ਉਹ ਪੁਜਾਰੀ, ਜਿਸ ਨੇ ਦਲਿਤ ਨੂੰ ਮੋਢਿਆਂ 'ਤੇ ਚੁੱਕਿਆ

ਪੁਜਾਰੀ, ਸੀਐਸ ਰੰਗਾਰਾਜਨ ਆਦਿਤਿਆ ਨੂੰ ਮੋਢਿਆਂ ਤੇ ਚੁੱਕ ਕੇ ਲਿਜਾਂਦੇ ਹੋਏ

ਮੰਦਰ ਵਿੱਚ ਆਰਤੀ ਹੋ ਰਹੀ ਸੀ ਕਿ ਮੁੱਖ ਪੁਜਾਰੀ ਇੱਕ ਵਿਅਕਤੀ ਨੂੰ ਮੋਢਿਆਂ 'ਤੇ ਬਿਠਾ ਕੇ ਆਰਤੀ ਵਾਲੀ ਥਾਂ ਪਹੁੰਚੇ।

ਹੈਦਰਾਬਾਦ ਦੇ ਇੱਕ ਮੰਦਰ ਦੇ ਮੁੱਖ ਪੁਜਾਰੀ ਇਸ ਘਟਨਾ ਕਰਕੇ ਅੱਜ-ਕੱਲ੍ਹ ਸੁਰਖੀਆਂ ਵਿੱਚ ਹਨ।

ਉਹ ਇੱਕ ਦਲਿਤ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਮੰਦਰ ਦੇ ਅੰਦਰ ਆਰਤੀ ਵਾਲੀ ਥਾਂ ਲੈ ਗਏ।

ਮੰਤਰ ਉਚਾਰਣ ਅਤੇ ਸੰਗੀਤ ਦੇ ਵਿੱਚ ਦੋਹਾਂ ਨੇ ਆਰਤੀ ਕੀਤੀ।

ਕਿਹਾ ਜਾਂਦਾ ਹੈ ਕਿ ਇਹ ਸਭ ਇੱਕ 2700 ਸਾਲ ਪੁਰਾਣੀ ਮਿੱਥਕ ਤੋਂ ਪ੍ਰਭਾਵਿਤ ਹੈ ਜਿਸ ਵਿੱਚ ਇੱਕ ਦਲਿਤ ਸ਼ਰਧਾਲੂ ਦਾ ਮੰਦਰ ਵਿੱਚ ਇਸੇ ਤਰ੍ਹਾਂ ਸਵਾਗਤ ਕੀਤਾ ਗਿਆ ਸੀ।

ਪੁਜਾਰੀ, ਸੀ. ਐਸ. ਰੰਗਾਰਾਜਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਦਿਖਾਉਣ ਲਈ ਕੀਤਾ ਕਿ ਰੱਬ ਦੀ ਨਿਗ੍ਹਾ ਵਿੱਚ ਸਾਰੇ ਬਾਰਾਬਰ ਹਨ।

ਉਸਮਾਨੀਆ ਯੂਨੀਵਰਸਟੀ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ, ਕੀ ਕੋਈ ਹਿੰਦੂ ਪੁਜਾਰੀ ਹੁਣ ਵੀ ਅਜਿਹਾ ਕੰਮ ਕਰੇਗਾ।

"ਮੈਨੂੰ ਉਮੀਦ ਹੈ ਹੋਰ ਵੀ ਅਜਿਹਾ ਕਰਨਗੇ- ਇਸ ਦਾ ਇਹ ਮਤਲਬ ਨਹੀਂ ਕਿ ਹਰ ਕੋਈ ਦਲਿਤਾਂ ਨੂੰ ਮੋਢਿਆਂ 'ਤੇ ਚੁੱਕ ਕੇ ਮੰਦਰ 'ਚ ਲਿਜਾਵੇ। ਹਾਂ, ਉਨ੍ਹਾਂ ਨੂੰ ਉਨ੍ਹਾਂ ਦਾ ਮੰਦਰਾਂ ਵਿੱਚ ਸਵਾਗਤ ਕਰਨਾ ਚਾਹੀਦਾ ਹੈ ਅਤੇ ਰਸਮਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।"

