ਸਿਵਲ ਸੇਵਾ 'ਚ ਕਸ਼ਮੀਰੀ ਟੌਪਰ ਫ਼ਜ਼ਲੁਲ ਹਸੀਬ ਨੂੰ ਇੰਟਰਵਿਊ ’ਚ ਪੁੱਛੇ ਗਏ ਇਹ 7 ਸਵਾਲ

ਫਜ਼ਲੁਲ ਹਸੀਬ ਨੇ ਸਿਵਲ ਸੇਵਾ ਦੀ ਤਿਆਰੀ ਸਾਲ 2014 ਤੋਂ ਹੀ ਸ਼ੁਰੂ ਕਰ ਦਿੱਤੀ ਸੀ Image copyright MaJID JAHANGIR/BBC
ਫੋਟੋ ਕੈਪਸ਼ਨ ਫਜ਼ਲੁਲ ਹਸੀਬ ਨੇ ਸਿਵਲ ਸੇਵਾ ਦੀ ਤਿਆਰੀ ਸਾਲ 2014 ਤੋਂ ਹੀ ਸ਼ੁਰੂ ਕਰ ਦਿੱਤੀ ਸੀ

ਜੰਮੂ-ਕਸ਼ਮੀਰ ਤੋਂ 15 ਉਮੀਦਵਾਰਾਂ ਨੇ 2017 ਦੀ ਸਿਵਲ ਪ੍ਰੀਖਿਆ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ, ਜਿਨ੍ਹਾਂ ਵਿੱਚ ਸ਼੍ਰੀਨਗਰ ਦੇ ਫਜ਼ਲੁਲ ਹਸੀਬ ਸਭ ਤੋਂ ਉੱਤੇ ਹਨ।

ਫ਼ਜ਼ਲੁਲ ਹਸੀਬ ਨੂੰ ਪੂਰੇ ਭਾਰਤ ਵਿੱਚ 36ਵਾਂ ਰੈਂਕ ਮਿਲਿਆ ਹੈ।

ਬੀਤੇ ਸਾਲਾਂ ਦੇ ਮੁਕਾਬਲੇ ਇਹ ਗਿਣਤੀ ਥੋੜ੍ਹੀ ਜ਼ਿਆਦਾ ਹੈ। 2016 ਵਿੱਚ ਕੁੱਲ 14 ਉਮੀਦਵਾਰ ਕਾਮਯਾਬ ਰਹੇ ਸਨ। ਇਸ ਸਾਲ ਸਫ਼ਲ ਹੋਏ ਉਮੀਦਵਾਰਾਂ ਵਿੱਚ ਜੰਮੂ-ਕਸ਼ਮੀਰ ਦੀਆਂ ਦੋ ਕੁੜੀਆਂ ਵੀ ਸ਼ਾਮਲ ਹਨ।

ਬੀਤੇ ਸਾਲ ਆਏ ਨਤੀਜਿਆਂ ਵਿੱਚ ਸੂਬੇ ਦੇ ਬਿਲਾਲ ਮੋਹਿਉੱਦੀਨ ਬਟ ਨੇ ਪੂਰੇ ਦੇਸ ਵਿੱਚ 10ਵਾਂ ਰੈਂਕ ਹਾਸਿਲ ਕੀਤਾ ਸੀ ਜਦਕਿ ਉਸ ਤੋਂ ਪਹਿਲਾਂ 2016 ਵਿੱਚ ਕਸ਼ਮੀਰੀ ਨੌਜਵਾਨ ਅਤਿਹਰ ਆਮਿਰ ਖ਼ਾਨ ਦੂਜੇ ਨੰਬਰ 'ਤੇ ਆਏ ਸੀ।

ਇਸ ਵਾਰ ਸਿਵਲ ਸੇਵਾ ਪ੍ਰੀਖਿਆ ਪਾਸ ਕਰਨ ਵਾਲੇ ਜੰਮੂ-ਕਸ਼ਮੀਰ ਦੇ 15 ਉਮੀਦਵਾਰਾਂ ਵਿੱਚੋਂ ਸ਼੍ਰੀਨਗਰ ਦੇ ਹੈਦਰਪੁਰਾ ਦੇ ਰਹਿਣ ਵਾਲੇ 26 ਸਾਲਾ ਫ਼ਜ਼ਲੁਲ ਹਸੀਬ ਵੀ ਸ਼ਾਮਿਲ ਹਨ।

ਕਿਸ ਤੋਂ ਮਿਲੀ ਪ੍ਰੇਰਣਾ?

