ਸੋਸ਼ਲ : 'ਫੇਕ ਨਿਊਜ਼ ਖਿਲਾਫ਼ ਜੰਗ 'ਚ ਮੀਡੀਆ ਹੀ ਦੁਸ਼ਮਣ ਹੈ'

ਤਸਵੀਰ ਸਰੋਤ, Getty Images
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਦੇ ਫੇਕ ਨਿਊਜ਼ ਲਿਖਣ ਵਾਲੇ ਪੱਤਰਕਾਰਾਂ ਨੂੰ ਬਲੈਕਲਿਸਟ ਕੀਤੇ ਜਾਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ।
ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੇ ਡੀਜੀ ਫਰੈਂਕ ਨਰੋਨਹਾ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਡੀਜੀ ਫ੍ਰੈਂਕ ਨੋਰੋਨਹਾ ਨੇ ਸਪਸ਼ਟ ਕਰਦਿਆਂ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੇਕ ਨਿਊਜ਼ ਸਬੰਧੀ ਜਾਰੀ ਕੀਤਾ ਪ੍ਰੈੱਸ ਨੋਟ ਵਾਪਸ ਲੈ ਲਿਆ ਹੈ ਅਤੇ ਇਸ ਮਾਮਲੇ 'ਤੇ ਸਿਰਫ਼ ਪ੍ਰੈੱਸ ਕੌਂਸਲ ਆਫ਼ ਇੰਡੀਆ ਵਿੱਚ ਹੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ।"
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਟਵਿੱਟਰ 'ਤੇ ਕਿਹਾ, "ਫੇਕ ਨਿਊਜ਼ ਨੂੰ ਲੈ ਕੇ ਬਹਿਸ ਪੈਦਾ ਹੋ ਗਈ ਹੈ। ਕਈ ਪੱਤਰਕਾਰਾਂ ਅਤੇ ਸੰਸਥਾਂਵਾਂ ਇਸ ਨੂੰ ਲੈ ਕੇ ਸੁਝਾਅ ਦੇ ਰਹੇ ਹਨ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਖੁਸ਼ੀ ਹੋਵੇਗੀ ਜੇ ਫੇਕ ਨਿਊਜ਼ ਨੂੰ ਲੈ ਕੇ ਅਸੀਂ ਇਕੱਠੇ ਹੋ ਸਕੀਏ। ਇੱਛੁਕ ਪੱਤਰਕਾਰ ਮੈਨੂੰ ਮਿਲ ਸਕਦੇ ਹਨ।''
ਇਸ ਮੁੱਦੇ 'ਤੇ ਸੋਸ਼ਲ ਮੀਡੀਆ 'ਤੇ ਬਹਿਸ ਕਾਫੀ ਸਰਗਰਮ ਹੈ। ਕਾਂਗਰਸ ਆਗੂ ਸੰਜੇ ਨਿਰੂਪਮ ਨੇ ਟਵੀਟ ਕਰਕੇ ਕਿਹਾ, "ਫੇਕ ਨਿਊਜ਼ ਸਬੰਧੀ ਮੋਦੀ ਸਰਕਾਰ ਦਾ ਯੂ-ਟਰਨ 'ਬਹੂਰਾਣੀ' ਦੇ ਮੂੰਹ 'ਤੇ ਚਪੇੜ ਵਾਂਗੂ ਹੈ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਮੀਡੀਆ ਦੀ ਆਜ਼ਾਦੀ ਖ਼ਤਮ ਕੀਤੀ ਜਾਵੇ।"
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਫੇਕ ਨਿਊਜ਼ ਸਬੰਧੀ ਟਵੀਟ ਕੀਤਾ ਸੀ। ਟਵੀਟ ਕਰਕੇ ਉਨ੍ਹਾਂ ਕਿਹਾ ਸੀ, "ਪੀਆਈਬੀ ਐਕ੍ਰੀਡਿਸ਼ਨ ਗਾਈਡਲਾਈਨਜ਼ ਨੇ ਪ੍ਰੈੱਸ ਕੌਂਸਲ ਆਫ਼ ਇੰਡੀਆ ਅਤੇ ਨਿਊਜ਼ ਬ੍ਰਾਡਕਾਸਟਰਜ਼ ਐਸੋਸੀਏਸ਼ਨ ਵੱਲੋਂ ਫੇਕ ਨਿਊਜ਼ ਨੂੰ ਪਰਿਭਾਸ਼ਿਤ ਕਰਨਾ ਅਤੇ ਕਾਰਵਾਈ ਕਰਦੇ ਫੈਸਲੇ ਨੇ ਚਰਚਾ ਛੇੜ ਦਿੱਤੀ ਹੈ। ਕਈ ਪੱਤਰਕਾਰ ਅਤੇ ਸੰਸਥਾਵਾਂ ਉਨ੍ਹਾਂ ਤੱਕ ਪਹੁੰਚੀਆਂ ਹਨ ਅਤੇ ਸਕਾਰਤਮਕ ਸੁਝਾਅ ਦੇ ਰਹੇ ਹਨ।"
