ਪੁਲਿਸ ਮੁਕਾਬਲਿਆਂ ਦੇ ਮਾਹਰ 'ਸੁਪਰ ਕੌਪ' ਨੇ ਕਿਉਂ ਕੀਤੀ ਖੁਦਕੁਸ਼ੀ

ਸੀਨੀਅਰ ਪੁਲਿਸ ਅਫ਼ਸਰ ਹਿਮਾਂਸ਼ੂ ਰਾਏ Image copyright INDRANIL MUKHERJE

ਭਾਰਤ ਦੇ ਸਭ ਤੋਂ ਸੀਨੀਅਰ ਪੁਲਿਸ ਅਫ਼ਸਰ ਹਿਮਾਂਸ਼ੂ ਰਾਏ ਵੱਲੋਂ ਮੁੰਬਈ ਵਿੱਚ ਖ਼ੁਦਕੁਸ਼ੀ ਕਰ ਲਈ ਗਈ ਹੈ। ਇਸ ਘਟਨਾ ਦੀ ਸੀਨੀਅਰ ਅਧਿਕਾਰੀਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ।

55 ਸਾਲਾ ਹਿਮਾਂਸ਼ੂ ਮਾਹਾਰਾਸ਼ਟਰ ਦੀ ਅੱਤਵਾਦ ਵਿਰੋਧੀ ਸਕੂਐਡ ਦੇ ਮੁਖੀ ਸਨ। ਉਨ੍ਹਾਂ ਨੇ ਆਪਣੇ ਘਰੇਂ ਖੁਦ ਨੂੰ ਗੋਲੀ ਮਾਰ ਲਈ।

ਉਹ ਕੈਂਸਰ ਤੋਂ ਪੀੜਤ ਸਨ ਅਤੇ ਮੈਡੀਕਲ ਛੁੱਟੀ 'ਤੇ ਸਨ।

ਉਨ੍ਹਾਂ ਦੀ ਮੌਤ ਨਾਲ ਦੇਸ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਉਨ੍ਹਾਂ ਨੂੰ ਸੁਪਰ ਕੌਪ ਵਜੋਂ ਜਾਣਿਆ ਜਾਂਦਾ ਸੀ।

ਉਨ੍ਹਾਂ ਨੇ ਕਈ ਗੁੰਝਲਦਾਰ ਅਤੇ ਪ੍ਰਸਿੱਧ ਕੇਸ ਸੁਲਝਾਏ ਸਨ।

"ਹਿਮਾਂਸ਼ੂ ਰਾਏ ਨੇ ਕਿਹਾ ਸੀ ਕਿ ਕੀਮੋਥੈਰਿਪੀ ਦੀ ਸੀਮਾਵਾਂ ਹਨ।"

ਮਾਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਜੈਅੰਤ ਪਾਟਿਲ ਨੇ ਬੀਬੀਸੀ ਨੂੰ ਦੱਸਿਆ ਕਿ ਕੱਲ੍ਹ ਸਵੇਰੇ ਮੈਂ ਹਿਮਾਂਸ਼ੂ ਰਾਏ ਨੂੰ ਜਿੰਮ ਵਿੱਚ ਮਿਲਿਆ ਸੀ। ਅਸੀਂ ਕੈਂਸਰ ਬਾਰੇ ਚਰਚਾ ਕੀਤੀ। ਉਨ੍ਹਾਂ ਮੈਨੂੰ ਦੱਸਿਆ ਕਿ ਕਿ ਕੀਮੋਥੈਰਿਪੀ ਦੀਆਂ ਸੀਮਾਵਾਂ ਹਨ।"

Image copyright Getty Images

"ਉਹ ਬਹੁਤ ਪ੍ਰੇਸ਼ਾਨ ਲੱਗ ਰਹੇ ਸਨ। ਉਹ ਮੈਨੂੰ ਦੱਸ ਰਹੇ ਸਨ ਕਿ ਇਲਾਜ ਦਰਦਨਾਕ ਹੈ। ਉਨ੍ਹਾਂ ਦੱਸਿਆ ਸੀ ਕਿ ਡਾਕਟਰ ਕਹਿ ਰਹੇ ਹਨ ਕਿ ਸਿਹਤਯਾਬੀ ਹੋ ਰਹੀ ਹੈ ਪਰ ਉਹ ਭਰੋਸਾ ਨਹੀਂ ਦੇ ਸਕਦੇ।"

