ਇੱਕ ਸੈਕਸ ਵਰਕਰ ਕੁੜੀ ਦੇ ਪਿਆਰ ਤੇ ਆਜ਼ਾਦੀ ਦੀ ਕਹਾਣੀ

सेक्स वर्कर Image copyright Getty Images

"ਪਹਿਲਾਂ ਤਾਂ ਉਹ ਕਦੇ ਕਦੇ ਹੀ ਕੋਠੇ ਉੱਤੇ ਆਉਂਦਾ ਅਤੇ ਕਦੇ ਮੇਰੇ ਕੋਲ ਤੇ ਕਦੇ ਕਿਸੇ ਹੋਰ ਲੜਕੀ ਕੋਲ ਬੈਠਦਾ ਸੀ...।"

"ਫੇਰ ਉਹ ਮੇਰੇ ਕੋਲ ਹੀ ਆਉਣ ਲੱਗ ਪਿਆ ਅਤੇ ਸਾਡੇ ਵਿੱਚ ਇੱਕ ਖਾਸ ਰਿਸ਼ਤਾ ਬਣ ਗਿਆ।"

ਇਹ ਵੀ ਪੜ੍ਹੋ:

ਮੇਰਠ ਦੇ ਲਾਲ ਬੱਤੀ ਇਲਾਕੇ ਵਿੱਚ ਰਹਿਣ ਵਾਲੀ ਅਨੀਤਾ (ਬਦਲਿਆ ਨਾਮ) ਦੀ ਜ਼ਿੰਦਗੀ ਵਿੱਚ ਇੱਕ ਵਿਅਕਤੀ ਰੋਸ਼ਨੀ ਬਣ ਕੇ ਆਇਆ।

ਉਂਝ ਤਾਂ ਭਾਵੇਂ ਜਿਨਸੀ ਕਾਮਿਆਂ ਦੀ ਜ਼ਿੰਦਗੀ ਵਿੱਚ ਪਿਆਰ ਦੀ ਥਾਂ ਨਹੀਂ ਹੁੰਦੀ ਪਰ ਅਨੀਤਾ ਦੀ ਜ਼ਿੰਦਗੀ ਵਿੱਚ ਪਿਆਰ ਦਾ ਰੰਗ ਚੜ੍ਹਨ ਲੱਗ ਪਿਆ ਸੀ।

ਅਨੀਤਾ ਲਈ ਆਪਣੇ ਅਤੀਤ ਕਰਕੇ, ਜਿੱਥੇ ਉਹ ਭਾਵਨਾ ਰਹਿਤ ਸੰਬੰਧਾਂ ਵਿੱਚੋਂ ਹੀ ਲੰਘੀ ਸੀ, ਭਰੋਸਾ ਕਰਨਾ ਬਹੁਤ ਮੁਸ਼ਕਿਲ ਸੀ।

ਫੇਰ ਵੀ ਉਮੀਦ ਦੀ ਕਿਰਨ ਬਾਕੀ ਸੀ ਅਤੇ ਇਸੇ ਨੇ ਉਸ ਨੂੰ ਜਿਨਸੀ ਕਾਮੇ ਦੀ ਜ਼ਿੰਦਗੀ ਤੋਂ ਆਜ਼ਾਦੀ ਦਵਾਈ ਅਤੇ ਇੱਕ ਇੱਜ਼ਤਦਾਰ ਸਮਾਜਿਕ ਜ਼ਿੰਦਗੀ ਮਿਲ ਸਕੀ।

ਪੱਛਮੀਂ ਬੰਗਾਲ ਦੇ 24 ਪਰਗਨੇ ਤੋਂ ਲਿਆਂਦੀ ਗਈ ਅਨੀਤਾ ਦੀ ਜ਼ਿੰਦਗੀ ਕਈ ਉਤਰਾਅ--ਚੜ੍ਹਾਵਾਂ ਵਿੱਚੋਂ ਲੰਘੀ ਸੀ।

