ਅਵੈਂਜਰਜ਼ ਵੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮਚੀ ਖਲਬਲੀ

ਅਵੈਂਜਰਜ਼ Image copyright Marvel/Disney

ਸ਼ੁੱਕਰਵਾਰ ਨੂੰ ਹਾਲੀਵੁੱਡ ਫਿਲਮ 'ਅਵੈਂਜਰਜ਼, ਦਿ ਇਨਫਿਨਿਟੀ ਵਾਰ' ਰਿਲੀਜ਼ ਹੋਈ। ਇਸ ਹਾਲੀਵੁੱਡ ਸੁਪਰਹੀਰੋ ਫਿਲਮ ਦਾ ਕਾਫੀ ਚਿਰ ਤੋਂ ਇੰਤਜ਼ਾਰ ਹੋ ਰਿਹਾ ਸੀ ਅਤੇ ਇਸ ਨੇ ਆਂਉਦੇ ਹੀ ਤਹਿਲਕਾ ਮਚਾ ਦਿੱਤਾ।

ਸੋਸ਼ਲ ਮੀਡੀਆ 'ਤੇ ਫਿਲਮ ਨੂੰ ਵੇਖਣ ਤੋਂ ਬਾਅਦ ਕਈ ਲੋਕਾਂ ਨੇ ਆਪਣੀ ਰਾਇ ਜ਼ਾਹਿਰ ਕੀਤੀ।

ਕਾਫੀ ਸਮੇਂ ਤੱਕ ਇਹ ਫਿਲਮ ਟਵਿੱਟਰ 'ਤੇ ਟ੍ਰੈਂਡ ਵੀ ਕਰ ਰਹੀ ਸੀ।

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

'ਅਪਨਾ ਘਰ' ਕਾਂਡ 'ਚ ਜਸਵੰਤੀ ਦੇਵੀ ਸਣੇ ਤਿੰਨ ਨੂੰ ਉਮਰ ਕੈਦ

ਉੱਤਰੀ ਅਤੇ ਦੱਖਣੀ ਕੋਰੀਆ ਲਾਊਡ ਸਪੀਕਰਾਂ ਰਾਹੀਂ ਗੱਲਾਂ ਕਿਉਂ ਕਰਦੇ ਹਨ?

ਜ਼ਿਆਦਾਤਰ ਲੋਕਾਂ ਨੇ ਹੈਰਾਣੀਜਣਕ ਰਿਐਕਸ਼ਨ ਦਿੱਤੇ। ਕਈ ਲੋਕਾਂ ਦਾ ਕਹਿਣਾ ਸੀ ਕਿ ਫਿਲਮ ਬੇਹੱਦ ਸ਼ਾਨਦਾਰ ਹੈ ਅਤੇ ਅਜਿਹਾ ਕੁਝ ਉਨ੍ਹਾਂ ਨੇ ਪਹਿਲੀ ਵਾਰ ਵੇਖਿਆ ਹੈ।

MNMN ਨਾਂ ਦੇ ਟਵਿੱਟਰ ਹੈਂਡਲ ਨੇ ਫਿਲਮ ਨੂੰ 10 ਵਿੱਚੋਂ 8.8 ਨੰਬਰ ਦਿੱਤੇ। ਉਨ੍ਹਾਂ ਟਵੀਟ ਕੀਤਾ, ਦਸ ਸਾਲ ਲੱਗੇ ਇਸ ਫਿਲਮ ਨੂੰ ਬਣਾਉਣ ਲਈ ਅਤੇ ਬੇਹੱਦ ਸ਼ਾਨਦਾਰ ਫਿਲਮ ਬਣਾਈ। ਸ਼ੁਰੂਆਤ ਤੋਂ ਲੈ ਕੇ ਅੰਤ ਤੱਕ, ਹਰ ਸੀਨ ਜ਼ਬਰਦਸਤ ਹੈ।

ਕ੍ਰਿਸ ਰਾਈਟ ਨੇ ਲਿਖਿਆ, ''ਫਿਲਮ ਨੂੰ ਸਮਝਣ ਲਈ ਮੈਨੂੰ ਥੋੜ੍ਹਾ ਸਮਾਂ ਲੱਗੇਗਾ। ਅਗਲੀ ਫਿਲਮ ਅਵੈਂਜਰਜ਼ 4 ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ।''

