ਸਲਮਾਨ ਖਾਨ ਦੇ ਜੇਲ੍ਹ ਜਾਣ ਮਗਰੋਂ ਕਪਿਲ ਸ਼ਰਮਾ ਨਾਲ ਕੀ ਹੋ ਗਿਆ?

ਕਪਿਲ ਸ਼ਰਮਾ Image copyright Getty Images

ਕਾਲੇ ਹਿਰਨਾਂ ਦੇ ਸ਼ਿਕਾਰ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸਲਮਾਨ ਸਲਮਾਨ ਖ਼ਾਨ ਨੂੰ ਜੋਧਪੁਰ ਸੈਸ਼ਨ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ।

ਯਾਨੀ ਸਲਮਾਨ ਦੀਆਂ ਦਿੱਕਤਾਂ ਵਧ ਗਈਆਂ। ਸਲਮਾਨ ਖ਼ਾਨ ਤੇ ਫਿਲਮ ਸਨਅਤ ਦੇ ਕਰੋੜਾਂ ਰੁਪਏ ਲੱਗੇ ਹੋਏ ਹਨ।

ਇਸ ਸਾਰੇ ਦਰਮਿਆਨ ਟੈਲੀਵਿਜ਼ਨ ਦੇ ਉੱਘੇ ਕਮੇਡੀਅਨ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਅਜਿਹਾ ਕੁਝ ਕਰ ਦਿੱਤਾ ਕਿ ਤੂਫਾਨ ਖੜ੍ਹਾ ਹੋ ਗਿਆ।

ਹੁਣ ਕਪਿਲ ਸ਼ਰਮਾ ਨੇ ਇਸ ਸਾਰੇ ਮਾਮਲੇ 'ਤੇ ਸਫਾਈ ਦਿੱਤੀ ਹੈ।

ਉਨ੍ਹਾਂ ਦੇ ਟਵਿੱਟਰ ਅਕਾਉਂਟ ਤੋਂ ਕੁਝ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਟਵੀਟ ਕੀਤੇ ਗਏ।

ਚਰਚਾ ਛਿੜੀ ਤਾਂ ਹੁਣ ਕਪਿਲ ਨੇ ਸਫਾਈ ਦਿੱਤੀ ਹੈ ਕਿ ਉਨ੍ਹਾਂ ਦਾ ਅਕਾਉਂਟ ਹੈਕ ਹੋ ਗਿਆ ਸੀ।

ਉਨ੍ਹਾਂ ਇੱਕ ਨਿਊਜ਼ ਏਜੰਸੀ ਦੇ ਰਿਪੋਰਟਰ 'ਤੇ ਬਦਨਾਮ ਕਰਨ ਦਾ ਇਲਜ਼ਾਮ ਲਾਇਆ।

ਮੁੰਬਈ ਪੁਲਿਸ ਵਿੱਚ ਦਿੱਤੀ ਗਈ ਸ਼ਿਕਾਇਤ ਦੀ ਕਾਪੀ ਵੀ ਟਵਿੱਟਰ 'ਤੇ ਸ਼ੇਅਰ ਕੀਤੀ।

ਇੱਕ ਨਜ਼ਰ ਉਨ੍ਹਾਂ ਟਵੀਟ 'ਤੇ ਜੋ ਉਨ੍ਹਾਂ ਦੇ ਅਕਾਉਂਟ ਤੋਂ ਸ਼ੁੱਕਰਵਾਰ ਸ਼ਾਮ ਕੀਤੇ ਗਏ।

Image copyright Twitter

ਸ਼ਾਮ 4 ਵਜੇ ਉਨ੍ਹਾਂ ਸਲਮਾਨ ਦੀ ਤਾਰੀਫ਼ ਕਰਦਿਆਂ ਮੀਡੀਆ ਵੱਲ ਤੀਰ ਚਲਾਏ।

ਉਨ੍ਹਾਂ ਨੇ ਕੁਝ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ।

ਉਨ੍ਹਾਂ ਨੇ ਲਿਖਿਆ, "*** **** ਗਿਆ ਇੱਥੋਂ ਦਾ ਸਿਸਟਮ...ਸਾਲੇ ਘਟੀਆ ਲੋਕ...ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਫੇਕ ਨਿਊਜ਼ ਬਣਾਉਣ ਵਾਲਿਆਂ ਨੂੰ ਫਾਂਸੀ ਲਾ ਦਿੰਦਾ....**ਘਟੀਆ"