ਉਹ ਦੱਸਦੀ ਹੈ, "ਮੇਰੇ ਘਰੇ ਮਾਂ-ਬਾਪ ਅਤੇ ਇੱਕ ਛੋਟੀ ਭੈਣ ਅਤੇ ਭਾਈ ਸਨ। ਘਰ ਵਿੱਚ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ। ਅਜਿਹੇ ਵਿੱਚ ਇੱਕ ਹੋਰ ਕਮਾਊ ਹੱਥ ਦੀ ਜ਼ਰੂਰਤ ਸੀ।।"

"ਇਸ ਲਈ ਮੈਂ ਸੋਚਿਆ ਮੈਂ ਕਮਾ ਲਵਾਂ, ਤਾਂ ਘਰੇ ਕੁਝ ਮਦਦ ਹੋ ਜਾਵੇਗੀ। ਉਸੇ ਸਮੇਂ ਪਿੰਡ ਦੇ ਕਿਸੇ ਬੰਦੇ ਨੇ ਮੈਨੂੰ ਸ਼ਹਿਰ ਵਿੱਚ ਨੌਕਰੀ ਦਵਾਉਣ ਦੀ ਗੱਲ ਕਹੀ।"

"ਉਸਨੇ ਮੇਰੇ ਮਾਂ-ਬਾਪ ਨੂੰ ਵੀ ਕਿਹਾ ਕਿ ਉਹ ਮੈਨੂੰ ਸ਼ਹਿਰ ਵਿੱਚ ਕੰਮ ਦੁਆ ਦੇਵੇਗਾ ਅਤੇ ਚੰਗੇ ਪੈਸੇ ਮਿਲਣਗੇ। ਲਗਪਗ 5 ਸਾਲ ਪਹਿਲਾਂ ਮੈਂ ਉਸ ਨਾਲ ਆ ਗਈ।"

"ਕੁਝ ਦਿਨ ਟਾਲਣ ਮਗਰੋਂ ਉਸ ਨੇ ਮੈਨੂੰ ਕੋਠੇ 'ਤੇ ਵੇਚ ਦਿੱਤਾ।"

ਧਮਕੀਆਂ ਦਿੱਤੀਆਂ ਗਈਆਂ...

ਉਸ ਸਮੇਂ ਅਨੀਤਾ ਦੀ ਦੁਨੀਆਂ ਬਦਲ ਗਈ। ਉਸ ਨੂੰ ਸਮਝ ਹੀ ਨਾ ਆਇਆ। ਉਸ ਨੇ ਉੱਥੋਂ ਜਾਣ ਦੇਣ ਦੀਆਂ ਮਿੰਨਤਾ ਕੀਤੀਆਂ ਪਰ ਕਿਸੇ ਨੂੰ ਉਸ 'ਤੇ ਤਰਸ ਨਾ ਆਇਆ।

Image copyright Getty Images

ਨੌਕਰੀ ਦਾ ਸੁਫਨਾ ਲੈ ਕੇ ਆਈ ਅਨੀਤਾ ਲਈ ਇਹ ਜਿਨਸੀ ਕਾਮਾ ਬਣਨਾ ਮਰਨ ਬਰਾਬਰ ਸੀ।

ਉਸ ਨੂੰ ਕੁੱਟਿਆ ਗਿਆ। ਚਿਹਰਾ ਖਰਾਬ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ :

ਉਸ ਨੇ ਦੱਸਿਆ, "ਮੇਰੇ ਕੋਲ ਕੋਈ ਰਾਹ ਨਹੀਂ ਸੀ ਅਤੇ ਉਹ ਥਾਂ ਮੇਰੇ ਲਈ ਜੇਲ੍ਹ ਬਣ ਗਈ। ਉੱਥੇ ਮੇਰੇ ਨਾਲ ਜ਼ਬਰਦਸਤੀ ਵੀ ਕੀਤੀ ਗਈ ਤਾਂ ਕਿ ਮੈਂ ਗਾਹਕਾਂ ਲਈ ਤਿਆਰ ਹੋ ਜਾਵਾਂ।"

"ਮੈਂ ਟੁੱਟ ਗਈ ਅਤੇ ਇਸ ਧੰਦੇ ਵਿੱਚ ਖ਼ੁਦ ਨੂੰ ਸੌਂਪ ਦਿੱਤਾ।"

ਨਰਕ ਤੋਂ ਛੁਟਕਾਰੇ ਦੀ ਭਾਲ ਸੀ ਬਸ...

