ਕੰਮ-ਧੰਦਾ: ਬਜਟ ਦੇ ਇਹ 10 ਬਦਲਾਅ ਤੁਹਾਡੀ ਜੇਬ 'ਤੇ ਕੀ ਅਸਰ ਪਾਉਣਗੇ?

ਬਜਟ Image copyright PRAKASH SINGH/AFP/Getty Images

ਬਜਟ 2018 ਵਿੱਚ ਕੀਤੇ ਗਏ ਬਦਲਾਅ ਤੁਹਾਡੀ ਆਰਥਕ ਸਿਹਤ 'ਤੇ ਅਸਰ ਪਾ ਸਕਦੇ ਹਨ। ਇਨ੍ਹਾਂ ਬਦਲਾਵਾਂ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜ਼ਰੂਰੀ ਹੈ।

'ਕੰਮ ਧੰਦਾ' ਵਿੱਚ ਜਾਣਾਂਗੇ ਕਿ ਇਹ 10 ਬਦਲਾਅ ਕਿਹੜੇ ਹਨ ਅਤੇ ਤੁਹਾਡੀ ਜੇਬ 'ਤੇ ਕਿਵੇਂ ਅਸਰ ਪਾਉਣਗੇ।

1. ਸੈਲੇਰੀ 'ਤੇ ਟੈਕਸ ਕਟੌਤੀ

ਹੁਣ ਟੋਟਲ ਸੈਲੇਰੀ 'ਚੋਂ 40,000 ਰੁਪਏ ਘਟਾਉਣ ਤੋਂ ਬਾਅਦ ਬਚਣ ਵਾਲੀ ਰਕਮ 'ਤੇ ਟੈਕਸ ਦੇਣਾ ਪਵੇਗਾ। ਇਹ ਕਟੌਤੀ ਟਰਾਂਸਪੋਰਟ ਅਲਾਓਂਸ ਅਤੇ ਮੈਡੀਕਲ ਰੀਇਮਬਰਸਮੈਂਟ ਦੀ ਥਾਂ 'ਤੇ ਮਿਲੇਗੀ।

ਇਸ ਲਈ ਹੁਣ ਟਰਾਂਸਪੋਰਟ ਅਲਾਓਂਸ ਅਤੇ ਮੈਡੀਕਲ ਦੇ ਬਿਲ ਸਾਂਭ ਕੇ ਰੱਖਣ ਦੀ ਲੋੜ ਨਹੀਂ ਹੈ।

2. ਇਨਕਮ ਟੈਕਸ 'ਤੇ ਸੈਸ

ਹੁਣ ਇਨਕਮ ਟੈਕਸ 'ਤੇ ਤਿੰਨ ਫੀਸਦ ਦੀ ਥਾਂ 4 ਫੀਸਦ ਸੈਸ ਦੇਣਾ ਹੋਵੇਗਾ। ਮਤਲਬ ਤੁਹਾਡਾ ਜਿੰਨਾ ਵੀ ਟੈਕਸ ਬਣੇਗਾ ਉਸ ਦਾ 4 ਫੀਸਦ ਹੈਲਥ ਅਤੇ ਐਜੂਕੇਸ਼ਨ ਸੈਸ ਦੇ ਰੂਪ ਵਿੱਚ ਦੇਣਾ ਹੋਵੇਗਾ।

Image copyright INDRANIL MUKHERJEE/GETTYIMAGES

3. ਲੌਂਗ ਟਰਮ ਕੈਪੀਟਲ ਗੇਨ ਟੈਕਸ

ਸ਼ੇਅਰਜ਼ ਅਤੇ ਮਿਊਚਲ ਫੰਡਸ ਤੋਂ ਹੋਣ ਵਾਲੀ ਕਮਾਈ ਯਾਨੀ ਮੁਨਾਫੇ 'ਤੇ ਲੱਗਣ ਵਾਲਾ ਹੈ ਲੌਂਗ ਟਰਮ ਕੈਪੀਟਲ ਗੇਨ ਟੈਕਸ।

ਜੇ ਮੁਨਾਫਾ ਇੱਕ ਲੱਖ ਰੁਪਏ ਤੋਂ ਵੱਧ ਦਾ ਹੈ ਤਾਂ 10 ਫੀਸਦ ਟੈਕਸ ਅਤੇ 4 ਪਰਸੰਟ ਸੈਸ ਲੱਗੇਗਾ।

4. ਸਿੰਗਲ ਪ੍ਰੀਮੀਅਮ ਹੈਲਥ ਇੰਸ਼ੋਰੈਂਸ ਪਾਲਿਸੀ ਵਿੱਚ ਟੈਕਸ ਦੀ ਬਚਤ ਵੱਧ

ਜੇ ਅਗਲੇ ਸਾਲ ਦਾ ਪ੍ਰੀਮੀਅਮ ਇੱਕੋ ਵਾਰ 'ਚ ਇਕੱਠਾ ਭਰ ਦਿੱਤਾ, ਤਾਂ ਟੈਕਸ ਡਿਡਕਸ਼ਨ ਮਿਲੇਗਾ ਜਾਂ ਨਹੀਂ ?

