ਕੀ BCCI ਦੁਨੀਆਂ ਦਾ ਸਭ ਤੋਂ ਅਮੀਰ ਖੇਡ ਅਦਾਰਾ ਹੈ?

  • ਸ਼ਾਦਾਬ ਨਾਜ਼ਮੀ
  • ਬੀਬੀਸੀ ਪੱਤਰਕਾਰ
ਬੀਸੀਸੀਆਈ

ਤਸਵੀਰ ਸਰੋਤ, BCCI

ਬੁੱਧਵਾਰ ਨੂੰ 6138 ਕਰੋੜ ਰੁਪਏ ਰੁਪਰਟ ਮਅਰਡੌਕ ਦੇ ਸਟਾਰ ਇੰਡੀਆ ਚੈਨਲ ਨੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੂੰ ਭਾਰਤੀ ਕ੍ਰਿਕਟ ਦੇ ਦੁਨੀਆਂ ਭਰ ਵਿੱਚ ਪ੍ਰਸਾਰਣ ਹੱਕ ਆਪਣੇ ਕੋਲ ਰੱਖਣ ਲਈ ਅਦਾ ਕੀਤੇ ਹਨ। ਸਟਾਰ ਦੀ ਇਹ ਜੇਤੂ ਬੋਲੀ ਭਾਰਤੀ ਹੱਕਾਂ ਦੀ ਪਿਛਲੀ ਵਾਰ ਦੀ ਬੋਲੀ ਮੁਕਾਬਲੇ 59 ਫੀਸਦ ਵੱਧ ਸੀ।

ਇਸ ਨੇ ਬੀਸੀਸੀਆਈ ਨੂੰ ਪਹਿਲਾਂ ਨਾਲੋਂ ਵੀ ਅਮੀਰ ਬਣਾਇਆ। ਪਿਛਲੇ ਸਾਲ ਸਤੰਬਰ ਵਿੱਚ ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਦੁਨੀਆਂ ਭਰ ਵਿੱਚ 5 ਸਾਲ ਲਈ ਪ੍ਰਸਾਰਣ ਹੱਕਾਂ ਲਈ ਸਟਾਰ ਕੋਲੋਂ 2.55 ਬਿਲੀਅਨ ਡਾਲਰ ਹਾਸਿਲ ਕੀਤੇ ਸਨ, ਜੋ ਦੁਨੀਆਂ ਦੇ ਅਮੀਰ ਖੇਡ ਸਮਾਗਮਾਂ ਵਿਚੋਂ ਇੱਕ ਸੀ।

ਫੋਰਬਸ ਦੀ ਸਾਲ 2017 ਦੀ ਸੂਚੀ ਮੁਤਾਬਕ ਨੈਸ਼ਨਲ ਫੁੱਟਬਾਲ ਲੀਗ (ਐੱਨਐੱਫਐੱਲ) ਸਲਾਨਾ ਚੈਂਪੀਅਨਸ਼ਿਪ ਖੇਡ ਸੁਪਰ ਬਾਲ 663 ਮਿਲੀਅਨ ਡਾਲਰ ਦੇ ਬ੍ਰਾਂਡ ਮੁੱਲ ਨਾਲ ਸਭ ਤੋਂ ਉਪਰਲੇ ਰੈਂਕ 'ਤੇ ਹੈ।

ਹਾਲਾਂਕਿ ਕ੍ਰਿਕਟ ਨੂੰ ਇਸ ਸੂਚੀ ਵਿੱਚ ਕੋਈ ਥਾਂ ਨਹੀਂ ਮਿਲੀ ਪਰ ਸਾਲ 2012 ਦੀ ਫੋਰਬਸ ਸੂਚੀ ਵਿੱਚ ਦੁਨੀਆਂ ਦੀ ਸਭ ਤੋਂ ਵੱਧ ਭੁਗਤਾਨ ਕਰਨ ਵਾਲੀ ਖੇਡ ਸਮਾਗਮਾਂ ਵਿਚੋਂ ਆਈਸੀਸੀ ਕ੍ਰਿਕਟ ਕੱਪ 10 ਲੱਖ ਡਾਲਰ ਨਾਲ 10ਵੇਂ ਨੰਬਰ 'ਤੇ ਰਿਹਾ।

ਹੋਰਨਾਂ ਬੋਰਡਾਂ ਦੀ ਤੁਲਨਾ ਵਿੱਚ ਬੀਬੀਸੀਆਈ ਦਾ ਕੀ ਸਥਾਨ ਹੈ?

