ਪ੍ਰੈੱਸ ਰਿਵਿਊ: ਪੰਜਾਬ ਪੁਲਿਸ ਕਰ ਰਹੀ 'ਫੇਕ' ਸੰਦੇਸ਼ ਖ਼ਿਲਾਫ਼ ਲੋਕਾਂ ਨੂੰ ਸਾਵਧਾਨ

ਸਰੋਥ ਅਰੋੜਾ, ਡੀਜੀਪੀ ਪੰਜਾਬ Image copyright Getty Images

ਪੰਜਾਬ ਪੁਲਿਸ ਵੱਲੋਂ ਵੱਟਸਐੱਪ 'ਤੇ ਡੀਜੀਪੀ ਦੀ ਤਸਵੀਰ ਨਾਲ ਫੈਲਾਏ ਜਾ ਰਹੇ ਇੱਕ "ਫੇਕ" ਸੰਦੇਸ਼ ਖ਼ਿਲਾਫ਼ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ।

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਪੁਲਿਸ ਨੇ ਲੋਕਾਂ ਨੂੰ ਟਵੀਟ ਕਰਕੇ ਕਿਹਾ, "ਵੱਟਸਐੱਪ 'ਤੇ ਡੀਜੀ ਪੰਜਾਬ ਪੁਲਿਸ ਦੀ ਤਸਵੀਰ ਨਾਲ ਇਕੱਲੀਆਂ ਸਫ਼ਰ ਕਰਨ ਵਾਲੀਆਂ ਔਰਤਾਂ ਦੀ ਮਦਦ ਲਈ ਦਿੱਤੇ ਗਏ ਨੰਬਰ ਵਾਲਾ ਸੰਦੇਸ਼ ਫੇਕ ਹੈ।"

ਦਰਅਸਲ ਵਿੱਚ ਸੰਦੇਸ਼ ਵਿੱਚ ਡੀਜੀਪੀ ਦੀ ਤਸਵੀਰ ਨਾਲ ਲਿਖਿਆ ਹੈ ਕਿ ਜੇਕਰ ਤੁਹਾਡੀ ਗੱਡੀ ਦਾ ਕੋਈ ਪਿੱਛਾ ਕਰਦਾ ਹੈ ਤਾਂ ਇਸ ਨੰਬਰ 'ਤੇ ਫੋਨ ਕਰੋ।

ਦਿੱਲੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਸੁਤੰਤਰ ਭਾਸ਼ਣ ਦੇ ਅਧਿਕਾਰ ਨੂੰ ਕਿਸੇ ਨੂੰ ਬਦਨਾਮ ਕਰਨ ਅਤੇ ਉਸ ਦੇ ਅਕਸ ਨੂੰ "ਗ਼ਲਤ ਅਤੇ ਨਿਰਾਧਾਰ ਇਲਜ਼ਾਮਾਂ" ਦੇ ਆਧਾਰ 'ਤੇ ਨੁਕਸਾਨ ਪਹੁੰਚਾਉਣ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ।

ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਦੀ ਖ਼ਬਰ 'ਚ ਲਿਖਿਆ ਹੈ ਕਿ ਸ਼ਨੀਵਾਰ ਨੂੰ ਦਿੱਲੀ ਦੀ ਅਦਾਲਤ ਨੇ ਮੈਡੀਕਲ ਕਾਲਜ ਮਾਮਲੇ ਵਿੱਚ ਰਿਸ਼ਵਤ ਲੈਣ ਲਈ ਮਾਮਲੇ ਵਿੱਚ ਮੁਲਜ਼ਮ ਓਡੀਸ਼ਾ ਹਾਈ ਕੋਰਟ ਦੇ ਸਾਬਕਾ ਜੱਜ ਆਈਐੱਮ ਕੁਦੁਸੀ ਦੇ ਖ਼ਿਲਾਫ਼ ਦਰਜ ਕੇਸ ਬਾਰੇ ਰਿਪੋਰਟ ਕਰਨ ਤੋਂ ਰੋਕਿਆ ਹੈ।