ਉਨ੍ਹਾਂ ਨੇ ਇਹ ਵੀ ਲਿਖਿਆ ਮੈਂ ਬਹੁਤ ਸਾਰੇ ਅਜਿਹੇ ਮਾਹਾਰਾਜਾ ਕਿਸਮ ਦੇ ਲੋਕ ਦੇਖੇ ਹਨ ਜੋ ਬੜੇ ਮਾਣ ਨਾਲ ਦੱਸਦੇ ਹਨ ਕਿ ਅਸੀਂ ਸ਼ੇਰ ਦਾ ਸ਼ਿਕਾਰ ਕੀਤਾ....ਮੈਂ ਮਿਲਿਆ ਹਾਂ ਉਨ੍ਹਾਂ ਨਾਲ। ਸਲਮਾਨ ਬਹੁਤ ਲੋਕਾਂ ਦੀ ਮਦਦ ਕਰਦਾ ਹੈ....ਵਧੀਆ ਇਨਸਾਨ ਹੈ...ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕੁਝ ਕੀਤਾ ਹੈ ਜਾਂ ਨਹੀਂ ਪਰ ਉਨ੍ਹਾਂ ਦਾ ਚੰਗਾ ਪੱਖ ਵੀ ਤਾਂ ਦੇਖੋ.... ਘਟੀਆ ਸਿਸਟਮ...ਮੈਨੂੰ ਨੇਕ ਕੰਮ ਕਰਨ ਦਿਓ"

"ਮੀਡੀਆ ਨੂੰ ਵੀ ਬੇਨਤੀ ਹੈ...ਆਪਣਾ ਅਖ਼ਬਾਰ ਬੇਚਣ ਲਈ ਇਸ ਨੂੰ ਨਕਾਰਾਤਮਿਕ ਖ਼ਬਰ ਨਾ ਬਣਾਓ.. ਉਹ ਵਧੀਆ ਇਨਸਾਨ ਹਨ ਅਤੇ ਉਹ ਜਲਦੀ ਹੀ ਬਾਹਰ ਆ ਜਾਣਗੇ। ਐਨੇ ਵੱਡੇ-ਵੱਡੇ ਘੋਟਾਲੇ ਹੋਏ...ਉਸ ਸਮੇਂ ਤਾਂ ਤੁਸੀਂ ਕੁਝ ਨਹੀਂ ਬੋਲੇ... ਕਿੰਨਾ ਲੈਂਦੇ ਹੋ ਨੈਗਿਟਿਵ ਖ਼ਬਰਾਂ ਫੈਲਾਉਣ ਦਾ.... ***** ਪੇਡ ਮੀਡੀਆ।"

"ਇਸ ਖ਼ਬਰ ਦੇ ਸੂਤਰਾਂ ਮੁਤਾਬਕ...ਤੁਸੀਂ ***** ਦੱਸਦੇ ਕਿਉਂ ਨਹੀਂ ਕਿ ਤੁਹਾਡੇ ਸੂਤਰ ਕੌਣ ਹਨ।"

ਇਹ ਸਾਰੇ ਟਵੀਟ ਕੁਝ ਸਮੇਂ ਬਾਅਦ ਹੀ ਟਵਿੱਟਰ ਤੋਂ ਡਿਲੀਟ ਕਰ ਦਿੱਤੇ ਗਏ।

ਲੰਘਿਆ ਸਾਲ ਵੀ ਕਪਿਲ ਲਈ ਵਿਵਾਦਾਂ ਨਾਲ ਭਰਿਆ ਰਿਹਾ। ਸਹਿਯੋਗੀ ਕਲਾਕਾਰ ਸੁਨੀਲ ਗਰੋਵਰ ਨਾਲ ਉਨ੍ਹਾਂ ਦੀ ਲੜਾਈ ਅਤੇ ਕਲਰਸ ਚੈਨਲ ਨਾਲ ਉਨ੍ਹਾਂ ਦੇ ਮਨਮੁਟਾਅ ਦੀਆਂ ਖ਼ਬਰਾਂ ਨੇ ਕਾਫ਼ੀ ਚਰਚਾ ਖਿੱਚੀ ਸੀ।

Image copyright Twitter

ਇਸ ਦੇ ਇਲਾਵਾ ਉਨ੍ਹਾਂ ਨੇ ਬੀਐਮਸੀ ਤੇ 5 ਲੱਖ ਰੁਪਏ ਮੰਗਣ ਦਾ ਇਲਜ਼ਾਮ ਲਾਇਆ ਅਤੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਛੇ ਦਿਨਾਂ 'ਤੇ ਸਵਾਲ ਚੁੱਕਣ ਦਾ ਮਾਮਲਾ ਵੀ ਖ਼ਬਰਾਂ ਵਿੱਚ ਛਾਇਆ ਰਿਹਾ।

ਕਪਿਲ ਤੇ ਅਕਸਰ ਹੀ ਇਹ ਇਲਜ਼ਾਮ ਵੀ ਲਗਦੇ ਰਹੇ ਹਨ ਕਿ ਉਹ ਸੈੱਟ ਤੇ ਆਉਣ ਵਾਲੇ ਦੂਜੇ ਵੱਡੇ ਕਲਾਕਾਰਾਂ ਨੂੰ ਵੀ ਇੰਤਜ਼ਾਰ ਕਰਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)