ਅਨੀਤਾ ਦੀ ਜ਼ਿੰਦਗੀ ਨੇ ਮੋੜ ਲਿਆ ਤੇ ਉਸ ਦੀ ਮੁਲਾਕਾਤ ਮਨੀਸ਼ (ਬਦਲਿਆ ਨਾਮ) ਨਾਲ ਹੋਈ। ਕਦੋਂ ਉਨ੍ਹਾਂ ਦਾ ਰਿਸ਼ਤਾ ਖ਼ਾਸ ਬਣ ਗਿਆ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ।

"ਮਨੀਸ਼ ਹਰ ਦਿਨ ਮੈਨੂੰ ਮਿਲਣ ਆਉਣ ਲੱਗੇ। ਉਹ ਮੇਰੇ ਨਾਲ ਗੱਲਾਂ ਕਰਦਾ ਅਤੇ ਮੈਨੂੰ ਵਧੀਆ ਲੱਗਦਾ।"

Image copyright Getty Images

ਜਦੋਂ ਇੱਕ ਦਿਨ ਮਨੀਸ਼ ਨੇ ਅਨੀਤਾ ਨੂੰ ਆਪਣੇ ਦਿਲ ਦੀ ਗੱਲ ਦੱਸੀ ਤਾਂ ਅਨੀਤਾ ਨੂੰ ਉਸ ਵਿੱਚ ਸਹਾਰਾ ਦਿਖਾਈ ਦਿੱਤਾ।

ਪਹਿਲੇ ਧੋਖਿਆਂ ਕਰਕੇ ਅਨੀਤਾ ਨੂੰ ਛੇਤੀ ਇਸ ਉੱਤੇ ਭਰੋਸਾ ਵੀ ਨਹੀਂ ਸੀ ਹੋ ਰਿਹਾ ਸੀ।

ਅਨੀਤਾ ਨੇ ਕੋਠੇ ਤੋਂ ਨਿਕਲਣ ਦੀ ਆਪਣੀ ਇੱਛਾ ਦੱਸੀ। ਕੋਠੇ ਦੇ ਲੋਕਾਂ ਨੂੰ ਮਨੀਸ਼ ਦੇ ਰੋਜ਼ਾਨਾਂ ਦੇ ਗੇੜਿਆਂ ਬਾਰੇ ਪਹਿਲਾਂ ਹੀ ਪਤਾ ਸੀ।

ਸਟਾਮ 'ਤੇ ਲਾਇਆ ਅੰਗੂਠਾ

ਇਹ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਕਈ ਵਾਰ ਅਜਿਹੇ ਗਾਹਕ ਆ ਜਾਂਦੇ ਜਿਸ ਨੂੰ ਕੋਈ ਖ਼ਾਸ ਕੁੜੀ ਪਸੰਦ ਆ ਜਾਂਦੀ।

ਮਨੀਸ਼ ਨੇ ਮੇਰਠ ਦੇ ਹੀ ਇੱਕ ਗੈਰ-ਸਰਕਾਰੀ ਸੰਗਠਨ ਨਾਲ ਸੰਪਰਕ ਕੀਤਾ।

Image copyright ATUL SHARMA

ਜੋ ਜਿਨਸੀ ਕਰਮੀਆਂ ਜੇ ਮੁੜ ਵਸੇਬੇ ਲਈ ਕੋਠਿਆਂ ਦੇ ਗਾਹਕਾਂ ਦੀ ਮਦਦ ਨਾਲ ਕੰਮ ਕਰਦੀ ਸੀ।

ਸੰਗਠਨ ਦੀ ਸੰਚਾਲਕ ਅਤੁਲ ਸ਼ਰਮਾ ਨੂੰ ਮਨੀਸ਼ ਨੇ ਦੱਸਿਆ ਕਿ ਉਹ ਕੋਠੇ ਦੀ ਇੱਕ ਲੜਕੀ ਨੂੰ ਪਿਆਰ ਕਰਦਾ ਹੈ ਅਤੇ ਉਸ ਨੂੰ ਉਥੋਂ ਕੱਢਣਾ ਚਾਹੁੰਦਾ ਹੈ।

