ਜੱਗੀ ਜੌਹਲ ਬਾਰੇ ਕੀ ਕਹਿੰਦੀ ਹੈ NIA ਦੀ ਚਾਰਜਸ਼ੀਟ?

ਜਗਤਾਰ ਜੌਹਲ

ਪੰਜਾਬ ਵਿੱਚ ਟਾਰਗੈੱਟ ਕਿਲਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਦੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇਹ ਦਾਅਵਾ ਭਾਰਤ ਦੀ 'ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ' (ਐਨਆਈਏ) ਨੇ ਮੁਹਾਲੀ ਅਦਾਲਤ ਵਿਚ ਦਾਖਲ ਕੀਤੀ ਚਾਰਜਸ਼ੀਟ (ਬੀਬੀਸੀ ਪੰਜਾਬੀ ਕੋਲ ਚਾਰਜਸ਼ੀਟ ਦੀ ਕਾਪੀ ਹੈ) ਵਿੱਚ ਕੀਤਾ ਹੈ।

ਦੂਜੇ ਪਾਸੇ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਹੈ ਕਿ ਜਾਂਚ ਏਜੰਸੀ ਨੇ ਲਾਏ ਦੋਸ਼ਾਂ ਦੇ ਸਬੂਤ ਉਪਲੱਬਧ ਨਹੀਂ ਕਰਵਾਏ ਹਨ।

ਪਰ ਚਾਰਜਸ਼ੀਟ ਦੇ ਦਾਅਵੇ ਮੁਤਾਬਕ "ਗਵਾਹਾਂ ਦੇ ਬਿਆਨਾਂ ਨੇ ਸਥਾਪਤ ਕੀਤਾ ਹੈ ਕਿ ਜੌਹਲ ਕੇਐਲਐਫ ਦਾ ਮੈਂਬਰ ਹੈ ਅਤੇ ਉਸ ਨੇ ਇਸ ਦੀਆਂ ਸਰਗਰਮੀਆਂ ਵਿੱਚ ਹਿੱਸਾ ਲਿਆ ਹੈ ਅਤੇ ਉਸ ਨੂੰ ਸਾਜ਼ਿਸ਼ ਦੀ ਪੂਰੀ ਜਾਣਕਾਰੀ ਹੈ।"

ਕੀ ਹਨ ਇਲਜ਼ਾਮ?

ਪੰਜਾਬ ਵਿਚ ਇੱਕ ਹਿੰਦੂ ਆਗੂ ਸਤਪਾਲ ਗੋਸਾਈਂ ਦੇ ਕਤਲ ਦੇ ਮਾਮਲੇ ਵਿੱਚ ਐਨਆਈਏ ਨੇ ਮੋਹਾਲੀ ਦੀ ਅਦਾਲਤ ਵਿੱਚ ਪਿਛਲੇ ਹਫ਼ਤੇ ਚਾਰਜਸ਼ੀਟ ਪੇਸ਼ ਕੀਤੀ ਸੀ।

Image copyright Sarabjit Singh
ਫੋਟੋ ਕੈਪਸ਼ਨ ਜਗਤਾਰ ਸਿੰਘ ਜੌਹਲ ਦਾ ਪਰਿਵਾਰ

ਚਾਰਜਸ਼ੀਟ ਵਿੱਚ ਕਤਲ, ਅਪਰਾਧਿਕ ਸਾਜ਼ਿਸ਼, ਚੋਰੀ, ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਅਤੇ ਹਥਿਆਰ ਐਕਟ ਦੀਆਂ ਕਈ ਧਾਰਾਵਾਂ ਤਹਿਤ ਜੱਗੀ ਜੌਹਲ ਸਮੇਤ 15 ਵਿਅਕਤੀਆਂ ਉੱਤੇ ਦੋਸ਼ ਲਗਾਏ ਗਏ ਹਨ। ਜਿਨ੍ਹਾਂ ਵਿੱਚ ਆਈਪੀਸੀ ਦੀਆਂ ਧਾਰਾ 120 ਬੀ, 302, 34, 379 ਅਤੇ 416 ਸ਼ਾਮਲ ਹਨ।

