ਪਤਾ ਲੱਗਾ 'ਉਨ੍ਹਾਂ' ਕਿਹਾ ਹੈ ਮੈਂ ਸੰਮੇਲਨ ਵਿੱਚ ਹਿੱਸਾ ਨਹੀਂ ਲੈ ਸਕਦੀ- ਮੋਨੀਜ਼ਾ ਹਾਸ਼ਮੀ

ਮੋਨੀਜ਼ਾ ਹਾਸ਼ਮੀ 12-14 ਸਾਲਾਂ ਤੋਂ ਇਸ ਸੰਮਲੇ ਵਿੱਚ ਹਿੱਸਾ ਲੈ ਰਹੀ ਹਨ Image copyright FACEBOOK/MONEEZA.HASHMI
ਫੋਟੋ ਕੈਪਸ਼ਨ ਮੋਨੀਜ਼ਾ ਹਾਸ਼ਮੀ 12-14 ਸਾਲਾਂ ਤੋਂ ਇਸ ਸੰਮਲੇਨ ਵਿੱਚ ਹਿੱਸਾ ਲੈ ਰਹੀ ਹਨ

ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਫ਼ੈਜ਼ ਅਹਿਮਦ ਫੈਜ਼ ਦੀ ਧੀ ਮੋਨੀਜ਼ਾ ਹਾਸ਼ਮੀ ਨੂੰ ਉਨ੍ਹਾਂ ਦੇ ਹਾਲ ਵਿੱਚ ਤੈਅ ਭਾਰਤ ਦੌਰੇ ਦੌਰਾਨ ਇੱਕ ਪ੍ਰੋਗਰਾਮ ਵਿੱਚ ਕਥਿਤ ਤੌਰ 'ਤੇ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ।

ਮੋਨੀਜ਼ਾ ਹਾਸ਼ਮੀ ਨੇ ਨਵੀਂ ਦਿੱਲੀ ਵਿੱਚ ਬੀਤੀ 10 ਮਈ ਤੋਂ 12 ਮਈ ਵਿਚਾਲੇ ਪ੍ਰਬੰਧਿਤ ਏਸ਼ੀਆ ਮੀਡੀਆ ਸਮਿਟ ਦੇ 15ਵੇਂ ਸੰਮੇਲਨ ਵਿੱਚ ਹਿੱਸਾ ਲੈਣਾ ਸੀ।

ਪਰ ਜਦੋਂ ਉਹ ਇਸ ਸੰਮੇਲਨ ਲਈ ਪਾਕਿਸਤਾਨ ਤੋਂ ਦਿੱਲੀ ਪਹੁੰਚੇ ਤਾਂ ਸੰਮੇਲਨ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਇਸ ਸੰਮੇਲਨ ਵਿੱਚ ਹਿੱਸਾ ਨਹੀਂ ਲੈਣ ਦਿੱਤਾ।

ਇਸ ਸੰਮੇਲਨ ਦਾ ਪ੍ਰਬੰਧ ਏਸ਼ੀਆ ਪੈਸੀਫਿਕ ਇੰਸਚੀਟਿਊਟ ਫਾਰ ਬ੍ਰਾਡਕਾਸਟਿੰਗ ਡੇਵਲਪਮੈਂਟ ਕਰਦੀ ਹੈ। ਪਹਿਲੀ ਵਾਰ ਇਸ ਦਾ ਪ੍ਰਬੰਧ ਭਾਰਤ ਵਿੱਚ ਹੋਇਆ ਹੈ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਆਪਣੇ ਟਵਿੱਟਰ ਕਾਊਂਟ 'ਤੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਨਾਲ ਹੀ ਮੋਨੀਜ਼ਾ ਹਾਸ਼ਮੀ ਦੇ ਬੇਟੇ ਅਲੀ ਹਾਸ਼ਮੀ ਨੇ ਵੀ ਇਸ ਘਟਨਾ ਦੇ ਸੰਬੰਧ ਵਿੱਚ ਟਵੀਟ ਕੀਤਾ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੀ 72 ਸਾਲਾ ਮਾਂ ਨੂੰ ਕਾਨਫਰੰਸ ਵਿੱਚ ਸੱਦਣ ਤੋਂ ਬਾਅਦ ਹਿੱਸਾ ਨਹੀਂ ਲੈਣ ਦਿੱਤਾ ਗਿਆ।

