ਬੈਂਗਲੁਰੂ ਦੀਆਂ ਕਿਹੜੀਆਂ ਮੁਸੀਬਤਾਂ ਦਾ ਹੱਲ ਚਾਹੁੰਦੇ ਹਨ ਉੱਥੇ ਦੇ ਲੋਕ?

ਬੀਬੀਸੀ ਪੌਪ-ਅੱਪ

ਤੁਸੀਂ ਅਦਾਕਾਰ ਅਨਿਲ ਕਪੂਰ ਦੀ ਬਾਲੀਵੁੱਡ ਫਿਲਮ 'ਨਾਇਕ' ਤਾਂ ਵੇਖੀ ਹੋਣੀ ਹੈ, ਜਿੱਥੇ ਉਹ ਇੱਕ ਦਿਨ ਲਈ ਸੀਐਮ ਬਣਨ ਦੀ ਚੁਣੌਤੀ ਲੈਂਦਾ ਹੈ।

ਅਤੇ 24 ਘੰਟਿਆਂ ਵਿੱਚ ਵਧੀਆ ਕੰਮ ਕਰਕੇ ਸਭ ਦਾ ਦਿਲ ਵੀ ਜਿੱਤ ਲੈਂਦਾ ਹੈ।

ਫਿਲਮ ਵੇਖਦੇ ਸਮੇਂ ਇਹ ਖਿਆਲ ਜ਼ਰੂਰ ਆਉਂਦਾ ਹੈ - ਜੇ ਮੈਨੂੰ ਇੱਕ ਦਿਨ ਲਈ ਸੀਐਮ ਬਣਾ ਦਿੱਤਾ ਜਾਵੇ ਤਾਂ ਮੈਂ ਕੀ ਕਰਾਂਗਾ?

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬੀਬੀਸੀ ਪੌਪ-ਅੱਪ: ਜੇ ਇੱਕ ਦਿਨ ਲਈ ਸੀਐਮ ਬਣੇ ਤਾਂ ਕੀ ਕਰੋਗੇ?

ਬੀਬੀਸੀ ਦੀ ਪੌਪ-ਅੱਪ ਟੀਮ ਨੇ ਬੈਂਗਲੁਰੂ ਦੇ ਲੋਕਾਂ ਨੂੰ ਇਹ ਮੌਕਾ ਦਿੱਤਾ ਕਿ ਜੇ ਉਨ੍ਹਾਂ ਨੂੰ ਇੱਕ ਦਿਨ ਲਈ ਸੀਐਮ ਦੀ ਕੁਰਸੀ 'ਤੇ ਬਿਠਾਇਆ ਜਾਵੇ ਤਾਂ ਉਹ ਕਿਹੜੇ ਮੁੱਦਿਆਂ 'ਤੇ ਕੰਮ ਕਰਨਗੇ?

ਪਰ ਇਸ ਤੋਂ ਪਹਿਲਾਂ ਕਿ ਉਹ ਕੁਰਸੀ 'ਤੇ ਬੈਠਦੇ, ਸਭ ਵੱਲੋਂ ਇੱਕ ਸਾਂਝੀ ਅਪੀਲ ਕੀਤੀ ਗਈ। ਉਹ ਚਾਹੁੰਦੇ ਸਨ ਕਿ ਬੀਬੀਸੀ ਕਰਨਾਟਕ ਲਈ ਕੰਨੜ ਸਰਵਿਸ ਲਾਂਚ ਕਰੇ।

ਬੀਬੀਸੀ ਨੇ ਹਾਲ ਹੀ ਵਿੱਚ ਚਾਰ ਭਾਰਤੀ ਭਾਸ਼ਾਵਾਂ ਵਿੱਚ ਸਰਵਿਸਜ਼ ਲਾਂਚ ਕੀਤੀ ਹਨ। ਬੀਬੀਸੀ ਤੇਲੁਗੂ, ਬੀਬੀਸੀ ਮਰਾਠੀ, ਬੀਬੀਸੀ ਗੁਜਰਾਤੀ ਅਤੇ ਬੀਬੀਸੀ ਪੰਜਾਬੀ

ਬੀਬੀਸੀ ਕੰਨੜ ਵੀ ਸ਼ਾਇਦ ਕਦੇ ਲਾਂਚ ਹੋ ਜਾਵੇ। ਪਰ ਫਿਲਹਾਲ ਅਸੀਂ ਇੱਥੇ ਦੇ ਮੁੱਦਿਆਂ ਦੀ ਗੱਲ ਕਰਾਂਗੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
#BBCNewsPopUp: ਕਰਨਾਟਕ ਦੇ ਵੋਟਰਾਂ ਦੇ ਦਿਲ ਵਿੱਚ ਕੀ?

