ਨਜ਼ਰੀਆ: ਕਿਉਂ ਵੇਖਿਆ ਤੁਸੀਂ ਕੁੜੀ ਦੇ ਕੱਪੜੇ ਲਾਹੁਣ ਵਾਲਾ ਬਿਹਾਰ ਦਾ ਵੀਡੀਓ?

ਸਰੀਰਕ ਸ਼ੋਸ਼ਣ Image copyright romkaz/getty images

ਤੁਹਾਡੇ ਫੋਨ 'ਤੇ ਵੀ ਕਿਸੇ ਗਰੁੱਪ ਤੋਂ ਹੀ ਆਇਆ ਹੋਵੇਗਾ ਇਹ ਵੀਡੀਓ। ਉਹ ਪਰਿਵਾਰ ਵਾਲਾ ਗਰੁੱਪ ਸ਼ਾਇਦ ਨਹੀਂ ਹੋਵੇਗਾ ਨਾ ਹੀ ਬਜ਼ੁਰਗਾਂ ਵਾਲਾ।

ਸਕੂਲ-ਕਾਲਜ-ਦਫ਼ਤਰ ਦੇ ਦੋਸਤਾਂ ਦਾ ਹੋ ਸਕਦਾ ਹੈ। ਉਸ 'ਤੇ ਕਿਸੇ ਨੇ 'ਸ਼ੇਮ' ਲਿਖ ਕੇ ਪੋਸਟ ਕੀਤਾ ਹੋਵੇਗਾ। ਗੁੱਸਾ ਅਤੇ ਦੁਖ ਵੀ ਜ਼ਾਹਿਰ ਕੀਤਾ ਹੋਵੇਗਾ।

ਪਰ ਜੇ ਉਹ ਕਿਸੇ ਦੋਸਤ ਨੇ ਭੇਜਿਆ ਹੋਵੇਗਾ ਜਾਂ ਸਿਰਫ਼ ਮਰਦਾਂ ਅਤੇ ਔਰਤਾਂ ਦੇ ਗਰੁੱਪ ਤੋਂ ਆਇਆ ਹੋਵੇ ਤਾਂ ਬਸ ਐਵੇਂ ਹੀ ਪੋਸਟ ਕਰ ਦਿੱਤਾ ਹੋਵੇਗਾ।

ਜਿਵੇਂ ਪੋਰਨ ਦੀ ਛੋਟੀ-ਛੋਟੀ ਕਲਿਪ ਪੋਸਟ ਕੀਤੀਆਂ ਜਾਂਦੀਆਂ ਹਨ। ਕੋਈ ਇੱਕ ਮਿੰਟ ਦੀ, ਕੋਈ ਦੋ ਮਿੰਟ ਦੀ, ਕਦੇ 30 ਸਕਿੰਟ ਦੀ ਵੀ।

ਬਿਹਾਰ ਦੇ ਸੱਤ ਮੁੰਡਿਆਂ ਦਾ ਉਸ ਕੁੜੀ ਦੇ ਕੱਪੜੇ ਜ਼ਬਰਦਸਤੀ ਫਾੜਨ ਵਾਲਾ ਵੀਡੀਓ ਇਸੇ ਤਰੀਕੇ ਨਾਲ ਸ਼ੇਅਰ ਹੋਇਆ ਸੀ।

ਜਿਵੇਂ ਪੋਰਨ ਵੀਡੀਓ ਸ਼ੇਅਰ ਹੁੰਦੇ ਹਨ।

ਡੇਟਾ ਦੀਆਂ ਕੀਮਤਾਂ ਡਿੱਗਣ ਕਰਕੇ ਪੋਰਨ ਦੇਖਣ ਵਧਿਆ

ਮੋਬਾਈਲ ਦੀ ਆਪਣੀ ਨਿੱਜੀ ਦੁਨੀਆਂ ਵਿੱਚ ਜਿੱਥੇ ਅਜਿਹੇ ਵੀਡੀਓ ਨੂੰ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ।

