ਕਰਨਾਟਕ ਚੋਣ ਨਤੀਜੇ: ਕਾਂਗਰਸ ਦਾ JDS ਨੂੰ ਸਮਰਥਨ, ਭਾਜਪਾ ਸਭ ਤੋਂ ਵੱਡੀ ਪਾਰਟੀ

ਕਰਨਾਟਕ Image copyright Getty Images

ਕਰਨਾਟਕ ਵਿੱਚ 12 ਮਈ ਨੂੰ 224 ਸੀਟਾਂ ਵਾਲੀ ਵਿਧਾਨ ਸਭਾ ਲਈ 222 ਸੀਟਾਂ 'ਤੇ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਜਾਰੀ ਹੈ।

LIVE: ਕਰਨਾਟਕ ਦੇ ਚੋਣ ਨਤੀਜੇ

ਰੁਝਾਨ ਮੌਜੂਦਾ ਵੋਟਾਂ ਦੀ ਗਿਣਤੀ ’ਤੇ ਆਧਾਰਿਤ ਹਨ। ਚੋਣ ਕਮਿਸ਼ਨ ਦੀ ਵੈਬਸਾਈਟ ਦੇ ਅੰਕੜਿਆਂ ’ਤੇ ਆਧਾਰਿਤ ਨਤੀਜੇ ਅਪਡੇਟ ਹੁੰਦੇ ਰਹਿਣਗੇ

ਕੁੱਲ ਲੀਡ

Please wait while we fetch the data

18.30-ਕਰਨਾਟਕ ਵਿਧਾਨ ਸਭਾ ਦੀਆਂ ਕੁੱਲ 222 ਸੀਟਾਂ 'ਚੋਂ 202 ਦੇ ਨਤੀਜੇ ਆ ਗਏ ਹਨ ਅਤੇ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਰਹੀ ਹੈ। ਭਾਜਪਾ ਹੁਣ ਤੱਕ 92 ਸੀਟਾਂ ਜਿੱਤ ਚੁੱਕੀ ਹੈ ਅਤੇ 12 ਸੀਟਾਂ 'ਤੇ ਅੱਗੇ ਹੈ. ਕਾਂਗਰਸ ਨੇ 71 ਸੀਟਾਂ ਆਪਣੇ ਨਾਮ ਕਰ ਲਈਆਂ ਹਨ ਅਤੇ 07 ਸੀਟਾਂ ਲਈ ਅਜੇ ਵੀ ਉਮੀਦ ਹੈ।

ਜੇਡੀਐਸ 37 ਸੀਟਾਂ ਜਿੱਤ ਚੁੱਕੀ ਹੈ, ਕਾਂਗਰਸ ਨੇ ਜੇਡੀਐਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ।

18.21- ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਸ਼ਾਮ ਨੂੰ ਦਿੱਲੀ ਵਿੱਚ ਪਾਰਟੀ ਦੀ ਸੰਸਦੀ ਕਮੇਟੀ ਦੀ ਬੈਠਕ ਬੁਲਾਈ ਹੈ।

16.54- ਕਰਨਾਟਕ ਵਿਧਾਨਸਭਾ ਦੀਆਂ 222 ਸੀਟਾਂ ਵਿੱਚੋਂ 181 ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ। ਭਾਜਪਾ ਨੇ 87, ਕਾਂਗਰਸ ਨੇ 55 ਅਤੇ ਜਨਤਾ ਦਲ ਸੈਕੁਲਰ ਨੇ 31 ਸੀਟਾਂ ਜਿੱਤ ਲਈਆਂ ਹਨ। ਬੀਜੇਪੀ ਅਜੇ ਵੀ 19 ਸੀਟਾਂ 'ਤੇ ਅੱਗੇ, ਕਾਂਗਰਸ 23 ਅਤੇ ਜੇਡੀਐਸ 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