ਕਰਨਾਟਕ ਦੇ ਲੋਕ ਇਨ੍ਹਾਂ ਮੁੱਦਿਆਂ 'ਤੇ ਕੰਮ ਕਰਨਾ ਚਾਹੁੰਣਗੇ।

ਟ੍ਰੈਫਿਕ

ਇਹ ਬੈਂਗਲੁਰੂ ਦਾ ਕਾਫੀ ਪੁਰਾਣਾ ਮੁੱਦਾ ਹੈ। ਇੱਕ ਸਰਵੇ ਅਨੁਸਾਰ ਬੈਂਗਲੁਰੂ ਦਾ ਇੱਕ ਆਮ ਰਹਿਣ ਵਾਲਾ ਇੱਕ ਸਾਲ ਵਿੱਚ 240 ਘੰਟੇ ਟ੍ਰੈਫਿਕ ਵਿੱਚ ਬਿਤਾਉਂਦਾ ਹੈ।

ਲੋਕਾਂ ਨੇ ਸਾਨੂੰ ਦੱਸਿਆ ਕਿ ਕਈ ਲੋਕ ਟ੍ਰੈਫਿਕ ਕਰਕੇ ਆਪਣੀਆਂ ਨੌਕਰੀਆਂ ਛੱਡ ਦਿੰਦੇ ਹਨ।

ਝੀਲਾਂ ਦੀ ਵਿਗੜਦੀ ਹਾਲਤ

ਬੈਂਗਲੁਰੂ ਨੂੰ ਝੀਲਾਂ ਦਾ ਸ਼ਹਿਰ ਕਹਿੰਦੇ ਸਨ ਪਰ ਹੁਣ ਇਸਨੂੰ ਜਲਦੀਆਂ ਝੀਲਾਂ ਦਾ ਸ਼ਹਿਰ ਆਖਦੇ ਹਨ।

ਜ਼ਹਿਰੀਲਾ ਕਬਾੜ ਸੁੱਟਣ ਕਾਰਨ ਇੱਥੋਂ ਦੀਆਂ ਝੀਲਾਂ ਵਿੱਚ ਕਈ ਵਾਰ ਅੱਗ ਲੱਗ ਚੁੱਕੀ ਹੈ।

Image copyright MANJUNATH KIRAN/BBC

ਮੈਟਰੋ ਦਾ ਢਿੱਲਾ ਕੰਮ

ਬੈਂਗਲੁਰੂ ਵਿੱਚ 2006 ਵਿੱਚ ਮੈਟਰੋ ਦਾ ਕੰਮ ਸ਼ੁਰੂ ਹੋਇਆ ਸੀ ਪਰ ਅਜੇ ਤੱਕ ਸਿਰਫ ਦੋ ਹੀ ਲਾਈਨਾਂ ਹਨ ਜੋ ਕਾਫੀ ਨਹੀਂ। ਬਾਕੀ ਦਾ ਕੰਮ ਵੀ ਛੇਤੀ ਪੂਰਾ ਹੋਣਾ ਚਾਹੀਦਾ ਹੈ ਜੋ ਫਿਲਹਾਲ ਬਹੁਤ ਹੌਲੀ ਚੱਲ ਰਿਹਾ ਹੈ।

ਪੈਦਲ ਚਾਲਕਾਂ ਲਈ ਸਹੂਲਤਾਂ

ਇੱਕ ਦਿਨ ਲਈ ਬੀਬੀਸੀ ਪੌਪ-ਅੱਪ ਤਹਿਤ ਸੀਐਮ ਬਣਾਏ ਗਏ ਵਿਨੇ ਨੇ ਕਿਹਾ ਕਿ ਸੜਕਾਂ ਦੇ ਇਸਤੇਮਾਲ ਲਈ ਸਭ ਤੋਂ ਵੱਧ ਪ੍ਰਮੁੱਖਤਾ ਪੈਦਲ ਚਾਲਕਾਂ ਅਤੇ ਸਾਈਕਲ ਚਲਾਉਣ ਵਾਲਿਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।