ਇਸ ਬਜਟ ਵਿੱਚ ਇੱਕ ਸਾਲ ਤੋਂ ਵੱਧ ਦੀ ਸਿੰਗਲ ਪ੍ਰੀਮੀਅਮ ਹੈਲਥ ਇੰਸ਼ੋਰੈਂਸ ਪਾਲਿਸੀ ਦੀ ਬੀਮਾ ਸੀਮਾ ਵਿੱਚ ਅਨੁਪਾਤ 'ਤੇ ਛੋਟ ਦਿੱਤੀ ਗਈ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੰਮ-ਧੰਦਾ: ਨਵੇਂ ਵਿੱਤੀ ਸਾਲ 'ਚ ਸੈਲੇਰੀ ਵਿੱਚ ਕਿੰਨੀ ਕਟੌਤੀ ਤੋਂ ਬਾਅਦ ਟੈਕਸ ਅਤੇ ਹੋਰ ਲਾਭ

5. ਐੱਨਪੀਐਸ ਕਢਾਉਣ 'ਤੇ ਟੈਕਸ ਦਾ ਲਾਭ

ਹੁਣ ਨੌਕਰੀ ਕਰਨ ਵਾਲਿਆਂ ਮੁਲਾਜ਼ਮਾਂ ਵਾਂਗ ਦੂਜੇ ਉਪਭੋਗਤਾਵਾਂ ਤੋਂ ਖਾਤੇ ਦੀ ਸੀਮਾ ਪੂਰੀ ਹੋਣ ਜਾਂ ਉਸ ਤੋਂ ਬਾਹਰ ਆਉਣ ਦਾ ਫੈਸਲਾ ਕਰਨ 'ਤੇ ਮਿਲਣ ਵਾਲੀ ਰਕਮ ਦੇ 40 ਫੀਸਦ 'ਤੇ ਟੈਕਸ ਨਹੀਂ ਲੱਗੇਗਾ।

6. ਆਈਟੀਆਰ ਨਾ ਭਰਨ 'ਤੇ ਜੁਰਮਾਨਾ

2017-18 ਦਾ ਆਈਟੀਆਰ ਨਾ ਭਰਨ 'ਤੇ ਪੈਨਲਟੀ ਲੱਗੇਗੀ।

7. ਸੀਨੀਅਰ ਨਾਗਰਿਕਾਂ ਨੂੰ ਲਾਭ

ਹੁਣ ਸੀਨੀਅਰ ਸਿਟਿਸਨਜ਼ ਨੂੰ ਬੈਂਕਾਂ ਅਤੇ ਪੋਸਟ ਆਫਿਸਾਂ ਦੇ ਸੇਵਿੰਗਸ ਅਕਾਊਂਟ ਅਤੇ ਰੈਕਰਿੰਗ ਡਿਪਾਜਿਟ ਅਕਾਊਂਟ 'ਤੇ ਮਿਲਣ ਵਾਲੇ ਵਿਆਜ਼ ਤੋਂ ਹੋਣ ਵਾਲੀ ਕਮਾਈ ਵਿੱਚ ਵੱਧ ਰਕਮ 'ਤੇ ਟੈਕਸ ਦੀ ਛੋਟ ਮਿਲੇਗੀ।

Image copyright NARINDER NANU/AFP/Getty Images

8. ਸੀਨੀਅਰ ਨਾਗਰਿਕਾਂ ਲਈ ਹੈਲਥ ਇੰਸ਼ੋਰੈਂਸ ਸੀਮਾ 50,000 ਰੁਪਏ

ਇੰਕਮ ਟੈਕਸ ਐਕਟ ਦੀ ਧਾਰਾ 80 ਡੀ ਤਹਿਤ ਹੁਣ ਸੀਨੀਅਰ ਨਾਗਰਿਕਾਂ ਨੂੰ 50,000 ਰੁਪਏ ਤਕ ਦੇ ਹੈਲਥ ਇੰਸ਼ੋਰੈਂਸ ਪ੍ਰਮੀਅਮ 'ਤੇ ਟੈਕਸ ਵਿੱਚ ਛੋਟ ਮਿਲੇਗੀ।

9. ਕੁਝ ਬੀਮਾਰੀਆਂ ਲਈ ਖਾਸ ਛੋਟ

ਬਜੁਰਗਾਂ ਨੂੰ ਕੁਝ ਬੀਮਾਰੀਆਂ ਦੇ ਇਲਾਜ 'ਤੇ ਹੋਏ ਖਰਚੇ ਦੇ ਇੱਕ ਲੱਖ ਰੁਪਏ ਤੱਕ ਹੁਣ ਟੈਕਸ ਨਹੀਂ ਦੇਣਾ ਹੋਵੇਗਾ।

10. ਗਾਰੰਟੀਸ਼ੁਦਾ ਵਿਆਜ਼ 15 ਲੱਖ ਰੁਪਏ ਤੱਕ

ਪ੍ਰਧਾਨਮੰਤਰੀ ਵਯਾ ਵੰਦਨਾ ਯੋਜਨਾ- ਸੀਨੀਅਰ ਨਾਗਰਿਕਾਂ ਨੂੰ ਹੁਣ 15 ਲੱਖ ਰੁਪਏ ਤੱਕ ਦੀ ਰਕਮ 'ਤੇ ਗਾਰੰਟੀਸ਼ੁਦਾ ਵਿਆਜ਼ ਮਿਲੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)