ਪ੍ਰੈੱਸ ਰੀਵਿਊ: ਕਿਉਂ ਬੰਬੇ ਹਾਈਕੋਰਟ 'ਚ ਸਵੇਰੇ 3:30 ਵਜੇ ਤੱਕ ਸੁਣਵਾਈ ਚਲੀ?

ਬੰਬੇ ਹਾਈ ਕੋਰਟ Image copyright Getty Images

ਬੰਬੇ ਹਾਈ ਕੋਰਟ ਦੇ ਇੱਕ ਜੱਜ ਨੇ ਦੇਰ ਰਾਤ 3.30 ਵਜੇ ਤੱਕ ਸੁਣਵਾਈ ਕੀਤੀ।

'ਦਿ ਟ੍ਰਿਬਿਊਨ' ਦੀ ਖਬਰ ਮੁਤਾਬਕ ਜਸਟਿਸ ਸ਼ਾਹਰੁਖ ਜੇ ਕੱਠਾਵਾਲਾ ਦੇਰ ਰਾਤ ਤੱਕ ਕੇਸਾਂ ਦੀ ਸੁਣਵਾਈ ਕਰਦੇ ਰਹੇ।

ਗਰਮੀਆਂ ਦੀਆਂ ਛੁੱਟੀਆਂ 'ਤੇ ਜਾਣ ਤੋਂ ਪਹਿਲਾਂ ਉਹ ਕੰਮ ਨਿਪਟਾਉਣਾ ਚਾਹੁੰਦੇ ਸਨ, ਖਾਸ ਕਰ ਕਿ ਉਹ ਮਾਮਲੇ ਜਿਨ੍ਹਾਂ ਵਿੱਚ ਆਰਜ਼ੀ ਰਾਹਤ ਦੇਣੀ ਸੀ।

ਸੀਨੀਅਰ ਕਾਉਂਸਲ ਨੇ ਦੱਸਿਆ, ''ਜੱਜ ਸਵੇਰੇ ਵਾਂਗ ਹੀ ਰਾਤ ਨੂੰ ਵੀ ਤਾਜ਼ਾ ਮਹਿਸੂਸ ਕਰ ਰਹੇ ਸਨ। ਉਹ ਆਰਾਮ ਨਾਲ ਕੇਸ ਸੁਣ ਕੇ ਆਰਡਰ ਪਾਸ ਕਰ ਰਹੇ ਸਨ।''

ਸਟਾਫ ਦੇ ਇੱਕ ਮੈਂਬਰ ਨੇ ਦੱਸਿਆ ਕਿ ਦੇਰ ਰਾਤ ਕੰਮ ਕਰਨ ਤੋਂ ਬਾਅਦ ਕੋਠਾਵਾਲਾ ਅਗਲੇ ਦਿਨ ਫਿਰ ਤੋਂ ਪੈਨਡਿੰਗ ਕੰਮ ਮੁਕਾਉਣ ਲਈ ਦਫਤਰ ਵਿੱਚ ਸਨ।

Image copyright Getty Images

ਸਕੂਲ ਦੀਆਂ ਕਿਤਾਬਾਂ 'ਚੋਂ ਸਿੱਖ ਇਤਿਹਾਸ ਹਟਾਉਣ ਦੇ ਮੁੱਦੇ 'ਤੇ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਈ ਕਮੇਟੀ ਦੀ ਰਿਵਿਊ ਕਰਨਗੇ ਅਤੇ ਲੋੜ ਪਈ ਤਾਂ ਇੱਕ ਨਵੀਂ ਕਮੇਟੀ ਵੀ ਬਣਾਈ ਜਾਵੇਗੀ।

ਇੰਡੀਅਨ ਐਸਕਪ੍ਰੈਸ ਮੁਤਾਬਕ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਲੇਬਸ ਦੀਆਂ ਗਲਤੀਆਂ ਨੂੰ ਪੂਰੇ ਤਰੀਕੇ ਨਾਲ ਠੀਕ ਕੀਤਾ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਸੇ ਕਮੇਟੀ ਵੱਲੋਂ ਬਦਲੇ ਸਿਲੇਬਸ 'ਤੇ ਅਕਾਲੀ-ਭਾਜਪਾ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਜਿਸ ਕਮੇਟੀ ਨੂੰ ਉਨ੍ਹਾਂ ਦੀ ਸਰਕਾਰ ਨੇ ਹੀ ਬਣਾਇਆ ਸੀ।

ਕਾਂਗਰਸ ਨੂੰ ਇਸ ਮੁੱਦੇ ਕਰਕੇ ਵਿਰੋਧੀ ਧਿਰ ਤੋਂ ਕੜੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਗੁਰੂਆਂ ਤੋਂ ਇਲਾਵਾ ਭਗਤ ਸਿੰਘ ਦੇ ਇਤਿਹਾਸ ਨਾਲ ਵੀ ਛੇੜਛਾੜ ਦੀਆਂ ਵੀ ਖਬਰਾਂ ਹਨ।