ਦਰਅਸਲ ਕੁਦੁਸੀ ਨੂੰ ਸੀਬੀਆਈ ਨੇ ਪ੍ਰਸਾਦ ਐਜੂਕੇਸ਼ਨ ਟਰੱਸਟ ਆਫ ਇੰਡੀਆ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਤਹਿਤ ਪਿਛਲੇ ਸਾਲ ਸਤੰਬਰ 'ਤ ਗ੍ਰਿਫ਼ਤਾਰ ਕੀਤਾ ਸੀ।

Image copyright Getty Images

ਪਾਕਿਸਤਾਨ ਦੇ ਚੀਫ ਜਸਟਿਸ ਮੀਆਂ ਸਾਦਿਕ ਨਿਸਾਰ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ 'ਜੁਡੀਸ਼ੀਅਲ ਮਾਰਸ਼ਲ ਲਾਅ' ਦੇ ਨਾਂ 'ਤੇ ਦੇਸ ਨੂੰ "ਨੁਕਸਾਨ" ਪਹੁੰਚਾਉਣ ਕੀਤੀ ਤਾਂ ਸੁਪਰੀਮ ਕੋਰਟ ਦੇ ਸਾਰੇ 17 ਜੱਜ ਅਸਤੀਫ਼ਾ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਕੋਈ 'ਜੁਡੀਸ਼ੀਅਲ ਮਾਰਸ਼ਲ ਲਾਅ' ਨਹੀਂ ਲਿਆਂਦਾ ਜਾ ਰਿਹਾ ਹੈ।

ਪਾਕਿਸਤਾਨ ਦੀ ਅਖ਼ਬਾਰ ਦਿ ਡਾਨ ਵਿੱਚ ਲੱਗੀ ਖ਼ਬਰ ਮੁਤਾਬਕ ਚੀਫ ਜਸਟਿਸ ਸਾਦਿਕ ਨੇ ਕਿਹਾ, "ਇਹ ਕਿਸੇ ਦਾ ਦਿਲ ਦੀ ਇੱਛਾ ਹੋ ਸਕਦੀ ਹੈ ਪਰ ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਦੇਸ ਵਿੱਚ 'ਜੁਡੀਸ਼ੀਅਲ ਮਾਰਸ਼ਲ ਲਾਅ' ਲੈ ਕੇ ਆਉਣ ਲਈ ਕੁਝ ਵੀ ਕਰ ਰਹੇ ਹਾਂ।"

ਉਨ੍ਹਾਂ ਕਿਹਾ, "ਅਸੀਂ ਸਵਿੰਧਾਨ ਤੋਂ ਬਾਹਰ ਜਾ ਕੇ ਕੁਝ ਵੀ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਮੈਂ ਉਹੀ ਕਰਾਂਗਾ ਜਿਸ ਦੀ ਪਾਵਰ ਮੇਰੇ ਕੋਲ ਹੈ।''

Image copyright Getty Images

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਦਾ ਜਾਪਾਨ ਵਿੱਚ ਦੇਹਾਂਤ ਹੋ ਗਿਆ ਹੈ।

ਅਖ਼ਬਾਰ ਨੇ ਇੱਕ ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਨਾਬੀ ਤਾਜਿਬਾ ਜਨਵਰੀ ਤੋਂ ਹੀ ਹਸਪਤਾਲ ਵਿੱਚ ਦਾਖ਼ਲ ਸਨ। ਇਨ੍ਹਾਂ ਦਾ ਜਨਮ 4 ਅਗਸਤ, 1900 ਵਿੱਚ ਹੋਇਆ ਸੀ।

ਨਾਬੀ 7 ਮਹੀਨੇ ਪਹਿਲਾਂ ਹੀ ਜਮਾਇਕਾ ਦੇ ਵਾਇਲਟ ਬ੍ਰਾਊਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵ ਦੇ ਸਭ ਤੋਂ ਬਜ਼ੁਰਗ ਔਰਤ ਵਜੋਂ ਜਾਣਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)