ਚੁੱਪਚਾਪ, ਫਟਾਫਟ, ਕਿਤੇ ਵੀ ਬੈਠੇ ਹੋਏ। ਛੋਟੇ-ਵੱਡੇ ਸ਼ਹਿਰਾਂ-ਕਸਬਿਆਂ-ਮੈਟਰੋ ਸ਼ਹਿਰਾਂ ਵਿੱਚ।

Image copyright SoumenNath/getty images

ਇੰਟਰਨੈੱਟ ਦੇ ਜ਼ਰੀਏ ਭੇਜੇ ਜਾਣ ਵਾਲੇ ਵੀਡੀਓ ਦੀ ਜਾਣਕਾਰੀ ਜੁਟਾਉਣ ਅਤੇ ਉਸਦਾ ਵਿਸ਼ਲੇਸ਼ਣ ਕਰਨ ਵਾਲੀਆਂ ਸੰਸਥਾਵ ਵਿਡੂਲੀ ਦੀ ਇੱਕ ਰਿਪੋਰਟ (https://vidooly.com/press) ਅਨੁਸਾਰ ਸਾਲ 2016 ਵਿੱਚ ਭਾਰਤ ਵਿੱਚ ਮੋਬਾਈਲ ਡੇਟਾ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗਣ ਤੋਂ ਬਾਅਦ ਪੋਰਨ ਵੀਡੀਓ ਦੇਖਣ ਅਤੇ ਸ਼ੇਅਰ ਕਰਨ ਦੀ ਦਰ ਵਿੱਚ ਵੀ 75 ਫੀਸਦਾ ਦਾ ਵਾਧਾ ਹੋਇਆ ਹੈ।

ਵਿਡੂਲੀ ਦੇ ਅਨੁਸਾਰ ਕਰੀਬ 80 ਫੀਸਦੀ ਵੀਡੀਓ ਛੋਟੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਦੇਖਣ ਵਾਲੇ 60 ਫੀਸਦ ਲੋਕ ਛੋਟੇ ਸ਼ਹਿਰਾਂ (ਟੀਅਰ-2 ਟੀਅਰ-3 ਸ਼ਹਿਰ) ਵਿੱਚ ਰਹਿੰਦੇ ਹਨ।

ਸਮਾਰਟਫੋਨ ਸਸਤਾ ਹੋ ਗਿਆ ਹੈ ਅਤੇ 3ਜੀ ਤੇ 4ਜੀ ਦੀਆਂ ਕੀਮਤਾਂ ਡਿੱਗ ਗਈਆਂ ਹਨ।

ਬਿਹਾਰ ਦੇ ਜਹਾਨਾਬਾਦ ਵਿੱਚ ਉਜਾੜ ਤੋਂ ਲੱਗਣ ਵਾਲੇ ਉਸ ਖੇਤ ਵਿੱਚ ਜੋ ਮੁੰਡੇ ਜਮਾ ਹੋਏ ਉਨ੍ਹਾਂ ਦੇ ਕੋਲ ਸਮਾਰਟਫੋਨ ਵੀ ਸੀ ਅਤੇ ਇੰਟਰਨੈਟ 'ਤੇ ਵੀਡੀਓ ਪਾਉਣ ਦੇ ਲਈ ਮੋਬਾਈਲ ਡੇਟਾ ਵੀ।

ਪਰ ਉਨ੍ਹਾਂ ਦਾ ਭੇਜਿਆ ਵੀਡੀਓ ਦੇਖਣ ਅਤੇ ਸ਼ੇਅਰ ਕਰਨ ਦੀ ਤਾਕਤ ਸਿਰਫ਼ ਸਾਡੇ ਕੋਲ ਸੀ।

ਕਿਉਂ ਦੇਖਿਆ ਅਤੇ ਸ਼ੇਅਰ ਕੀਤਾ ਗਿਆ ਉਹ ਵੀਡੀਓ?

ਉਸ ਵਿੱਚ ਕੀ ਮਜ਼ਾ ਸੀ? ਕੁੜੀ ਦੇ ਚੀਖਣ ਅਤੇ ਮੁੰਡਿਆਂ ਦੇ ਹੱਸਦੇ ਹੋਏ ਕੱਪੜੇ ਫਾੜਨ ਦੇ ਉਹ ਕੁਝ ਮਿੰਟ ਕਿਹੜਾ ਰੋਮਾਂਚ ਪੈਦਾ ਕਰਦੇ ਹਨ?