Image copyright NARINDER NANU/Getty Images

ਐਸਜੀਪੀਸੀ ਵੱਲੋਂ ਜਾਰੀ ਕੀਤਾ ਗਿਆ ਇਸ ਸਾਲ ਦਾ ਨਾਨਕ ਸ਼ਾਹੀ ਕੈਲੰਡਰ ਵਿਵਾਦਾਂ ਵਿੱਚ ਹੈ।

ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਇਸ ਸਾਲ ਦੇ ਨਾਨਕਸ਼ਾਹੀ ਕੈਲੰਡਰ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਦਿਵਸ 8 ਮਈ ਨੂੰ ਹੈ ਪਰ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਹਾੜਾ 17 ਜੂਨ ਨੂੰ ਪੈ ਰਿਹਾ ਹੈ।

ਖ਼ਾਲਿਸਤਾਨ ਦੀ ਗੱਲ ਕਰਨਾ ਅਪਰਾਧ ਨਹੀਂ- ਬਡੂੰਗਰ

ਗੁਰੂ ਸਾਹਿਬਾਨ ਦਾ ਇਤਿਹਾਸ ਬਣਿਆ 'ਸਿਆਸੀ ਸਿਲੇਬਸ'

ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਇਹ ਮੁੱਦਾ ਚੁੱਕਿਆ ਅਕਾਲ ਤਖਤ ਸਾਹਿਬ ਅੱਗੇ ਚੁੱਕਿਆ ਕਿ ਦੋਵੇਂ ਗੁਰੂਪੁਰਬਾਂ ਵਿੱਚ 39 ਦਿਨਾਂ ਦਾ ਅੰਤਰ ਕਿਵੇਂ ਹੋ ਸਕਦਾ ਹੈ।

ਜਿਸ ਤੋਂ ਬਾਅਦ ਐੱਸਜੀਪੀਸੀ ਨੇ ਗੁਰਤਾਗੱਦੀ ਦਿਵਸ ਦੀ ਤਾਰੀਖ ਅੱਗੇ ਕਰ ਦਿੱਤੀ। ਹੁਣ ਗੁਰਤਾਗੱਦੀ ਦਿਵਸ ਦੀ ਤਾਰੀਖ ਹੁਣ 7 ਜੂਨ ਰੱਖੀ ਹਈ ਹੈ।

Image copyright ZAKARIA ABDELKAFI/Getty Images

ਸ਼ਨੀਵਾਰ ਨੂੰ ਮੱਧ-ਪੈਰਿਸ ਵਿੱਚ ਹਜ਼ਾਰਾਂ ਲੋਕ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਖਿਲਾਫ ਸੜਕਾਂ 'ਤੇ ਉੱਤਰੇ। ਦਿ ਗਾਰਡਿਅਨ ਦੀ ਖਬਰ ਮੁਤਾਬਕ ਭੀੜ ਦੀ ਸੁਰੱਖਿਆ ਲਈ 2000 ਅਫਸਰ ਤਾਇਨਾਤ ਸਨ।

ਮੈਕਰੋਂ ਦਾ ਸੱਤਾ ਵਿੱਚ ਇੱਕ ਸਾਲ ਪੂਰਾ ਹੋਣ 'ਤੇ ਇਹ ਰੈਲੀ ਰੱਖੀ ਗਈ ਸੀ। ਇਸ ਦਾ ਨਾਂ 'ਪਾਰਟੀ ਫੌਰ ਮੈਕਰਨ' ਰੱਖਿਆ ਗਿਆ। ਪ੍ਰਬੰਧਕਾਂ ਨੇ ਲੋਕਾਂ ਨੂੰ ਪਾਰਟੀ ਮੂਡ ਵਿੱਚ ਆਉਣ ਲਈ ਕਿਹਾ ਸੀ ਅਤੇ ਉਹ ਸ਼ਾਂਤੀ ਨਾਲ ਵਿਰੋਧ ਕਰ ਰਹੇ ਸਨ।

ਵਿਰੋਧ ਕਰ ਰਹੀਆਂ ਸੰਸਥਾਵਾਂ ਨੂੰ ਮੈਕਰੋਂ ਦੀ ਸੁਧਾਰ ਪਾਲਿਸੀ ਤੋਂ ਪ੍ਰੇਸ਼ਾਨੀ ਹੈ। ਸਿੱਖਿਆ ਦੇ ਸਿਸਟਮ ਤੋਂ ਲੈ ਕੇ ਸੂਬੇ ਦੇ ਰੇਲਗੱਡੀ ਡਿਪਾਰਟਮੈਂਟ ਤੱਕ, ਹਰ ਥਾਂ ਵੱਡੇ ਬਦਲਾਅ ਕੀਤੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)