ਕਾਲੇ ਹਿਰਨ 'ਚ ਅਜਿਹਾ ਕੀ ਹੈ ਕਿ ਸਲਮਾਨ ਫਸ ਗਏ?

  • ਭਰਤ ਸ਼ਰਮਾ
  • ਬੀਬੀਸੀ ਪੱਤਰਕਾਰ

ਸਲਮਾਨ ਖ਼ਾਨ ਅਤੇ ਕਾਲੇ ਹਿਰਨ ਦਾ ਨਾਂ ਜਦੋਂ ਵੀ ਇੱਕੋ ਸਮੇਂ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਦਾਕਾਰ ਮੁਸ਼ਕਿਲ ਵਿੱਚ ਹੈ।

ਸਲਮਾਨ ਖ਼ਾਨ 'ਤੇ ਰਾਜਸਥਾਨ ਦੇ ਜੋਧਪੁਰ ਵਿੱਚ ਦੋ ਚਿੰਕਾਰਾਂ (ਬਲੈਕ ਬੱਕ) ਦਾ ਸ਼ਿਕਾਰ ਕਰਨ ਦਾ ਇਲਜ਼ਾਮ ਹੈ। ਇਨ੍ਹਾਂ ਨੂੰ ਕਾਲਾ ਹਿਰਨ ਵੀ ਕਿਹਾ ਜਾਂਦਾ ਹੈ।

ਮਾਮਲਾ 22 ਸਤੰਬਰ 1998 ਦੀ ਹੈ। ਇਸ ਤੋਂ ਇਲਾਵਾ ਦੋ ਦਿਨਾਂ ਬਾਅਦ 28 ਸਤੰਬਰ ਨੂੰ ਸਲਮਾਨ 'ਤੇ ਘੋੜਾ ਫਾਰਮਜ਼ ਵਿੱਚ ਇੱਕ ਹੋਰ ਬਲੈਕ ਬੱਕ ਦੇ ਸ਼ਿਕਾਰ ਦਾ ਇਲਜ਼ਾਮ ਲੱਗਿਆ ਹੈ।

ਉਸੇ ਸਾਲ 2 ਅਕਤੂਬਰ ਨੂੰ ਬਿਸ਼ਨੋਈ ਭਾਈਚਾਰੇ ਨੇ ਸਲਮਾਨ ਖ਼ਾਨ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਅਤੇ ਦਸ ਦਿਨਾਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਵਿੱਚ ਉਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ।

ਉਸੇ ਮਾਮਲੇ ਵਿੱਚ ਸਲਮਾਨ ਨੂੰ ਬੁੱਧਵਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਪਰ ਕੀ ਇਸ ਮਾਮਲੇ ਵਿੱਚ ਸਲਮਾਨ ਦਾ ਹੋਣਾ ਅਹਿਮ ਹੈ ਜਾਂ ਕਾਲਾ ਹਿਰਨ?

ਕਿਉਂ ਖਾਸ ਹੈ ਕਾਲਾ ਹਿਰਨ?

ਪਹਿਲਾਂ ਕਾਲਾ ਹਿਰਨ ਦੀ ਗੱਲ। ਕਾਲੇ ਹਿਰਨ ਜਾਂ ਬਲੈਕ ਬਕ ਨੂੰ ਇੰਡੀਅਨ ਐਂਟੇਲੋਪ ਵੀ ਕਿਹਾ ਜਾਂਦਾ ਹੈ।

ਇਹ ਆਮ ਤੌਰ 'ਤੇ ਭਾਰਤ, ਪਾਕਿਸਤਾਨ ਅਤੇ ਨੇਪਾਲ ਵਿੱਚ ਮਿਲਦਾ ਹੈ। ਕੁਝ ਇਲਾਕਿਆਂ ਵਿੱਚ ਇਨ੍ਹਾਂ ਦੀ ਆਮ ਆਬਾਦੀ ਹੈ।