ਅਤੁਲ ਸ਼ਰਮਾ ਨੇ ਪੁੱਛਿਆ ਕਿ ਬਾਅਦ ਵਿੱਚ ਕੀ ਹੋਵੇਗਾ ਇਸ 'ਤੇ ਮਨੀਸ਼ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਏਗਾ।

ਅਤੁਲ ਨੂੰ ਯਕੀਨ ਨਹੀਂ ਆਇਆ ਜਿਸ ਕਰਕੇ ਉਨ੍ਹਾਂ ਨੇ ਮਨੀਸ਼ ਦੀ ਦ੍ਰਿੜਤਾ ਦੇਖਣ ਲਈ ਉਨ੍ਹਾਂ ਨੂੰ ਕੁਝ ਦਿਨ ਬਾਅਦ ਆਉਣ ਲਈ ਕਿਹਾ।

ਦੋ ਦਿਨਾਂ ਬਾਅਦ ਜਦੋਂ ਮਨੀਸ਼ ਨੇ ਆਪਣੀ ਗੱਲ ਦੁਹਰਾਈ ਤਾਂ ਅਤੁਲ ਨੂੰ ਕੁਝ ਯੀਕੀਨ ਆਇਆ।

ਜਦੋਂ ਕੋਠੇ ਵਿੱਚੋਂ ਕੱਢਿਆ ਗਿਆ...

ਅਤੁਲ ਨੇ ਕਿਹਾ ਕਿ ਮਨੀਸ਼ ਪਹਿਲਾਂ ਉਸ ਲੜਕੀ ਦੀ ਸਹਿਮਤੀ ਲੈ ਕੇ ਆਵੇ ਕਿਉਂਕਿ ਧੱਕੇ ਨਾਲ ਉਸ ਨੂੰ ਲਿਆ ਸਕਣਾ ਮੁਸ਼ਕਿਲ ਹੋਵੇਗਾ।

Image copyright ATUL SHARMA

ਜਦੋਂ ਮਨੀਸ਼ ਨੇ ਸਾਰੀ ਗੱਲ ਅਨੀਤਾ ਨੂੰ ਦੱਸੀ ਅਨੀਤਾ ਨੇ ਉਸ ਨੂੰ ਅਸਟਾਮ ਪੇਪਰ ਲਿਆਉਣ ਲਈ ਕਿਹਾ।.

ਇਹ ਵੀ ਪੜ੍ਹੋ:

ਅਨੀਤਾ ਨੇ ਦੱਸਿਆ, "ਮੈਨੂੰ ਲਿਖਣਾ ਨਹੀਂ ਸੀ ਆਉਂਦਾ। ਮੈਂ ਬਾਹਰ ਕਿਸੇ ਨਾਲ ਗੱਲ ਨਹੀਂ ਸੀ ਕਰ ਸਕਦੀ। ਮੈਂ ਬਸ ਚੀਕਾਂ ਮਾਰ ਕੇ ਕਹਿਣਾ ਚਾਹੁੰਦੀ ਸੀ ਕਿ ਮੈਨੂੰ ਉੱਥੋਂ ਕੱਢ ਦਿਓ।"

ਇਸ ਮਗਰੋਂ ਅਤੁਲ ਸ਼ਰਮਾ ਪੁਲਿਸ ਨਾਲ ਕੋਠੇ 'ਤੇ ਪਹੁੰਚੇ।

ਦਲਾਲ ਦਾ ਡਰ

ਅਤੁਲ ਨੇ ਦੱਸਿਆ ਕਿ ਲੜਕੀ ਨੂੰ ਨਾ ਪਛਾਨਣ ਕਰਕੇ ਉਨ੍ਹਾਂ ਉੱਚੀ ਆਵਾਜ਼ ਵਿੱਚ ਅਨੀਤਾ ਦਾ ਨਾਮ ਲਿਆ। ਇਹ ਸੁਣ ਕੇ ਇੱਕ ਲੜਕੀ ਉੱਠ ਖੜ੍ਹੀ ਹੋਈ।

