ਪ੍ਰੈੱਸ ਰਿਵੀਊ: 10ਵੀਂ ਦੇ ਨਤੀਜੇ - ਪੰਜਾਬ ਦੇ ਸਕੂਲਾਂ ਦੇ 27000 ਵਿਦਿਆਰਥੀ ਪੰਜਾਬੀ 'ਚ ਫੇਲ੍ਹ

ਪੰਜਾਬ ਸਕੂਲ Image copyright Getty Images

ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ਵਿੱਚ 27 ਹਜ਼ਾਰ ਵਿਦਿਆਰਥੀਆਂ ਦੇ ਪੰਜਾਬੀ ਵਿੱਚ ਫੇਲ੍ਹ ਤੇ ਪੰਜਾਬ ਸਰਕਾਰ ਸਕੂਲਾਂ ਵਿੱਚ ਚੀਨੀ ਭਾਸ਼ਾ ਮੈਂਡੇਰੀਨ ਦੀ ਸਿਖਲਾਈ ਦਾ ਵਿਚਾਰ ਕਰ ਰਹੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਸਾਲ ਜਨਵਰੀ ਵਿੱਚ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ 13 ਹਜ਼ਾਰ ਸਕੂਲਾਂ ਵਿੱਚ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਪ੍ਰਾਈਮਰੀ ਸਕੂਲਾਂ ਦੇ 82 ਫੀਸਦ ਵਿਦਿਆਰਥੀ ਪੰਜਾਬੀ ਦੀ ਵਰਣਮਾਲਾ ਲਿਖਣ ਵਿੱਚ ਫੇਲ੍ਹ ਰਹੇ ਸਨ।

ਮਾਰਚ ਵਿੱਚ ਬਜਟ ਸੈਸ਼ਨ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਸੈਕੰਡਰੀ ਪੱਧਰ 'ਤੇ ਸਕੂਲਾਂ ਵਿੱਚ ਮੈਂਡਰੀਨ ਭਾਸ਼ਾ ਨੂੰ ਬਦਲ ਵਿਸ਼ੇ ਵਜੋਂ ਰੱਖਣ ਦਾ ਐਲਾਨ ਕੀਤਾ ਸੀ।

ਹਾਲਾਂਕਿ ਦੂਜੇ ਧਿਰ ਨੇ ਪਹਿਲਾਂ ਹਿੰਦੀ ਅਤੇ ਅੰਗਰੇਜ਼ੀ ਦੇ ਪ੍ਰਭਾਵ ਕਾਰਨ ਮਾਂ ਬੋਲੀ ਨਾਲ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦਾ ਹਵਾਲਾ ਦੇ ਕੇ ਇਸ ਲਈ ਸਰਕਾਰ ਦੀ ਨਿਖੇਧੀ ਵੀ ਕੀਤੀ।

Image copyright Getty Images

ਆਰਮੀ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਕਸ਼ਮੀਰੀਆਂ ਨੂੰ ਸਮਝਣਾ ਹੋਵੇਗਾ ਕਿ ਸੁਰੱਖਿਆ ਬਲ ਸੀਰੀਆ ਅਤੇ ਪਾਕਿਸਤਾਨ ਵਾਂਗ ਕਰੂਰ ਨਹੀਂ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਖ਼ਬਾਰ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਜਨਰਲ ਰਾਵਤ ਨੇ ਕਸ਼ਮੀਰੀ ਨੌਜਵਾਨਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ, "ਬੰਦੂਕਾਂ ਚੁੱਕਣਾ" ਅਤੇ "ਉਨ੍ਹਾਂ ਨੂੰ ਇਹ ਦੱਸਣਾ ਕਿ ਇਹ ਰਸਤਾ ਆਜ਼ਾਦੀ ਦਾ ਹੈ, ਉਨ੍ਹਾਂ ਨੂੰ ਗੁਮਰਾਹ ਕਰਨਾ ਹੈ।"

ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ, "ਮੈਂ ਕਸ਼ਮੀਰੀ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਜ਼ਾਦੀ ਸੰਭਵ ਨਹੀਂ ਹੈ ਅਤੇ ਇਹ ਨਹੀਂ ਮਿਲੇਗੀ, ਤੁਸੀਂ ਬੰਦੂਕਾਂ ਕਿਉਂ ਚੁੱਕ ਰਹੇ ਹੋ? ਅਸੀਂ ਹਮੇਸ਼ਾ ਉਨ੍ਹਾਂ ਨਾਲ ਲੜਾਂਗੇ ਜੋ ਆਜ਼ਾਦੀ ਚਾਹੁੰਦੇ ਹਨ ਅਤੇ ਕਦੇ ਨਹੀਂ ਵੀ ਨਹੀਂ ਮਿਲੇਗੀ।"

