ਪ੍ਰੈਸ ਰਿਵੀਊ: ਗੈਰ-ਸਿੱਖਾਂ ਦੇ ਸਿੱਖ ਜਥੇ ਨਾਲ ਪਾਕਿਸਤਾਨ ਜਾਣ 'ਤੇ ਲੱਗੀ ਪਾਬੰਦੀ

ਪਾਕਿਸਤਾਨ ਜਾਂਦੇ ਸਿੱਖ ਸ਼ਰਧਾਲੂ Image copyright Getty Images

ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਵਿੱਚ ਹੁਣ ਦੂਜੇ ਧਰਮਾਂ ਦੇ ਲੋਕਾਂ ਨਹੀਂ ਹੋ ਸਕਣਗੇ ਸ਼ਾਮਲ। ਪਾਕਿਸਤਾਨ ਸਰਕਾਰ ਨੇ ਗੈਰ ਸਿੱਖਾਂ ਦੇ ਸਿੱਖ ਜਥੇ ਨਾਲ ਪਾਕਿਸਤਾਨ ਜਾਣ ਉੱਤੇ ਪਾਬੰਦੀ ਲਾ ਦਿੱਤੀ ਹੈ।

ਪਾਕਿਸਤਾਨ ਦੀ ਅਖ਼ਬਾਰ ਦਿ ਐਕਸਪ੍ਰੈਸ ਟ੍ਰਿਬਿਊਨ ਦੀ ਖਬ਼ਰ ਮੁਤਾਬਕ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਮੁਸਲਮਾਨ, ਹਿੰਦੂ, ਇਸਾਈ ਸ਼ਰਧਾਲੂਆਂ 'ਤੇ ਸਿੱਖ ਜਥੇ ਨਾਲ ਪਾਕਿਸਤਾਨ ਆਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ ।

ਇਸ ਨਵੀਂ ਪਾਬੰਦੀ ਤਹਿਤ ਹਿੰਦੂ ਸਿਰਫ਼ ਆਪਣੇ ਤਿਓਹਾਰਾਂ ਦੇ ਮੌਕਿਆਂ 'ਤੇ ਹੀ ਪਾਕਿਸਤਾਨ ਜਾ ਸਕਦੇ ਹਨ।

ਇਹ ਫੈਸਲਾ ਸਿੱਖ ਜਥੇ ਨਾਲ ਪਾਕਿਸਤਾਨ ਗਏ ਦੋ ਭਾਰਤੀ ਲੋਕਾਂ ਦੇ ਦੌਰੇ ਦੌਰਾਨ ਲਾਪਤਾ ਹੋਣ ਦੇ ਮਾਮਲਿਆਂ ਤੋਂ ਬਾਅਦ ਲਿਆ ਗਿਆ ਹੈ।

ਖ਼ਬਰ ਮੁਤਾਬਕ ਇਹ ਦੇਖਿਆ ਗਿਆ ਸੀ ਕਿ 22 ਅਪ੍ਰੈਲ ਨੂੰ ਸਿੱਖ ਜਥੇ ਨਾਲ ਮੁਸਲਮਾਨ, ਸਿੱਖ ਅਤੇ ਇਸਾਈ ਵੀ ਪਾਕਿਸਤਾਨ ਗਏ ਸਨ।

Image copyright Getty Images

ਬ੍ਰਿਟੇਨ ਦੀ ਦਿ ਟੈਲੀਗ੍ਰਾਫ ਦਾ ਖ਼ਬਰ ਮੁਤਾਬਕ ਯੂਕੇ ਦੇ ਰਾਜਦੂਤ ਨੂੰ ਉਸ ਵੇਲੇ ਮੁਆਫ਼ੀ ਮੰਗਣੀ ਪਈ ਜਦੋਂ ਉਨ੍ਹਾਂ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਮੰਦਿਰ ਸਾਹਿਬ ਨੂੰ ਗੋਲਡਨ ਮਸਜਿਦ ਕਹਿ ਕੇ ਸੰਬੋਧਨ ਕੀਤਾ।

ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਸਰ ਸਿਮੌਨ ਮੈਕਡੌਨਲਡ ਨੇ ਮੰਨਿਆ ਕਿ ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਸਥਿਤ ਗੋਲਡਨ ਟੈਂਪਲ ਨੂੰ "ਗੋਲਡਨ ਮਸਜਿਦ" ਕਹਿ ਕੇ ਸੰਬੋਧਨ ਕੀਤਾ ਸੀ।

ਦਰਅਸਲ ਨੇ ਉਨ੍ਹਾਂ ਨੇ ਟਵਿੱਟਰ 'ਤੇ ਇਸ ਬਾਰੇ ਲਿਖਿਆ ਸੀ ਕਿ ਉਨ੍ਹਾਂ ਨੇ ਰਾਣੀ ਦੀ "ਗੋਲਡਨ ਮਸਜਿਦ" ਵਿੱਚ ਤਸਵੀਰ ਨੂੰ ਆਪਣੇ ਸਾਥੀਆਂ ਨੂੰ ਦਿੱਤੀ ਅਤੇ ਆਪਣੀ ਗਲਤੀ ਦਾ ਅਹਿਸਾਸ ਹੋਣ 'ਤੇ ਉਨ੍ਹਾਂ ਨੇ ਮੁਆਫੀ ਮੰਗਦਿਆਂ ਲਿਖਿਆ, "ਉਨ੍ਹਾਂ ਲਿਖਿਆ ਕਿ ਕਹਿਣਾ ਇਹ ਚਾਹੀਦਾ ਸੀ 'ਦਿ ਗੋਲਡਨ ਟੈਂਪਲ ਜਾਂ ਵਧੇਰੇ ਚੰਗਾ ਸ੍ਰੀ ਹਰਿਮੰਦਰ ਸਾਹਿਬ ਕਹਿੰਦਾ'।"