ਪ੍ਰੀਖਿਆ ਵਿੱਚ ਹਸੀਬ ਦੇ ਲਈ ਕਾਮਯਾਬੀ ਕੋਈ ਸੌਖਾ ਕੰਮ ਨਹੀਂ ਸੀ।

ਉਹ ਕਹਿੰਦੇ ਹਨ, "ਮੈਂ ਇਸ ਤੋਂ ਪਹਿਲਾਂ ਵੀ ਦੋ ਵਾਰ 2015 ਅਤੇ 2016 ਵਿੱਚ ਸਿਵਲ ਪ੍ਰੀਖਿਆ ਵਿੱਚ ਬੈਠਿਆ ਸੀ ਪਰ ਮੈਂ ਸਿਰਫ਼ ਪ੍ਰੀਲਿਮਸ ਹੀ ਪਾਸ ਕਰ ਸਕਿਆ ਸੀ।''

"ਮੈਂ ਹਿੰਮਤ ਨਹੀਂ ਹਾਰੀ। ਕਦੇ-ਕਦੇ ਤਾਂ ਨਿਰਾਸ਼ਾ ਵੀ ਹੁੰਦੀ ਸੀ ਪਰ ਮੇਰੇ ਜ਼ਹਿਨ ਵਿੱਚ ਇੱਕ ਹੀ ਗੱਲ ਰਹਿੰਦੀ ਸੀ ਕਿ ਮੇਰੇ ਸਾਹਮਣੇ ਆਈਏਐੱਸ ਜਿਹਾ ਵੱਡਾ ਟੀਚਾ ਹੈ।''

Image copyright MaJID KHAN/BBC

"ਇਸ ਲਈ ਮੈਂ ਨਿਰਾਸ਼ਾ ਤੋਂ ਖੁਦ ਨੂੰ ਆਸਾਨੀ ਨਾਲ ਕੱਢ ਲੈਂਦਾ ਸੀ। ਇਸ ਗੱਲ ਦੀ ਵੀ ਉਮੀਦ ਸੀ ਕਿ ਜੋ ਕੁਝ ਮੈਂ ਕਰ ਰਿਹਾ ਹਾਂ ਉਸ ਦਾ ਕੁਝ ਨਾ ਕੁਝ ਫਾਇਦਾ ਤਾਂ ਜ਼ਰੂਰ ਹੋਵੇਗਾ।''

ਇਹ ਪੁੱਛਣ 'ਤੇ ਕਿ ਆਈਏਐੱਸ ਬਣਨ ਦਾ ਖ਼ਿਆਲ ਕਿਵੇਂ ਆਇਆ ਅਤੇ ਕਿਸ ਤੋਂ ਉਨ੍ਹਾਂ ਨੂੰ ਪ੍ਰੇਰਣਾ ਮਿਲੀ ਤਾਂ ਉਹ ਆਪਣੇ ਪਿਤਾ ਦਾ ਨਾਂ ਲੈਂਦੇ ਹਨ।

ਉਹ ਕਹਿੰਦੇ ਹਨ, "ਆਈਏਐਸ ਬਣਨ ਦੀ ਪ੍ਰੇਰਣਾ ਮੈਨੂੰ ਮੇਰੇ ਪਿਤਾ ਤੋਂ ਮਿਲੀ। ਉਨ੍ਹਾਂ ਨੇ ਮੇਰੇ ਸੁਫ਼ਨੇ ਨੂੰ ਮਜਬੂਤੀ ਦਿੱਤੀ ਸੀ। ਇਸਤੋਂ ਬਾਅਦ ਮੈਂ ਦਿੱਲੀ ਆ ਗਿਆ ਅਤੇ ਤਿਆਰੀ ਸ਼ੁਰੂ ਕਰ ਦਿੱਤੀ।''