Image copyright Getty Images

ਪ੍ਰਸਿੱਧ ਮੈਗ਼ਜ਼ੀਨ ਫੋਰਬਸ ਨੇ ਪਹਿਲਾਂ ਨੌਟਬੰਦੀ ਨੂੰ ਜਨਤਾ ਦੇ ਪੈਸਿਆਂ ਦੀ ਲੁੱਟ ਦੱਸਿਆ ਅਤੇ ਹੁਣ ਸਫਲ ਕਹਿ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦਾ 9ਵਾਂ ਤਾਕਤਵਰ ਵਿਅਕਤੀ ਮੰਨਿਆ ਹੈ।

ਦੈਨਿਕ ਭਾਸਕਰ ਮੁਤਾਬਕ ਫੋਰਬਸ ਨੇ 2018 ਲਈ ਦੁਨੀਆਂ ਦੇ ਸਭ ਤੋਂ ਤਾਕਤਵਰ 75 ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9ਵੇਂ ਨੰਬਰ 'ਤੇ ਹਨ।

ਹਾਲਾਂਕਿ 2017 ਵਿੱਚ ਵੀ ਉਹ 9ਵੇਂ ਨੰਬਰ 'ਤੇ ਹੀ ਸਨ ਪਰ ਖ਼ਾਸ ਗੱਲ ਇਹ ਹੈ ਕਿ ਫੋਰਬਸ ਨੇ ਨੋਟਬੰਦੀ ਨੂੰ ਮੋਦੀ ਦੀ ਸਫ਼ਲਤਾ ਦੱਸਿਆ ਹੈ ਜਦਕਿ 24 ਜਨਵਰੀ 2017 ਨੂੰ ਇਸ ਨੋਟਬੰਦੀ ਦੇ ਫੈਸਲੇ ਨੂੰ 'ਜਨਤਾ ਦੀ ਜਾਇਦਾਦ ਦੀ ਸਭ ਤੋਂ ਵੱਡੇ ਪੈਮਾਨੇ ਦੀ ਲੁੱਟ' ਦੱਸਿਆ ਸੀ।

ਇਸ ਸੂਚੀ ਵਿੱਚ ਡੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਲਗਾਤਾਰ ਚੌਥੀ ਵਾਰ ਪਹਿਲੇ ਨੰਬਰ 'ਤੇ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੂਜੇ ਨੰਬਰ 'ਤੇ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੀਜੇ 'ਤੇ ਹਨ।

Image copyright AFP/Getty Images

ਵਾਲਮਾਰਟ ਭਾਰਤੀ ਬਾਜ਼ਾਰ ਵਿੱਚ ਆਪਣਾ ਵਿਸਥਾਰ ਕਰਨ ਲਈ 16 ਬਿਲੀਅਨ ਡਾਲਰ ਵਿੱਚ ਫਲਿਪਕਾਰਟ ਦੀ 77 ਫੀਸਦ ਹਿੱਸੇਦਾਰੀ ਖਰੀਦ ਰਿਹਾ ਹੈ।

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਅਮਰੀਕਾ ਦੀ ਵਾਲਮਾਰਟ ਦੇ ਸੀਈਓ ਦਾ ਕਹਿਣਾ ਹੈ, "ਭਾਰਤ ਦੁਨੀਆਂ ਦੇ ਸਭ ਤੋਂ ਵੱਧ ਆਕਰਸ਼ਕ ਰਿਟੇਲ ਬਾਜ਼ਾਰਾਂ ਵਿਚੋਂ ਇੱਕ ਹੈ, ਇਸ ਦੇ ਆਕਾਰ ਅਤੇ ਵਿਕਾਸ ਦਰ ਨੂੰ ਦੇਖਦੇ ਹੋਏ, ਸਾਡਾ ਨਿਵੇਸ਼ ਉਸ ਕੰਪਨੀ ਹਿੱਸੇਦਾਰੀ ਦਾ ਮੌਕਾ ਵੀ ਹੈ ਜੋ ਬਾਜ਼ਾਰ ਵਿੱਚ ਈ-ਕਾਮਰਸ ਵਿੱਚ ਪਰਿਵਰਤਨ ਲਿਆ ਰਿਹਾ ਹੈ।"

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਈ-ਕਾਮਰਸ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਬਾਜ਼ਾਰ ਐਮਾਜ਼ਾਨ ਦੇ ਖ਼ਿਲਾਫ਼ ਸਿਰੇ ਦੀ ਟੱਕਰ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)