ਬੀਸੀਸੀਆਈ ਦੀ 2015-16 ਸਲਾਨਾ ਰਿਪੋਰਟ ਮੁਤਾਬਕ ਇਸ ਦਾ ਮੁਨਾਫ਼ਾ 1714 ਤੋਂ 928 ਫੀਸਦ ਹੋਇਆ ਹੈ। ਗਿਰਾਵਟ ਦਰਜ ਹੋਈ। ਟੀ-20 ਚੈਪੀਅਨਸ਼ਿਪ ਦਾ ਰੁਕ ਜਾਣਾ ਇਸ ਦਾ ਪ੍ਰਮੁਖ ਕਾਰਨ ਬਣਿਆ। ਉਸ ਦੀ ਨਗਦੀ ਅਤੇ ਬੈਂਕ ਬੈਲੈਂਸ ਵਿੱਚ 3576.17 ਕਰੋੜ ਰੁਪਏ ਨਾਲ 65 ਫੀਸਦ ਵਾਧਾ ਹੋਇਆ ਹੈ, ਜੋ ਇਸ ਨੂੰ ਦੁਨੀਆਂ ਦਾ ਸਭ ਤੋਂ ਅਮੀਰ ਖੇਡ ਆਦਾਰਾ ਬਣਾਉਂਦਾ ਹੈ।

ਇੱਥੋ ਤੱਕ ਕਿ ਸਾਲ 2017 ਵਿੱਚ ਕੌਮਾਂਤਰੀ ਕ੍ਰਿਕਟ ਕਾਊਂਸਲ ਵੱਲੋਂ ਪ੍ਰਵਾਨਿਤ ਮੁਨਾਫ਼ਾ ਵੰਡਣ ਦੇ ਮਾਡਲ ਮੁਤਾਬਕ ਬੀਸੀਸੀਆਈ ਨੂੰ ਹੋਰਨਾਂ ਦੇਸਾਂ ਦੇ ਬੋਰਡਾਂ ਨਾਲੋਂ ਵੀ ਵੱਧ ਹਿੱਸੇਦਾਰੀ ਮਿਲੇਗੀ।

ਸਾਲ 2016 ਤੋਂ 2023 ਦੌਰਾਨ ਇਸ ਨੂੰ 405 ਮਿਲੀਅਨ ਡਾਲਰ, ਇਸ ਤੋਂ ਮਗਰੋਂ ਦੂਜੇ ਨੰਬਰ 'ਤੇ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈਸੀਬੀ) ਨੂੰ 139 ਮਿਲੀਅਨ ਡਾਲਰ ਮਿਲਣੇ ਹਨ-ਇਸ ਹਿਸਾਬ ਨਾਲ ਬੀਸੀਸੀਆਈ ਦੀ ਹਿੱਸੇਦਾਰੀ ਈਸੀਬੀ ਨਾਲੋਂ ਤਿੰਨ ਗੁਣਾ ਵਧ ਹੈ।

ਆਇਰਲੈਂਡ ਅਤੇ ਅਫ਼ਗਾਨਿਸਤਾਨ ਜਿਨ੍ਹਾਂ ਨੂੰ ਹਾਲ ਹੀ ਵਿੱਚ ਟੈਸਟ ਸਟੇਟਸ ਮਿਲਿਆ ਹੈ, ਉਹ ਆਈਸੀਸੀ ਸਹਿਯੋਗੀ ਮੈਂਬਰਾਂ ਨਾਲ 240 ਮਿਲੀਅਨ ਡਾਲਰ ਸ਼ੇਅਰ ਕਰਨਗੇ। ਆਈਸੀਸੀ ਨੂੰ ਦੁਨੀਆਂ ਭਰ ਤੋਂ ਹੁੰਦੇ ਮੁਨਾਫ਼ੇ ਦੇ ਇੱਕ ਚੋਥਾਈ ਹਿੱਸੇ ਦੇ ਨਾਲ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਦੁਨੀਆਂ ਭਰ ਦੇ ਦੂਜੇ ਕ੍ਰਿਕਟ ਅਦਾਰਿਆਂ ਦੀ ਸੂਚੀ ਵਿੱਚ ਸਭ ਤੋਂ ਉਪਰ ਹੈ।