15.26- ਟਰੈਂਡ ਹੌਲੀ ਹੌਲੀ ਨਤੀਜਿਆਂ ਵਿੱਚ ਬਦਲ ਰਹੇ ਹਨ। ਭਾਜਪਾ 68 ਸੀਟਾਂ ਜਿੱਤ ਚੁੱਕੀ ਹੈ ਅਤੇ ਕਾਂਗਰਸ ਦਾ 39 ਸੀਟਾਂ ਉੱਤੇ ਕਬਜ਼ਾ ਹੋ ਚੁੱਕਾ ਹੈ। ਪਾਰਟੀ ਜਿਸ ਦੀ ਸਰਕਾਰ ਦੇ ਗਠਨ 'ਤੇ ਹਰ ਵਿਅਕਤੀ ਦੀ ਨਜ਼ਰ ਹੈ, ਉਹ ਹੈ ਜੇਡੀਐੱਸ ਅਤੇ ਇਸ ਦੇ ਖਾਤੇ ਵਿਚ ਹੁਣ ਤੱਕ 16 ਸੀਟਾਂ ਆ ਚੁੱਕੀਆਂ ਹਨ।

15.11- ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੁਣ ਤੱਕ ਜਿਹੜੀਆਂ ਸੀਟਾਂ ਦਾ ਐਲਾਨ ਕੀਤਾ ਗਿਆ ਹੈ, ਭਾਜਪਾ ਨੇ 62 ਕਾਂਗਰਸ ਨੇ 30 ਸੀਟਾਂ ਪ੍ਰਾਪਤ ਕੀਤੀਆਂ ਹਨ।

14.56- ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਰਨਾਟਕ ਵਿੱਚ ਜੇਕਰ ਇਹੀ ਰੁਝਾਨ ਬਣੇ ਰਹੇ ਤਾਂ ਕਾਂਗਰਸ ਜਨਤਾ ਦਲ ਸੈਕੂਲਰ ਨੂੰ ਸਮਰਥਨ ਦੇਵੇਗੀ।

14.39- ਮੁੱਖ ਮੰਤਰੀ ਸਿੱਧਾਰਮਈਆ ਬਾਦਾਮੀ ਸੀਟ ਤੋਂ ਭਾਜਪਾ ਉਮੀਦਵਾਰ ਬੀ ਸ਼੍ਰੀਰਾਮੁਲੁ ਤੋਂ 1696 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਭਾਜਪਾ ਦੇ ਖਾਤੇ ਜਿੱਤੀਆਂ ਗਈਆਂ ਸੀਟਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ। ਕਾਂਗਰਸ 22 ਸੀਟਾਂ ਜਿੱਤ ਚੁੱਕੀ ਹੈ।

14.29- ਬੀਜੇਪੀ 42 ਸੀਟਾਂ ਜਿੱਤ ਚੁੱਕੀ ਹੈ ਅਤੇ 64 ਸੀਟਾਂ 'ਤੇ ਅੱਗੇ ਚਲ ਰਹੀ ਹੈ। ਕਾਂਗਰਸ 15 ਸੀਟਾਂ ਜਿੱਤ ਕੇ 58 ਸੀਟਾਂ 'ਤੇ ਅੱਗੇ। ਕੁੱਲ ਮਿਲਾ ਕੇ ਕਾਂਗਰਸ 73 ਸੀਟਾਂ 'ਤੇ ਅੱਗੇ ਚਲ ਰਹੀ ਹੈ।

13.13- ਕਰਨਾਟਕ ਵਿਧਾਨ ਸਭਾ ਵਿੱਚ 222 ਸੀਟਾਂ ਦੇ ਰੁਝਾਨ ਆ ਗਏ ਹਨ। ਬੀਜੇਪੀ ਦੀ 10 ਸੀਟਾਂ 'ਤੇ ਜਿੱਤ, 99 ਉੱਤੇ ਕਾਂਗਰਸ ਅੱਗੇ। ਕਾਂਗਰਸ ਦੀਆਂ ਦੋ ਸੀਟਾਂ 'ਤੇ ਜਿੱਤ ਅਤੇ 69 'ਤੇ ਅੱਗੇ। ਜੇਡੀਐਸ 39 ਸੀਟਾਂ 'ਤੇ ਅੱਗੇ। ਕੇਪੀਜੇਪੀ ਅਤੇ ਅਜ਼ਾਦ ਇੱਕ-ਇੱਕ 'ਤੇ ਅੱਗੇ।

