿਊਨ ਵਿੱਚ ਲੱਗੀ ਖ਼ਬਰ ਅਨੁਸਾਰ ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਜਲਦ ਹੀ ਹਰਿਆਣਾ ਦੇ ਲੋਕ ਭਾਜਪਾ ਅਤੇ ਕਾਂਗਰਸ ਪਾਰਟੀ ਤੋਂ ਛੁਟਕਾਰਾ ਪਾਉਣਗੇ ਅਤੇ ਹਰਿਆਣਾ ਦੇ ਲੋਕ ਜਲਦ ਹੀ ਭ੍ਰਿਸ਼ਟਾਚਾਰ ਦੇ ਖਤਰੇ ਦੇ ਖ਼ਿਲਾਫ਼ ਕ੍ਰਾਂਤੀ ਲੈ ਕੇ ਆਉਣਗੇ।

ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਸਿਆਸੀ ਸਿਸਟਮ ਨੂੰ ਬਦਲਣ ਦੀ ਲੋੜ ਹੈ।

Image copyright Getty Images

ਦਿ ਟਾਈਮਜ਼ ਆਫ ਇੰਡੀਆਂ ਦੀ ਖ਼ਬਰ ਮੁਤਾਬਕ ਮੋਗਾ ਦੇ ਧਰਮਕੋਟ ਜ਼ਿਲੇ ਵਿੱਚ 6 ਹਜ਼ਾਰ ਟਨ ਖੁਲ੍ਹੇ ਵਿੱਚ ਪਈ ਕਣਕ ਦੀ ਹੁਣ ਬਣੇਗੀ ਖਾਦ ।

ਪੰਜਾਬ ਅਸੈਂਬਲੀ ਵਿੱਚ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਲ 2014-15 ਵਿੱਚ 1.23 ਲੱਖ ਕਣਕ ਦੀਆਂ 50 ਕਿਲੋ ਦੀਆਂ ਬੋਰੀਆਂ (6,178 ਟਨ ਦੇ ਬਰਾਬਰ) ਨੂੰ ਖੁੱਲੇ ਵਿੱਚ ਰੱਖਿਆ ਗਿਆ ਸੀ।

ਜਇਸ ਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਉਪਭੋਗਤਾਵਾਂ ਲਈ ਨਾਮੁਆਫਕ ਦੱਸਿਆ ਹੈ। ਇਸੇ ਮਹੀਨੇ ਵਿੱਚ ਹੀ ਦੋ ਨਿਗਰਾਨਕਾਰਾਂ 'ਤੇ ਲਾਪਰਵਾਹੀ ਦਾ ਇਲਜ਼ਾਮ ਲੱਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