ਉਸ ਤੋਂ ਬਾਅਦ ਪਬਲਿਕ ਆਵਾਜਾਈ ਅਤੇ ਪ੍ਰਾਈਵੇਟ ਆਵਾਜਾਈ ਆਉਣੇ ਚਾਹੀਦੇ ਹਨ।

Image copyright MANJUNATH KIRAN/BBC

ਟੋਏ ਅਤੇ ਸੜਕਾਂ ਦਾ ਢਾਂਚਾ

ਬੈਂਗਲੁਰੂ ਆਪਣੇ ਟੋਇਆ ਲਈ ਮਸ਼ਹੂਰ ਹੈ। ਕਈ ਵਾਰ ਤਾਂ ਨਾਰਗਿਕ ਟੋਇਆਂ ਰਾਹੀਂ ਸੜਕਾਂ ਦੀ ਪਛਾਣ ਕਰਦੇ ਹਨ।

ਜੰਗਲਾਂ 'ਤੇ ਨਜਾਇਜ਼ ਕਬਜ਼ਾ

ਲੋਕਾਂ ਲਈ ਇਹ ਵੀ ਅਹਿਮ ਮੁੱਦਾ ਹੈ। ਹਾਲ ਹੀ ਵਿੱਚ ਬਣੀ ਇੱਕ ਸੀਏਜੀ ਰਿਪੋਰਟ ਮੁਤਾਬਕ ਪਿਛਲੇ 19 ਸਾਲਾਂ ਵਿੱਚ ਜੰਗਲਾਂ 'ਤੇ ਨਾਜਾਇਜ਼ ਕਬਜ਼ਾ ਪੰਜ ਗੁਣਾ ਹੋ ਗਿਆ ਹੈ।

ਸਿਹਤ ਸੇਵਾਵਾਂ 'ਤੇ ਧਿਆਨ

ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੀ ਅਰਚਨਾ ਨੇ ਦੱਸਿਆ ਕਿ ਉਹ ਸਾਰਿਆਂ ਲਈ ਸਸਤੇ ਵਿੱਚ ਸਿਹਤ ਸੇਵਾਵਾਂ ਮੁਹੱਇਆ ਕਰਵਾਉਣਾ ਚਾਹੇਗੀ।

ਸਕੂਲਾਂ ਵਿੱਚ ਅੰਗਰੇਜ਼ੀ ਦੀ ਵਰਤੋਂ ਘਟਾਈ ਜਾਵੇ

ਕੁਝ ਲੋਕਾਂ ਮੁਤਾਬਕ ਅੰਗਰੇਜ਼ੀ ਉਨ੍ਹਾਂ ਦੀ ਆਪਣੀ ਭਾਸ਼ਾ ਤੋਂ ਵੱਧ ਵਰਤੀ ਜਾਂਦੀ ਹੈ ਜੋ ਕਿ ਗਲਤ ਹੈ। ਉਹ ਇਸਨੂੰ ਘਟਾਉਣਾ ਚਾਹੁੰਦੇ ਹਨ।

ਬੀਬੀਸੀ ਦੀ ਪੌਪ-ਅੱਪ ਟੀਮ ਹੁਣ ਇਨ੍ਹਾਂ ਆਈਡੀਆਜ਼ 'ਤੇ ਖਬਰਾਂ ਕਰੇਗੀ।

ਇਸ ਲਈ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਫੌਲੋ ਕਰੋ, #BBCNewsPopUp ਅਤੇ #KarnatakaElection2018 ਨਾਲ।

ਸਾਡੀ ਗੱਲਬਾਤ ਵਿੱਚ ਹਿੱਸੇਦਾਰ ਬਣੋ, ਕੀ ਪਤਾ ਬੀਬੀਸੀ ਤੱਕ ਪਹੁੰਚ ਜਾਵੇ ਤੁਹਾਡੀ ਕਹਾਣੀ!

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)