ਨਵੰਬਰ 'ਚ ਹੋਈ ਸੀ ਗ੍ਰਿਫ਼ਤਾਰੀ

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਪਿਛਲੇ ਸਾਲ 4 ਨਵੰਬਰ ਨੂੰ ਪੰਜਾਬ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਜੌਹਲ ਦੀ ਗ੍ਰਿਫ਼ਤਾਰੀ ਉਸ ਦੇ ਵਿਆਹ ਤੋਂ ਕਰੀਬ 15 ਦਿਨਾਂ ਬਾਅਦ ਹੋਈ ਸੀ। ਜੌਹਲ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਕਈ ਦੇਸ਼ਾਂ ਵਿਚ ਪੰਜਾਬੀ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਜੱਗੀ ਜੌਹਲ ਉੱਤੇ ਤਸ਼ੱਦਦ ਕਰਨ ਦੇ ਦੋਸ਼ ਵੀ ਲਗਾਏ ਗਏ ਪਰ ਜੇਲ੍ਹ ਅਧਿਕਾਰੀਆਂ ਵੱਲੋਂ ਇਸ ਗੱਲ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਗਿਆ।

ਸ਼ੁਰੂਆਤ ਵਿੱਚ ਪੰਜਾਬ ਪੁਲਿਸ ਕੇਸ ਦੀ ਜਾਂਚ ਕਰ ਰਹੀ ਸੀ, ਪਰ ਪਿਛਲੇ ਸਾਲ ਦਸੰਬਰ ਵਿੱਚ ਕੇਸ ਦੀ ਜਾਂਚ ਦਾ ਕੌਮੀ ਜਾਂਚ ਏਜੰਸੀ ਨੇ ਕਰਨੀ ਸ਼ੁਰੂ ਕਰ ਦਿੱਤੀ।

ਹਰਮੀਤ ਦਾ ਸਾਥੀ ਹੋਣ ਦਾ ਦਾਅਵਾ

ਜੌਹਲ ਬਾਰੇ ਐਨਆਈਏ ਦਾ ਦਾਅਵਾ ਹੈ, "ਉਹ ਅੰਮ੍ਰਿਤਸਰ ਵਾਸੀ ਹਰਮੀਤ ਸਿੰਘ ਉਰਫ਼ ਪੀ.ਐੱਚ.ਡੀ ਅਤੇ ਬਰਤਾਨੀਆ ਨਿਵਾਸੀ ਗੁਰਸ਼ਰਨਬੀਰ ਸਿੰਘ ਦਾ ਨਜ਼ਦੀਕੀ ਸਾਥੀ ਹੈ।

ਹਰਮੀਤ ਬਾਰੇ ਐਨਆਈਏ ਦਾ ਦਾਅਵਾ ਹੈ ਕਿ ਇਹ ਉਹੀ ਵਿਅਕਤੀ ਹੈ ਜੋ ਕਤਲ ਲਈ ਪੈਸੇ ਦਾ ਬੰਦੋਬਸਤ ਕਰਦਾ ਸੀ ਅਤੇ ਜਿਸ ਵਿਅਕਤੀ ਦਾ ਕਤਲ ਕਰਨਾ ਹੈ ਉਸ ਬਾਰੇ ਹਰਦੀਪ ਅਤੇ ਰਮਨਦੀਪ ਨੂੰ ਨਿਰਦੇਸ਼ ਦਿੰਦਾ ਸੀ।

ਫੋਟੋ ਕੈਪਸ਼ਨ ਬਾਘਾਪੁਰਾਣਾ ਵਿੱਚ ਜਗਤਾਰ ਸਿੰਘ ਜੌਹਲ ਨੂੰ ਅਦਾਲਤ 'ਚ ਪੇਸ਼ ਕਰਨ ਸਮੇਂ ਪੰਜਾਬ ਪੁਲਿਸ (ਫਾਈਲ ਤਸਵੀਰ)

ਦੂਜੇ ਪਾਸੇ ਜੱਗੀ ਜੌਹਲ ਦਾ ਪਰਿਵਾਰ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕਾ ਹੈ ਕਿ ਉਸ ਦਾ ਕਿਸੇ ਵੀ ਕੱਟੜਪੰਥੀ ਘਟਨਾ ਵਿਚ ਕੋਈ ਹੱਥ ਨਹੀਂ ਹੈ।

ਜੌਹਲ 'ਤੇ ਫੰਡਿਗ ਦਾ ਦੋਸ਼

ਚਾਰਜਸ਼ੀਟ ਵਿੱਚ ਜੱਗੀ ਜੌਹਲ ਉੱਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਲੋੜੀਂਦੇ ਫੰਡ ਦਾ ਪ੍ਰਬੰਧ ਕਰਨ ਦਾ ਇਲਜ਼ਾਮ ਹੈ। ਚਾਰਜ਼ਸੀਟ ਵਿੱਚ ਜੱਗੀ ਖਿਲਾਫ਼ ਫੰਡ ਮੁਹੱਈਆ ਕਰਵਾਉਣ ਦੇ ਇਲਜ਼ਾਮ ਦਾ ਕਈ ਵਾਰ ਜ਼ਿਕਰ ਮਿਲਦਾ ਹੈ। ਜੱਗੀ ਉੱਤੇ ਇਲਜ਼ਾਮ ਹੈ ਕਿ ਉਸ ਨੇ ਸਤਪਾਲ ਗੋਸਾਈਂ ਕਤਲ ਕੇਸ ਵਿੱਚ ਫੰਡਿਗ ਦਾ ਪ੍ਰਬੰਧ ਕੀਤਾ ਹੈ।