12.47- 222 ਵਿੱਚੋਂ 221 ਸੀਟਾਂ ਦੇ ਰੁਝਾਨ ਆਏ। ਬੀਜੇਪੀ 108, ਕਾਂਗਰਸ 70, ਜੇਡੀਐਸ 40, ਬੀਐਸਪੀ ਅਤੇ ਕੇਪੀਜੇਪੀ ਇੱਕ-ਇੱਕ ਸੀਟ 'ਤੇ ਅੱਗੇ।

12.31- ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਕਿਹਾ, ''ਕਮਲ ਇੱਥੇ ਵੀ ਖਿੜਿਆ। ਬੀਜੇਪੀ ਦੀ ਸ਼ਾਨਦਾਰ ਜਿੱਤ। ਪ੍ਰਧਾਨਮੰਤਰੀ ਤੇ ਬੀਜੇਪੀ ਵਰਕਰਾਂ ਦਾ ਦੀ ਮਿਹਨ ਨੂੰ ਸਲਾਮ।''

12.05- 222 ਵਿੱਚੋਂ 220 ਸੀਟਾਂ ਦੇ ਰੁਝਾਨ ਆਏ। ਬੀਜੇਪੀ 115, ਕਾਂਗਰਸ 64, ਜੇਡੀਐਸ 40, ਬੀਐਸਪੀਅਤੇ ਕੇਪੀਜੇਪੀ ਇੱਕ-ਇੱਕ ਸੀਟ 'ਤੇ ਅੱਗੇ।

11.48- ਕੁੱਲ 216 ਸੀਟਾਂ ਦੇ ਚੋਣ ਨਤੀਜਿਆਂ ਦੇ ਰੁਝਾਨ ਸਾਹਮਣੇ ਆਏ। ਬੀਜੇਪੀ 112, ਕਾਂਗਰਸ 65, ਜੇਡੀਐਸ 37, ਬੀਐਸਪੀ ਅਤੇ ਕੇਪੀਜੇਪੀ ਇੱਕ-ਇੱਕ ਸੀਟ 'ਤੇ ਅੱਗੇ।

11.42- ਰੁਝਾਨਾਂ 'ਤੇ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਟਵੀਟ ਕਰਕੇ ਕਿਹਾ- ਇਹ ਮੁੱਖਮੰਤਰੀ ਲਈ ਬੇਹੱਦ ਅਪਮਾਨਜਨਕ ਹੋਵੇਗਾ। ਇਹ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਲਈ ਵੱਡਾ ਝਟਕਾ ਹੈ।

11.31- ਚੋਣ ਰੁਝਾਨਾਂ 'ਤੇ ਪੱਛਣ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਿੱਤਣ ਵਾਲਿਆਂ ਨੂੰ ਵਧਾਈ ਦਿੱਤੀ। ਮਮਤਾ ਨੇ ਕਿਹਾ ਕਿ ਜੇਕਰ ਜੇਡੀਐਸ ਨਾਲ ਕਾਂਗਰਸ ਗਠਜੋੜ ਕਰਦੀ ਤਾਂ ਨਤੀਜੇ ਕੁਝ ਹੋਰ ਆਉਣੇ ਸੀ।

11.27- ਕਰਨਾਟਕ ਦੇ ਕਾਂਗਰਰਸ ਦੇ ਨੇਤਾ ਡੀਕੇ ਸ਼ਿਵਕੁਮਾਰ ਨੇ ਪਾਰਟੀ ਦੀ ਹਾਰ ਸਵੀਕਾਰ ਕੀਤੀ। ਹਾਰ ਲਈ ਸੱਤਾ ਵਿਰੋਧੀ ਲਹਿਰ ਨੂੰ ਜ਼ਿੰਮੇਵਾਰ ਦੱਸਿਆ।