"ਮੈਂ ਉਸ ਦਾ ਹੱਥ ਫੜ੍ਹਿਆ ਅਤੇ ਨਾਲ ਤੁਰਨ ਲਈ ਕਿਹਾ। ਉਹ ਡਰ ਰਹੀ ਸੀ ਕਿਉਂਕਿ ਕੋਠੇ ਤੋਂ ਨਿਕਲਣ ਮਗਰੋਂ ਵੀ ਦਲਾਲ ਦਾ ਡਰ ਬਣਿਆ ਰਹਿੰਦਾ ਹੈ।"

"ਫੇਰ ਕੋਠਾ ਚਲਾਉਣ ਵਾਲੀ ਨੇ ਮੈਨੂੰ ਰੋਕਣਾ ਚਾਹਿਆ ਤਾਂ ਮੈਂ ਕਿਹਾ ਕਿ ਇਹ ਲੜਕੀ ਇੱਥੋਂ ਜਾਣਾ ਚਾਹੁੰਦੀ ਹੈ।"

"ਜੇ ਇਹ ਪੌੜੀਆਂ ਉੱਤਰੀ ਤਾਂ ਮੇਰੀ ਹੋਈ ਪਰ ਜੇ ਨਹੀਂ ਤਾਂ ਮੈਂ ਵਾਪਸ ਚਲਾ ਜਾਵਾਂਗਾ। ਮੇਰੇ ਐਨਾ ਕਹਿਣ ਦੀ ਦੇਰ ਸੀ ਕਿ ਇਹ ਭੱਜ ਕੇ ਸਾਡੀ ਗੱਡੀ ਵਿੱਚ ਬੈਠ ਗਈ।"

ਇਸ ਮਗਰੋਂ ਅਤੁਲ ਨੇ ਮਨੀਸ਼ ਦੇ ਘਰ ਵਾਲਿਆਂ ਨਾਲ ਗੱਲ ਕੀਤੀ ਜੋ ਪਹਿਲਾਂ ਤਾਂ ਤਿਆਰ ਨਹੀਂ ਸਨ ਪਰ ਬਾਅਦ ਵਿੱਚ ਬੇਟੇ ਦੀ ਜ਼ਿੱਦ ਸਾਹਮਣੇ ਲੜਕੀ ਦਾ ਅਤੀਤ ਲਕੋ ਕੇ ਰੱਖਣ ਦੀ ਸ਼ਰਤ 'ਤੇ ਝੁਕ ਗਏ।

ਰਹਿਣ ਸਹਿਣ ਦੀ ਟ੍ਰੇਨਿੰਗ

ਅਨੀਤਾ ਨੇ ਦੱਸਿਆ, "ਮੈਂ ਤਾਂ ਵਿਆਹ ਬਾਰੇ ਸੋਚਣਾ ਹੀ ਛੱਡ ਦਿੱਤਾ ਸੀ ਪਰ ਮਨੀਸ਼ ਦੇ ਆਉਣ ਨਾਲ ਕੁਝ ਉਮੀਦ ਹੋਈ।"

"ਉਸਦੇ ਮਾਤਾ-ਪਿਤਾ ਮੈਨੂੰ ਨਾ ਅਪਣਾਉਂਦੇ ਤਾਂ ਵੀ ਬੁਰਾ ਨਾ ਲੱਗਦਾ ਆਖਰ ਕਿਉਂ ਕੋਈ ਆਪਣੇ ਸਿਰ ਬਦਨਾਮੀ ਲਵੇਗਾ...ਹੌਲੀ-ਹੌਲੀ ਉਨ੍ਹਾਂ ਨੇ ਮੈਨੂੰ ਅਪਣਾ ਲਿਆ।"

"ਹੁਣ ਮੇਰੀ ਇੱਕ ਧੀ ਵੀ ਹੈ ਅਤੇ ਉਸ ਨੂੰ ਇੱਕ ਇੱਜ਼ਤਦਾਰ ਜ਼ਿੰਦਗੀ ਨਸੀਬ ਹੋਈ ਹੈ।"