ਜੈਅੰਤ ਪਾਟਿਲ ਨੇ ਦੱਸਿਆ ਕਿ "ਪਰ ਮੈਨੂੰ ਨਹੀਂ ਲਗਿਆ ਕਿ ਉਹ ਅਜਿਹਾ ਕਦਮ ਚੁੱਕ ਲੈਣਗੇ। ਕੁਝ ਦਿਨ ਪਹਿਲਾਂ ਉਨ੍ਹਾਂ ਮੈਨੂੰ ਕਿਹਾ ਸੀ ਕਿ ਉਹ ਬਿਮਾਰੀ ਨਾਲ ਲੜਨਗੇ।"

"ਉਹ ਕੈਂਸਰ ਮਗਰੋਂ ਸਦਮੇ ਵਿੱਚ ਸਨ"

ਸਾਬਕਾ ਪੁਲਿਸ ਨਿਰਦੇਸ਼ਕ ਪੀ. ਐਸ. ਪਸਰੀਚਾ ਨੇ ਬੀਬੀਸੀ ਨੂੰ ਦੱਸਿਆ, "ਮੈਂ ਉਨ੍ਹਾਂ ਨੂੰ ਪੁਲਿਸ ਸੇਵਾ ਚ ਆਉਣ ਤੋਂ ਪਹਿਲਾਂ ਤੋਂ ਜਾਣਦਾ ਸੀ। ਜਦੋਂ ਮੈਂ ਮੁੰਬਈ ਵਿੱਚ ਟਰੈਫ਼ਿਕ ਪੁਲਿਸ ਦਾ ਮੁਖੀ ਸੀ ਉਸ ਸਮੇਂ ਉਹ ਮੈਨੂੰ ਮਿਲਣ ਆਉਂਦੇ ਹੁੰਦੇ ਸਨ। ਉਹ ਬਹੁਤ ਨੇਕ ਇਨਸਾਨ ਸਨ। ਉਨ੍ਹਾਂ ਵਿੱਚ ਧੀਰਜ ਨਾਲ ਕੰਮ ਕਰਨ ਦੀ ਮਾਦਾ ਸੀ।"

"ਜਦੋਂ ਉਨ੍ਹਾਂ ਦੀ ਕੈਂਸਰ ਦੀ ਜਾਂਚ ਹੋਈ ਉਸ ਮਗਰੋਂ ਉਹ ਸਦਮੇ ਵਿੱਚ ਸਨ। ਉਹ ਦੁੱਖੀ ਸਨ। ਜਦੋਂ ਮੇਰੀ ਉਨ੍ਹਾਂ ਨਾਲ ਪਿਛਲੇ ਮਹੀਨੇ ਗੱਲਬਾਤ ਹੋਈ ਸੀ ਤਾਂ ਉਨ੍ਹਾਂ ਮੈਨੂੰ ਦੱਸਿਆ ਸੀ ਕਿ ਇਲਾਜ ਦੁਖਦਾਇਕ ਸੀ। ਉਨ੍ਹਾਂ ਕਿਹਾ ਕਿ ਮੈਂ ਪੁਲਿਸ ਸੇਵਾ ਦੌਰਾਨ ਬਹੁਤ ਦੁੱਖ ਝੱਲਿਆ ਹੈ ਅਤੇ ਇਹ ਵੀ ਝੱਲਾਂਗਾ।"

Image copyright Getty Images

ਪਸਰੀਚਾ ਨੇ ਦੱਸਿਆ, "ਜਦੋਂ ਉਨ੍ਹਾਂ ਦੀ ਪੁਲਿਸ ਸੇਵਾ ਵਿੱਚ ਚੋਣ ਹੋਈ ਤਾਂ ਉਹ ਟਾਈ ਕਮੀਜ਼ ਵਿੱਚ ਮੈਨੂੰ ਮਿਲਣ ਆਏ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮੰਗ ਵੀ ਸੀ ਅਤੇ ਉਹ ਸਿਖਲਾਈ ਲਈ ਮਸੂਰੀ ਜਾਣ ਤੋਂ ਪਹਿਲਾਂ ਮੇਰੇ ਕੋਲ ਆਏ ਸਨ। ਮੇਰੇ ਅਜੇ ਵੀ ਉਹ ਪਲ ਯਾਦ ਹੈ।"

ਉਨ੍ਹਾਂ ਦੀ ਮੌਤ ਮਗਰੋਂ ਕਈ ਉਘੀਆ ਹਸਤੀਆਂ ਨੇ ਟਵਿੱਟਰ ਰਾਹੀਂ ਸ਼ਰਧਾਂਜਲੀ ਦਿੱਤੀ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