ਇਹ ਆਯੋਜਨ ਪਹਿਲੀ ਵਾਰ ਭਾਰਤ ਵਿੱਚ ਹੋਇਆ ਹੈ ਅਤੇ ਜਿਸ ਦੇਸ ਵਿੱਚ ਵੀ ਇਸ ਦਾ ਆਯੋਜਨ ਹੋਇਆ ਹੈ ਉੱਥੋਂ ਦੀ ਸਰਕਾਰ ਨੇ ਇਸ ਦੀ ਮੇਜ਼ਬਾਨੀ ਕੀਤੀ ਹੈ।

ਭਾਰਤ ਸਰਕਾਰ ਅਤੇ ਪ੍ਰੋਗਰਾਮ ਦੇ ਆਯੋਜਕਾਂ ਵੱਲੋਂ ਹੁਣ ਤੱਕ ਇਸ ਮਾਮਲੇ ਵਿੱਚ ਕਿਸੇ ਤਰੀਕੇ ਦਾ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।

ਪਤਾ ਨਹੀਂ ਮੇਰੇ ਨਾਲ ਇਹ ਕਿਉਂ ਹੋਇਆ?

ਮੋਨੀਜ਼ਾ ਹਾਸ਼ਮੀ ਨੇ ਬੀਬੀਸੀ ਨੂੰ ਆਪਣੇ ਨਾਲ ਹੋਏ ਵਤੀਰੇ ਬਾਰੇ ਦੱਸਿਆ। ਉਨ੍ਹਾਂ ਕਿਹਾ, "ਮੈਂ ਬੀਤੇ 12-14 ਸਾਲਾਂ ਤੋਂ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੀ ਹਾਂ। ਕਦੇ ਚੀਨ ਵਿੱਚ, ਕਦੇ ਵਿਅਤਨਾਮ ਵਿੱਚ, ਕਦੇ ਹਾਂਗਕਾਂਗ ਵਿੱਚ ਇਸ ਦਾ ਪ੍ਰਬੰਧ ਕੀਤਾ ਜਾਂਦਾ ਹੈ। ਹਿੰਦੁਸਤਾਨ ਵਿੱਚ ਇਹ ਪਹਿਲੀ ਵਾਰ ਆਯੋਜਿਤ ਹੋ ਰਿਹਾ ਸੀ।''

Image copyright Aibd
ਫੋਟੋ ਕੈਪਸ਼ਨ ਏਆਈਬੀਡੀ ਦੀ ਵੈਬਸਾਈਟ ਤੇ ਮੋਨੀਜ਼ਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਪੇਜ ਨੂੰ 2016 ਵਿੱਚ ਆਖਰੀ ਵਾਰ ਅਪਡੇਟ ਕੀਤਾ ਗਿਆ

ਉਨ੍ਹਾਂ ਕਿਹਾ, "ਇਸ ਵਿੱਚ ਮੈਨੂੰ ਸੱਦਿਆ ਗਿਆ ਸੀ ਅਤੇ ਪੁੱਛਿਆ ਗਿਆ ਸੀ ਕਿ ਮੇਰੇ ਕੋਲ ਵੀਜ਼ਾ ਹੈ। ਮੈਂ ਕਿਹਾ ਹਾਂ ਕਿਉਂਕਿ ਫੈਜ਼ ਫਾਉਂਡੇਸ਼ਨ ਦੇ ਆਧਾਰ 'ਤੇ ਮੈਨੂੰ 6 ਮਹੀਨੇ ਦਾ ਮਲਟੀ ਐਂਟਰੀ ਵੀਜ਼ਾ ਦਿੱਤਾ ਗਿਆ ਸੀ।''

"ਇਸ ਤੋਂ ਬਾਅਦ ਮੈਨੂੰ ਉਨ੍ਹਾਂ ਨੇ ਕਿਹਾ ਕਿ ਤੁਸੀਂ ਆਓ ਅਤੇ ਮੈਨੂੰ ਇੱਕ ਵਿਸ਼ਾ ਵੀ ਦਿੱਤਾ ਜਿਸ 'ਤੇ ਮੈਨੂੰ ਬੋਲਣਾ ਸੀ।''