"ਮੈਂ ਮੰਨਦਾ ਹਾਂ ਕਿ ਵੰਡ ਹੈ ਪਰ ਇਹ ਗ੍ਰੰਥਾਂ ਵਿੱਚ ਨਹੀਂ ਹੈ ਤੇ ਸਿਰਫ਼ ਸਮਾਜ ਵਿੱਚ ਹੈ।"

ਇਹ ਉਸ ਦਲਿਤ ਆਦਿਤਿਆ ਦੇ ਸ਼ਬਦ ਹਨ ਜਿਸ ਨੂੰ ਮੰਦਰ ਵਿੱਚ ਲਿਜਾਇਆ ਗਿਆ।

ਇੱਕ ਸਮਾਜਿਕ ਕਾਰਕੁਨ ਟੀ. ਐਨ. ਵਸਮਾ ਤਿਲਕ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਮੰਦਰਾਂ ਵਿੱਚ ਦਲਿਤ ਹੱਕਾਂ ਲਈ ਸੰਘਰਸ਼ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਇਹ ਨਹੀਂ ਹੈ ਕਿ ਅਜਿਹੀਆਂ ਵੰਡੀਆਂ ਰਾਤੋ-ਰਾਤ ਖ਼ਤਮ ਹੋ ਜਾਣਗੀਆਂ ਪਰ ਅਜਿਹੇ ਕੰਮਾਂ ਦਾ ਇੱਕ ਹਾਂਮੁੱਖੀ ਪ੍ਰਭਾਵ ਪਵੇਗਾ।"

ਮੌਕੇ ਤੇ ਮੌਜ਼ੂਦ ਹੋਰ ਪੁਜਾਰੀਆਂ ਨੇ ਕਿਹਾ ਕਿ ਉਹ ਵੀ ਆਪਣੇ ਮੰਦਰਾਂ ਵਿੱਚ ਅਜਿਹਾ ਕਰਨਗੇ।

ਕਾਲਜ ਅਧਿਆਪਕ ਅਤੇ ਦਲਿਤ ਕਾਰਕੁਨ ਸੁਜਾਤਾ ਸੂਰੇਪੱਲੀ ਨੇ ਕਿਹਾ, "ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਚੁੱਕ ਕੇ ਲਿਜਾਇਆ ਜਾਵੇ ਸਾਨੂੰ ਤਾਂ ਦਿਆਲਤਾ ਅਤੇ ਉਦਾਰਤਾ ਚਾਹੀਦੀ ਹੈ। ਅਸੀਂ ਭਾਈਚਾਰੇ ਦਾ ਹਿੱਸਾ ਬਣਨਾ ਚਾਹੁੰਦੇ ਹਾਂ।"

ਕਾਲਜ ਅਧਿਆਪਕ ਅਤੇ ਦਲਿਤ ਕਾਰਕੁਨ ਸੁਜਾਤਾ ਸੂਰੇਪੱਲੀ ਨੇ ਕਿਹਾ, ਇਸ ਨਾਲ ਇਹ ਨਹੀਂ ਬਦਲ ਜਾਵੇਗਾ ਕਿ ਹਿੰਦੂ ਧਰਮ ਵਿੱਚ ਜਾਤਪਾਤ ਨਿੱਹਿਤ ਹੈ।

"ਹੋ ਸਕਦਾ ਹੈ ਇਸ ਨਾਲ ਹੋਰ ਦਲਿਤ ਮੰਦਰਾਂ ਵਿੱਚ ਜਾ ਸਕਣ ਪਰ ਮੈਨੂੰ ਕੋਈ ਉਮੀਦ ਨਹੀਂ ਹੈ।

ਬਾਕੀਆਂ ਦਾ ਕਹਿਣਾ ਹੈ ਕਿ ਇਹ ਦੇਖਣਾ ਹੋਵੇਗਾ ਕਿ ਇਹ ਇਕੱਲੀ ਮਿਸਾਲ ਹੀ ਬਣਦੀ ਹੈ ਜਾਂ ਹੋਰਾਂ ਨੂੰ ਵੀ ਪ੍ਰੇਰਿਤ ਕਰੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)