ਉੱਥੇ ਹੀ ਕਈ ਸਿਆਸਤਦਾਨਾਂ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਸੋਸ਼ਲ ਮੀਡੀਆ 'ਤੇ ਕੀਤਾ।
ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ, "ਫਾਸੀਵਾਦ 'ਨਾਦਿਰ' ਤੱਕ ਪਹੁੰਚ ਗਿਆ ਹੈ। ਮੋਦੀ ਸਰਕਾਰ ਝੂਠ ਦੇ ਜਾਲ ਵਿੱਚ ਫਸ ਗਈ ਹੈ। ਮੀਡੀਆ ਦੀਆਂ ਸਾਰੀਆਂ ਆਜ਼ਾਦ ਆਵਾਜ਼ਾਂ ਨੂੰ ਗਲਤ ਨਿਯਮਾਂ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।"
ਤ੍ਰਿਣਮੂਲ ਕਾਂਗਰਸ ਦੀ ਮੋਢੀ ਮਮਤਾ ਬੈਨਰਜੀ ਨੇ ਟਵੀਟ ਕੀਤਾ, "ਫੇਕ ਨਿਊਜ਼ ਨੂੰ ਕਾਬੂ ਕਰਨ ਲਈ ਪੀਆਈਬੀ ਦਾ ਸਰਕੁਲਰ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਦੀ ਸ਼ਰਮਨਾਕ ਕੋਸ਼ਿਸ਼ ਹੈ।"
ਫੇਕਨਿਊਜ਼ ਹੋਣ 'ਤੇ ਪੱਤਰਕਾਰਾਂ ਨੂੰ ਬਲੈਕਲਿਸਟ ਕਰਨ ਦੇ ਸਰਕਾਰ ਦੇ ਫੈਸਲੇ ਖਿਲਾਫ਼ ਪੱਤਰਕਾਰਾਂ ਨੇ ਸੋਸ਼ਲ ਮੀਡੀਆ 'ਤੇ ਆਵਾਜ਼ ਚੁੱਕੀ।
ਬਰਖਾ ਦੱਤ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਫੈਸਲਿਆਂ ਨਾਲ ਤੁਲਨਾ ਕਰਦੇ ਹੋਏ ਟਵੀਟ ਕੀਤਾ, "ਕੁਝ 'ਟਰੰਪੀਅਨ' ਵਰਗਾ ਫੈਸਲਾ ਹੈ। ਫੇਕ ਨਿਊਜ਼ ਦੀ ਜੰਗ ਵਿੱਚ ਮੀਡੀਆ ਦੁਸ਼ਮਣ ਹੈ।"
ਇਸ ਤੋਂ ਬਾਅਦ ਪੱਤਰਕਾਰ ਭਾਈਚਾਰੇ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ। ਸ਼ੇਖਰ ਗੁਪਤਾ ਨੇ ਟਵੀਟ ਕੀਤਾ, "ਕੋਈ ਗਲਤੀ ਨਾ ਕਰੋ। ਇਹ ਮੁੱਖਧਾਰਾ ਮੀਡੀਆ ਨਾਲ ਧੱਕੇਸ਼ਾਹੀ ਹੈ। ਇਹ ਰਾਜੀਵ ਗਾਂਧੀ ਦੇ ਮਾਣਹਾਨੀ ਵਿਰੋਧੀ ਬਿੱਲ ਵਾਂਗ ਹੈ। ਸਾਰੇ ਮੀਡੀਆ ਨੂੰ ਆਪਸੀ ਮਤਭੇਦ ਭੁਲਾ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।"
ਟਾਈਮਜ਼ ਆਫ਼ ਇੰਡੀਆ ਗਰੁੱਪ ਦੇ ਐੱਮਡੀ ਵੀਨੀਤ ਜੈਨ ਨੇ ਟਵੀਟ ਕੀਤਾ, "ਫੇਕ ਨਿਊਜ਼ ਉਹ ਨਿਊਜ਼ ਹੈ ਜੋ ਕਿ ਸਮਝ ਕੇ ਹੀ ਲਿਖੀ ਜਾਂਦੀ ਹੈ ਕਿ ਇਹ ਸੱਚ ਨਹੀਂ ਹੈ। ਇਹ ਨਾਮੰਜ਼ੂਰ ਹੈ। ਇਹ ਸੋਸ਼ਲ ਮੀਡੀਆ 'ਤੇ ਬੁਰਾਈ ਹੈ। ਇਹ ਸਹੀ ਰਿਪੋਰਟਿੰਗ ਤੋਂ ਵੱਖਰੀ ਹੁੰਦੀ ਹੈ ਜੋ ਕਿ ਸਹੀ ਕੀਤੀ ਜਾ ਸਕਦੀ ਹੈ। ਐਡੀਟਰਜ਼ ਗਿਲਡ, ਐੱਨਬੀਓ ਨੂੰ ਫੇਕ ਨਿਊਜ਼ ਦੀ ਪਰਿਭਾਸ਼ਾ ਦੇਣੀ ਚਾਹੀਦੀ ਹੈ।"