ਉਰਦੂ ਨੂੰ ਲਿਆ ਆਪਸ਼ਨਲ ਵਿਸ਼ਾ

ਹਸੀਬ 2014 ਵਿੱਚ ਦਿੱਲੀ ਆਏ ਸੀ। ਉਨ੍ਹਾਂ ਨੇ ਸਕੂਲੀ ਸਿੱਖਿਆ ਸ਼੍ਰੀਨਗਰ ਦੇ ਬਨਹਾਰਲ ਸਕੂਲ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਹਸੀਬ ਨੇ ਜੰਮੂ ਦੇ ਮਿਏਟ ਕਾਲੇਜ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕੀਤੀ।

ਹਸੀਬ ਨੇ ਆਪਸ਼ਨਲ ਵਿਸ਼ੇ ਦੇ ਰੂਪ ਵਿੱਚ ਉਰਦੂ ਨੂੰ ਚੁਣਿਆ ਸੀ। ਉਨ੍ਹਾਂ ਨੇ ਬਚਪਨ ਵਿੱਚ ਉਰਦੂ ਦੇ ਮੁਹਾਵਰੇ ਅਤੇ ਲੇਖਕਾਂ ਨੂੰ ਪੜ੍ਹਿਆ ਸੀ ਜੋ ਸਿਵਲ ਸੇਵਾ ਦੀ ਪ੍ਰੀਖਿਆ ਵਿੱਚ ਉਨ੍ਹਾਂ ਦੇ ਕੰਮ ਆਏ।

ਹਸੀਬ ਕਹਿੰਦੇ ਹਨ, "ਮੈਂ ਅਜਿਹਾ ਕੁਝ ਨਹੀਂ ਸੋਚਿਆ ਹੈ ਕਿ ਮੈਂ ਜਿਸ ਕੁਰਸੀ 'ਤੇ ਬੈਠਾਂਗਾ, ਉਸ ਨਾਲ ਕੋਈ ਇਨਕਲਾਬ ਲਿਆਵਾਂਗਾ।''

ਉਹ ਉਮੀਦ ਕਰਦੇ ਹਨ ਕਿ ਉਹ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰਨਗੇ ਅਤੇ ਦੂਜੇ ਈਮਾਨਦਾਰ ਲੋਕਾਂ ਦਾ ਉਨ੍ਹਾਂ ਨੂੰ ਸਾਥ ਮਿਲੇਗਾ।

ਹਸੀਬ ਦਾ ਮੰਨਣਾ ਹੈ ਕਿ ਸਿੱਖਿਆ ਇੱਕ ਬੁਨਿਆਦੀ ਜ਼ਰੂਰਤ ਹੈ ਜੋ ਸਮਾਜ ਦੇ ਵਿਕਾਸ ਦੇ ਲਈ ਕਾਫੀ ਅਹਿਮ ਹੈ।

ਬੀਬੀਸੀ ਨੂੰ ਉਨ੍ਹਾਂ ਨੇ ਕਿਹਾ, "ਮੈਂ ਇਹ ਨਹੀਂ ਕਹਿੰਦਾ ਕਿ ਸਿੱਖਿਆ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ ਪਰ ਸਿੱਖਿਆ ਦੇ ਜ਼ਰੀਏ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕਦਾ ਹੈ।''

"ਜੇ ਤੁਸੀਂ ਦੁਨੀਆਂ ਦਾ ਇਤਿਹਾਸ ਚੁੱਕ ਕੇ ਦੇਖੋ ਤਾਂ ਇਹ ਗੱਲ ਜ਼ਾਹਿਰ ਹੋ ਜਾਵੇਗੀ ਕਿ ਸਿੱਖਿਆ ਵਿਕਾਸ ਲਈ ਬੇਹੱਦ ਜ਼ਰੂਰੀ ਹੈ।''

