ਪ੍ਰੈੱਸ ਰਿਵੀਊ: ਫੇਕ ਨਿਊਜ਼ ਹੋਣ 'ਤੇ ਪੱਤਰਕਾਰ ਹੋ ਸਕਦਾ ਹੈ ਬਲੈਕਲਿਸਟ

FACEBOOK Image copyright Getty Images

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਸੂਚਨਾ 'ਤੇ ਪ੍ਰਸਾਰਨ ਮੰਤਰਾਲੇ ਨੇ ਪੱਤਰਕਾਰਾਂ ਦੇ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਰਦੇਸ਼ਾਂ ਮੁਤਾਬਕ ਜੇ ਕੋਈ ਪੱਤਰਕਾਰ ਫੇਕ ਨਿਊਜ਼ ਬਣਾਉਂਦਾ ਹੈ ਜਾਂ ਫਿਰ ਫੈਲਾਉਂਦਾ ਹੈ ਤਾਂ ਪੱਤਰਕਾਰ ਦੀ ਮਾਨਤਾ ਸਸਪੈਂਡ ਜਾਂ ਪੱਕੇ ਤੌਰ 'ਤੇ ਰੱਦ ਕਰ ਦਿੱਤੀ ਜਾਵੇਗੀ।

ਸੋਮਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਕਿ ਪ੍ਰਿੰਟ ਅਤੇ ਟੀਵੀ ਮੀਡੀਆ ਦੇ ਲਈ ਬਣੀਆਂ ਦੋ ਰੈਗੂਲੇਟਰੀ ਸੰਸਥਾਵਾਂ ਪ੍ਰੈੱਸ ਕੌਂਸਲ ਆਫ਼ ਇੰਡੀਆ ਅਤੇ ਨਿਊਜ਼ ਬ੍ਰਾਡਕਾਸਟਰਜ਼ ਐਸੋਸੀਏਸ਼ਨ ਇਹ ਤੈਅ ਕਰਣਗੀਆਂ ਕਿ ਖ਼ਬਰ ਸੱਚੀ ਹੈ ਜਾਂ ਫੇਕ।

ਹਿੰਦੁਸਤਾਨ ਟਾਈਮਜ਼ ਮੁਤਾਬਕ, "ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਚਾਰ ਸਹਿਯੋਗੀਆਂ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਕਾਰਨ ਮਾਫ਼ੀ ਮੰਗ ਲਈ ਹੈ।"

Image copyright Getty Images

ਕੁਝ ਘੰਟਿਆਂ ਬਾਅਦ ਮਾਮਲੇ ਦੇ ਹੱਲ ਲਈ ਦਿੱਲੀ ਹਾਈ ਕੋਰਟ ਅਤੇ ਸਿਟੀ ਕੋਰਟ ਵਿੱਚ ਇੱਕ ਸਾਂਝੀ ਅਰਜ਼ੀ ਦਾਖਿਲ ਕੀਤੀ ਗਈ।

ਦਿ ਡਾਨ ਮੁਤਾਬਕ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸੋਮਵਾਰ ਨੂੰ 10 ਅਤਿਵਾਦੀਆਂ ਨੂੰ ਮੌਤ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਮੁਤਾਬਕ ਇਹ ਅਤਿਵਾਦੀ ਮਿਲਟਰੀ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਸਨ।

Image copyright Getty Images

ਆਈਐੱਸਪੀਆਰ ਮੁਤਾਬਕ ਇਨ੍ਹਾਂ ਨੇ ਕਈ ਅਤਿਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਜਿਸ ਵਿੱਚ ਪੇਸ਼ਾਵਰ ਵਿੱਚ ਇੱਕ ਪੰਜ-ਤਾਰਾ ਹੋਟਲ 'ਤੇ ਹਮਲਾ ਅਤੇ ਕੱਵਾਲ ਅਮਜਦ ਸਾਬਰੀ ਦਾ ਕਤਲ ਵੀ ਸ਼ਾਮਿਲ ਹੈ।

ਸ਼ਿਕਾਗੋ ਟ੍ਰਿੂਬਉਨ ਮੁਤਾਬਕ ਮਲਾਲਾ ਯੂਸਫ਼ਜ਼ਈ ਦਾ ਪਾਕਿਸਤਾਨ ਦਾ ਦੌਰਾ ਸੋਮਵਾਰ ਨੂੰ ਖ਼ਤਮ ਹੋ ਗਿਆ ਹੈ। 2012 ਵਿੱਚ ਸਿੱਖਿਆ ਦੇ ਪ੍ਰਸਾਰ ਕਾਰਨ ਮਲਾਲਾ ਨੂੰ ਤਾਲੀਬਾਨੀ ਅਤਿਵਾਦੀਆਂ ਨੇ ਗੋਲੀ ਮਾਰੀ ਸੀ।

Image copyright Getty Images

ਸਖ਼ਤ ਸੁਰੱਖਿਆ ਹੇਠ ਚਾਰ ਦਿਨਾਂ ਦੇ ਦੌਰੇ ਤੋਂ ਬਾਅਦ ਮਲਾਲਾ ਇਸਲਾਮਾਬਾਦ ਤੋਂ ਰਵਾਨਾ ਹੋਈ। ਇਸ ਦੌਰਾਨ ਉਸ ਨੇ ਸਵਾਤ ਘਾਟੀ ਤੱਕ ਜਾਣ ਲਈ ਫੌਜੀ ਹੈਲੀਕਾਪਟਰ ਮਿਲਣ 'ਤੇ ਪਾਕਿਸਤਾਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)