ਮੇਰਠ ਕਬਾੜੀ ਬਾਜ਼ਾਰ ਵੇਸਵਾਗਮਨੀ ਵਾਲਾ ਖੇਤਰ ਹੈ। ਇੱਥੋਂ ਦੀਆਂ ਲੜਕੀਆਂ ਨੂੰ ਸੀਟੀਆਂ ਮਾਰ ਕੇ ਬੁਲਾਉਣਾ ਆਮ ਗੱਲ ਹੈ।

ਇੱਥੇ ਦੀਆਂ ਲੜਕੀਆਂ ਨੂੰ ਕੋਈ ਵੀ ਪਛਾਣ ਸਕਦਾ ਹੈ। ਹੁਣ ਇੱਥੋਂ ਜਾਨ ਛੁਡਾ ਚੁੱਕੀਆਂ ਕਈ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ।

ਉਨ੍ਹਾਂ ਨੂੰ ਬਦਲਵੇਂ ਰੁਜ਼ਗਾਰ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਨੂੰ ਬਾਹਰੀ ਸਮਾਜ ਵਿੱਚ ਵਿਚਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ।

ਇਸ ਕੰਮ ਲਈ ਉਨ੍ਹਾਂ ਨੂੰ ਕਿਸੇ ਵਲੰਟੀਅਰ ਮਹਿਲਾ ਦੇ ਨਾਲ ਰੱਖਿਆ ਜਾਂਦਾ ਹੈ।

ਅਤੁਲ ਸ਼ਰਮਾ ਨੇ ਦੱਸਿਆ ਕਿ ਕੋਠੇ ਤੇ ਬਹੁਤਾ ਸਮਾਂ ਬਿਤਾਉਣ ਮਗਰੋਂ ਲੜਕੀਆਂ ਦਾ ਰਹਿਣ ਸਹਿਣ ਬਿਲਕੁਲ ਬਦਲ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ ਅਨਲੌਕ 1: ਜੂਨ 8 ਤੋਂ ਹੋਟਲ, ਰੈਸਟੋਰੈਂਟ, ਸ਼ਾਪਿੰਗ ਮਾਲ ਤੇ ਧਾਰਮਿਕ ਸਥਾਨ ਖੁਲ੍ਹਣਗੇ, ਜਾਣੋ ਹੋਰ ਕੀ ਹਨ ਫੈਸਲੇ

ਕੋਰੋਨਾਵਾਇਰਸ ਲੌਕਡਾਊਨ ਖੁਲ੍ਹੇਗਾ: ਜਾਣੋ ਜੂਨ 1 ਤੋਂ ਕੀ ਕਰ ਸਕੋਗੇ ਤੇ ਕੀ ਨਹੀਂ

ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ

ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੇ ਪਰਿਵਾਰ ਲਈ ਆਨਲਾਈਨ ਪੜ੍ਹਾਈ ਬਣੀ ਚੁਣੌਤੀ

ਪ੍ਰਧਾਨ ਮੰਤਰੀ ਮੋਦੀ ਦੇ ਦੇਸ ਵਾਸੀਆਂ ਦੇ ਨਾਂ ਲਿਖੀ ਚਿੱਠੀ ਦੀਆਂ 10 ਖ਼ਾਸ ਗੱਲਾਂ

ਭਾਰਤ ਵਿੱਚ ਪਾਣੀ ਦੇ ਸੰਕਟ ਨੂੰ ਇੱਕ ਨਿੱਕੀ ਬੱਚੀ ਦੀ ਨਜ਼ਰ ਤੋਂ ਦੇਖੋ

ਸਰਕਾਰ ਨੇ ਲੋਕਾਂ ਨੂੰ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ- ਨਜ਼ਰੀਆ

ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ 'ਪੰਜਾਬ ਮਾਡਲ' ਦੀ ਚਰਚਾ ਕਿਉਂ

ਕੋਰੋਨਾਵਾਇਰਸ: ਭਾਰਤ 'ਚ ਅਗਲੇ ਕੁਝ ਹਫ਼ਤਿਆਂ ਦੌਰਾਨ ਹਾਲਾਤ ਗੰਭੀਰ ਕਿਉਂ ਹੋ ਜਾਣਗੇ