11.00- ਕੁੱਲ 207 ਸੀਟਾਂ ਦੇ ਰੁਝਾਨ ਆਏ ਸਾਹਮਣੇ। ਬੀਜੇਪੀ 110, ਕਾਂਗਰਸ 56 ਅਤੇ ਜੇਡੀਐਸ 38 ਸੀਟਾਂ 'ਤੇ ਅੱਗੇ। ਕੇਪੀਜੇਪੀ ਇੱਕ-ਇੱਕ ਸੀਟ 'ਤੇ ਅੱਗੇ।

ਫੋਟੋ ਕੈਪਸ਼ਨ ਕਰਨਾਟਕ ਦੇ ਬੀਜੇਪੀ ਕਾਰਕੁਨ ਜਸ਼ਨ ਮਨਾਉਂਦੇ ਹੋਏ।

10.51- ਕੁੱਲ 206 ਸੀਟਾਂ ਦੇ ਰੁਝਾਨ ਆਏ। ਬੀਜੇਪੀ 111, ਕਾਂਗਰਸ 54, ਜੇਡੀਐਸ 38, ਅਜ਼ਾਦ ਅਤੇ ਕੇਪੀਜੇਪੀ ਇੱਕ-ਇੱਕ ਸੀਟ 'ਤੇ ਅੱਗੇ।

10.46- 200 ਸੀਟਾਂ ਦੇ ਰੁਝਾਨ ਸਾਹਮਣੇ ਆਏ। ਬੀਜੇਪੀ 104, ਕਾਂਗਰਸ 56 ਅਤੇ ਜੇਡੀਐਸ 37 ਸੀਟਾਂ 'ਤੇ ਅੱਗੇ। ਇਸਦੇ ਨਾਲ ਹੀ ਅਜ਼ਾਦ ਅਤੇ ਕੇਪੀਜੇਪੀ ਦੇ ਇੱਕ-ਇੱਕ ਉਮੀਦਵਾਰ ਅੱਗੇ।

10.39- ਹੁਣ ਤੱਕ ਦੇ ਰੁਝਾਨ- ਬੀਜੇਪੀ-195, ਕਾਂਗਰਸ- 53, ਜੇਡੀਐਸ- 37, ਕੇਪੀਜੇਪੀ-1 ਅਤੇ ਅਜ਼ਾਦ -1, ਕੁੱਲ 195 ਸੀਟਾਂ ਦੇ ਰੁਝਾਨ ਸਾਹਮਣੇ ਆਏ।

10.33- ਬੀਜੇਪੀ 100 ਅਤੇ ਕਾਂਗਰਸ 52 ਸੀਟਾਂ 'ਤੇ ਅੱਗੇ। ਜੇਡੀਐਸ 37 ਅਤੇ ਅਜ਼ਾਦ, ਕੇਪੀਜੇਪੀ ਕੇਪੀਜੇਪੀ ਇੱਕ-ਇੱਕ 'ਤੇ ਅੱਗੇ। 222 ਵਿਚੋਂ 192 ਸੀਟਾਂ ਦੇ ਰੁਝਾਨ ਸਾਹਮਣੇ ਆਏ।

10.12- ਬੀਜੇਪੀ 89 ਸੀਟਾਂ 'ਤੇ ਅਤੇ ਕਾਂਗਰਸ 51 ਸੀਟਾਂ 'ਤੇ ਅੱਗੇ। ਜਨਤ ਦਲ ਸੈਕੂਲਰ 35 ਸੀਟਾਂ 'ਤੇ ਅਤੇ ਅਜ਼ਾਦ, ਕੇਪੀਜੇਪੀ ਇੱਕ-ਇੱਕ 'ਤੇ ਅੱਗੇ। 177 ਸੀਟਾਂ ਦੇ ਰੁਝਾਨ ਸਾਹਮਣੇ ਆਏ।

10.05- ਕੁੱਲ 168 ਸੀਟਾਂ ਦੇ ਰੁਝਾਨ ਸਾਹਮਣੇ ਆਏ। ਬੀਜੇਪੀ 81 ਅਤੇ ਕਾਂਗਰਸ 48 ਸੀਟਾਂ 'ਤੇ ਅੱਗੇ। ਜੇਡੀਐੱਸ 48 ਸੀਟਾਂ 'ਤੇ ਅੱਗੇ।