ਪੰਜਾਬ ਵਿੱਚ ਨਵੀਂ ਕੈਬਨਿਟ ਦੇ ਵਿਸਥਾਰ ਦੌਰਾਨ ਜੇਲ੍ਹ ਮੰਤਰੀ ਦਾ ਅਹੁਦਾ ਸਾਂਭਣ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੇਲ੍ਹ ਵਿਚੋਂ ਹੀ ਵਧਾਈ ਦੇਣ ਲਈ ਆਇਆ ਫੋਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਅਖ਼ਬਾਰ ਨੂੰ ਦੱਸਿਆ, "ਮੈਨੂੰ ਜੇਲ੍ਹ ਮੰਤਰੀ ਬਣਨ 'ਤੇ ਸੂਬੇ ਦੀ ਜੇਲ੍ਹ 'ਚ ਬੰਦ ਇੱਕ ਕੈਦੀ ਦਾ ਫੋਨ ਆਇਆ।"

ਜਿਸ ਤੋਂ ਬਾਅਦ ਉਨ੍ਹਾਂ ਨੇ ਸੂਬੇ ਦੀਆਂ ਜੇਲ੍ਹਾਂ ਦਾ ਅਚਨਚੇਤ ਦੌਰਾ ਆਰੰਭ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ, "ਜੇਕਰ ਫੋਨ ਕਰ ਵਾਲੇ ਨੂੰ ਪਤਾ ਸੀ ਕਿ ਮੈਂ ਰੰਧਾਵਾ ਗੱਲ ਕਰ ਰਿਹਾ ਹਾਂ ਤਾਂ ਉਹ ਮੇਰਾ ਜਾਣਕਾਰ ਹੋ ਸਕਦਾ ਹੈ ਨਹੀਂ ਤਾਂ ਉਹ ਮੈਨੂੰ ਫੋਨ ਕਿਉਂ ਕਰਦਾ।" ਹਾਲਾਂਕਿ ਜੇਲ੍ਹ ਮੰਤਰੀ ਫੋਨ ਕਰਨ ਵਾਲੇ ਦੀ ਪਛਾਣ ਨਹੀਂ ਦੱਸੀ।

Image copyright Getty Images

ਹਰਿਆਣਾ ਸਰਕਾਰ ਵੱਲੋਂ ਕਾਮਨ ਵੈਲਥ ਵਿੱਚ ਜੇਤੂ ਖਿਡਾਰੀਆਂ ਲਈ ਰੱਖੇ ਗਏ ਸਨਮਾਨ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ।

ਦਿ ਟ੍ਰਿਬਿਊਨ ਵਿੱਚ ਲੱਗੀ ਖ਼ਬਰ ਮੁਤਾਬਕ ਇਨਾਮੀ ਰਾਸ਼ੀ ਵਿੱਚ ਤਜਵੀਜ਼ਸ਼ੁਦਾ ਕਟੌਤੀ ਤੋਂ ਬਾਅਦ ਕੁਝ ਖਿਡਾਰੀਆਂ ਨੇ ਇਸ ਸਮਾਗਮ ਬਾਈਕਾਟ ਦੀਆਂ ਧਮਕੀਆਂ ਦਿੱਤੀਆਂ ਸਨ, ਜਿਸ ਤੋਂ ਬਾਅਦ ਇਸ ਨੂੰ ਰੱਦ ਕਰਨ ਦਾ ਫੈਸਲਾ ਲਿਆ।

ਇਨ੍ਹਾਂ ਵਿਚੋਂ ਕੁਝ ਖਿਡਾਰੀ ਰੇਲਵੇ ਅਤੇ ਭਾਰਤੀ ਸੈਨਾ ਵਿੱਚ ਨੌਕਰੀ ਕਰ ਰਹੇ ਹਨ, ਜੋ ਇਸ ਕਟੌਤੀ ਤੋਂ ਖਾਸੇ ਨਾਰਾਜ਼ ਦੱਸੇ ਜਾ ਰਹੇ ਸਨ।

ਖੇਡ ਮੰਤਰੀ ਅਨਿਲ ਵਿਜ ਕਹਿਣਾ ਹੈ ਕਿ ਸਾਡੀ ਖੇਡ ਨੀਤੀ ਸਪੱਸ਼ਟ ਤੌਰ 'ਤੇ ਦੱਸਦੀ ਹੈ ਕਿ ਸਰਕਾਰ ਹਰਿਆਣਾ ਦੇ ਖਿਡਾਰੀਆਂ ਨੂੰ ਸਨਮਾਨਿਤ ਕਰੇਗੀ, ਜੋ ਹਰਿਆਣਾ ਲਈ ਖੇਡੇ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਸੋਨ ਤਮਗਾ ਜਿੱਤਣ ਵਾਲਿਆਂ ਨੂੰ 1.50 ਕਰੋੜ ਰੁਪਏ ਦਿੰਦੀ ਅਤੇ ਰੇਲਵੇ 50 ਲੱਖ ਰੁਪਏ, ਜੇਕਰ ਅਜਿਹੇ ਵਿੱਚ ਅਸੀਂ ਉਨ੍ਹਾਂ ਦੀ ਰਾਸ਼ੀ ਵਿੱਚ ਕਟੌਤੀ ਨਹੀਂ ਕਰਦੇ ਤਾਂ ਇਹ ਉਨ੍ਹਾਂ ਲਈ ਨੁਕਸਾਨ ਨਹੀਂ ਹੋਵੇਗੀ ਜੋ ਹਰਿਆਣਾ ਲਈ ਖੇਡਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)