ਜਮਾਲ ਮੈਨੇਫੀ ਨੇ ਇੱਕ ਗਿੱਫ ਰਾਹੀਂ ਆਪਣਾ ਰਿਐਕਸ਼ਨ ਦਿੱਤਾ।

ਮਹੇਸ਼ ਪਿਮਪਰਕਰ ਨੇ ਟਵੀਟ ਕੀਤਾ, ''ਮਾਰਵਲ ਨੇ ਫੇਰ ਕਰ ਵਿਖਾਇਆ ਜੋ ਸੋਚਿਆ ਵੀ ਨਹੀਂ ਜਾ ਸਕਦਾ। ਹਾਲੇ ਤੱਕ ਵੇਖੀ ਹੋਈ ਇਹ ਮੇਰੀ ਬੈਸਟ ਫਿਲਮ ਹੈ।''

ਫੌਲੋ ਗੇਨ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਫਿਲਮ ਕਿੰਨੀ ਵਧੀਆ ਲੱਗੀ। ਉਨ੍ਹਾਂ ਲਿਖਿਆ, ''ਅਵੈਂਜਰਜ਼ ਇਨਫਿਨਿਟੀ ਵਾਰ ਨੇ ਮੇਰੀ ਸੋਚ ਨੂੰ ਹਕੀਕਤ ਵਿੱਚ ਬਦਲ ਦਿੱਤਾ।''

ਡੇਵਿਡ ਰਾਯਨ ਨੇ ਟਵੀਟ ਕੀਤਾ, ''ਅਜੇ ਵੀ ਅਵੈਂਜਰਜ਼ ਇਨਫਿਨਿਟੀ ਵਾਰ ਬਾਰੇ ਸੋਚ ਰਿਹਾ ਹਾਂ। ਅਸੀਂ ਇੰਨੀ ਵਧੀਆ ਫਿਲਮ ਦੇ ਲਾਇਕ ਨਹੀਂ ਹਾਂ।''

ਜਿੱਥੇ ਟਵਿੱਟਰ ਯੂ਼ਜ਼ਰਜ਼ ਨੇ ਫਿਲਮਾਂ 'ਤੇ ਸਿਫਤਾਂ ਦੀ ਬੋਝਾਰ ਕਰ ਦਿੱਤੀ, ਕੁਝ ਲੋਕਾਂ ਨੂੰ ਫਿਲਮ ਨੇ ਸ਼ਸ਼ੋਪੰਜ ਵਿੱਚ ਵੀ ਪਾ ਦਿੱਤਾ।

ਗੋਰੀਲਾ ਨਾਂ ਦੇ ਟਵਿੱਟਰ ਹੈਂਡਲ ਨੇ ਟਵੀਟ ਕੀਤਾ, ''ਮੈਨੂੰ ਫਿਲਮ ਦਾ ਅੰਤ ਸਮਝ ਨਹੀਂ ਆਇਆ। ਕੋਈ ਮੈਨੂੰ ਦੱਸ ਸਕਦਾ ਹੈ।''

ਰਹਾਫ ਨੇ ਲਿਖਿਆ, ''ਮੈਂ ਫਿਲਮ ਵੇਖੀ ਅਤੇ ਮੈਂ ਹੁਣ ਦੁਖੀ ਅਤੇ ਪਾਗਲ ਹਾਂ।''

ਫਿਲਮ ਵੇਖਣ ਤੋਂ ਬਾਅਦ ਇੰਟਰਨੈੱਟ 'ਤੇ ਸਪੌਏਲਰਜ਼ ਵੀ ਟ੍ਰੈਂਡ ਕਰਨ ਲੱਗੇ। ਟਵੀਟ ਕਰ ਕੇ ਗੁਜ਼ਾਰਿਸ਼ ਕੀਤੀ ਗਈ ਕਿ ਫਿਲਮ ਦੀ ਕਹਾਣੀ ਨਾ ਦੱਸੀ ਜਾਏ।

ਕੁਝ ਲੋਕ ਇਹ ਕਰਨ ਵਿੱਚ ਕਾਮਯਾਬ ਵੀ ਹੋਏ ਪਰ ਕੁਝ ਨੇ ਫਿਲਮ ਦੇ ਅਹਿਮ ਸੀਨ ਦੱਸ ਦਿੱਤੇ।

ਇਸ ਫਿਲਮ ਵਿੱਚ ਸਾਰੇ ਸੁਪਰਹੀਰੋ ਮਿਲਕੇ ਵਿਲੇਨ ਥਾਨੋਸ ਦਾ ਮੁਕਾਬਲਾ ਕਰਦੇ ਹਨ ਜੋ ਸਭ ਤੋਂ ਰੋਮਾਂਚਕਾਰੀ ਦੱਸਿਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