10.00- ਕੁੱਲ਼ 157 ਸੀਟਾਂ ਦੇ ਰੁਝਾਨ ਆਏ। ਬੀਜੇਪੀ 76 ਅਤੇ ਕਾਂਗਰਸ 44 'ਤੇ ਅੱਗੇ. ਜੇਡੀਐਸ 34 'ਤੇ ਅੱਗੇ।

09.57- ਬੀਜੇਪੀ ਦੇ ਸੀਨੀਅਰ ਨੇਤਾ ਕੈਲਾਸ਼ ਵਿਜੈਵਰਗੀ ਨੇ 'ਜਿੱਤ' ਲਈ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਵਧਾਈ ਦਿੱਤੀ।

09.51- ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਖ਼ਬਰ ਏਜੰਸੀ ਏਐੱਨਆਈ ਨੇ ਕਿਹਾ ਕਿ ਕਰਨਾਟਕ ਵਿੱਚ ਸਰਕਾਰ ਬਣਾਉਣ ਲਈ ਕਾਂਗਰਸ ਨੇ ਸਾਰੇ ਬਦਲ ਖੁੱਲ੍ਹੇ ਰੱਖੀਆਂ ਹਨ। ਗਹਿਲੋਤ ਨੇ ਕਿਹਾ ਕਿ ਸੂਬਾ ਵਿੱਚ ਕਾਂਗਰਸ ਹੀ ਸਰਕਾਰ ਬਣਾਏਗੀ।

09.46- ਕੁੱਲ 129 ਸੀਟਾਂ ਦੇ ਰੁਝਾਨ ਆਏ। ਬੀਜੇਪੀ 61 ਸੀਟਾਂ 'ਤੇ ਅੱਗੇ ਜਦਕਿ ਕਾਂਗਰਸ 40 'ਤੇ। ਜਨਤਾ ਦਲ ਸੈਕੂਲਰ 25 ਸੀਟਾਂ 'ਤੇ ਅੱਗੇ।

09.42- ਚਾਮੁੰਦੇਸ਼ਵਰੀ ਵਿਧਾਨਸਭਾ ਸੀਟ 'ਤੇ ਮੁੱਖਮੰਤਰੀ ਸਿੱਧਾਰਮੈਇਆ ਜਨਤ ਦਲ ਸੈਕੂਲਰ ਦੇ ਜੀਟੀ ਦੇਵੇਗਦੌੜਾ ਤੋਂ ਪਿੱਛੇ।

09.37- ਕੁੱਲ 108 ਸੀਟਾਂ ਦੇ ਰੁਝਾਨ ਆਏ, ਬੀਜੇਪੀ 55 ਸੀਟਾਂ 'ਤੇ ਅੱਗੇ ਅਤੇ ਕਾਂਗਰਸ 29 'ਤੇ। ਜਨਤਾ ਦਲ ਸੈਕੂਲਰ 21 'ਤੇ ਅੱਗੇ ਅਤੇ ਬੀਐਪਸੀ, ਕੇਪੀਜੇਪੀ, ਅਜ਼ਾਦ ਇੱਕ-ਇੱਕ 'ਤੇ ਅੱਗੇ।

09.30- ਭਾਰਤੀ ਜਨਤਾ ਪਾਰਟੀ 44 ਸੀਟਾਂ 'ਤੇ ਅੱਗੇ। ਕਾਂਗਰਸ 25 ਅਤੇ ਜੇਡੀਐੱਸ 17 ਸੀਟਾਂ 'ਤੇ ਅੱਗੇ। ਕੁੱਲ 86 ਸੀਟਾਂ ਦੇ ਰੁਝਾਨ ਆਏ ਸਾਹਮਣੇ।

09.26- ਕੁੱਲ 60 ਸੀਟਾਂ ਦੇ ਰੁਝਾਨ ਆਏ। ਬੀਜੇਪੀ 34 ਸੀਟਾਂ 'ਤੇ ਅੱਗੇ ਜਦਕਿ ਕਾਂਗਰਸ 17 'ਤੇ। ਜਨਤਾ ਦਲ ਸੈਕੂਲਰ 9 ਸੀਟਾਂ 'ਤੇ ਅੱਗੇ।