ਹਿੱਲਦੇ ਹੋਏ ਖਰਾਬ ਕੁਆਲਿਟੀ ਦੇ ਵੀਡੀਓ ਵਿੱਚ ਅੱਖਾਂ ਟਿਕਾ ਕੇ ਨਜ਼ਰਾਂ ਕੀ ਲੱਭਦੀਆਂ ਹਨ?

Image copyright benjaminec/getty images

ਕੀ ਸਰੀਰ ਦਾ ਕੋਈ ਅੰਗ ਵੇਖਣ ਦਾ ਲਾਲਚ ਹੈ? ਜਾਂ ਇਹ ਵੇਖਣ ਦੀ ਲਾਲਸਾ ਹੈ ਕਿ ਇਹ ਮੁੰਡੇ ਕਿਸ ਹੱਦ ਤੱਕ ਜਾਣਗੇ?

ਇਸ ਵੀਡੀਓ ਨੂੰ 'ਹਿੰਸਕ ਪੋਰਨ' ਕਹਿਣਾ ਸ਼ਾਇਦ ਗਲਤ ਨਹੀਂ ਹੋਵੇਗਾ।

ਉੰਜ ਤਾਂ ਪੋਰਟ ਵੀਡੀਓ ਵਿੱਚ ਅਕਸਰ ਔਰਤ ਦੇ ਖਿਲਾਫ਼ ਹਿੰਸਾ ਨੂੰ ਇਸ ਤਰੀਕੇ ਨਾਲ ਦਿਖਾਇਆ ਜਾਂਦਾ ਹੈ ਜਿਸ ਨਾਲ ਇਹ ਲੱਗੇ ਕਿ ਉਹ ਇਸ ਨੂੰ ਪਸੰਦ ਕਰ ਰਹੀ ਹੈ।

ਮਰਦ ਉਸ ਨੂੰ ਕੁੱਟੇ, ਜ਼ਬਰਦਸਤੀ ਚੁੰਮੇ, ਉਸ 'ਤੇ ਥੁੱਕੇ, ਵਾਲ ਖਿੱਚੇ ਤਾਂ ਵੀ ਉਹ ਉਸ ਨਾਲ ਖੁਸ਼ੀ-ਖੁਸ਼ੀ ਸੈਕਸ ਕਰਦੀ ਹੈ।

ਕਈ ਲੋਕਾਂ ਅਨੁਸਾਰ ਇਸ ਵਿੱਚ ਕੁਝ ਗਲਤ ਨਹੀਂ ਅਤੇ ਕਈ ਔਰਤਾਂ ਸੱਚਮੁੱਚ ਅਜਿਹੇ ਵਤੀਰੇ ਨੂੰ ਸੈਕਸੀ ਮੰਨਦੀਆਂ ਹਨ।

ਪਰ ਹਿੰਸਕ ਪੋਰਨ ਵੱਖਰਾ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੁੰਦੀ। ਹਿੰਸਕ ਪੋਰਨ ਜਾਂ ਰੇਪ ਪੋਰਨ ਉਨ੍ਹਾਂ ਵੀਡੀਓ ਨੂੰ ਕਿਹਾ ਜਾਂਦਾ ਹੈ ਜਿੱਥੇ ਮਰਦ ਔਰਤਾਂ ਦਾ ਬਲਾਤਕਾਰ ਕਰਦੇ ਹਨ।

