ਸੋਸ਼ਲ: ਕੀ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬਾਲ ਦਿਵਸ ਵਜੋਂ ਮਨਾਇਆ ਜਾਵੇ?

ਬੱਚੇ

ਤਸਵੀਰ ਸਰੋਤ, Getty Images

ਭਾਰਤ ਦੇ 60 ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਬਾਲ ਦਿਵਸ 14 ਨਵੰਬਰ ਦੀ ਥਾਂ 26 ਦਸੰਬਰ ਨੂੰ ਮਨਾਇਆ ਜਾਵੇ।

ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਗਈ ਹੈ ਕਿ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬਾਲ ਦਿਵਸ ਵਜੋਂ ਮਨਾਇਆ ਜਾਵੇ।

ਸਾਂਸਦਾ ਵੱਲੋਂ ਕੀਤੀ ਇਸ ਮੰਗ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਟਵਿੱਟਰ ਯੂਜ਼ਰ ਸੁਸ਼ੀਲ ਸੋਨੀ ਲਿਖਦੇ ਹਨ ਇਹ ਬਹੁਤ ਚੰਗਾ ਸੁਝਾਅ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਦਿਆਂ ਨੇ ਕੁਰਾਬਨੀ ਦੇ ਕੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਸੀ।

ਟਵਿੱਟਰ ਯੂਜ਼ਰ ਮੋਮੋ ਲਿਖਦੇ ਹਨ ਸਿਆਸਤਦਾਨ ਬੱਚਿਆਂ ਦੀ ਦੁਰਦਸ਼ਾ ਸੁਧਾਰਨ ਵੱਲ ਧਿਆਨ ਦੇਣ ਨਾ ਕਿ ਤਰੀਕਾਂ ਬਦਲਣ ਵੱਲ।

ਟਵਿੱਟਰ ਯੂਜ਼ਰ ਪ੍ਰੋਫੈਸਰ ਏਕੇ ਪੋਡੱਰ ਲਿਖਦੇ ਹਨ ਕਿ ਪੂਰਾ ਦੇਸ ਇਸਦੇ ਸਮਰਥਨ ਵਿੱਚ ਹੋਵੇਗਾ।

ਟਵਿੱਟਰ ਯੂਜ਼ਰ ਸਚਿਨ ਰਾਜਪੁਰੋਹਿਤ ਕਹਿੰਦੇ ਹਨ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਬਾਰੇ ਨਰਿੰਦਰ ਮੋਦੀ ਨੂੰ ਬੇਨਤੀ ਕਰਨੀ ਚੀਹੀਦੀ ਹੈ।

ਟਵਿੱਟਰ ਯੂਜ਼ਰ ਕਮਾਲ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਆਪਣਾ ਧਰਮ ਬਚਾਉਣ ਲਈ ਸ਼ਹੀਦੀ ਨਹੀਂ ਦਿੱਤੀ। ਪਹਿਲਾਂ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਜਾਵੇ।

ਯੋਗੇਸਵਰਨ ਕਹਿੰਦੇ ਹਨ ਕਿ ਜੇਕਰ ਯੂਪੀ ਦੇ ਮੁੱਖ ਮੰਤਰੀ ਆਪਣੇ ਹਲਕੇ ਵਿੱਚ ਬੱਚਿਆਂ ਦੀ ਜਾਨ ਹੀ ਨਹੀਂ ਬਚਾ ਸਕਦੇ ਤਾਂ ਫਿਰ ਬਾਲ ਦਿਵਸ 14 ਨਵੰਬਰ ਨੂੰ ਮਨਾਇਆ ਜਾਵੇਂ ਜਾਂ 26 ਦਸੰਬਰ ਨੂੰ ਕੋਈ ਫ਼ਰਕ ਨਹੀਂ ਪੈਂਦਾ।

ਟਵਿੱਟਰ ਯੂਜ਼ਰ ਸੁਸ਼ਾਂਤ ਕੁਮਾਰ ਕਹਿੰਦੇ ਹਨ ਕਿ ਇਸਦਾ ਕੋਈ ਫਾਇਦਾ ਹੋਣ ਜਾ ਰਿਹਾ ਹੈ? ਇਸਦੀ ਥਾਂ ਬਾਲ ਮਜ਼ਦੂਰੀ ਅਤੇ ਬੱਚਿਆਂ ਦੀਆਂ ਹੋਰ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਮੌਜੂਦਾ ਬਾਲ ਦਿਵਸ 14 ਨਵੰਬਰ ਨੂੰ ਦੇਸ ਦੇ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)