09.19- ਭਾਰਤੀ ਜਨਤਾ ਪਾਰਟੀ 24 ਸੀਟਾਂ 'ਤੇ ਅੱਗੇ, ਕਾਂਗਰਸ 13 ਸੀਟਾਂ 'ਤੇ ਅਤੇ ਜਨਤਾ ਦਲ ਸੈਕੂਲਰ 6 ਸੀਟਾਂ 'ਤੇ ਅੱਗੇਚਲ ਰਹੀ ਹੈ। ਕੁੱਲ 43 ਸੀਟਾਂ ਦੇ ਰੁਝਾਨ ਆਏ।

09.16- ਚੋਣ ਕਮਿਸ਼ਨ ਮੁਤਾਬਕ ਬੀਜੇਪੀ 17 ਸੀਟਾਂ 'ਤੇ ਅੱਗੇ ਹੈ, ਕਾਂਗਰਸ 11 ਸੀਟਾਂ 'ਤੇ ਅਤੇ ਜਨਤਾ ਦਲ ਸੈਕੂਲਰ 6 ਸੀਟਾਂ 'ਤੇ ਅੱਗੇ

Image copyright Getty Images

09.05 - ਚੋਣ ਕਮਿਸ਼ਨ ਮੁਤਾਬਿਕ ਬੀਜੇਪੀ- 10, ਕਾਂਗਰਸ-6 ਅਤੇ ਜੇਡੀਐਸ-4 ਸੀਟਾਂ 'ਤੇ ਅੱਗੇ

09.02 - ਚੋਣ ਕਮਿਸ਼ਨ ਮੁਤਾਬਕ ਬੀਜੇਪੀ-8, ਕਾਂਗਰਸ-6 ਅਤੇ ਜੇਡੀਐਸ -2 ਸੀਟਾਂ 'ਤੇ

08.55- ਬੀਜੇਪੀ ਤਿੰਨ ਸੀਟਾਂ 'ਤੇ ਅੱਗੇ ਕਾਂਗਰਸ ਇੱਕ 'ਤੇ

08.53- ਹਲਿਆਲ ਵਿਧਾਨਸਭਾ ਸੀਟ 'ਤੇ ਕਾਂਗਰਸ ਅੱਗੇ ਅਤੇ ਹਾਵੇਰੀ, ਮੂਦਾਬਿਦਰੀ 'ਤੇ ਬੀਜੇਪੀ ਅੱਗੇ।

08.49- ਚੋਣ ਕਮਿਸ਼ਨ ਨੇ ਪਹਿਲਾ ਰੁਝਾਨ ਦਿੱਤਾ। ਬੀਜੇਪੀ ਦੋ ਸੀਟਾਂ 'ਤੇ ਅੱਗੇ ਅਤੇ ਕਾਂਗਰਸ ਇੱਕ 'ਤੇ

08.35- ਸਰਕਾਰੀ ਟੀਵੀ ਚੈਨਲ ਦੂਰਦਰਸ਼ਨ ਮੁਤਾਬਕ ਕਾਂਗਰ ਅਤੇ ਬੀਜੇਪੀ ਵਿਚਾਲੇ ਕਰੜੀ ਟੱਕਰ।

08.20- ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਹਾਲੇ ਵੋਟਾਂ ਦੀ ਗਿਣਤੀ ਦਾ ਪਹਿਲਾ ਰਾਉਂਡ ਪੂਰਾ ਨਹੀਂ ਹੋਇਆ ਹੈ।