ਪੋਰਨ ਦੇ ਨਾਂ 'ਤੇ ਅਜਿਹੇ ਵੀਡੀਓ ਬਣਾਏ ਵੀ ਜਾ ਰਹੇ ਹਨ ਅਤੇ ਵੇਖੇ ਵੀ ਜਾ ਰਹੇ ਹਨ।

ਮੋਬਾਈਲ ਦੀ ਵਰਤੋਂ ਵਧੀ

ਸਰਚ ਇੰਜਨ ਗੂਗਲ 'ਤੇ ਰੇਪ ਪੋਰਨ ਸਰਚ ਕਰੋ ਤਾਂ ਕਰੋੜਾਂ ਲਿੰਕ ਤੁਹਾਨੂੰ ਮਿਲ ਜਾਂਦੇ ਹਨ।

ਬਾਕੀ ਪੋਰਨ ਵੀਡੀਓ ਦੇ ਵਾਂਗ ਰੇਪ ਪੋਰਟ ਦੇ ਵੀਡੀਓ ਅਦਾਕਾਰਾਂ ਨਾਲ ਫਿਲਮ ਵਾਂਗ ਹੀ ਬਣਾਏ ਜਾਂਦੇ ਹਨ।

ਪਰ ਅਸਲ ਜ਼ਿੰਦਗੀ ਵਿੱਚ ਹੋਣ ਵਾਲੇ ਸਰੀਰਕ ਸ਼ੋਸ਼ਣ ਦੇ ਵੀਡੀਓ ਬਣਾ ਕੇ ਸ਼ੇਅਰ ਵੀ ਕੀਤੇ ਜਾ ਰਹੇ ਹਨ।

ਠੀਕ ਉਸੇ ਤਰ੍ਹਾਂ ਮੋਬਾਈਲ 'ਤੇ ਜਿਵੇਂ ਬਿਹਾਰ ਦੇ ਜਹਾਨਾਬਾਦ ਦਾ ਵੀਡੀਓ

Image copyright Wand_Prapan/getty images

ਇਸ ਵੀਡੀਓ 'ਤੇ ਪੁਲਿਸ ਹਰਕਤ ਵਿੱਚ ਆਈ ਅਤੇ ਚਾਰ ਲੋਕ ਗ੍ਰਿਫ਼ਤਾਰ ਹੋਏ ਪਰ ਵਧੇਰੇ ਵੀਡੀਓ ਸਿਰਫ਼ ਰੋਮਾਂਚ ਪੈਦਾ ਕਰ ਰਹੇ ਹਨ।

ਮੋਬਾਈਲ ਵਿੱਚ ਸੌਖੇ ਤਰੀਕੇ ਨਾਲ ਵੀਡੀਓ ਇੱਕ ਵੱਟਸਐਪ ਗਰੁੱਪ ਤੋਂ ਦੂਜੇ ਗਰੁੱਪ ਵਿੱਚ ਥਾਂ ਬਣਾ ਰਹੇ ਹਨ।

ਪੋਰਨ ਵੀਡੀਓ ਵੈਬਸਾਈਟ ਪੋਰਨਹਬ ਅਨੁਸਾਰ ਪੋਰਨ ਦੇਖਣ ਦੇ ਲਈ ਕੰਪਿਊਟਰ ਦੀ ਥਾਂ ਵਧੇਰੇ ਲੋਕ ਮੋਬਾਈਲ ਦਾ ਇਸਤੇਮਾਲ ਕਰਨਾ ਪਸੰਦ ਕਰ ਰਹੇ ਹਨ।

ਵੈਬਸਾਈਟ ਦੀ ਸਾਲਾਨਾ ਰਿਪੋਰਟ ਦੱਸਦੀ ਹੈ ਕਿ ਸਾਲ 2013 ਵਿੱਚ 45 ਫੀਸਦ ਲੋਕ ਪੋਰਨ ਨੂੰ ਫੋਨ ਤੋਂ ਦੇਖ ਰਹੇ ਸਨ ਅਤੇ 2017 ਵਿੱਚ ਇਹ ਅੰਕੜਾ ਵਧ ਕੇ 67 ਫੀਸਦ ਹੋ ਗਿਆ।

ਭਾਰਤ ਦੇ ਲਈ ਇਹ ਅੰਕੜਾ 87 ਫੀਸਦੀ ਹੈ। ਰਿਪੋਰਟ ਅਨੁਸਾਰ ਉਨ੍ਹਾਂ ਦੀ ਵੈਬਸਾਈਟ 'ਤੇ ਕਿਸੀ ਇੱਕ ਦੇਸ ਤੋਂ ਆਉਣ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਵਾਧਾ, 121 ਫੀਸਦ ਭਾਰਤ ਤੋਂ ਹੋਇਆ ਹੈ ਜਿੱਥੇ ਮੋਬਾਈਲ ਡੇਟਾ ਸਸਤਾ ਹੋ ਗਿਆ ਹੈ।