ਸੁਰੱਖਿਅਤ ਕੀਤੇ ਇਲਾਕਿਆਂ ਵਿੱਚ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ। ਕੁਝ ਹਿੱਸੇ ਅਜਿਹੇ ਵੀ ਹਨ ਜਿੱਥੇ ਉਹ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਇਨ੍ਹਾਂ ਰਿਹਾਇਸ਼ੀ ਇਲਾਕਿਆਂ ਵਿੱਚ ਲਗਾਤਾਰ ਘਾਟ ਨਜ਼ਰ ਆ ਰਹੀ ਹੈ ਪਰ ਫਿਰ ਵੀ ਇਨ੍ਹਾਂ ਦੇ ਮਾਮਲੇ ਵਿੱਚ ਕੁਝ ਸੰਤੁਲਨ ਬਣਿਆ ਹੋਇਆ ਹੈ।

ਕਾਲੇ ਹਿਰਨ ਦੀ ਖਾਸ ਗੱਲ ਇਹ ਹੈ ਕਿ ਉਹ ਵਕਤ ਅਤੇ ਹਾਲਾਤ ਬਦਲਣ ਦੇ ਅਨੁਸਾਰ ਖੁਦ ਨੂੰ ਬਦਲਣਾ ਸਿੱਖ ਗਏ ਹਨ ਪਰ ਇਸ ਦੇ ਬਾਵਜੂਦ ਵਧਦੀ ਆਬਾਦੀ ਪਾਲਤੂ ਪਸ਼ੂਆਂ ਦੀ ਗਿਣਤੀ ਵਧਣ ਅਤੇ ਆਰਥਿਕ ਵਿਕਾਸ ਦੇ ਕਾਰਨ ਇਨ੍ਹਾਂ 'ਤੇ ਦਬਾਅ ਵਧ ਰਿਹਾ ਹੈ।

ਰੰਗ ਬਦਲਦੇ ਹਨ ਕਾਲੇ ਹਿਰਨ

ਉਦੇਪੁਰ ਵਿੱਚ ਚੀਫ ਕੰਜ਼ਰਵੇਟਰ ਆਫ ਫਾਰੇਸਟ ਰਾਹੁਲ ਭਟਨਾਗਰ ਨੇ ਬੀਬੀਸੀ ਨੂੰ ਦੱਸਿਆ ਕਿ ਕਾਲਾ ਹਿਰਨ ਪਹਿਲੀ ਸ਼੍ਰੇਣੀ ਵਿੱਚ ਆਉਣ ਵਾਲਾ ਜਾਨਵਰ ਹੈ ਅਤੇ ਇਸਦੇ ਸ਼ਿਕਾਰ 'ਤੇ ਪੂਰੇ ਤਰੀਕੇ ਨਾਲ ਪਾਬੰਦੀ ਹੈ।

ਉਨ੍ਹਾਂ ਨੇ ਕਿਹਾ, "ਇਹ ਹਿਰਨ ਆਮ ਤੌਰ 'ਤੇ ਰੇਗਿਸਤਾਨੀ ਇਲਾਕਿਆਂ ਵਿੱਚ ਹੁੰਦੇ ਹਨ। ਇਸਦਾ ਕਾਫੀ ਸ਼ਿਕਾਰ ਹੋਇਆ ਕਰਦਾ ਸੀ ਅਤੇ ਇਸ ਕਾਰਨ ਇਨ੍ਹਾਂ ਨੂੰ ਬਚਾਉਣ ਲਈ ਸਖ਼ਤ ਕਾਨੂੰਨ ਦਾ ਸਹਾਰਾ ਲਿਆ ਜਾ ਰਿਹਾ ਹੈ।

ਬਲੈਕ ਬੱਕ ਨਰ ਦਾ ਵਜ਼ਨ ਆਮ ਤੌਰ 'ਤੇ 34-45 ਕਿਲੋਗ੍ਰਾਮ ਹੁੰਦਾ ਹੈ ਅਤੇ ਮੋਢੇ ਤੋਂ ਉਸਦੀ ਲੰਬਾਈ 74-88 ਸੈਂਟੀਮੀਟਰ ਹੁੰਦੀ ਹੈ। ਜੇ ਮਾਦਾ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਜ਼ਨ 31-39 ਕਿਲੋਗ੍ਰਾਮ ਹੁੰਦਾ ਹੈ ਅਤੇ ਲੰਬਾਈ ਨਰ ਤੋਂ ਜ਼ਰਾ ਘੱਟ ਹੁੰਦੀ ਹੈ।

