#BBCNewsPopUp: ਕੀ ਚਾਹੁੰਦਾ ਹੈ ਕਰਨਾਟਕ ਦਾ ਨੌਜਵਾਨ ਵੋਟਰ?

ਕਰਨਾਟਕ ਚੋਣਾਂ

ਕਰਨਾਟਕ ਵਿੱਚ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਪੂਰੇ ਕਰਨਾਟਕ ਸੂਬੇ ਵਿੱਚ ਚੋਣਾਂ ਦਾ ਬੁਖ਼ਾਰ ਹੈ।

ਡੋਸਾ ਅਤੇ ਫਿਲਟਰ ਕੌਫ਼ੀ 'ਤੇ ਚਰਚਾ ਇਸ ਗੱਲ ਦੀ ਹੈ ਕੀ ਕਾਂਗਰਸ ਮੁੜ ਤੋਂ ਸੱਤਾ 'ਤੇ ਕਾਬਜ਼ ਰਹੇਗੀ ਜਾਂ ਫਿਰ ਭਾਜਪਾ ਬਾਜ਼ੀ ਮਾਰੇਗੀ।

ਕਰਨਾਟਕ ਵਿੱਚ 12 ਅਤੇ 15 ਮਈ ਨੂੰ ਦੋ ਗੇੜਾ ਵਿੱਚ ਚੋਣਾਂ ਹੋਣਗੀਆਂ।

ਬੀਬੀਸੀ ਨਿਊਜ਼ ਦੀ ਟੋਪ-ਅਪ ਟੀਮ ਬੈਂਗਲੁਰੂ ਪਹੁੰਚ ਚੁੱਕੀ ਹੈ। ਇੱਥੋਂ ਦੇ ਲੋਕਾਂ ਤੋਂ ਇਹ ਜਾਣਨ ਲਈ ਕਿ ਬੀਬੀਸੀ ਦੀ ਟੀਮ ਵੱਲੋਂ ਉਨ੍ਹਾਂ ਦੇ ਸੂਬੇ ਤੋਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਦਿਖਾਈਆਂ ਜਾਣ।

Image copyright Getty Images/afp

ਰਵਾਇਤੀ ਤੌਰ 'ਤੇ, ਮੀਡੀਆ ਅਦਾਰੇ ਆਪਣੇ ਸੰਪਾਦਕੀ ਏਜੰਡੇ ਮੁਤਾਬਕ ਚੋਣਾਂ ਕਵਰ ਕਰਦੇ ਹਨ ਪਰ ਬੀਬੀਸੀ ਆਪਣੇ ਪਾਠਕਾਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਦਸ ਸਕਣ ਕਿ ਕਵਰੇਜ ਦੌਰਾਨ ਉਹ ਕਿਹੜੇ ਮੁੱਦਿਆਂ 'ਤੇ ਕਹਾਣੀਆਂ ਚਾਹੁੰਦੇ ਹਨ।

ਇਹ ਵੇਲਾ ਹੈ ਕਰਨਾਟਕ ਦੀ ਨੌਜਵਾਨ ਪੀੜ੍ਹੀ ਦੀਆਂ ਸਮੱਸਿਆਵਾਂ ਸੁਣਨ ਦਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
#BBCNewsPopUp: ਕਰਨਾਟਕ ਦੇ ਵੋਟਰਾਂ ਦੇ ਦਿਲ ਵਿੱਚ ਕੀ?

ਬੈਂਗਲੌਰ ਨੂੰ ਭਾਰਤ ਦੀ ਚਮਕਦੀ ਤੇ ਉਭਰਦੀ ਹੋਈ ਸਿਲੀਕੋਨ ਵੈਲੀ ਕਿਹਾ ਜਾਂਦਾ ਹੈ ਪਰ ਖ਼ਬਰਾਂ ਵਿੱਚ ਮੁੱਖ ਤੌਰ 'ਤੇ ਇੱਥੇ ਪਾਣੀ ਦੀ ਕਿੱਲਤ, ਕੂੜੇ ਦੀ ਸਮੱਸਿਆ, ਟ੍ਰੈਫਿਕ, ਪ੍ਰਦੂਸ਼ਣ ਅਤੇ ਮਾੜੀਆਂ ਸੜਕਾਂ ਬਾਰੇ ਦਿਖਾਇਆ ਜਾਂਦਾ ਹੈ।

ਸੂਬੇ ਵਿੱਚ ਪਛਾਣ ਦੀ ਸਿਆਸਤ ਵਰਗੇ ਹੋਰ ਬਹੁਤ ਸਾਰੇ ਮੁੱਦੇ ਹਨ।

ਗੁਆਂਢੀ ਸੂਬੇ ਤਾਮਿਲਨਾਡੂ ਨਾਲ ਪਾਣੀ ਦਾ ਵਿਵਾਦ, ਕਾਨੂੰਨ-ਵਿਵਸਥਾ, ਭ੍ਰਿਸ਼ਟਾਚਾਰ, ਖੇਤੀ ਸਬੰਧੀ ਸਮੱਸਿਆਵਾਂ ਚੋਣਾਂ ਵਿੱਚ ਵੱਡੇ ਮੁੱਦੇ ਹਨ।

ਭਾਜਪਾ ਅਤੇ ਕਾਂਗਰਸ ਸੂਬੇ ਵਿੱਚ ਨੌਜਵਾਨ ਵੋਟਰਾਂ ਨੂੰ ਭਰਮਾਉਣ ਵਿੱਚ ਲੱਗੇ ਹਨ ਪਰ ਇਸ ਸਮੇਂ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ ਕਿ ਉਹ ਕਿਹੜਾ ਰਾਹ ਚੁਣਨਗੇ।

ਕਰਨਾਟਕ ਦੇ ਨੌਜਵਾਨ ਵੋਟਰਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ?

ਤੁਸੀਂ 13 ਅਪ੍ਰੈਲ ਨੂੰ ਸਾਨੂੰ ਹਮਿੰਗਟਰੀ ਬਾਰ ਦੇ ਟਾਊਨਹਾਲ ਈਵੈਂਟ ਵਿੱਚ ਸ਼ਾਮ 6 ਵਜੇ ਤੋਂ 8 ਵਜੇ ਦੇ ਵਿਚਕਾਰ ਮਿਲੋ ਅਤੇ ਆਪਣੇ ਸੁਝਾਅ ਸਾਂਝੇ ਕਰੋ।

Image copyright Getty Images/afp

ਇਹੀ ਮੌਕਾ ਹੈ ਜਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਬੀਬੀਸੀ ਨਿਊਜ਼ ਦੀ ਵੈਬਸਾਈਟ 'ਤੇ ਦੇਖ ਸਕਦੇ ਹੋ।

ਤੁਸੀਂ #BBCNewsPopUp ਅਤੇ #KarnatakaElections2018 ਦੇ ਜ਼ਰੀਏ ਸਾਡੇ ਨਾਲ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਜੁੜ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)