ਜਿੰਮੀ ਖ਼ਿਲਾਫ਼ ਸਬੂਤ ਨਹੀਂ

ਮਾਮਲੇ ਵਿੱਚ ਐਨ.ਆਈ. ਏ. ਨੇ ਸ਼ੁਰੂ ਵਿੱਚ 17 ਵਿਅਕਤੀਆਂ ਉੱਤੇ ਦੋਸ਼ ਲਗਾਏ ਗਏ ਸਨ ਪਰ ਅਦਾਲਤ ਵਿੱਚ ਉਸ ਵੱਲੋਂ 15 ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਇਹਨਾਂ ਵਿੱਚੋਂ ਇੱਕ ਦੋਸ਼ੀ ਹਰਮਿੰਦਰ ਸਿੰਘ (50) ਉਰਫ਼ ਮਿੰਟੂ ਦੀ ਮੌਤ ਹੋ ਗਈ ਜਦਕਿ ਤਲਜੀਤ ਸਿੰਘ ਉਰਫ਼ ਜਿੰਮੀ ਖ਼ਿਲਾਫ਼ ਜਾਂਚ ਏਜੰਸੀ ਨੂੰ ਕੋਈ ਸਬੂਤ ਨਹੀਂ ਹਾਸਲ ਨਹੀਂ ਹੋਇਆ ਜਿਸ ਕਰ ਕੇ ਉਸ ਨੂੰ ਰਿਹਾਅ ਕਰਨ ਦੀ ਅਦਾਲਤ ਨੂੰ ਅਪੀਲ ਕੀਤੀ ਗਈ ਹੈ। ਜਿੰਮੀ ਜੰਮੂ ਨਾਲ ਸਬੰਧਿਤ ਹੈ।

ਜੱਗੀ ਦੇ ਵਕੀਲ ਦੀ ਦਲੀਲ

ਪੂਰੇ ਮਾਮਲੇ ਵਿਚ ਜਦੋਂ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜਗਤਾਰ ਸਿੰਘ ਜੌਹਲ ਦੇ ਪਰਿਵਾਰ ਨਾਲ ਗੱਲਬਾਤ

ਉਨ੍ਹਾਂ ਆਖਿਆ ਕਿ ਐਨਆਈਏ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ। ਮੰਝਪੁਰ ਨੇ ਜੌਹਲ ਦੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਹੋਣ ਦੇ ਦਾਅਵੇ ਨੂੰ ਖ਼ਾਰਜ ਕੀਤਾ। ਉਨ੍ਹਾਂ ਦਲੀਲ ਦਿੱਤੀ ਕਿ ਕੈਐਲਐਫ ਉੱਤੇ ਕਦੇ ਵੀ ਗ਼ੈਰਕਾਨੂੰਨੀ ਕਾਰਵਾਈ ਦਾ ਹਵਾਲਾ ਦੇ ਕੇ ਪਾਬੰਦੀ ਨਹੀਂ ਲਗਾਈ ਗਈ। ਉਨ੍ਹਾਂ ਆਖਿਆ ਕਿ ਇਸ ਗੱਲ ਦਾ ਫ਼ੈਸਲਾ ਅਦਾਲਤ ਕਰੇਗੀ ਕੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਉੱਤੇ ਕੀ ਦੋਸ਼ ਹਨ ਨਾ ਕਿ ਐਨਆਈਏ।

ਕੇਐਲਐਫ ਬਾਰੇ ਐਨਆਈਏ ਦੀ ਰਾ

ਐਨਆਈਏ ਅਨੁਸਾਰ ਕੇਐਲਐਫ ਦਾ ਮੁੱਖ ਉਦੇਸ਼ "ਖ਼ਾਲਿਸਤਾਨ ਦੀ ਸਥਾਪਨਾ ਕਰਨਾ ਹੈ।"