ਮਾਦਾ ਬਲੈਕ ਬੱਕ ਦੇ ਸਰੀਰ 'ਤੇ ਵੀ ਨਰ ਵਾਂਗ ਸਫੈਦ ਰੰਗ ਹੁੰਦਾ ਹੈ। ਦੋਹਾਂ ਦੀਆਂ ਅੱਖਾਂ ਦੇ ਚਾਰੇ ਪਾਸੇ, ਮੂੰਹ, ਢਿੱਡ ਦੇ ਹਿੱਸੇ ਅਤੇ ਪੈਰਾਂ ਦੀ ਅੰਦਰੂਨੀ ਹਿੱਸੇ 'ਤੇ ਸਫੇਦ ਰੰਗ ਹੁੰਦਾ ਹੈ।

ਦੋਹਾਂ ਦੀ ਪਛਾਣ ਵਿੱਚ ਸਭ ਤੋਂ ਵੱਡਾ ਅੰਤਰ ਸਿੰਗ ਹੁੰਦੇ ਹਨ ਜਦਕਿ ਮਾਦਾ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ ਹੈ।

ਖ਼ਾਸ ਗੱਲ ਹੈ ਕਿ ਨਰ ਬਲੈਕ ਬਕ ਰੰਗ ਵੀ ਬਦਲਦੇ ਹਨ। ਮਾਨਸੂਨ ਦੇ ਅੰਤ ਵਿੱਚ ਨਰ ਹਿਰਨਾਂ ਦਾ ਰੰਗ ਕਾਫੀ ਕਾਲਾ ਦਿਖਦਾ ਹੈ ਪਰ ਸਰਦੀਆਂ ਵਿੱਚ ਇਹ ਰੰਗ ਮੱਧਮ ਪੈਣ ਲਗਦਾ ਹੈ ਅਤੇ ਅਪ੍ਰੈਲ ਦੇ ਸ਼ੁਰੂਆਤ ਤੱਕ ਇਹ ਫਿਰ ਭੂਰਾ ਹੋ ਜਾਂਦਾ ਹੈ।

ਦੱਖਣੀ ਭਾਰਤ ਵਿੱਚ ਇਨ੍ਹਾਂ ਦੀ ਆਬਾਦੀ ਅਜਿਹੀ ਵੀ ਹੈ ਜੋ ਕਦੇ ਕਾਲੇ ਨਹੀਂ ਹੁੰਦੇ ਪਰ ਇਨ੍ਹਾਂ ਦੇ ਬਾਵਜੂਦ ਨਰ, ਮਾਦਾ ਅਤੇ ਬੱਚਿਆਂ ਦੇ ਰੰਗ ਦੀ ਤੁਲਨਾ ਵਿੱਚ ਜ਼ਿਆਦਾ ਗੂੜੇ ਰੰਗ ਦੇ ਹੁੰਦੇ ਹਨ।

ਕਾਲੇ ਹਿਰਨ ਆਮ ਤੌਰ 'ਤੇ ਘਾਹ ਚਰਦੇ ਹਨ ਪਰ ਥੋੜੀ ਹਰਿਆਵਲ ਵਾਲੇ ਇਲਾਕਿਆਂ ਵਿੱਚ ਵੀ ਇਹ ਦੇਖੇ ਜਾਂਦੇ ਹਨ।

ਜੰਗਲੀ ਜੀਵਾਂ ਬਾਰੇ ਜਾਣਕਾਰੀ ਰੱਖਣ ਵਾਲੀ ਆਰੇਫਾ ਤਹਸੀਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਉਦੇਪੁਰ ਤੋਂ ਆਉਂਦੀ ਹੈ ਅਤੇ ਬਰਤਾਨਵੀ ਰਾਜ ਦੌਰਾਨ ਭਾਰਤ ਵਿੱਚ ਬਲੈਕ ਬਕ ਹਜ਼ਾਰਾਂ ਦੀ ਗਿਣਤੀ ਵਿੱਚ ਹੁੰਦੇ ਸੀ ਪਰ ਹੁਣ ਇਹ ਟਾਵਾਂ - ਟਾਵਾਂ ਹੀ ਨਜ਼ਰ ਆਉਂਦਾ ਹੈ।

ਆਬਾਦੀ ਕਿੰਨੀ ਅਤੇ ਕਿੰਨਾ ਹੈ ਖ਼ਤਰਾ?

