ਪ੍ਰੈਸ ਰਿਵੀਊ: 'ਜੇਸਿਕਾ ਲਾਲ ਦੀ ਭੈਣ ਵੱਲੋਂ ਮਾਫ਼ੀ ਨਾਲ ਨਹੀਂ ਪੈਂਦਾ ਫਰਕ'

Indian protesters light candles around a photographs of murdered woman Jessica Lal during a protest at India Gate in New Delhi, 04 March 2006. Image copyright Getty Images

ਟਾਈਮਜ਼ ਆਫ਼ ਇੰਡੀਆ ਮੁਤਾਬਕ ਜੇਸਿਕਾ ਲਾਲ ਦੀ ਭੈਣ ਸਬਰੀਨਾ ਲਾਲ ਵੱਲੋਂ ਭੈਣ ਦੇ ਕਾਤਲ ਮਨੂੰ ਸ਼ਰਮਾ ਨੂੰ 'ਮਾਫ਼ੀ' ਦੇਣ ਨਾਲ ਕੋਈ ਸਿੱਧਾ ਫ਼ਰਕ ਨਹੀਂ ਪੈਂਦਾ। ਇਹ ਦਾਅਵਾ ਕੀਤਾ ਹੈ ਕਾਨੂੰਨੀ ਮਾਹਿਰਾਂ ਨੇ।

ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਲਿਖੇ ਪੱਤਰ ਦੇ ਜਵਾਬ ਵਿੱਚ ਸਬਰੀਨਾ ਨੇ ਕਿਹਾ ਕਿ ਉਸ ਨੇ ਮਨੂੰ ਸ਼ਰਮਾ ਨੂੰ ਮਾਫ਼ ਕਰ ਦਿੱਤਾ ਹੈ ਅਤੇ ਉਸ ਦੀ ਰਿਹਾਈ 'ਤੇ ਕੋਈ ਇਤਰਾਜ਼ ਨਹੀਂ ਹੈ।

ਜੇਲ੍ਹ ਮਹਿਕਮੇ ਨੇ ਪੱਤਰ ਲਿਖ ਕੇ ਪੁੱਛਿਆ ਸੀ ਕਿ ਮਨੂੰ ਸ਼ਰਮਾ ਨੇ 14 ਸਾਲ ਤੋਂ ਵੱਧ ਦੀ ਜੇਲ੍ਹ ਕੱਟ ਲਈ ਹੈ ਅਤੇ ਉਸ ਨੂੰ 'ਸੈਨਟੈਂਸ ਰਿਵੀਊ ਬੋਰਡ' (ਐੱਸਆਰਬੀ) ਕੋਲ ਮਾਫ਼ੀ ਲਈ ਭੇਜਿਆ ਜਾ ਰਿਹਾ ਹੈ ਤਾਂ ਇਸ 'ਤੇ ਕੋਈ ਇਤਰਾਜ਼ ਤਾਂ ਨਹੀਂ ਹੈ।

ਜੇਸਿਕਾ ਲਾਲ ਦਾ ਸਾਲ 1999 ਵਿੱਚ ਦਿੱਲੀ ਦੇ ਇੱਕ ਬਾਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਨੂੰ ਸ਼ਰਮਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ।

Image copyright Getty Images

ਪੰਜਾਬੀ ਟ੍ਰਿਬਿਊਨ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਲਦਬਾਜ਼ੀ ਵਿੱਚ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਨਾਲ ਭੰਬਲਭੂਸਾ ਪਾਇਆ ਜਾ ਰਿਹਾ ਹੈ।

ਬੋਰਡ ਨੇ ਦੇਸ਼ ਦੇ ਹੋਰਨਾਂ ਬੋਰਡਾਂ ਨਾਲੋਂ ਪਹਿਲਾਂ ਨਤੀਜਾ ਐਲਾਨ ਕਰਨ ਦੀ ਦੌੜ ਵਿੱਚ ਵੋਕੇਸ਼ਨਲ ਗਰੁੱਪ ਦੇ 14,314 ਵਿਦਿਆਰਥੀਆਂ ਅਤੇ 3852 ਵਿਦਿਆਰਥੀਆਂ ਦੀ ਨਵੇਂ ਸਿਰਿਓਂ ਲਈਆਂ ਪ੍ਰੀਖਿਆਵਾਂ ਦੇ ਨਤੀਜੇ ਰੋਕ ਕੇ ਸੋਮਵਾਰ ਬਾਰ੍ਹਵੀਂ ਜਮਾਤ ਦਾ ਨਤੀਜਿਆਂ ਦਾ ਐਲਾਨ ਕਰ ਦਿੱਤਾ।

