ਸੋਸ਼ਲ: 'ਮਹਾਂਭਾਰਤ ਵੇਲੇ ਇੰਟਰਨੈੱਟ ਦੀ ਗੱਲ ਕਰਨ ਵਾਲੇ ਨੂੰ ਪੀਐੱਮ ਬਣਾਓ'

ਬਿਪਲਬ ਦੇਬ Image copyright Twitter

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਕਿਹਾ ਕਿ ਇੰਟਰਨੈੱਟ ਦੀ ਕਾਢ ਭਾਰਤ 'ਚ ਮਹਾਭਾਰਤ ਦੇ ਵੇਲੇ ਹੀ ਹੋ ਚੁੱਕੀ ਸੀ।

ਤ੍ਰਿਪੁਰਾ 'ਚ ਇੱਕ ਸਮਾਗਮ ਦੌਰਾਨ ਸੰਬਧੋਨ ਕਰਦਿਆਂ ਬਿਪਲਬ ਦੇਬ ਨੇ ਕਿਹਾ, ''ਇਹ ਉਹ ਦੇਸ ਹੈ ਜਿੱਥੇ ਮਹਾਂਭਾਰਤ 'ਚ ਸੰਜੇ ਬਹਿ ਕੇ ਧ੍ਰਿਤਰਾਸ਼ਟਰ ਨੂੰ ਯੁੱਧ 'ਚ ਕੀ ਹੋ ਰਿਹਾ ਸੀ, ਦੱਸ ਰਹੇ ਸਨ।''

''ਇਸ ਦਾ ਮਤਲਬ ਕੀ ਹੈ? ਉਸ ਜ਼ਮਾਨੇ 'ਚ ਤਕਨੌਲਜੀ ਸੀ, ਇੰਟਰਨੈੱਟ ਸੀ, ਸੈਟੇਲਾਈਟ ਸੀ, ਸੰਜੇ ਦੀ ਅੱਖ ਨਾਲ ਕਿਵੇਂ ਉਹ ਦੇਖ ਸਕਦਾ ਸੀ।''

'ਲੱਖਾਂ ਸਾਲ ਪਹਿਲਾਂ ਹੋ ਚੁੱਕੀ ਸੀ ਕਾਢ'

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਪ ਦੇਬ ਨੇ ਕਿਹਾ ਕਿ ਪੱਛਮ ਦੇਸ਼ਾਂ ਨੇ ਨਹੀਂ, ਸਗੋਂ ਭਾਰਤ ਨੇ ਇੰਟਰਨੈੱਟ ਦੀ ਕਾਢ ਕੱਢੀ ਸੀ।

ਉਨ੍ਹਾਂ ਕਿਹਾ, ''ਇਸ ਦਾ ਮਤਲਬ ਇਹ ਹੈ ਕਿ ਉਸ ਸਮੇਂ ਤਕਨੀਕ ਸੀ, ਵਿਚਾਲੇ ਕੀ ਹੋਇਆ, ਕੀ ਨਹੀਂ ਹੋਇਆ, ਬਹੁਤ ਕੁਝ ਬਦਲਿਆ ਪਰ ਉਸ ਜ਼ਮਾਨੇ 'ਚ ਭਾਰਤ ਵਿੱਚ ਤਕਨੌਲਜੀ ਸੀ। ਇਹ ਕੰਮ ਤੁਸੀਂ ਲੋਕਾਂ ਨੇ ਪਹਿਲਾਂ ਨਹੀਂ ਕੀਤਾ, ਇਸ ਦੇਸ 'ਚ ਲੱਖਾਂ ਸਾਲ ਪਹਿਲਾਂ ਇਹ ਕਾਢ ਕੱਢੀ ਜਾ ਚੁੱਕੀ ਸੀ।''

ਬਿਪਲਬ ਦੇਬ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਵੱਖ-ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਹਨ।

ਬੀਬੀਸੀ ਪੰਜਾਬੀ ਦੇ ਫੋਰਮ ਕਹੋ ਤੇ ਸੁਣੋ ਰਾਹੀਂ ਵੀ ਲੋਕਾਂ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ।

ਫੇਸਬੁੱਕ ਯੂਜ਼ਰ ਲਖਵਿੰਦਰ ਸੋਧਾ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਦੇ ਹਨ, ''ਨਿਊਕਲੀਅਰ ਨੂੰ ਮਹਾਂਭਾਰਤ ਸਮੇਂ 'ਚ ਲਾਂਚ ਕੀਤਾ ਗਿਆ ਸੀ।''

Image copyright BBC/FB/BBCNEWSPUNJABI

ਗੁਰਬਿੰਦਰ ਸਿੰਘ ਨੇ ਲਿਖਿਆ, ''ਬੀਜੇਪੀ ਨੂੰ ਇਸ ਵਿਅਕਤੀ ਨੂੰ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਪੇਸ਼ ਕਰਨਾ ਚਾਹੀਦਾ ਹੈ, ਇਸ ਵਿੱਚ ਮੋਦੀ ਵਾਲੇ ਗੁਣ ਹਨ।''

Image copyright BBC/FB/BBCNEWSPUNJABI

ਟਵਿੱਟਰ ਯੂਜ਼ਰ ਬਿਸਵਜੀਤ ਨੇ ਇੱਕ ਤਸਵੀਰ ਰਾਹੀਂ ਵਿਅੰਗ ਕੀਤਾ ਹੈ।

Image copyright BBC/TWITTER/@Majumdar1993

ਇੱਕ ਹੋਰ ਟਵਿੱਟਰ ਯੂਜ਼ਰ ਮੁਬਾਸ਼ਿਰ ਨੇ ਇੱਕ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ ਇੰਟਰਨੈੱਟ 'ਤੇ ਸਕਾਈਪ ਦਾ ਇਸਤੇਮਾਲ ਮਹਾਂਭਾਰਤ ਸਮੇਂ ਵਿੱਚ, ਭਗਤਾਂ ਨੂੰ ਇਸ ਵੀਡੀਓ ਨੂੰ ਮਾਣ ਨਾਲ ਰੀ-ਟਵੀਟ ਕਰਨਾ ਚਾਹੀਦਾ ਹੈ।

Image copyright BBC/TWITTER/@rubusmubu

ਲੇਖਿਕਾ ਰਿਚਾ ਸਿੰਘ ਟਵਿੱਟਰ 'ਤੇ ਲਿਖਦੇ ਹਨ, ''ਜੇ ਇੰਟਰਨੈੱਟ ਮਹਾਂਭਾਰਤ ਕਾਲ ਵਿੱਚ ਆਇਆ ਤਾਂ ਡਾਟਾ ਸੇਵਾਵਾਂ ਕੁਰੁਕਸ਼ੇਤਰ ਵਿੱਚ ਠੱਪ ਹੋਈਆਂ।''

Image copyright BBC/TWITTER/@richa_singh

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)