ਉਨ੍ਹਾਂ ਨੇ ਕਿਹਾ, "ਕਾਲੇ ਹਿਰਨਾਂ ਦੇ ਨਾਲ ਦਿੱਕਤ ਇਹ ਹੈ ਕਿ ਇਨ੍ਹਾਂ ਦੇ ਰਹਿਣ ਲਈ ਇਲਾਕੇ ਸਿਮਟਦੇ ਜਾ ਰਹੇ ਹਨ ਕਿਉਂਕਿ ਇਹ ਸੰਘਣੇ ਜੰਗਲਾਂ ਦਾ ਜਾਨਵਰ ਨਹੀਂ ਹੈ।''

ਇਹ ਮੈਦਾਨੀ ਇਲਾਕਿਆਂ ਦਾ ਜਾਨਵਰ ਹੈ ਅਤੇ ਆਬਾਦੀ ਵਧਣ ਕਾਰਨ ਅਸੀਂ ਇਨ੍ਹਾਂ ਦੇ ਇਲਾਕਿਆਂ 'ਤੇ ਕਬਜ਼ਾ ਕਰ ਰਹੇ ਹਾਂ।

ਅਜਿਹਾ ਅਨੁਮਾਨ ਹੈ ਕਿ ਕਰੀਬ 200 ਸਾਲ ਪਹਿਲਾਂ ਇਨ੍ਹਾਂ ਦੀ ਆਬਾਦੀ 40 ਲੱਖ ਸੀ ਪਰ 1947 ਵਿੱਚ 80 ਹਜ਼ਾਰ ਬਲੈਕ ਬੱਕ ਰਹਿ ਗਏ ਸੀ।

1970 ਦੇ ਦਹਾਕੇ ਵਿੱਚ ਇਨ੍ਹਾਂ ਦੀ ਆਬਾਦੀ ਵਧ ਕੇ ਕਰੀਬ 22-24 ਹਜ਼ਾਰ ਤੱਕ ਪਹੁੰਚ ਗਈ ਜਦਕਿ ਸਾਲ 2000 ਤੱਕ ਇਹ 50 ਹਜ਼ਾਰ ਹੋ ਗਈ ਸੀ।

ਭਾਰਤ ਤੋਂ ਕਾਲੇ ਹਿਰਨ ਆਮ ਤੌਰ 'ਤੇ ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਮਿਲਦੇ ਹਨ।

ਭਾਰਤ ਵਿੱਚ ਬਾਹਰ ਦੀ ਗੱਲ ਕਰੀਏ ਤਾਂ ਨੇਪਾਲ ਵਿੱਚ ਇਹ ਕਰੀਬ 200, ਅਰਜਨਟੀਨਾ ਵਿੱਚ 8600 ਅਤੇ ਅਮਰੀਕਾ ਵਿੱਚ 35 ਹਜ਼ਾਰ ਹਨ।

ਇਨ੍ਹਾਂ ਦੀ ਕੋਈ ਤੈਅ ਗਿਣਤੀ ਨਹੀਂ ਹੁੰਦੀ ਇਸ ਲਈ ਇਨ੍ਹਾਂ ਦੀ ਗਿਣਤੀ ਬਾਰੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕੁਝ ਇਲਾਕਿਆਂ ਵਿੱਚ ਇਨ੍ਹਾਂ ਦੀ ਗਿਣਤੀ ਕਾਫੀ ਹੈ।

ਇਸ ਹਿਰਨ ਨੇ ਖੇਤੀ ਵਾਲੀ ਜ਼ਮੀਨ ਵਿੱਚ ਵਸਣ ਅਤੇ ਰਹਿਣ ਦਾ ਹੁਨਰ ਸਿੱਖ ਲਿਆ ਹੈ ਅਤੇ ਕੁਝ ਇਲਾਕਿਆਂ ਵਿੱਚ ਇਹ ਫਸਲਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਪਰ ਨੀਲਗਾਂ ਜਿੰਨੇ ਖ਼ਤਰਨਾਕ ਨਹੀਂ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)