ਮਾਸੂਮ ਦੀ ਹਿੰਮਤ ਨੇ ਬਚਾਈਆਂ ਜ਼ਿੰਦਗੀਆਂ

ਰਨਬੀਰ

10 ਸਾਲਾ ਰਨਬੀਰ ਇਸ ਸਮੇਂ ਨੂਰਪੁਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸੋਮਵਾਰ ਨੂੰ ਰਨਬੀਰ ਵੀ ਉਸੇ ਬੱਸ ਹਾਦਸੇ ਦਾ ਸ਼ਿਕਾਰ ਸੀ ਜੋ ਆਪਣੀਆਂ ਮਾਸੂਮ ਸਵਾਰੀਆਂ ਲੈ ਕੇ ਨਾਲ ਖੱਡ ਵਿੱਚ ਜਾ ਡਿੱਗੀ।

ਰਨਬੀਰ ਨੇ ਆਪਣੇ ਹੌਂਸਲੇ ਨਾਲ ਨਾ ਸਿਰਫ ਆਪਣੀ ਜਾਨ ਬਚਾਈ ਸਗੋਂ ਇੱਕ ਬੱਚੀ ਦੀ ਜਾਨ ਵੀ ਬਚਾਈ। ਇਸ ਮਗਰੋਂ ਰਨਬੀਰ ਨੇ ਹਾਦਸੇ ਦੀ ਸੂਚਨਾ ਨਜ਼ਦੀਕੀ ਦੁਕਾਨ 'ਤੇ ਦਿੱਤੀ।

ਰਨਬੀਰ ਨੇ ਦੱਸਿਆ, ਉਹ ਬੱਸ ਵਿੱਚ ਵਿਚਕਾਰਲੀ ਸੀਟ ਤੇ ਖਿੜਕੀ ਖੋਲ ਕੇ ਬੈਠਾ ਸੀ।

ਸਕੂਲ ਤੋਂ ਕੁਝ ਦੂਰ ਜਾ ਕੇ ਬੱਸ ਝਟਕੇ ਨਾਲ ਖੱਡ ਵਿੱਚ ਜਾ ਡਿੱਗੀ। ਬੱਸ ਦੇ ਡਿੱਗਦਿਆਂ ਹੀ ਰਨਬੀਰ ਵਾਲੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਉਹ ਬਾਹਰ ਗਿਰ ਗਿਆ।

ਉਸ ਦੇ ਨਾਲ ਹੀ ਇੱਕ ਹੋਰ ਬੱਚੀ ਵੀ ਬਾਹਰ ਗਿਰ ਗਈ। ਰਨਬੀਰ ਨੇ ਦੱਸਿਆ, "ਬੱਚੀ ਨੂੰ ਸੁਰੱਖਿਅਤ ਥਾਂ ਬਿਠਾ ਕੇ ਮੈਂ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਪਰ ਪੈਰ ਤਿਲਕ ਗਿਆ। ਉਸ ਮਗਰੋਂ ਮੈਂ ਘਾਹ ਫੜ ਕੇ ਬਾਹਰ ਆਇਆ ਅਤੇ ਨਜ਼ਦੀਕੀ ਦੁਕਾਨ 'ਤੇ ਇਸ ਹਾਦਸੇ ਦੀ ਸੂਚਨਾ ਦਿੱਤੀ।"

ਹਾਦਸੇ ਵਿੱਚ ਰਨਬੀਰ ਦੇ ਕਈ ਦੋਸਤਾਂ ਦੀ ਜਾਨ ਚਲੀ ਗਈ ਹੈ।

ਰਨਬੀਰ ਨੇ ਦੱਸਿਆ ਕਿ ਬੱਸ ਵਿੱਚ ਕਿਸੇ ਵੀ ਬੱਚੇ ਨੇ ਸੀਟ ਬੈਲਟ ਨਹੀਂ ਸੀ ਲਾਈ ਹੋਈ ਕਿਉਂਕਿ ਸੀਟ ਬੈਲਟ ਹੈ ਹੀ ਨਹੀਂ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)