ਉਹ ਅੱਗੇ ਕਹਿੰਦੇ ਹਨ, "ਇਹ ਇੱਕ ਬਹੁਤ ਜ਼ਰੂਰੀ ਗੱਲ ਹੈ। ਜੇ ਉਲਝੇ ਹੋਏ ਹਾਲਾਤ ਵੀ ਹੋਣ ਤਾਂ ਉੱਥੇ ਸਿੱਖਿਆ 'ਤੇ ਧਿਆਨ ਦੇਣਾ ਜ਼ਰੂਰੀ ਵੀ ਹੋ ਜਾਂਦਾ ਹੈ।''

"ਸਿੱਖਿਆ ਦਾ ਕੋਈ ਮੁਕਾਬਲਾ ਨਹੀਂ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਹਰ ਹਾਲ ਵਿੱਚ ਸਿੱਖਿਆ ਹਾਸਿਲ ਕਰਨ। ਜੇ ਉਹ ਸਿੱਖਿਆ ਹਾਸਿਲ ਨਹੀਂ ਕਰਦੇ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦਾ ਭਵਿੱਖ ਹਨੇਰੇ ਵਿੱਚ ਹੋਵੇਗਾ।''

ਸਿਵਲ ਸੇਵਾ ਪ੍ਰੀਖਿਆ ਵਿੱਚ ਹਸੀਬ ਦਾ ਇੰਟਰਵਿਊ 35 ਮਿੰਟ ਤੱਕ ਚੱਲਿਆ ਸੀ। ਉਨ੍ਹਾਂ ਨੂੰ ਇੰਟਰਵਿਊ ਦੇ ਦੌਰਾਨ ਇਹ ਸਵਾਲ ਪੁੱਛੇ ਗਏ ਸੀ।

ਫੋਟੋ ਕੈਪਸ਼ਨ ਸਿਵਿਲ ਸੇਵਾ ਪ੍ਰੀਖਿਆ ਵਿੱਚ 36ਵਾਂ ਰੈਂਕ ਹਾਸਿਲ ਕਰਨ ਵਾਲੇ ਫ਼ਜ਼ਲੁਲ ਹਸੀਬ ਦੇ ਅਨੁਸਾਰ
ਫੋਟੋ ਕੈਪਸ਼ਨ ਸਿਵਿਲ ਸੇਵਾ ਪ੍ਰੀਖਿਆ ਵਿੱਚ 36ਵਾਂ ਰੈਂਕ ਹਾਸਿਲ ਕਰਨ ਵਾਲੇ ਫ਼ਜ਼ਲੁਲ ਹਸੀਬ ਦੇ ਅਨੁਸਾਰ

ਤਿਆਰੀ ਕਿਵੇਂ ਕਰੀਏ?

ਹਸੀਬ ਨੇ ਦੱਸਿਆ ਕਿ ਇਨ੍ਹਾਂ ਸਵਾਲਾਂ ਤੋਂ ਇਲਾਵਾ ਇੰਟਰਵਿਊ ਵਿੱਚ ਉਨ੍ਹਾਂ ਨੂੰ ਵਧੇਰੇ ਸਵਾਲ ਕਰੰਟ ਅਫੇਅਰਸ ਤੋਂ ਪੁੱਛੇ ਗਏ ਸਨ।

ਕਸ਼ਮੀਰ ਦੇ ਉਹ ਬੱਚੇ ਜੋ ਸਿਵਲ ਸੇਵਾ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਹਸੀਬ ਨੇ ਸਲਾਹ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਪ੍ਰੀਖਿਆ ਦੀ ਤਿਆਰੀ ਕੀ ਹੁੰਦੀ ਹੈ ਅਤੇ ਉਸ ਦੀ ਪੜ੍ਹਾਈ ਕਿਵੇਂ ਕੀਤੀ ਜਾਂਦੀ ਹੈ।

ਹਸੀਬ ਨੇ ਦੱਸਿਆ, "ਉਨ੍ਹਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਨ੍ਹਾਂ ਨੂੰ ਕੀ ਪੜ੍ਹਨਾ ਚਾਹੀਦਾ ਹੈ ਅਤੇ ਬਾਹਰੀ ਦੁਨੀਆਂ ਨਾਲ ਖੁਦ ਨੂੰ ਕਿਵੇਂ ਜੋੜੇ ਰੱਖਣਾ ਹੈ।''

ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਸੀ ਕਿ ਤਿਆਰੀ ਕਰਨ ਵਾਲੇ ਵਿਦਿਆਰਥੀ ਉਨ੍ਹਾਂ ਨਾਲ ਜ਼ਿਆਦਾ ਗੱਲਬਾਤ ਕਰਨ ਜਿੰਨ੍ਹਾਂ ਨੇ ਪ੍ਰੀਖਿਆ ਪਾਸ ਕਰ ਲਈ ਹੈ।

ਇਸਦੇ ਨਾਲ ਹੀ ਸਕਾਰਾਤਮਕ ਸੋਚ ਨਾ ਸਿਰਫ਼ ਪ੍ਰੀਖਿਆ ਵਿੱਚ ਸਫਲਤਾ ਦਿਵਾਏਗੀ ਬਲਕਿ ਜ਼ਿੰਦਗੀ ਦੀ ਦੌੜ ਵਿੱਚ ਵੀ ਅੱਗੇ ਰੱਖਣ ਵਿੱਚ ਮਦਦ ਕਰੇਗੀ।

2017 'ਚ ਪਾਸ ਹੋਏ ਕਸ਼ਮੀਰੀ ਨੌਜਵਾਨ

ਹਸੀਬ ਨੇ ਆਪਣੇ ਪਰਿਵਾਰ ਵਾਲਿਆਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦਾ ਹੌਂਸਲਾ ਹਰ ਪਲ ਵਧਾਇਆ ਹੈ।

ਜੰਮੂ ਕਸ਼ਮੀਰ ਤੋਂ ਜਿਨ੍ਹਾਂ ਦੂਜੇ ਉਮੀਦਵਾਰਾਂ ਨੇ ਸਿਵਲ ਸੇਵਾ ਪ੍ਰੀਖਿਆ ਪਾਸ ਕੀਤੀ ਉਨ੍ਹਾਂ ਵਿੱਚ ਰਾਹੁਲ ਭੱਟ (68) ਅਭਿਸ਼ੇਕ ਵਰਮਾ (69) ਅਕਸ਼ੇ ਲਬਰੋ (104) ਸਈਦ ਇਮਰਾਨ ਮਸੂਦੀ (198) ਸ਼ਲੇਸ਼ ਜੈਨ (259) ਨਿਬਾਤ ਖਾਲਿਕ (378) ਸੁਦਰਸ਼ਨ ਭੱਟ (434) ਹਰਿਸ ਰਸ਼ੀਦ (487) ਆਮਿਰ ਬਸ਼ੀਰ (843) ਅਤੁਲ ਚੌਧਰੀ (896) ਸ਼ਸ਼ਾਂਕ ਭਾਰਦਵਾਜ (907) ਮੁਹੰਮਦ ਫਾਰੂਕ ਚੌਧਰੀ (939) ਸ਼ੀਤਲ ਅੰਗ੍ਰਾਲ (945) ਅਤੇ ਵਿਵੇਕ ਭਗਤ (967) ਸ਼ਾਮਿਲ ਹਨ।

ਬੀਤੇ ਕੁਝ ਸਾਲਾਂ ਵਿੱਚ ਜੰਮੂ-ਕਸ਼ਮੀਰ ਤੋਂ ਅਜਿਹੇ ਨੌਜਵਾਨ ਆਏ ਹਨ ਜਿਨ੍ਹਾਂ ਨੇ ਸਿਵਲ ਸੇਵਾ ਵਰਗੀ ਮੁਸ਼ਕਿਲ ਪ੍ਰੀਖਿਆ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।

ਸਿਵਲ ਸੇਵਾ ਪ੍ਰੀਖਿਆ 2009 ਵਿੱਚ ਕਸ਼ਮੀਰ ਦੇ ਸ਼ੜਾਹ ਫੈਸਲ ਨੇ ਪੂਰੇ ਭਾਰਤ ਵਿੱਚ ਪਹਿਲਾ ਰੈਂਕ ਹਾਸਿਲ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