ਹਿਰਨ ਸ਼ਿਕਾਰ 'ਚ ਸਲਮਾਨ ਖ਼ਾਨ ਦੋਸ਼ੀ, 5 ਸਾਲ ਦੀ ਸਜ਼ਾ, ਪੜ੍ਹੋ ਕੀ ਸੀ ਪੂਰਾ ਮਾਮਲਾ?

ਸਲਮਾਨ ਖ਼ਾਨ

ਜੋਧਪੁਰ ਦੀ ਅਦਾਲਤ ਨੇ ਦੋ ਚਿੰਕਾਰਾ(ਕਾਲਾ ਹਿਰਨ) ਦਾ ਸ਼ਿਕਾਰ ਕਰਨ ਦੇ ਮਾਮਲੇ ਵਿੱਚ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸ਼ਿਕਾਰ ਦੀ ਇਹ ਘਟਨਾ 1998 ਵਿੱਚ 26 ਸਤੰਬਰ ਦੀ ਹੈ।

ਇਸ ਤੋਂ ਇਲਾਵਾ ਦੋ ਦਿਨ ਬਾਅਦ 28 ਸਤੰਬਰ ਨੂੰ ਸਲਮਾਨ 'ਤੇ ਘੋੜਾ ਫਾਰਮਸ ਵਿੱਚ ਇੱਕ ਹੋਰ ਕਾਲੇ ਹਿਰਨ ਦੇ ਸ਼ਿਕਾਰ ਦਾ ਇਲਜ਼ਾਮ ਲੱਗਿਆ ਸੀ।

ਇਸੇ ਸਾਲ 2 ਅਕਤੂਬਰ ਨੂੰ ਬਿਸ਼ਨੋਈ ਭਾਈਚਾਰੇ ਨੇ ਸਲਮਾਨ ਖ਼ਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਅਤੇ 10 ਦਿਨ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਸ ਸਮੇਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਅਤੇ ਉਦੋਂ ਤੋਂ ਹੀ ਇਹ ਮਾਮਲਾ ਚੱਲ ਰਿਹਾ ਹੈ। ਵੀਰਵਾਰ ਨੂੰ ਇਸ ਮਾਮਲੇ ਵਿੱਚ ਜੋਧਪੁਰ ਦੀ ਇੱਕ ਹੇਠਲੀ ਅਦਾਲਤ ਵਿੱਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।

ਸਲਮਾਨ ਖ਼ਾਨ ਦੋਸ਼ੀ ਕਰਾਰ

ਇਸ ਕੇਸ ਵਿੱਚ ਸਲਮਾਨ ਖਾਨ ਦੋਸ਼ੀ ਕਰਾਰ ਦਿੱਤੇ ਗਏ ਜਦਕਿ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ, ਨੀਲਮ ਤੇ ਹੋਰ ਮੁਲਜ਼ਮ ਬਰੀ ਹੋ ਗਏ ਹਨ।

ਸਰਕਾਰੀ ਧਿਰ ਮੁਤਾਬਕ ਸ਼ਿਕਾਰ ਦੀ ਇਹ ਘਟਨਾ ਉਦੋਂ ਦੀ ਹੈ ਜਦੋਂ ਇਹ ਸਾਰੇ ਲੋਕ ਫ਼ਿਲਮ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਲਈ ਜੋਧਪੁਰ ਰੁਕੇ ਹੋਏ ਸੀ।

ਸਲਮਾਨ ਖ਼ਾਨ ਅਤੇ ਬਾਕੀ ਫ਼ਿਲਮ ਸਟਾਰ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਰਹੇ ਹਨ। ਸਲਮਾਨ ਆਪਣੇ 'ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਸੀ।

ਅਦਾਲਤ ਨੇ ਉਨ੍ਹਾਂ ਦੀ ਦਲੀਲ ਨਹੀਂ ਮੰਨੀ। ਸੈਫ਼ ਅਲੀ ਖ਼ਾਨ ਨੇ ਸ਼ਿਕਾਰ ਲਈ ਸਲਮਾਨ ਨੂੰ ਉਕਸਾਉਣ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ।

ਸਰਕਾਰੀ ਧਿਰ ਨੇ ਇਸ ਮਾਮਲੇ ਵਿੱਚ 28 ਗਵਾਹ ਅਦਾਲਤ ਵਿੱਚ ਪੇਸ਼ ਕੀਤੇ। ਬਚਾਅ ਪੱਖ ਨੇ ਅਦਾਲਤ ਨੂੰ ਕਿਹਾ ਕਿ ਫ਼ਿਲਮੀ ਸਿਤਾਰੇ ਜੰਗਲੀ ਜੀਵਾਂ ਦੇ ਸ਼ਿਕਾਰ ਵਿੱਚ ਸ਼ਾਮਲ ਸੀ।

ਇਸ ਮਾਮਲੇ ਵਿੱਚ ਸਲਮਾਨ ਨੂੰ ਜੋਧਪੁਰ ਸੈਂਟਰਲ ਜੇਲ ਵਿੱਚ 8 ਦਿਨ ਕੱਟਣੇ ਪਏ ਸੀ।

ਇਹ ਮਾਮਲਾ 20 ਸਾਲ ਪੁਰਾਣਾ ਹੈ। ਰਾਜਸਥਾਨ ਵਿੱਚ ਫਿਲਮ 'ਹਮ ਸਾਥ - ਸਾਥ ਹੈਂ' ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਉਸੇ ਦੌਰਾਨ 1 ਅਕਤੂਬਰ 1998 ਨੂੰ ਜੋਧਪੁਰ ਦੇ ਕੰਕਾਣੀ ਪਿੰਡ ਵਿੱਚ ਸਲਮਾਨ ਖ਼ਾਨ 'ਤੇ ਦੋ ਕਾਲੇ ਹਿਰਨਾ ਦਾ ਸ਼ਿਕਾਰ ਕਰਨ ਦਾ ਇਲਜ਼ਾਮ ਲਗਿਆ ਹੈ।

ਉਸ ਇਲਾਕੇ ਵਿੱਚ ਰਹਿੰਦੇ ਬਿਸ਼ਨੋਈ ਭਾਈਚਾਰੇ ਲਈ ਕਾਲੇ ਹਿਰਨ ਆਸਥਾ ਦਾ ਪ੍ਰਤੀਕ ਹਨ ਅਤੇ ਉਹ ਉਨ੍ਹਾਂ ਦੀ ਰਾਖੀ ਲਈ ਕਾਫੀ ਧਿਆਨ ਦਿੰਦਾ ਹੈ।

ਸੁਣਵਾਈ ਦੌਰਾਨ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਹ ਉਸ ਵਕਤ ਜਿਪਸੀ ਵਿੱਚ ਸਵਾਰ ਨਹੀਂ ਸਨ ਜਿਸ ਵਿੱਚ ਸਲਮਾਨ ਸ਼ਿਕਾਰ ਦੇ ਵੇਲੇ ਸਵਾਰ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)