ਇਹ ਨਤੀਜਾ ਅਚਾਨਕ ਹੀ ਇਕ ਘੰਟਾ ਪਹਿਲਾਂ ਸੁਨੇਹੇ ਲਗਾ ਕੇ ਸਕੂਲ ਬੋਰਡ ਦੇ ਮੁਖੀ ਮਨੋਹਰ ਕਾਂਤ ਕਲੋਹੀਆ ਵੱਲੋਂ ਜਾਰੀ ਕੀਤਾ ਗਿਆ। ਇਸ ਸਬੰਧੀ ਬੋਰਡ ਨੇ ਕੋਈ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਹੈ।

ਜਦੋਂ ਮੈਰਿਟ ਸੂਚੀ ਬਾਰੇ ਮੀਡੀਆ ਨੇ ਸਵਾਲ ਕੀਤਾ ਤਾਂ ਚੇਅਰਮੈਨ ਦਾ ਕਹਿਣਾ ਸੀ ਕਿ ਮੈਰਿਟ ਸੂਚੀ ਸਾਰੇ ਵਿਦਿਆਰਥੀਆਂ ਦੀ ਇਕੱਠੀ 15 ਮਈ ਤੱਕ ਜਾਰੀ ਕੀਤੀ ਜਾਵੇਗੀ।

ਬੋਰਡ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬਿਨਾਂ ਮੈਰਿਟ ਸੂਚੀ ਤੋਂ ਵਿਦਿਆਰਥੀਆਂ ਨੂੰ ਪੁਜ਼ੀਸ਼ਨਾਂ ਦੇ ਦਿੱਤੀਆਂ ਗਈਆਂ ਹੋਣ।

Image copyright Getty Images

ਹਿੰਦੁਸਤਾਨ ਟਾਈਮਜ਼ ਮੁਤਾਬਕ ਪੰਜਾਬ ਸਰਕਾਰ ਵੱਲੋਂ ਬਿਜਲੀ ਸੈਕਟਰ ਦੇ ਰੱਖਿਆ ਫੰਡ ਮੁਫ਼ਤ ਬਿਜਲੀ ਦੇਣ ਤੇ ਖਰਚਿਆ ਜਾਵੇਗਾ। ਇਹ ਪੰਜਾਬ ਸਰਕਾਰ ਦੇ ਕੁੱਲ ਬਜਟ 1.28 ਲੱਖ ਕਰੋੜ ਦਾ 10 ਫੀਸਦੀ ਹਿੱਸਾ ਹੈ।

ਇਸ ਹਿਸਾਬ ਨਾਲ ਸਬਸਿਡੀ ਵਾਲੇ ਬਿਲ 13,718 ਕਰੋੜ ਹਨ। ਇਸ ਵਿੱਚੋਂ ਸਾਲ 2018-19 ਲਈ 8,949 ਕਰੋੜ ਸਬਸਿਡੀ ਵਾਲਾ ਬਿਲ ਹੈ ਬਾਕੀ ਤਿੰਨ ਸਾਲਾਂ ਦਾ ਸਬਸਿਡੀ ਦਾ ਬਕਾਇਆ ਹੈ।

ਹਰ ਮਹੀਨੇ ਕਿਸ਼ਤ ਨਾ ਦੇ ਪਾਉਣ ਕਾਰਨ ਬਿਜਲੀ ਮਹਿਕਮੇ ਨੇ ਸਮੇਂ ਸਿਰ ਅਦਾਇਗੀ ਨਾ ਹੋਣ 'ਤੇ 9.36 ਫੀਸਦੀ ਵਿਆਜ ਲਾ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)