08.15- ਕਈ ਟੀਵੀ ਚੈਨਲਾਂ 'ਤੇ ਵੱਖ-ਵੱਖ ਰੁਝਾਨ ਪਰ ਚੋਣ ਕਮਿਸ਼ਨ ਨੇ ਕੁਝ ਨਹੀਂ ਦੱਸਿਆ ਹੈ।

ਐਗਜ਼ਿਟ ਪੋਲਾਂ ਮੁਤਾਬਕ ਭਾਜਪਾ ਮਜ਼ਬੂਤ ਦਿਖੀ ਸੀ। ਸੂਬੇ ਵਿੱਚ ਕੁੱਲ 224 ਸੀਟਾਂ ਹਨ ਜਦਕਿ 222 ਸੀਟਾਂ ਲਈ ਚੋਣਾਂ ਕਰਵਾਈਆਂ ਗਈਆਂ। ਦਿਲ ਦਾ ਦੌਰਾ ਪੈਣ ਨਾਲ ਜੈਨਗਰ ਸੀਟ ਤੋਂ ਭਾਜਪਾ ਉਮੀਦਵਾਰ ਬੀ.ਐੱਨ ਵਿਜੇ ਕੁਮਾਰ ਦੀ ਮੌਤ ਹੋ ਗਈ ਸੀ ਅਤੇ ਇਸੇ ਕਾਰਨ ਇੱਥੇ ਬਾਅਦ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ।

ਆਰ ਆਰ ਨਗਰ ਹਲਕੇ ਵਿੱਚ ਜਾਅਲੀ ਵੋਟਰ ਪਛਾਣ ਪੱਤਰ ਮਿਲਣ ਦੀ ਘਟਨਾ ਕਰਕੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ।

ਚੋਣ ਕਮਿਸ਼ਨ ਨੇ ਦੱਸਿਆ ਕਿ ਉੱਥੇ 28 ਤਰੀਕ ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ 31 ਮਈ ਨੂੰ ਹੋਵੇਗੀ।

ਕਰਨਾਟਕ ਦੀ ਵਿਧਾਨ ਸਭਾ ਦਾ ਕਾਰਜ ਕਾਲ 28 ਮਈ ਨੂੰ ਖ਼ਤਮ ਹੋਣ ਵਾਲਾ ਹੈ।

ਕਰਨਾਟਕ ਵਿੱਚ 5 ਕਰੋੜ 7 ਲੱਖ ਵੋਟਰ ਹਨ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 2,622 ਉਮੀਦਵਾਰ ਮੈਦਾਨ ਵਿੱਚ ਸਨ ਜਿਨ੍ਹਾਂ ਵਿੱਚੋਂ 217 ਔਰਤਾਂ ਵੀ ਹਨ।

ਚੋਣ ਕਮਿਸ਼ਨ ਮੁਤਾਬਕ ਕਰਨਾਟਕ ਵਿੱਚ ਅੱਜ 70 ਫੀਸਦ ਵੋਟਿੰਗ ਹੋਈ। ਪਿਛਲੀ ਵਾਰ ਇਹ ਅੰਕੜਾ 71 ਫੀਸਦ ਸੀ। ਕਮਿਸ਼ਨ ਮੁਤਾਬਕ ਇਹ ਫੀਸਦ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਜ਼ਿਆਦਾ ਵਧੀਆ ਰਿਹਾ।

ਆਜ਼ਾਦੀ ਤੋਂ ਬਾਅਦ 1983 ਤੱਕ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ। ਹਾਲਾਂਕਿ ਕੁਝ ਦੇਰ ਲਈ ਇੱਥੇ ਜਨਤਾ ਪਾਰਟੀ ਅਤੇ ਬਾਅਦ ਵਿੱਚ ਜਨਤਾ ਦਲ ਨੇ ਵੀ ਸੱਤਾ ਸੰਭਾਲੀ।

ਸਾਲ 2007 ਵਿੱਚ 7 ਦਿਨਾਂ ਲਈ ਅਤੇ ਫੇਰ 2008 ਤੋਂ 2013 ਤੱਕ ਇੱਥੇ ਭਾਜਪਾ ਦੀ ਸਰਕਾਰ ਰਹੀ।

ਕਰਨਾਟਕ ਵਿੱਚ ਕਾਂਗਰਸ, ਭਾਜਪਾ, ਜਨਤਾ ਦਲ ਸੈਕਿਊਲਰ (ਜੇਡੀਐਸ) ਦੇ ਦਰਮਿਆਨ ਤਕੜਾ ਮੁਕਾਬਲਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)