ਸੋਸ਼ਲ : 'ਹਿਰਨ ਨੇ ਟਾਈਗਰ ਦਾ ਸ਼ਿਕਾਰ ਕਰ ਲਿਆ'

ਸਲਮਾਨ ਖ਼ਾਨ Image copyright Getty Images

ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਸਲਮਾਨ ਖ਼ਾਨ ਨੂੰ ਜੋਧਪੁਰ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ।

ਕੋਰਟ ਨੇ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ ਅਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਮਾਮਲੇ ਵਿੱਚ ਤੱਬੂ, ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ ਅਤੇ ਨੀਲਮ ਨੂੰ ਬਰੀ ਕਰ ਦਿੱਤਾ ਗਿਆ ਹੈ।

ਕਾਲੇ ਹਿਰਨ ਦਾ ਇਹ ਕੇਸ ਕਰੀਬ 20 ਸਾਲ ਪੁਰਾਣਾ ਹੈ ਜਦੋਂ 1998 ਵਿੱਚ ਜੋਧਪੁਰ ਦੇ ਪੇਂਡੂ ਇਲਾਕੇ ਵਿੱਚ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਮੁਕੱਦਮਾ ਭਾਰਤ ਦੇ ਜੰਗਲੀ ਜੀਵ ਕਾਨੂੰਨ ਦੇ ਤਹਿਤ ਦਰਜ ਕੀਤਾ ਗਿਆ, ਜਿਸ ਤਹਿਤ ਦੋਸ਼ੀ ਸਿੱਧ ਹੋਣ 'ਤੇ ਛੇ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਫ਼ੈਸਲੇ ਤੋਂ ਪਹਿਲਾਂ ਸਲਮਾਨ ਖ਼ਾਨ ਦੇ ਵਕੀਲ ਸਾਰਸਵਤ ਨੇ ਕੋਰਟ ਵਿੱਚ ਕਿਹਾ ਸੀ ਕਿ ਸਲਮਾਨ ਨੂੰ ਝੂਠੇ ਮੁਕੱਦਮੇ ਵਿੱਚ ਫਸਾਇਆ ਗਿਆ ਹੈ।

ਸਲਮਾਨ ਨੂੰ ਸਜ਼ਾ, ਸੋਸ਼ਲ 'ਤੇ ਚਰਚਾ

ਰਾਹੁਲ ਰਾਜ ਨੇ ਟਵਿੱਟਰ 'ਤੇ ਲਿਖਿਆ-ਜੇਕਰ ਭਾਰਤੀ ਅਦਾਲਤਾਂ ਫੈ਼ਸਲਾ ਸੁਨਾਉਣ ਵਿੱਚ 20-30 ਸਾਲ ਲਗਾਉਂਦੀ ਹਨ ਤਾਂ ਅਸੀਂ ਇੱਕ ਦਿਨ ਵਿੱਚ ਸਮਾਜ ਬਦਲਣ ਦੀ ਉਮੀਦ ਕਿਵੇਂ ਕਰ ਸਕਦੇ ਹਾਂ।

ਮੌਸਮੀ ਨੇ ਟਵਿੱਟਰ ਤੇ ਲਿਖਿਆ,''ਹਿਰਨ ਨੇ 'ਟਾਈਗਰ' ਦਾ ਸ਼ਿਕਾਰ ਕਰ ਲਿਆ।''

ਲਖਨ ਨੇ ਫ਼ਿਲਮ ਸੁਲਤਾਨ ਦੀ ਸਲਮਾਨ ਖ਼ਾਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,ਜੱਜ ਨੇ ਸਲਮਾਨ ਖ਼ਾਨ ਨੂੰ ਕਿਹਾ ਕਿ ਹਿਰਨ ਦੀ ਲਾਸ਼ ਕਿੱਥੇ ਹੈ? ਸਲਮਾਨ ਖ਼ਾਨ ਨੇ ਆਪਣਾ ਢਿੱਡ ਦਿਖਾ ਦਿੱਤਾ।''

ਕਈ ਲੋਕ ਅਜਿਹੇ ਵੀ ਹਨ ਜਿਹੜੇ ਸਲਮਾਨ ਖ਼ਾਨ ਦੀਆਂ ਫ਼ਿਲਮ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

@AndColorPockeT ਨੇ ਲਿਖਿਆ,''ਸੰਜੇ ਦੱਤ ਨੂੰ ਫ਼ਿਲਮ ਵਿੱਚ ਬਾਪੂ ਦਿਖੇ ਸੀ। ਸਲਮਾਨ ਖ਼ਾਨ ਨੂੰ ਜੇਲ੍ਹ ਵਿੱਚ ਸਾਕਸ਼ਾਤ ਬਾਪੂ ਦਿਖਣਗੇ...ਆਸਾਰਾਮ ਬਾਪੂ।''

ਅੰਕੂਰ ਲਿਖਦੇ ਹਨ,''ਕਾਲਾ ਹਿਰਨ, ਕਾਲੀ ਕਰਤੂਤ, ਹੁਣ ਕਾਲਕੋਠੜੀ ਅਤੇ ਕਾਲੀ ਰਾਤ। ''ਅੰਕਿਤ ਰਾਏ ਨੇ ਲਿਖਿਆ- 5 ਸਾਲਾ 5 ਸਾਲਾ ਪਰਿਯੋਜਨਾ ਤਹਿਤ ਜੇਲ੍ਹ ਭੇਜੇ ਗਏ ਸਲਮਾਨ ਖ਼ਾਨ।

ਰਿਆਜ਼ ਅਹਿਮਦ ਲਿਖਦੇ ਹਨ,''ਬਿਨਾਂ ਵਿਆਹ ਦੇ ਸਸੁਰਾਲ, ਸਵਾਗਤ ਨਹੀਂ ਕਰੋਗੇ?''

@RoflGandhi_ਤੰਜ ਕੱਸਦੇ ਹਨ,''ਪਿਛਲੇ ਹਫ਼ਤੇ ਮੋਦੀ ਨੇ ਸਲਮਾਨ ਖ਼ਾਨ ਨੂੰ ਆਪਣੀ ਕਿਤਾਬ ਭੇਜੀ ਸੀ। ਨਤੀਜਾ ਬਹੁਤ ਚੰਗਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)