ਸੋਸ਼ਲ: 'ਹੁਣ ਹਰੇਕ ਖਾਤੇ ਵਿੱਚ 15 ਲੱਖ ਵੀ ਪਾ ਦਿਓ....'

ਨਰਿੰਦਰ ਮੋਦੀ Image copyright Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇੱਕ ਟਵੀਟ ਕੀਤਾ, "28 ਅਪ੍ਰੈਲ ਭਾਰਤ ਦੇ ਵਿਕਾਸ ਦੇ ਸਫਰ ਵਿੱਚ ਇਤਿਹਾਸਕ ਦਿਨ ਵਜੋਂ ਯਾਦ ਕੀਤਾ ਜਾਵੇਗਾ। ਮੈਨੂੰ ਖੁਸ਼ੀ ਹੈ ਕਿ ਹੁਣ ਭਾਰਤ ਦੇ ਹਰੇਕ ਪਿੰਡ ਵਿੱਚ ਬਿਜਲੀ ਪਹੁੰਚ ਗਈ ਹੈ।"

ਪ੍ਰਧਾਨ ਮੰਤਰੀ ਦੇ ਇਸ ਟਵੀਟ 'ਤੇ ਵੱਖ ਵੱਖ ਲੋਕਾਂ ਨੇ ਆਪਣੇ ਪ੍ਰਤੀਕਰਮ ਦਿੱਤੇ।

ਅਮਰਪ੍ਰੀਤ ਨੇ ਕਿਹਾ, "ਚੰਗਾ ਹੈ ਹੁਣ ਅਗਲਾ ਟੀਚਾ ਹਰ ਇੱਕ ਦੇ ਖਾਤੇ ਵਿੱਚ 15 ਲੱਖ ਰੁਪਏ ਪਾਉਣਾ ਹੈ..ਚਲੋ ਕਰੀਏ।''

ਧੀਰੇਂਦਰ ਪਾਂਡੇ ਨੇ ਕਿਹਾ, "ਸਰਕਾਰ ਵੱਲੋਂ ਦਿੱਤੀ ਇਹ ਜਾਣਕਾਰੀ ਗਲਤ ਹੈ। ਮੈਂ ਜਿਸ ਪਿੰਡ ਦਾ ਨਿਵਾਸੀ ਹਾਂ ਉੱਥੇ ਕਈ ਵਾਰ ਬੇਨਤੀ ਕਰਨ 'ਤੇ ਵੀ ਬਿਜਲੀ ਨਹੀਂ ਆਈ ਹੈ।''

ਇੱਕ ਟਵੀਟਰ ਯੂਜ਼ਰ ਜਿਮੀ ਨੇ ਕਿਹਾ, "ਸਰ ਅਗਲੀਆਂ ਚੋਣਾਂ ਵਿੱਚ ਤੁਸੀਂ 365 ਦਿਨਾਂ ਨੂੰ ਇਤਿਹਾਸਕ ਦਿਨ ਕਹੋਗੇ ਜਦਕਿ ਲੋਕਾਂ ਨੂੰ ਅਜੇ ਤੱਕ ਕੋਈ ਫਾਇਦਾ ਨਹੀਂ ਹੋਇਆ ਹੈ।''

ਦਿਨੇਸ਼ ਰਾਜ ਕਹਿੰਦੇ ਹਨ, "ਮੋਦੀ ਜੀ ਬਿਜਲੀ ਮੁੱਢਲੀ ਜ਼ਰੂਰਤ ਹੈ ਤੇ ਜੇ ਤੁਸੀਂ ਇਸ ਨੂੰ ਮੁਹੱਈਆ ਕਰਵਾਉਣਾ ਉਪਲਬਧੀ ਸਮਝਦੇ ਹੋ ਤਾਂ ਇਹ ਸ਼ਰਮਨਾਕ ਹੈ।''

ਹਾਲਾਂਕਿ ਕੁਝ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਾਅ ਵਿੱਚ ਵੀ ਆਏ।

ਟਵੀਟਰ ਯੂਜ਼ਰ ਅਤਨੂ ਮੰਡਲ ਨੇ ਕਿਹਾ, ''ਅਸੀਂ ਤੁਹਾਡੀ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਾਂ ਪਰ ਕੀ ਇੱਕ ਘੰਟੇ ਬਿਜਲੀ ਮੁਹੱਈਆ ਕਰਵਾਉਣਾ ਨੂੰ ਬਿਜਲੀ ਪਹੁੰਚਣਾ ਸਮਝਿਆ ਜਾਵੇ।''

ਗੁਰਮੀਤ ਚੱਢਾ ਨੇ ਲਿਖਿਆ ਕਿ ਜੋ ਵੱਡੀਆਂ ਯੂਨੀਵਰਸਿਟੀਜ਼ ਤੋਂ ਪੜ੍ਹੇ ਲਿਖੇ ਪ੍ਰਧਾਨ ਮੰਤਰੀ 65-70 ਸਾਲਾਂ ਵਿੱਚ ਨਹੀਂ ਕਰ ਸਕੇ ਉਹ ਇੱਕ ਚਾਹ ਵਾਲੇ ਨੇ 4 ਸਾਲਾਂ ਵਿੱਚ ਕਰਕੇ ਦਿਖਾ ਦਿੱਤਾ।

ਰਸ਼ੇਸ਼ ਦੋਸ਼ੀ ਨੇ ਲਿਖਿਆ ਕਿ ਦੇਸ ਸੇਵਾ ਲਈ ਆਪਣੀ ਟੀਮ ਨੂੰ ਪ੍ਰੇਰਿਤ ਕਰਨ ਲਈ ਮੋਦੀ ਜੀ ਦਾ ਧੰਨਵਾਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)