ਪ੍ਰੈੱਸ ਰਿਵੀਊ: ਅਮਰੀਕਾ ਨੇ ਹਾਫਿਜ਼ ਦੀ ਪਾਰਟੀ ਨੂੰ 'ਅਤਵਾਦੀ ਸੰਗਠਨ' ਕਰਾਰ ਕੀਤਾ

ਹਾਫ਼ਿਜ਼ ਸਈਦ Image copyright Getty Images

ਟਾਈਮਜ਼ ਆਫ਼ ਇੰਡੀਆ ਅਨੁਸਾਰ ਅਮਰੀਕਾ ਨੇ ਹਾਫ਼ਿਜ਼ ਸਈਦ ਦੀ ਸਿਆਸੀ ਪਾਰਟੀ ਮਿਲੀ ਮੁਸਲਿਮ ਲੀਗ ਅਤੇ ਤਹਿਰੀਕ-ਏ-ਆਜ਼ਾਦੀ-ਏ-ਕਸ਼ਮੀਰ ਨੂੰ ਅਤਿਵਾਦੀ ਸੰਗਠਨ ਕਰਾਰ ਦਿੱਤਾ ਹੈ।

ਇਸ ਤੋਂ ਬਾਅਦ ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਕਿ ਸਰਕਾਰ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਏਗੀ ਜਿਸ ਦੇ ਤਹਿਤ ਐੱਮਐੱਮਐੱਲ ਨੂੰ ਜੁਲਾਈ ਵਿੱਚ ਚੋਣ ਲੜਨ ਦੀ ਇਜਾਜ਼ਤ ਦਿੱਤੀ ਗਈ ਸੀ।

ਦਿ ਟ੍ਰਿਬਿਊਨ ਅਨੁਸਾਰ ਪੇਪਰ ਲੀਕ ਮਾਮਲੇ ਤੋਂ ਬਾਅਦ ਸੀਬੀਐੱਸਈ ਨੇ 10ਵੀਂ ਦੇ ਗਣਿਤ ਵਿਸ਼ੇ ਦੀ ਪ੍ਰੀਖਿਆ ਮੁੜ ਤੋਂ ਨਾ ਕਰਵਾਉਣ ਦਾ ਫੈਸਲਾ ਲਿਆ ਹੈ।

Image copyright Getty Images

ਐੱਚਆਰਡੀ ਮੰਤਰਾਲੇ ਦੇ ਸਕੱਤਰ ਅਨਿਲ ਸਵਰੂਪ ਨੇ ਟਵੀਟ ਕਰਕੇ ਕਿਹਾ, "ਸੀਬੀਐੱਸਈ ਦੇ 10ਵੀਂ ਦਾ ਗਣਿਤ ਦਾ ਪੇਪਰ ਲੀਕ ਹੋਣ ਦਾ ਮੁੱਢਲਾ ਅਸਰ ਅਤੇ ਵਿਦਿਆਰਥੀਆਂ ਦੀ ਮੰਗ ਦੇਖਦਿਆਂ, ਸੀਬੀਐੱਸਈ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਐੱਨਸੀਆਰ ਅਤੇ ਹਰਿਆਣਾ ਸਣੇ ਕਿਤੇ ਵੀ ਇਹ ਪ੍ਰੀਖਿਆ ਦੁਬਾਰਾ ਨਹੀਂ ਲਈ ਜਾਵੇਗੀ।"

ਹਿੰਦੁਸਤਾਨ ਟਾਈਮਜ਼ ਮੁਤਾਬਕ ਸੋਮਵਾਰ ਨੂੰ ਦਲਿਤਾਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਹਾਈਵੇਅ ਬਲਾਕ ਕਰਨ ਅਤੇ ਮਾਹੌਲ ਵਿਗਾੜਨ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ 9000 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

Image copyright Getty Images
ਫੋਟੋ ਕੈਪਸ਼ਨ ਮੇਰਠ ਵਿੱਚ ਭਾਰਤ ਬੰਦ ਦੇ ਹਮਾਇਤੀਆਂ ਨੂੰ ਕੁੱਟਦੇ ਕੁਝ ਨੌਜਵਾਨ

ਪੰਜਾਬ ਪੁਲਿਸ ਨੇ 5000 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਕੱਲੇ ਦੋਆਬਾ ਵਿੱਚ ਹੀ 3500 ਅਣਪਛਾਤੇ ਲੋਕ ਨਾਮਜ਼ਦ ਕੀਤੇ ਗਏ ਹਨ ਜਦਕਿ 19 ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ।

Image copyright Getty Images

ਇੰਡੀਅਨ ਐਕਸਪ੍ਰੈੱਸ ਅਨੁਸਾਰ ਸੁਪਰੀਮ ਕੋਰਟ ਨੇ ਐੱਸਸੀ/ਐੱਸਟੀ ਐਕਟ ਸਬੰਧੀ 20 ਮਾਰਚ ਦੇ ਹੁਕਮ ਤੇ ਸਟੇਅ ਦੇਣ ਤੋਂ ਇਨਕਾਰ ਕਰਦਿਆਂ ਕਿਹਾ, "ਅਸੀਂ ਕਿਸੇ ਪ੍ਰਦਰਸ਼ਨ ਮੁਤਾਬਕ ਨਹੀਂ ਚੱਲਾਂਗੇ।"

ਜੱਜਾਂ ਨੇ ਕਿਹਾ ਕਿ ਦਲਿਤਾਂ ਦੇ ਰੋਸ ਮੁਜ਼ਾਹਰੇ ਵਿਚਾਲੇ ਕੇਂਦਰ ਸਰਕਾਰ ਵੱਲੋਂ ਸੋਮਵਾਰ ਨੂੰ ਦਾਖਲ ਕੀਤੀ ਗਈ ਰਿਵੀਊ ਪਟੀਸ਼ਨ ਤੇ ਸੁਣਵਾਈ ਉਦੋਂ ਹੋਵੇਗੀ ਜਦੋਂ ਲਿਖਤੀ ਪ੍ਰਕਿਰਿਆ ਪੂਰੀ ਹੋ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)