"ਇਸ ਤੋਂ ਬਾਅਦ ਮੈਂ 9 ਮਈ ਨੂੰ ਤਾਜ ਪੈਲੇਸ ਹੋਟਲ ਦੇ ਡਿਪਲੋਮੈਟਿਕ ਇਨਕਲੇਵ ਪਹੁੰਚੀ ਅਤੇ ਆਪਣੇ ਕਮਰੇ ਬਾਰੇ ਵਿੱਚ ਪੁੱਛਿਆ ਤਾਂ ਰਿਸੈਪਸ਼ਨ 'ਤੇ ਮੈਨੂੰ ਦੱਸਿਆ ਗਿਆ ਕਿ ਮੇਰੇ ਨਾਂ ਨਾਲ ਕੋਈ ਕਮਰਾ ਬੁੱਕ ਨਹੀਂ ਹੈ।''

Image copyright FACEBOOK/MONEEZA.HASHMI
ਫੋਟੋ ਕੈਪਸ਼ਨ ਮੋਨੀਜ਼ਾ ਨੂੰ ਫੈਜ਼ ਫਾਊਂਡੇਸ਼ਨ ਨਾਲ ਜੁੜਨ ਕਾਰਨ ਭਾਰਤ ਆਉਂਦੇ ਰਹੇ ਹਨ

72 ਸਾਲ ਦੀ ਮੋਨੀਜ਼ਾ ਹਾਸ਼ਮੀ ਫੈਜ਼ ਫਾਊਂਡੇਸ਼ਨ ਦੇ ਸਿਲਸਿਲੇ ਵਿੱਚ ਅਕਸਰ ਭਾਰਤ ਦੀ ਯਾਤਰਾ ਕਰਦੇ ਹਨ ਪਰ ਇਸ ਵਾਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਸ ਤਰੀਕੇ ਦਾ ਅਜੀਬੋਗਰੀਬ ਵਤੀਰਾ ਕੀਤਾ ਗਿਆ।

ਹਾਸ਼ਮੀ ਦੱਸਦੇ ਹਨ, "ਮੈਨੂੰ ਇੱਕ ਕੁੜੀ ਨੇ ਆ ਕੇ ਦੱਸਿਆ ਕਿ ਤੁਹਾਨੂੰ ਕੱਲ੍ਹ ਦੇ ਸੰਮੇਲਨ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਹੈ। ਤੁਸੀਂ ਇਸ ਸੰਮੇਲਨ ਦੇ ਲਈ ਰਜਿਸਟਰੇਸ਼ਨ ਨਹੀਂ ਕਰਾ ਸਕਦੇ ਅਤੇ ਤੁਸੀਂ ਇਸ ਹੋਟਲ ਵਿੱਚ ਵੀ ਨਹੀਂ ਰਹਿ ਸਕਦੇ।''

Image copyright FACEBOOK/MONEEZA.HASHMI

"ਮੈਂ ਕਿਹਾ ਕਿ ਤੁਸੀਂ ਏਸ਼ੀਆ ਪੈਸੀਫਿਕ ਇੰਸਚੀਟਿਊਟ ਫਾਰ ਬ੍ਰਾਡਕਾਸਟਿੰਗ ਡੇਵਲਪਮੈਂਟ ਦੇ ਨਿਦੇਸ਼ਕ ਨੂੰ ਬੁਲਾਓ ਜਿੰਨ੍ਹਾ ਨੇ ਮੈਨੂੰ ਸੱਦਾ ਦਿੱਤਾ ਸੀ।''

"ਜਦੋਂ ਏਆਈਬੀਡੀ ਦੇ ਡਾਇਰੈਕਟਰ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਮੁਆਫ਼ ਕਰ ਦਿਓ। ਮੈਨੂੰ ਹੁਣੇ ਪਤਾ ਲੱਗਿਆ ਹੈ। ਉਨ੍ਹਾਂ ਨੇ ਮੈਨੂੰ ਅਜਿਹਾ ਕਿਹਾ ਕਿ ਤੁਸੀਂ ਇਸ ਸੰਮੇਲਨ ਵਿੱਚ ਹਿੱਸਾ ਨਹੀਂ ਲੈ ਸਕਦੇ ਅਤੇ ਸੰਮੇਲਨ ਲਈ ਰਜਿਸਟਰੇਸ਼ਨ ਵੀ ਨਹੀਂ ਕਰਾ ਸਕਦੇ ਹੋ।''