ਐਨਆਈਏ ਨੇ ਇਹ ਵੀ ਦਲੀਲ ਦਿੱਤੀ ਹੈ ਕਿ "ਕੇਐਲਐਫਐਲ ਦੀ ਲੀਡਰਸ਼ਿਪ ਨੂੰ ਵਿਸ਼ਵਾਸ ਹੈ ਕਿ ਉਹ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਖ਼ਾਲਿਸਤਾਨ ਦੇ ਅੰਦੋਲਨ ਨੂੰ ਮੁੜ ਸੁਰਜੀਤ ਕਰ ਸਕਦੇ ਹਨ।

ਐਨਆਈਏ ਅਨੁਸਾਰ ਸੰਗਠਨ ਦੇ ਮੈਂਬਰ ਸੋਸ਼ਲ ਮੀਡੀਆ 'ਤੇ ਪੋਸਟਿੰਗ 'ਤੇ ਘੋਖਵੀਂ ਨਜ਼ਰ ਰੱਖਦੇ ਹਨ ਅਤੇ ਉਨ੍ਹਾਂ ਟੀਚਿਆਂ ਨੂੰ ਚੁਣਦੇ ਹਨ, ਜੋ ਇਹਨਾਂ ਨੂੰ ਲੱਗਦੇ ਹਨ ਕਿ ਉਹ 'ਸਿੱਖ ਵਿਰੋਧੀ' ਵਿਚਾਰ ਰੱਖਦੇ ਹਨ।

ਪਿਛਲੇ ਸਾਲ 17 ਅਕਤੂਬਰ ਨੂੰ ਆਰਐਸਐਸ ਆਗੂ ਰਵਿੰਦਰ ਗੋਸਈਂ ਦਾ ਮੋਟਰਸਾਈਕਲ ਸਵਾਰਾਂ ਨੇ ਉਸ ਵਕਤ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਸ਼ਾਖਾ ਤੋਂ ਵਾਪਸ ਘਰ ਪਰਤ ਰਹੇ ਸਨ। ਐਨਆਈਏ ਅਨੁਸਾਰ ਇਹ ਹੱਤਿਆ ਇਟਲੀ ਵਾਸੀ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ ਨੇ ਕੀਤੀ ਸੀ।

ਇਸੀ ਮਾਮਲੇ ਵਿੱਚ ਜਾਂਚ ਏਜੰਸੀ ਨੇ ਚਾਰਜਸ਼ੀਟ ਅਦਾਲਤ ਵਿਚ ਦਾਖਲ ਕੀਤੀ ਹੈ ਜਿਸ ਉੱਤੇ ਅਦਾਲਤ ਵਿਚ ਬਹਿਸ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਭਾਰਤ 'ਚ ਲੌਕਡਾਊਨ-5 ਲੱਗਿਆ ਤਾਂ ਕੁਝ ਇਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਹਨ

ਕੋਰੋਨਾਵਾਇਰਸ ਅਪਡੇਟ: ਭਾਰਤ 'ਚ 24 ਘੰਟਿਆਂ 'ਚ ਆਏ ਰਿਕਾਰਡ ਮਾਮਲੇ; ਮੌਤਾਂ ਦੀ ਗਿਣਤੀ 5 ਹਜ਼ਾਰ ਦੇ ਨੇੜੇ

ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ

ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੇ ਪਰਿਵਾਰ ਲਈ ਆਨਲਾਈਨ ਪੜ੍ਹਾਈ ਬਣੀ ਚੁਣੌਤੀ

ਪ੍ਰਧਾਨ ਮੰਤਰੀ ਮੋਦੀ ਦੇ ਦੇਸ ਵਾਸੀਆਂ ਦੇ ਨਾਂ ਲਿਖੀ ਚਿੱਠੀ ਦੀਆਂ 10 ਖ਼ਾਸ ਗੱਲਾਂ

ਭਾਰਤ ਵਿੱਚ ਪਾਣੀ ਦੇ ਸੰਕਟ ਨੂੰ ਇੱਕ ਨਿੱਕੀ ਬੱਚੀ ਦੀ ਨਜ਼ਰ ਤੋਂ ਦੇਖੋ

ਸਰਕਾਰ ਨੇ ਲੋਕਾਂ ਨੂੰ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ- ਨਜ਼ਰੀਆ

ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ 'ਪੰਜਾਬ ਮਾਡਲ' ਦੀ ਚਰਚਾ ਕਿਉਂ

ਕੋਰੋਨਾਵਾਇਰਸ: ਭਾਰਤ 'ਚ ਅਗਲੇ ਕੁਝ ਹਫ਼ਤਿਆਂ ਦੌਰਾਨ ਹਾਲਾਤ ਗੰਭੀਰ ਕਿਉਂ ਹੋ ਜਾਣਗੇ