ਪੋਰਨ ਖੂਬਸੂਰਤ ਹੋ ਸਕਦਾ ਹੈ। ਕਿਸੇ ਦੇ ਲਈ ਸਰੀਰਕ ਸੰਬੰਧਾਂ ਬਾਰੇ ਸਮਝ ਬਣਾਉਣ ਦਾ ਤਰੀਕਾ ਹੋ ਸਕਦਾ ਹੈ।

ਨਿੱਜੀ ਰਿਸ਼ਤਿਆਂ 'ਤੇ ਪੈਂਦਾ ਅਸਰ

ਕਿਸੇ ਦੇ ਲਈ ਇੱਕਲਾਪਣ ਦਾ ਸਾਥੀ ਹੋ ਸਕਦਾ ਹੈ ਪਰ ਜੇ ਹਿੰਸਾ ਜਾਂ ਰੇਪ ਦਾ ਵੀਡੀਓ, ਪੋਰਨ ਵਾਂਗ ਵੰਡਿਆ ਜਾਵੇ ਅਤੇ ਦੇਖਿਆ ਜਾਵੇ ਤਾਂ ਉਸ ਨਾਲ ਕੀ ਹੁੰਦਾ ਹੈ?

ਪੂਰੀ ਦੁਨੀਆਂ ਵਿੱਚ ਹੋਈ ਰਿਸਰਚ ਦੱਸਦੀ ਹੈ ਕਿ ਵਾਰ-ਵਾਰ ਹਿੰਸਕ ਪੋਰਨ ਦੇਖਣ ਵਾਲਿਆਂ ਵਿੱਚ ਬਲਾਤਕਾਰ, ਸਰੀਰਕ ਸ਼ੋਸ਼ਣ ਅਤੇ ਸੇਡੋਮੈਸੋਕਿਜ਼ਮ ਦੀ ਚਾਹਤ ਵਧਾ ਦਿੰਦੀ ਹੈ।

ਵਿਆਹ ਜਾਂ ਨਿੱਜੀ ਰਿਸ਼ਤਿਆਂ ਵਿੱਚ ਝਗੜੇ-ਪ੍ਰੇਸ਼ਾਨੀ ਵਧਦੇ ਹਨ ਅਤੇ ਸਰੀਰਕ ਸੰਬੰਧਾਂ ਵਿੱਚ ਖੁਸ਼ੀ ਘੱਟ ਹੋ ਜਾਂਦੀ ਹੈ।

ਮੇਰੇ ਕੋਲ ਵੀ ਆਇਆ ਬਿਹਾਰ ਦੇ ਜਹਾਨਾਬਾਦ ਦਾ ਉਹ ਵੀਡੀਓ, ਦੋ ਵੱਖ-ਵੱਖ ਗਰੁੱਪਾਂ ਤੋਂ। ਸਮਝਦਾਰ ਲੋਕਾਂ ਦੇ ਫੋਨ ਤੋਂ ਹੋ ਕੇ ਮੇਰੇ ਫੋਨ ਵਿੱਚ।

ਉਸ ਨੂੰ ਦੇਖ ਕੇ ਬੇਹੱਦ ਬੁਰਾ ਮਹਿਸੂਸ ਹੋਇਆ ਅਤੇ ਗੁੱਸਾ ਆਇਆ ਉਨ੍ਹਾਂ ਤੇ, ਜਿਨ੍ਹਾਂ ਨੇ ਮੈਨੂੰ ਭੇਜਿਆ। ਇਸ ਵੀਡੀਓ ਨੂੰ ਸ਼ੇਅਰ ਕਰਕੇ ਉਨ੍ਹਾਂ ਨੂੰ ਕੀ ਹਾਸਿਲ ਹੋਇਆ?

ਇਸਦਾ ਜਵਾਬ ਮੈਂ ਤੁਹਾਨੂੰ ਖੁਦ ਲੱਭਣ ਦਿੰਦੀ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)