ਭਾਰਤੀ ਕ੍ਰਿਕਟ ਅਤੇ ਆਈਪੀਐੱਲ ਦੇ ਵਿਸ਼ਵ-ਵਿਆਪੀ ਪ੍ਰਸਾਰਣ ਲਈ ਸਟਾਰ ਦੀ ਜੇਤੂ ਬੋਲੀ ਨੇ ਪੂਰੇ ਭਾਰਤ ਵਿੱਚ ਭਰਪੂਰ ਸੁਰਖ਼ੀਆਂ ਬਟੋਰੀਆਂ ਪਰ ਖੇਡ ਜਗਤ ਵਿੱਚ ਇਹ ਸਮੁੰਦਰ ਵਿੱਚ ਇੱਕ ਬੂੰਦ ਵਾਂਗ ਹੈ।

ਭਾਰਤੀ ਜਿੱਥੇ ਪ੍ਰੀਮਿਅਰ ਲੀਗ ਦੇ 5 ਸਾਲ ਲਈ 2.5 ਬਿਲੀਅਨ ਡਾਲਰ ਵਿੱਚ ਵਿਕੇ ਪ੍ਰਸਾਰਣ ਹੱਕਾਂ ਦੀ ਤੁਲਨਾ ਵਿੱਚ, ਫੋਕਸ, ਐੱਨਬੀਸੀ ਅਤੇ ਸੀਬੀਸੀ ਨੇ ਕੌਮੀ ਫੁੱਟਬਾਲ ਲੀਗ (ਐੱਨਐੱਫਐੱਲ) ਦੇ 2014-2021 ਲਈ ਪ੍ਰਸਾਰਣ ਹੱਕ 27 ਬਿਲੀਅਨ ਡਾਲਰ ਵਿੱਚ ਖਰੀਦਿਆ।

ਇਸ ਲਿਹਾਜ ਨਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਮੀਡੀਆ ਪ੍ਰਸਾਰਣ ਹੱਕ ਹੋਰਨਾਂ ਲੀਗ ਟੂਰਨਾਮੈਂਟਾਂ ਤੋਂ ਜਿਵੇਂ ਇੰਗਲਿਸ਼ ਪ੍ਰੀਮੀਅਰ ਲੀਗ ਤੋਂ ਬਹੁਤ ਪਿੱਛੇ ਹੈ ਪਰ ਇਹ ਗਲਤ ਨਹੀਂ ਹੋਵੇਗਾ ਕਿ ਇਹ ਬਰਾਬਰੀ ਤੱਕ ਪਹੁੰਚ ਰਿਹਾ ਹੈ।

ਇਸ ਦਾ ਇਹ ਵੀ ਮਤਲਬ ਹੈ ਕਿ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਜੋ ਕਿ ਕਈ ਕਿਸਮ ਦੀ ਕ੍ਰਿਕਟ ਦੇ ਪ੍ਰਸਾਰਣ ਹੱਕਾਂ ਲਈ ਬੋਲੀ ਲਾਉਂਦਾ ਹੈ ਅਤੇ ਨਿਲਾਮੀ ਕਰਦਾ ਹੈ ਉਹ ਮੁਨਾਫ਼ੇ ਵਜੋਂ ਦੁਨੀਆਂ ਦੇ ਅਮੀਰ ਖੇਡ ਅਦਾਰਿਆਂ ਵਿੱਚ ਸ਼ਾਮਿਲ ਹੋਣ ਦੀ ਦੌੜ ਵਿੱਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)