ਮੋਨੀਜ਼ਾ ਕਹਿੰਦੇ ਹਨ, "ਪਰ ਹੁਣ ਇਹ ਨਹੀਂ ਪਤਾ ਲੱਗ ਸਕਿਆ ਕਿ 'ਉਨ੍ਹਾਂ ਨੇ' ਕੌਣ ਹੈ।''

'ਪਾਕਿਸਾਤਾਨ ਤੋਂ ਕੀ ਅਸੀਂ ਲਾਗ ਦੀ ਬੀਮਾਰੀ ਲੈ ਕੇ ਆਏ ਸੀ'

ਮੋਨੀਜ਼ਾ ਹਾਸ਼ਮੀ ਇਸ ਸੰਮੇਲਨ ਵਿੱਚ ਮਹਿਲਾ ਸ਼ਸ਼ਕਤੀਕਰਨ ਦੇ ਮੁੱਦੇ 'ਤੇ ਆਪਣੀ ਗੱਲ ਰੱਖਣ ਵਾਲੀ ਸੀ ਪਰ ਉਨ੍ਹਾਂ ਨੂੰ ਇਸ ਸੰਮੇਲਨ ਵਿੱਚ ਹਿੱਸਾ ਵੀ ਨਹੀਂ ਲੈਣ ਦਿੱਤਾ ਗਿਆ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਈ ਵਾਰ ਕਿਹਾ ਕਿ ਘੱਟੋ-ਘੱਟ ਉਨ੍ਹਾਂ ਨੂੰ ਇਸ ਸੰਮੇਲਨ ਵਿੱਚ ਹਿੱਸਾ ਤਾਂ ਲੈਣ ਦਿਓ ਪਰ ਆਯੋਜਕਾਂ ਨੇ ਇਸ ਤੋਂ ਵੀ ਇਨਕਾਰ ਕਰ ਦਿੱਤਾ।

Image copyright FACEBOOK/MONEEZA.HASHMI

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, "ਇਸ ਡਰ ਦਾ ਕਾਰਨ ਕੀ ਸੀ? ਅਸੀਂ ਕਿ ਲਾਗ ਦੀ ਬੀਮਾਰੀ ਲੈ ਕੇ ਪਾਕਿਸਤਾਨ ਤੋਂ ਆਏ ਸੀ? ਮਤਲਬ ਰਜਿਸਟਰੇਸ਼ਨ ਤੱਕ ਨਹੀਂ ਹੋਣ ਦਿੱਤਾ ਗਿਆ। ਇਹ ਚੰਗਾ ਨਹੀਂ ਹੋਇਆ।''

"ਮੈਂ ਸ਼ਾਂਤੀ ਪਸੰਦ ਕਰਨ ਵਾਲੇ ਸਾਰੇ ਲੋਕਾਂ ਦੇ ਹਵਾਲੇ ਨਾਲ ਕਹਿਣਾ ਚਾਹੁੰਦੀ ਹਾਂ ਕਿ ਇਸ ਤਰੀਕੇ ਦਾ ਵਤੀਰਾ ਨਹੀਂ ਕਰਨਾ ਚਾਹੀਦਾ। ਦਰਵਾਜੇ ਖੁੱਲ੍ਹੇ ਰਖੋ। ਸਾਰਿਆਂ ਨਾਲ ਗੱਲ ਕਰੋ ਅਤੇ ਸਾਰਿਆਂ ਦੀ ਗੱਲ ਸੁਣੋ।''

"ਆਪਣੀ ਰਾਏ ਦੱਸੋ ਪਰ ਇਸ ਅਜਿਹਾ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਕਿਸੇ ਦੇ ਵਜੂਦ ਨੂੰ ਹੀ ਨਜ਼ਰ ਅੰਦਾਜ਼ ਕਰੋ।''

"ਪਾਕਿਸਤਾਨ ਚੰਗਾ ਹੈ ਜਾਂ ਬੁਰਾ ਹੈ ਪਰ ਵਜੂਦ ਵਿੱਚ ਹੈ। ਮੇਜ਼ਬਾਨ ਮਹਿਮਾਨ ਨਾਲ ਅਜਿਹਾ ਵਤੀਰਾ ਨਹੀਂ ਕਰਦਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)